ਸਮੱਗਰੀ 'ਤੇ ਜਾਓ

ਵਿਸ਼ਲੇਸ਼ਣੀ ਫ਼ਲਸਫ਼ਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬਰਟਰੈਂਡ ਰਸਲ

thumb|ਜੁਲਸ ਵਿਲੀਮਿਨ ਵਿਸ਼ਲੇਸ਼ਣੀ ਫ਼ਲਸਫ਼ਾ (ਕਈ ਵਾਰ ਵਿਸ਼ਲੇਸ਼ਣੀ ਦਰਸ਼ਨ) ਇੱਕ ਫ਼ਲਸਫ਼ਾ ਹੈ ਜੋ 20 ਵੀਂ ਸਦੀ ਦੀ ਸ਼ੁਰੂਆਤ ਵਿੱਚ ਪੱਛਮ ਵਿੱਚ ਪ੍ਰਮੁੱਖ ਸ਼ੈਲੀ ਗਿਆ ਸੀ। ਯੂਨਾਈਟਿਡ ਕਿੰਗਡਮ, ਯੂਨਾਈਟਿਡ ਸਟੇਟਸ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਸਕੈਂਡੇਨੇਵੀਆ ਵਿੱਚ ਬਹੁਗਿਣਤੀ ਯੂਨੀਵਰਸਿਟੀ ਦਰਸ਼ਨ ਵਿਭਾਗਾਂ ਨੇ ਅੱਜ ਆਪਣੇ ਆਪ ਨੂੰ "ਵਿਸ਼ਲੇਸ਼ਣਾਤਮਕ" ਵਿਭਾਗਾਂ ਵਜੋਂ ਪਛਾਣ ਪ੍ਰਦਾਨ ਕੀਤੀ ਹੈ। [1]

ਪਦ "ਵਿਸ਼ਲੇਸ਼ਣਾਤਮਕ ਦਰਸ਼ਨ" ਕਈ ਚੀਜ਼ਾਂ ਵਿਚੋਂ ਇੱਕ ਦਾ ਲਖਾਇਕ ਹੋ ਸਕਦਾ ਹੈ:

