ਵਿਕੀਪੀਡੀਆ:ਫਾਟਕ:ਹਿਸਾਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ


ਫਰਮਾ:ਮੁੱਖ ਸਫ਼ਾ ਫਾਟਕ

ਗਣਿਤ

ਸੂਰਜ
ਸੂਰਜ

ਹਿਸਾਬ ਜਾਂ ਗਣਿਤ (ਅੰਗਰੇਜ਼ੀ: ਮਾਤਰਾ (ਗਿਣਤੀ) ਸਥਾਨ, ਅਤੇ ਪਰਿਵਰਤਨ ਵਰਗੇ ਵਿਸ਼ਿਆਂ ਦਾ ਅਮੂਰਤ ਅਧਿਅਨ ਹੁੰਦਾ ਹੈ। ਹਿਸਾਬਦਾਨਾਂ ਅਤੇ ਦਾਰਸ਼ਨਿਕਾਂ ਵਿੱਚ ਹਿਸਾਬ ਦੀ ਪਰਿਭਾਸ਼ਾ ਅਤੇ ਵਿਸ਼ਾ-ਖੇਤਰ ਬਾਰੇ ਬਹਿਸ ਦਾ ਖੇਤਰ ਬੜਾ ਵੱਡਾ ਹੈ। ਇਹ ਅਮੂਰਤ ਜਾਂ ਨਿਰਾਕਾਰ (abstract) ਅਤੇ ਨਿਗਮਨੀ ਪ੍ਰਣਾਲੀ ਹੈ । ਇਸ ਵਿੱਚ ਮਾਤ੍ਰਾਵਾਂ, ਪਰਿਮਾਣਾਂ ਅਤੇ ਰੂਪਾਂ ਦੇ ਆਪਸੀ ਰਿਸ਼ਤੇ, ਗੁਣ, ਸੁਭਾਉ ਆਦਿ ਦਾ ਅਧਿਐਨ ਕੀਤਾ ਜਾਂਦਾ ਹੈ। ਗਣਿਤ ਦੀਆਂ ਕਈ ਸ਼ਾਖਾਵਾਂ ਹਨ: ਅੰਕ-ਗਣਿਤ, ਬੀਜਗਣਿਤ, ਅੰਕੜਾ ਵਿਗਿਆਨ, ਰੇਖਾਗਣਿਤ, ਤਿਕੋਣਮਿਤੀ ਅਤੇ ਕਲਨ ਵਿੱਚ ਨਿਪੁੰਨ ਵਿਅਕਤੀ ਜਾਂ ਖੋਜ ਕਰਨ ਵਾਲੇ ਵਿਗਿਆਨੀ ਨੂੰ ਹਿਸਾਬਦਾਨ ਕਹਿੰਦੇ ਹਨ।

ਵੀਹਵੀਂ ਸਦੀ ਦੇ ਮਸ਼ਹੂਰ ਬ੍ਰਿਟਿਸ਼ ਹਿਸਾਬਦਾਨ ਅਤੇ ਦਾਰਸ਼ਨਿਕ ਬਰਟੇਂਡ ਰਸਲ ਦੇ ਅਨੁਸਾਰ ‘‘ਹਿਸਾਬ ਨੂੰ ਇੱਕ ਅਜਿਹੇ ਵਿਸ਼ੇ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਜਿਸ ਵਿੱਚ ਅਸੀਂ ਜਾਣਦੇ ਹੀ ਨਹੀਂ ਕਿ ਅਸੀਂ ਕੀ ਕਹਿ ਰਹੇ ਹਾਂ, ਨਾ ਹੀ ਸਾਨੂੰ ਇਹ ਪਤਾ ਹੁੰਦਾ ਹੈ ਕਿ ਜੋ ਅਸੀ ਕਹਿ ਰਹੇ ਹਾਂ ਉਹ ਸੱਚ ਵੀ ਹੈ ਜਾਂ ਨਹੀਂ।’’ ਹਿਸਾਬ ਕੁੱਝ ਅਮੂਰਤ ਸੰਕਲਪਾਂ ਅਤੇ ਨਿਯਮਾਂ ਦਾ ਸੰਕਲਨ ਮਾਤਰ ਹੀ ਨਹੀਂ ਹੈ, ਸਗੋਂ ਸਦੀਵੀ ਜੀਵਨ ਦਾ ਮੂਲਾਧਾਰ ਹੈ।...