  • ਇੱਕ ਦਾਰਸ਼ਨਿਕ ਪ੍ਰੈਕਟਿਸ ਦੇ ਤੌਰ ਤੇ,[2][3] ਇਸ ਵਿੱਚ ਅਕਸਰ ਰਸਮੀ ਤਰਕ, ਸੰਕਲਪੀ ਵਿਸ਼ਲੇਸ਼ਣ ਅਤੇ ਕੁਝ ਘੱਟ ਪਧਰ ਤੇ ਗਣਿਤ ਅਤੇ ਕੁਦਰਤੀ ਵਿਗਿਆਨ ਦੀ ਵਰਤੋਂ ਕਰਦੇ ਹੋਏ, ਦਲੀਲਪੂਰਨ ਸਪਸ਼ਟਤਾ ਅਤੇ ਸ਼ੁੱਧਤਾ ਉੱਤੇ ਜ਼ੋਰ ਦਿੱਤਾ ਜਾਂਦਾ ਹੈ।[4][5][6]
    •  ਇਤਿਹਾਸਕ ਵਿਕਾਸ ਦੇ ਰੂਪ ਵਿੱਚ, ਵਿਸ਼ਲੇਸ਼ਣੀ ਫ਼ਲਸਫ਼ਾ 20ਵੀਂ ਸਦੀ ਦੇ ਸ਼ੁਰੂ ਦੇ ਫ਼ਲਸਫ਼ੇ ਵਿੱਚ ਕੁਝ ਘਟਨਾਵਾਂ ਦਾ ਲਖਾਇਕ ਹੈ ਜੋ ਮੌਜੂਦਾ ਪ੍ਰੈਕਟਿਸ ਦੀਆਂ ਇਤਿਹਾਸਕ ਪੂਰਬਗਾਮੀ ਸਨ। ਇਸ ਇਤਿਹਾਸਕ ਵਿਕਾਸ ਵਿੱਚ ਕੇਂਦਰੀ ਹਸਤੀਆਂ ਬਰਟਰੈਂਡ ਰਸਲ, ਲੁਡਵਿਗ ਵਿਟਜੈਂਨਸਟਾਈਨ, ਜੀ.ਈ.ਮੂਰ, ਗੋਟਲੋਬ ਫਰਗੇ ਅਤੇ ਲਾਜ਼ੀਕਲ ਪੋਜੇਟਿਵਿਸਟ ਹਨ। ਇਸ ਵਧੇਰੇ ਨਿਸਚਿਤ ਅਰਥ ਵਿਚ, ਵਿਸ਼ਲੇਸ਼ਣਾਤਮਕ ਫਲਸਫੇ ਨੂੰ ਖਾਸ ਦਾਰਸ਼ਨਿਕ ਗੁਣਾਂ ਤੋਂ ਪਛਾਣਿਆ ਜਾਂਦਾ ਹੈ (ਇਹਨਾਂ ਵਿਚੋਂ ਬਹੁਤ ਸਾਰੇ ਕਈ ਸਮਕਾਲੀ ਵਿਸ਼ਲੇਸ਼ਣੀ ਦਾਰਸ਼ਨਿਕਾਂ ਨੇ ਰੱਦ ਕੀਤੇ ਹਨ), ਜਿਵੇਂ ਕਿ:
    • ਲਾਜ਼ੀਕਲ-ਪੋਜੇਟਿਵਿਸਟ ਸਿਧਾਂਤ ਇਹ ਹੈ ਕਿ ਕੋਈ ਖਾਸ ਦਾਰਸ਼ਨਿਕ ਤੱਥ ਨਹੀਂ ਹੁੰਦੇ ਅਤੇ ਇਹ ਕਿ ਦਰਸ਼ਨ ਦਾ ਮੰਤਵ ਵਿਚਾਰਾਂ ਦਾ ਮੰਤਕੀ ਸਪਸ਼ਟੀਕਰਨ ਹੁੰਦਾ ਹੈ। ਇਸ ਦੀ ਤੁਲਨਾ ਰਵਾਇਤੀ ਬੁਨਿਆਦਵਾਦ ਨਾਲ ਕੀਤੀ ਜਾ ਸਕਦੀ ਹੈ, ਜੋ ਦਰਸ਼ਨ ਨੂੰ ਇੱਕ ਵਿਸ਼ੇਸ਼ ਵਿਗਿਆਨ (ਅਰਥਾਤ ਗਿਆਨ ਦਾ ਅਨੁਸ਼ਾਸਨ) ਮੰਨਦਾ ਹੈ ਜੋ ਕਿ ਸਭ ਕੁਝ ਦੇ ਬੁਨਿਆਦੀ ਕਾਰਨਾਂ ਅਤੇ ਸਿਧਾਂਤਾਂ ਦੀ ਜਾਂਚ ਕਰਦਾ ਹੈ।[7] ਸਿੱਟੇ ਵਜੋਂ, ਬਹੁਤ ਸਾਰੇ ਵਿਸ਼ਲੇਸ਼ਕ ਦਾਰਸ਼ਨਿਕਾਂ ਨੇ ਆਪਣੀਆਂ ਪੜਤਾਲਾਂ ਨੂੰ ਕੁਦਰਤੀ ਵਿਗਿਆਨਾਂ ਦੇ ਅਨੁਸਾਰ ਜਾਂ ਉਨ੍ਹਾਂ ਦੇ ਮਤਾਹਿਤ ਸਮਝਦੇ ਹਨ। ਇਹ ਇੱਕ ਅਜਿਹਾ ਰਵੱਈਆ ਹੈ ਜੋ ਜੌਨ ਲੌਕ ਦੁਆਰਾ ਸ਼ੁਰੂ ਹੁੰਦਾ ਹੈ, ਜੋ ਆਪਣੇ ਕੰਮ ਨੂੰ ਨਿਊਟਨ ਵਰਗੇ ਕੁਦਰਤੀ ਵਿਗਿਆਨੀਆਂ ਦੀਆਂ ਪ੍ਰਾਪਤੀਆਂ ਦੇ ਮੁਕਾਬਲੇ ਇੱਕ "ਅੰਡਰਲੇਬਰਰ" ਦਾ ਕੰਮ ਸਮਝਦਾ ਸੀ। 20ਵੀਂ ਸਦੀ ਦੇ ਦੌਰਾਨ, ਵਿਗਿਆਨ ਦੇ ਨਾਲ ਫ਼ਲਸਫ਼ੇ ਦੀ ਨਿਰੰਤਰਤਾ ਦਾ ਸਭ ਤੋਂ ਪ੍ਰਭਾਵਸ਼ਾਲੀ ਵਕੀਲ ਵਿਲਾਡ ਵਾਨ ਔਰਮੈਨ ਕੁਆਈਨ ਸੀ।[8]
    • ਇਹ ਸਿਧਾਂਤ ਕਿ ਵਿਚਾਰਾਂ ਦੀ ਲਾਜ਼ੀਕਲ ਸਪਸ਼ਟੀਕਰਨ ਸਿਰਫ ਦਾਰਸ਼ਨਿਕ ਪ੍ਰਸਤਾਵਾਂ ਦੇ ਤਰਕਪੂਰਨ ਰੂਪ ਦੇ ਵਿਸ਼ਲੇਸ਼ਣ ਦੁਆਰਾ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। [9] ਪ੍ਰਸਤਾਵ ਦਾ ਲਾਜ਼ੀਕਲ ਰੂਪ ਇਸਦੀ ਨੁਮਾਇੰਦਗੀ ਦਾ ਇੱਕ ਢੰਗ ਹੈ (ਅਕਸਰ ਲਾਜ਼ੀਕਲ ਸਿਸਟਮ ਦੇ ਰਸਮੀ ਵਿਆਕਰਣ ਅਤੇ ਪ੍ਰਤੀਕਵਾਦ ਦੀ ਵਰਤੋਂ ਕਰਦੇ ਹੋਏ), ਜੇ ਲੋੜ ਹੋਵੇ ਤਾਂ ਇਸ ਨੂੰ ਆਸਾਨ ਹਿੱਸੇ ਬਣਾਉਣਾ, ਅਤੇ ਇਸੇ ਕਿਸਮ ਦੇ ਹੋਰ ਸਾਰੇ ਪ੍ਰੋਜੈਕਟਾਂ ਨਾਲ ਇਸਦੀ ਸਮਾਨਤਾ ਦਰਸਾਉਣਾ। ਲੇਕਿਨ, ਆਮ ਭਾਸ਼ਾ ਦੇ ਸਹੀ ਲਾਜ਼ੀਕਲ ਰੂਪ ਬਾਰੇ ਵਿਸ਼ਲੇਸ਼ਣੀ ਦਾਰਸ਼ਨਿਕ ਵਿਆਪਕ ਤੌਰ ਤੇ ਸਹਿਮਤ ਨਹੀਂ। [10]
    • ਸਖਤ ਸ਼ਬਦਾਂ, ਜਾਂ ਆਮ ਭਾਸ਼ਾ ਵਿੱਚ ਬਿਆਨ ਵਧੇਰੇ ਸੀਮਿਤ ਪੜਤਾਲਾਂ ਦੇ ਪੱਖ ਵਿੱਚ ਸਧਾਰਨੀਕ੍ਰਿਤ ਦਾਰਸ਼ਨਿਕ ਪ੍ਰਣਾਲੀਆਂ ਦੀ ਅਣਗਹਿਲੀ।[11][12]

ਰਸਲ ਦੁਆਰਾ ਇੱਕ ਵਿਸ਼ੇਸ਼ ਪੈਰਾ ਦੇ ਅਨੁਸਾਰ:

ਆਧੁਨਿਕ ਵਿਸ਼ਲੇਸ਼ਣੀ ਅਨੁਭਵਵਾਦ [...] ਲੌਕ, ਬਰਕਲੀ, ਅਤੇ ਹਿਊਮ ਨਾਲੋਂ ਗਣਿਤ ਨੂੰ ਸ਼ਾਮਿਲ ਕਰਨ ਅਤੇ ਇੱਕ ਸ਼ਕਤੀਸ਼ਾਲੀ ਲਾਜ਼ੀਕਲ ਤਕਨੀਕ ਦੇ ਵਿਕਾਸ ਕਰਕੇ ਭਿੰਨ ਹੈ। ਇਹ ਇਸ ਪ੍ਰਕਾਰ ਕੁਝ ਸਮੱਸਿਆਵਾਂ ਦੇ ਸੰਬੰਧ ਵਿਚ, ਨਿਸ਼ਚਿਤ ਉੱਤਰ ਪ੍ਰਾਪਤ ਕਰਨ ਲਈ ਯੋਗ ਹੈ, ਜੋ ਕਿ ਫ਼ਲਸਫ਼ੇ ਦੀ ਬਜਾਏ ਵਿਗਿਆਨ ਦੀ ਗੁਣਵੱਤਾ ਹੈ। ਇਸ ਨੂੰ ਫਾਇਦਾ, ਸਿਸਟਮ-ਬਿਲਡਰਾਂ ਦੇ ਫ਼ਲਸਫ਼ਿਆਂ ਦੀ ਤੁਲਨਾ ਵਿੱਚ ਇਕੋ ਸਮੇਂ ਸਮੁੱਚੇ ਬ੍ਰਹਿਮੰਡ ਦਾ ਵੱਡਾ ਸਿਧਾਂਤ ਘੜਨ ਦੀ ਬਜਾਏ ਇਸਦੀਆਂ ਸਮੱਸਿਆਵਾਂ ਇੱਕ ਇੱਕ ਕਰਕੇ ਹੱਲ ਕਰਨਾ ਹੈ। ਇਸ ਦੇ ਤਰੀਕੇ, ਇਸ ਪੱਖ ਤੋਂ, ਵਿਗਿਆਨ ਦੇ ਤਰੀਕਿਆਂ ਦੇ ਸਮਾਨ ਹਨ। 
[13]