ਉੱਪ-ਫਾਟਕ

ਖ਼ਾਸ ਲੇਖ

1 ਪ੍ਰਕਿਰਤਕ ਸੰਖਿਆ ਹੈ ਜੋ 0 ਤੋਂ ਬਾਅਦ ਅਤੇ 2 ਤੋਂ ਪਹਿਲਾ ਹੁੰਦੀ ਹੈ ਬਾਈਨਰੀ ਕੋਡ ਸਮੇਂ 1 ਅਤੇ ੦ ਦੀ ਵਰਤੋਂ ਕੀਤੀ ਜਾਂਦੀ ਹੈ। ਵਿਗਿਆਨ ਵਿੱਚ ਸਭ ਤੋਂ ਹਲਕਾ ਤੱਤ ਹਾਈਡਰੋਜਨ ਦਾ ਪ੍ਰਮਾਣੂ ਅੰਕ ਇੱਕ ਹੁੰਦਾ ਹੈ। 1 ਧਰਤੀ, 1 ਚੰਦਰਮਾ, 1 ਆਤਮਾ, ਸੂਰਜ ਦਾ ਰੱਥ ਹੈ। 1 ਨੂੰ ਫ਼ਾਰਸੀ ਵਿੱਚ ‘ਯਕ’ ਅਤੇ ਅੰਗ੍ਰੇਜ਼ੀ ਵਿੱਚ ‘ਵਨ’ (One) ਵੀ ਕਹਿੰਦੇ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ‘1’ ਦਾ ਇਸਤੇਮਾਲ ਸੁਚਨਾਤਮਕ ਸੰਖਿਆ ਦੇ ਨਾਲ-ਨਾਲ ਅਧਿਆਤਮਕ ਦਰਸ਼ਨ ਦੇ ਪ੍ਰਗਟਾਵੇ ਲਈ ਵੀ ਹੋਇਆ ਹੈ। ਅਸੀਂ ਜਾਣਦੇ ਹਾਂ ਕਿ ਇਹ ਗੁਰੂ ਨਾਨਕ ਦੇਵ ਜੀ ਵਲੋਂ ਉਚਾਰਿਆ ਗਿਆ ਪਹਿਲਾ ਸ਼ਬਦਾਂਸ਼ ਹੈ। ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ‘1’ ਦੀ ਵਰਤੋਂ ਦਾ ਇੱਕ ਹੋਰ ਅਦੁਤੀ ਪੱਖ ਵੇਖਣ ਨੁੰ ਮਿਲਦਾ ਹੈ, ਜਿਸ ਵਿੱਚ ਇਹ ਸੰਖਿਆ, ਇੱਕ ਸ਼ਬਦ (ਇੱਕ) ਦੇ ਰੂਪ ਵਿੱਚ ਵੱਖਰੇ ਹੀ ਨਜ਼ਾਰੇ ਦਾ ਰੂਪ ਲੇ, ਸਿੱਖੀ ਦੇ ਇੱਕ ਮੁੱਡਲੇ ਸਿਧਾਂਤ ਦੀ ਵਿਆਖਿਆ ਵੱਲ ਅਗ੍ਰਸਰ ਹੁੰਦੀ ਜਾਂਦੀ ਹੈ। ਜਿਸ ਵੇਲੇ ਇਸ ਤੋਂ ਪਹਿਲਾਂ ‘ਮਹਲਾ’ ਸ਼ਬਦ ਆ ਜੁੜਦਾ ਹੈ। ‘ਮਹਲਾ 1’ ਯਾਨੀ ਕਿ ਗੁਰੂ ਨਾਨਕ! ਇੱਥੇ ‘1’ ਦਾ ਅਰਥ ‘ਗੁਰੂ ਨਾਨਕ’ ਹੋ ਜਾਂਦਾ ਹੈ!