ਵਿਸ਼ਲੇਸ਼ਣੀ ਦਰਸ਼ਨ ਅਕਸਰ ਦੂਜੀਆਂ ਦਾਰਸ਼ਨਿਕ ਪਰੰਪਰਾਵਾਂ, ਖਾਸ ਤੌਰ ਤੇ ਮਹਾਂਦੀਪੀ ਫ਼ਲਸਫ਼ਾ, ਜਿਵੇਂ ਕਿ ਹੋਂਦਵਾਦ ਅਤੇ ਵਰਤਾਰਾ ਵਿਗਿਆਨ, ਅਤੇ ਇਹ ਵੀ ਥੌਮਵਾਦ ਅਤੇ ਮਾਰਕਸਵਾਦ, ਦੇ ਵੀ ਟਾਕਰੇ ਤੇ ਸਮਝਿਆ ਜਾਂਦਾ ਹੈ। 

[14]

ਇਤਿਹਾਸ

[ਸੋਧੋ]

ਬ੍ਰਿਟਿਸ਼ ਆਦਰਸ਼ਵਾਦ, ਜਿਵੇਂ ਕਿ ਐੱਫ. ਐੱਮ. ਬ੍ਰੈਡਲੀ (1846-1924) ਅਤੇ ਥਾਮਸ ਹਿੱਲ ਗ੍ਰੀਨ (1836-1882) ਵਰਗੇ ਫ਼ਿਲਾਸਫ਼ਰਾਂ ਨੇ ਪੜ੍ਹਾਇਆਹੈ, 19 ਵੀਂ ਸਦੀ ਦੇ ਅਖੀਰ ਵਿੱਚ ਅੰਗਰੇਜ਼ੀ ਫ਼ਲਸਫ਼ੇ ਉੱਤੇ ਹਾਵੀ ਪ੍ਰਭਾਵ ਰੱਖਦਾ ਸੀ। ਇਸ ਬੌਧਿਕ ਆਧਾਰ ਦੇ ਸੰਦਰਭ ਵਿੱਚ ਵਿਸ਼ਲੇਸ਼ਣੀ ਦਰਸ਼ਨ ਦੀ ਸ਼ੁਰੂਆਤ ਕਰਨ ਵਾਲੇ, ਜੀ.ਏ.ਮੂਰ ਅਤੇ ਬਰਟਰੈਂਡ ਰਸਲ ਨੇ ਆਰੰਭਿਕ ਵਿਸ਼ਲੇਸ਼ਣੀ ਫ਼ਲਸਫ਼ੇ ਦਾ ਸੰਕਲਪ ਸੂਤਰਬੱਧ ਕੀਤਾ ਸੀ। 

ਇਸ ਦੀ ਸ਼ੁਰੂਆਤ ਤੋਂ ਲੈ ਕੇ, ਵਿਸ਼ਲੇਸ਼ਣੀ ਦਰਸ਼ਨ ਦਾ ਇੱਕ ਮੁਢਲਾ ਟੀਚਾ ਸੰਕਲਪੀ ਸਪਸ਼ਟਤਾ ਰਿਹਾ ਹੈ,[15] ਜਿਸ ਦੇ ਨਾਂ ਤੇ ਮੂਰ ਅਤੇ ਰਸਲ ਨੇ ਅਸਪਸ਼ਟ ਹੋਣ ਲਈ ਹੇਗਲੀਅਨਵਾਦ ਨੂੰ ਠੁਕਰਾ ਦਿੱਤਾ - ਉਦਾਹਰਨ ਲਈ, ਮੂਰੇ ਦੀ "ਆਮ ਸੂਝ ਦੇ ਪੱਖ ਵਿੱਚ" ਅਤੇ ਰਸਲ ਦੀ ਅੰਦਰੂਨੀ ਸੰਬੰਧਾਂ ਦੇ ਸਿਧਾਂਤ ਦੀ ਆਲੋਚਨਾ ਵੇਖੋ। [16] ਆਧੁਨਿਕ ਤਰਕ ਦੇ ਵਿਕਾਸ ਤੋਂ ਪ੍ਰੇਰਿਤ, ਮੁਢਲੇ ਰਸਲ ਨੇ ਦਾਅਵਾ ਕੀਤਾ ਕਿ ਫ਼ਲਸਫ਼ੇ ਦੀਆਂ ਸਮੱਸਿਆਵਾਂ ਨੂੰ ਜਟਿਲ ਵਿਚਾਰਾਂ ਦੇ ਸਾਦੇ ਤੱਤ ਵਿਖਾ ਕੇ ਹੱਲ ਕੀਤਾ ਜਾ ਸਕਦਾ ਹੈ।  ਬ੍ਰਿਟਿਸ਼ ਆਦਰਸ਼ਵਾਦ ਦਾ ਇੱਕ ਮਹੱਤਵਪੂਰਨ ਪਹਿਲੂ ਲਾਜ਼ੀਕਲ ਹੋਲਿਜ਼ਮ ਸੀ - ਇਹ ਰਾਏ ਕਿ ਸੰਸਾਰ ਦੇ ਕੁਝ ਪਹਿਲੂ ਹਨ ਜਿਨ੍ਹਾਂ ਨੂੰ ਸਾਰੇ ਸੰਸਾਰ ਨੂੰ ਜਾਣ ਕੇ ਹੀ ਜਾਣਿਆ ਜਾ ਸਕਦਾ ਹੈ। ਇਹ ਇਸ ਖ਼ਿਆਲ ਨਾਲ ਨੇੜੇ ਤੋਂ ਸਬੰਧਿਤ ਹੈ ਕਿ ਮੱਦਾਂ ਵਿਚਕਾਰ ਸੰਬੰਧ ਅੰਦਰੂਨੀ ਸੰਬੰਧ ਹੁੰਦੇ ਹਨ, ਭਾਵ ਉਨ੍ਹਾਂ ਮੱਦਾਂ ਦੀ ਪ੍ਰਕਿਰਤੀ ਦੀਆਂ ਵਿਸ਼ੇਸ਼ਤਾਈਆਂ ਹੁੰਦੇ ਹਨ। ਜਵਾਬ ਵਿੱਚ ਰਸਲ, ਵਿਟਗੇਨਸਟਾਈਨ ਦੇ ਨਾਲ, ਤਰਕਪੂਰਨ ਪਰਮਾਣੂਵਾਦ ਅਤੇ ਬਾਹਰੀ ਸੰਬੰਧਾਂ ਦੇ ਸਿਧਾਂਤ ਦਾ ਐਲਾਨ ਕੀਤਾ - ਇਸ ਵਿਸ਼ਵਾਸ ਦਾ ਕਿ ਸੰਸਾਰ ਸੁਤੰਤਰ ਤੱਥਾਂ ਤੋਂ ਬਣਿਆ ਹੈ। [17]