ਗਣਿਤ ਵਿਗਿਆਨੀ

ਸਾਮੋਸ ਦਾ ਪਾਈਥਾਗੋਰਸ (ਪ੍ਰਾਚੀਨ ਯੂਨਾਨੀ: Πυθαγόρας ὁ Σάμιος, ਜਾਂ ਸਿਰਫ ਪਾਈਥਾਗੋਰਸ ਪ੍ਰਾਚੀਨ ਯੂਨਾਨੀ: Πυθαγόρας; ਜਨਮ: ਲਗਪਗ 570 – ਮੌਤ ਲਗਪਗ 495 ਈਪੂ) ਇੱਕ ਪੁਰਾਤਨ ਯੂਨਾਨੀ ਦਾਰਸ਼ਨਿਕ, ਹਿਸਾਬਦਾਨ, ਅਤੇ ਪਾਈਥਾਗੋਰੀਅਨ ਧਾਰਮਿਕ ਲਹਿਰ ਦਾ ਮੋਢੀ ਸੀ। ਉਸ ਨੂੰ ਅਕਸਰ ਇੱਕ ਮਹਾਨ ਗਣਿਤਸ਼ਾਸਤਰੀ, ਰਹੱਸਵਾਦੀ ਅਤੇ ਵਿਗਿਆਨੀ ਦੇ ਰੂਪ ਵਿੱਚ ਸਨਮਾਨ ਦਿੱਤਾ ਜਾਂਦਾ ਹੈ; ਹਾਲਾਂਕਿ ਕੁੱਝ ਲੋਕ ਹਿਸਾਬ ਅਤੇ ਕੁਦਰਤੀ ਦਰਸ਼ਨ ਵਿੱਚ ਉਸਦੇ ਯੋਗਦਾਨ ਦੀਆਂ ਸੰਭਾਵਨਾਵਾਂ ਉੱਤੇ ਕਿੰਤੂ ਕਰਦੇ ਹਨ। ਹੀਰੋਡੋਟਸ ਉਸ ਨੂੰ ਯੂਨਾਨੀਆਂ ਵਿੱਚੋਂ ਸਭ ਤੋਂ ਜਿਆਦਾ ਸਮਰੱਥਾਵਾਨ ਦਾਰਸ਼ਨਿਕ ਮੰਨਦੇ ਹਨ। ਪਾਇਥਾਗੋਰਸ ਇੱਕ ਯੂਨਾਨ ਦਾ ਮਹਾਨ ਦਾਰਸ਼ਨਿਕ ਸੀ

ਗਣਿਤ 'ਚ ਅੱਜ ਦਾ ਦਿਨ

ਨਵਾਂ ਲੇਖ

ਹੈਨੋਈ ਦਾ ਸਤੰਬ ਜਾਂ ਟਾਵਰ ਜਾਂ ਇਸ ਨੂੰ ਬ੍ਰਹਮਾ ਦਾ ਸਤੰਬ ਜਾਂ ਲੁਕਸ ਦਾ ਟਾਵਰ ਵੀ ਕਿਹਾ ਜਾਂਦਾ ਹੈ। ਇਹ ਇੱਕ ਗਣਿਤ ਦੀ ਇੱਕ ਖੇਡ ਜਾਂ ਅੜੋਣੀ ਹੈ।

ਬਣਤਰ

ਇਸ ਗਣਿਤ ਦੀ ਅੜੋਣੀ ਵਿੱਚ ਅਧਾਰ ਦੇ ਤਲ ਤੇ ਤਿਨ ਸਤੰਬ ਜਾਂ ਰੋਡ ਲੰਬ ਰੂਪ ਵਿੱਚ ਖੜੇ ਹੁੰਦੇ ਹਨ ਅਤੇ ਜਿਹਨਾਂ ਵਿੱਚ ਵੱਖ ਵੱਖ ਅਕਾਰ ਦੇ ਡਿਸਕ ਜਾਂ ਪਹੀਏ ਪਾਏ ਹੁੰਦੇ ਹਨ ਜਿਹਨਾਂ ਦਾ ਅਕਾਰ ਹੇਠੋ ਉਪਰ ਵੱਲ ਘੱਟਦਾ ਹੈ।