ਨੋਟਸ

[ਸੋਧੋ]
  1. "Without exception, the best philosophy departments in the United States are dominated by analytic philosophy, and among the leading philosophers in the United States, all but a tiny handful would be classified as analytic philosophers. Practitioners of types of philosophizing that are not in the analytic tradition—- such as phenomenology, classical pragmatism, existentialism, or Marxism—- feel it necessary to define their position in relation to analytic philosophy." John Searle (2003), Contemporary Philosophy in the United States in N. Bunnin and E. P. Tsui-James (eds.), The Blackwell Companion to Philosophy, 2nd ed., (Blackwell, 2003), p. 1.
  2. See, e.g., Avrum Stroll, Twentieth-Century Analytic Philosophy (Columbia University Press, 2000), p. 5: "[I]t is difficult to give a precise definition of 'analytic philosophy' since it is not so much a specific doctrine as a loose concatenation of approaches to problems." Also, see Stroll (2000), p. 7: "I think Sluga is right in saying 'it may be hopeless to try to determine the essence of analytic philosophy.' Nearly every proposed definition has been challenged by some scholar. [...] [W]e are dealing with a family resemblance concept."
  3. See Hans-Johann Glock, What Is Analytic Philosophy (Cambridge University Press, 2008), p. 205: "The answer to the title question, then, is that analytic philosophy is a tradition held together both by ties of mutual influence and by family resemblances."
  4. Brian Leiter (2006) webpage "Analytic" and "Continental" Philosophy Archived 2006-11-15 at the Wayback Machine.. Quote on the definition: "'Analytic' philosophy today names a style of doing philosophy, not a philosophical program or a set of substantive views. Analytic philosophers, crudely speaking, aim for argumentative clarity and precision; draw freely on the tools of logic; and often identify, professionally and intellectually, more closely with the sciences and mathematics, than with the humanities."
  5. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  6. Colin McGinn, The Making of a Philosopher: My Journey through Twentieth-Century Philosophy (HarperCollins, 2002), p. xi.: "analytical philosophy [is] too narrow a label, since [it] is not generally a matter of taking a word or concept and analyzing it (whatever exactly thatthat might be). [...] This tradition emphasizes clarity, rigor, argument, theory, truth. It is not a tradition that aims primarily for inspiration or consolation or ideology. Nor is it particularly concerned with 'philosophy of life,' though parts of it are. This kind of philosophy is more like science than religion, more like mathematics than poetry – though it is neither science nor mathematics."
  7. See Aristotle Metaphysics (Book II 993a), Kenny (1973) p. 230.
  8. See, e.g., Quine's papers "Two Dogmas of Empiricism" and "Epistemology Naturalized".
  9. A.P. Martinich, "Introduction," in Martinich & D. Sosa (eds.), A Companion to Analytic Philosophy (Blackwell, 2001), p. 1: "To use a general name for the kind of analytic philosophy practiced during the first half of the twentieth century, [...] 'conceptual analysis' aims at breaking down complex concepts into their simpler components."
  10. Wittgenstein, op. cit., 4.111
  11. Scott Soames, Philosophical Analysis in the Twentieth Century Vol. 1 (Princeton UP, 2003), p. xv: "There is, I think, a widespread presumption within the tradition that it is often possible to make philosophical progress by intensively investigating a small, circumscribed range of philosophical issues while holding broader, systematic questions in abeyance. What distinguishes twentieth-century analytical philosophy from at least some philosophy in other traditions, or at other times, is not a categorical rejection of philosophical systems, but rather the acceptance of a wealth of smaller, more thorough and more rigorous, investigations that need not be tied to any overarching philosophical view." See also, e.g., "Philosophical Analysis" (catalogued under "Analysis, Philosophical") in Encyclopedia of Philosophy, Vol. 1 (Macmillan, 1967), esp. sections on "Bertrand Russell" at p. 97ff, "G.E. Moore" at p. 100ff, and "Logical Positivism" at p. 102ff.
  12. See, e.g., the works of G.E. Moore and J.L. Austin.
  13. B. Russell, A History of Western Philosophy (Simon & Schuster, 1945), p. 834.
  14. A. C. Grayling (ed.), Philosophy 2: Further through the Subject (Oxford University Press, 1998), p. 2: "Analytic philosophy is mainly associated with the contemporary English-speaking world, but it is by no means the only important philosophical tradition. In this volume two other immensely rich and important such traditions are introduced: Indian philosophy, and philosophical thought in Europe from the time of Hegel." L.J. Cohen, The Dialogue of Reason: An Analysis of Analytical Philosophy (Oxford University Press, 1986), p. 5: "So, despite a few overlaps, analytical philosophy is not difficult to distinguish broadly [...] from other modern movements, like phenomenology, say, or existentialism, or from the large amount of philosophizing that has also gone on in the present century within frameworks deriving from other influential thinkers like Aquinas, Hegel, or Marx." H.-J. Glock, What Is Analytic Philosophy? (Cambridge University Press, 2008), p. 86: "Most non-analytic philosophers of the twentieth century do not belong to continental philosophy."
  15. Mautner, Thomas (editor) (2005) The Penguin Dictionary of Philosophy, entry for 'Analytic philosophy, pp. 22–3
  16. "Analytic philosophy opposed right from its beginning English neo-Hegelianism of Bradley's sort and similar ones. It did not only criticize the latter's denial of the existence of an external world (anyway an unjust criticism), but also the bombastic, obscure style of Hegel's writings." Lua error in ਮੌਡਿਊਲ:Citation/CS1 at line 3162: attempt to call field 'year_check' (a nil value).
  17. Baillie, James, "Introduction to Bertrand Russell" in Contemporary Analytic Philosophy, Second Edition (Prentice Hall, 1997), p. 25.