ਤਰੀਕਾ ਜਾਂ ਵਿਧੀ

ਅਧਾਰ ਤੇ ਤਿੰਨ ਸਤੰਬ ੳ', ਅਤੇ ਹਨ। ਸਤੰਬ ਵਿੱਚ ਤਿਨ ਪਹੀਏ ਹਨ ਅਸੀਂ ਇਹਨਾਂ ਤਿੰਨ ਡਿਸਕਾਂ ਨੂੰ ਵਾਰੀ ਵਾਰੀ ਚੱਕ ਕੇ ਤੀਜੇ ਸਟੰਬ ਵਿੱਚ ਪਾਉਣਾ ਹੈ ਕਿ ਘੱਟ ਤੋਂ ਘੱਟ ਵਾਰੀ ਵਿਚ।

  1. ਪਹਿਲੀ ਸਰਤ ਇਹ ਹੈ ਕਿ ਵੱਡੀ ਡਿਸਕ ਨੂੰ ਛੋਟੀ ਉਪਰ ਨਹੀਂ ਰੱਖਿਆ ਜਾ ਸਕਦਾ।
  2. ਸਿਰਫ ਇੱਕ ਵਾਰੀ ਇੱਕ ਹੀ ਡਿਸਕ ਨੂੰ ਚੱਕਿਆ ਜਾ ਸਕਦਾ ਹੈ।
  3. ਹਰੇਕ ਸਤੰਬ ਵਿਚੋਂ ਉਪਰ ਵਾਲੀ ਡਿਸਕ ਨੂੰ ਹੀ ਚੁੱਕਿਆ ਜਾ ਸਕਦਾ ਹੈ ਅਤੇ ਦੁਜੀ ਸਤੰਬ ਦੇ ਪਹਿਲਾ ਹੀ ਪਈਆ ਡਿਸਕਾਂ ਵਿੱਚ ਉਪਰ ਹੀ ਰੱਖਿਆ ਜਾ ਸਕਦਾ ਹੈ।
  4. ਇਸ ਅੜੋਣੀ ਨੂੰ ਹੱਲ ਕਰਨ ਲਈ ਨਾਲ ਸਕਲ ਦਿਖਾਈ ਗਈ ਹੈ।
  5. ਤਿਨ ਡਿਸਕਾਂ ਵਾਲੀ ਅੜੋਣੀ ਨੂੰ ਸੱਤ ਵਾਰੀ ਵਿੱਚ ਹੱਕ ਕੀਤਾ ਜਾ ਸਕਦਾ ਹੈ।

ਚੁਣੀ ਤਸਵੀਰ

ਸ਼੍ਰੇਣੀ

ਕੀ ਤੁਸੀਂ ਜਾਣਦੇ ਹੋ?

ਤੁਸੀਂ ਕੀ ਕਰ ਸਕਦੇ ਹੋ

  • ਜੇਕਰ ਤੁਸੀਂ ਹਿਸਾਬ ਦੇ ਰਸੀਏ, ਸਿੱਖਿਅਕ, ਘੋਖ-ਕਰਤਾ ਜਾਂ ਅਧਿਆਪਕ ਹੋ ਤਾਂ ਤੁਹਾਡਾ ਇੱਥੇ ਸੁਆਗਤ ਹੈ। ਹਿਸਾਬ ਦੇ ਲੇਖਾਂ ਨੂੰ ਵੱਡਾ ਕਰਨ ਅਤੇ ਨਵੇਂ ਲੇਖ ਲਿਖਣ ਵਿੱਚ ਮੱਦਦ ਕਰੋ।
  • ਨਵੇਂ ਮੈਂਬਰਾਂ ਨੂੰ ਬੇਨਤੀ:ਮਿਹਰਬਾਨੀ ਕਰ ਕੇ ਵਿਕੀਪੀਡੀਆ ਉੱਤੇ ਆਪਣਾ ਖਾਤਾ ਬਣਾਓ ਅਤੇ ਇਸ ਪ੍ਰੋਜੈਕਟ ਦੀ ਸਫ਼ਲਤਾ ਵਿੱਚ ਆਪਣਾ ਯੋਗਦਾਨ ਦਿਓ।