ਸਮੱਗਰੀ 'ਤੇ ਜਾਓ

ਵਿਸ਼ਵ ਕਲਾ ਦਿਵਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਵਿਸ਼ਵ ਕਲਾ ਦਿਵਸ ਲਲਿਤ ਕਲਾਵਾਂ ਦਾ ਇੱਕ ਕੌਮਾਂਤਰੀ ਜਸ਼ਨ ਹੈ ਜਿਸ ਦਾ ਐਲਾਨ ਇੰਟਰਨੈਸ਼ਨਲ ਐਸੋਸੀਏਸ਼ਨ ਆਫ਼ ਆਰਟ (IAA) ਨੇ ਵਿਸ਼ਵ ਭਰ ਵਿੱਚ ਰਚਨਾਤਮਕ ਗਤੀਵਿਧੀਆਂ ਪ੍ਰਤੀ ਜਾਗਰੂਕਤਾ ਨੂੰ ਉਤਸ਼ਾਹਤ ਕਰਨ ਲਈ ਸੀ।[1][2]

ਸਥਾਪਨਾ

[ਸੋਧੋ]

ਗੁਆਡਾਲਜਾਰਾ ਵਿੱਚ ਕੌਮਾਂਤਰੀ ਕਲਾ ਸੰਗਠਨ ਦੀ 17ਵੀਂ ਜਨਰਲ ਅਸੈਂਬਲੀ ਵਿੱਚ 15 ਅਪ੍ਰੈਲ ਨੂੰ ਵਿਸ਼ਵ ਕਲਾ ਦਿਵਸ ਵਜੋਂ ਘੋਸ਼ਿਤ ਕਰਨ ਲਈ ਇੱਕ ਪ੍ਰਸਤਾਵ ਰੱਖਿਆ ਗਿਆ ਸੀ, ਜਿਸ ਦਾ ਪਹਿਲਾ ਜਸ਼ਨ 2012 ਵਿੱਚ ਮਨਾਇਆ ਗਿਆ ਸੀ। ਇਹ ਪ੍ਰਸਤਾਵ ਤੁਰਕੀ ਦੇ ਬੇਦਰੀ ਬੇਕਮ ਨੇ ਸਪਾਂਸਰ ਕੀਤਾ ਸੀ ਅਤੇ ਮੈਕਸੀਕੋ ਦੀ ਰੋਜ਼ਾ ਮਾਰੀਆ ਬੁਰੀਲੋ ਵੇਲਾਸਕੋ, ਫਰਾਂਸ ਦੀ ਐਨੀ ਪੌਰਨੀ, ਚੀਨ ਦੇ ਲਿਊ ਦਾਵੇਈ, ਸਾਈਪ੍ਰਸ ਦੇ ਕ੍ਰਿਸਟੋਸ ਸਿਮੇਓਨਾਈਡਸ, ਸਵੀਡਨ ਦੇ ਐਂਡਰਸ ਲਿਡੇਨ, ਜਾਪਾਨ ਦੇ ਕਾਨ ਇਰੀ, ਸਲੋਵਾਕੀਆ ਦੇ ਪਾਵੇਲ ਕ੍ਰਾਲ, ਮਾਰੀਸ਼ਸ ਦੇ ਦੇਵ ਚੋਰਾਮੁਨ, ਅਤੇ ਨਾਰਵੇ ਦੇ ਹਿਲਡੇ ਰੋਗਨਸਕੋਗ ਨੇ ਵੀ ਇਸ ਤੇ ਹਸਤਾਖਰ ਕੀਤੇ ਸਨ। ਇਸ ਨੂੰ ਜਨਰਲ ਇਜਲਾਸ ਨੇ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ। [3] [4] [5]

ਤਾਰੀਖ ਲਿਓਨਾਰਡੋ ਦਾ ਵਿੰਚੀ ਦੇ ਜਨਮਦਿਨ ਦੇ ਸਨਮਾਨ ਵਿੱਚ ਤੈਅ ਕੀਤੀ ਗਈ ਸੀ। ਦਾ ਵਿੰਚੀ ਨੂੰ ਵਿਸ਼ਵ ਸ਼ਾਂਤੀ, ਪ੍ਰਗਟਾਵੇ ਦੀ ਆਜ਼ਾਦੀ, ਸਹਿਣਸ਼ੀਲਤਾ, ਭਾਈਚਾਰਾ ਅਤੇ ਬਹੁ-ਸੱਭਿਆਚਾਰਵਾਦ ਦੇ ਨਾਲ-ਨਾਲ ਹੋਰ ਖੇਤਰਾਂ ਲਈ ਕਲਾ ਦੇ ਮਹੱਤਵ ਦੇ ਪ੍ਰਤੀਕ ਵਜੋਂ ਚੁਣਿਆ ਗਿਆ ਸੀ। [6] [7]

ਹਵਾਲੇ

[ਸੋਧੋ]
  1. "Why World Art Day?". International Association of Art. Archived from the original on ਦਸੰਬਰ 25, 2013. Retrieved February 10, 2014.
  2. Gerry La Roux (April 7, 2013). "Celebrating art and creativity on World Art Day". New Zealand: Science Lens. Retrieved February 10, 2014.
  3. "Why World Art Day?". International Association of Art. Archived from the original on ਦਸੰਬਰ 25, 2013. Retrieved February 10, 2014.
  4. "World Art Day to be celebrated April 15". Hürriyet Daily News. Istanbul. April 11, 2012. Retrieved February 10, 2014.
  5. "Día Mundial del Arte se celebra este sábado en Caracas". Caracas: El Universal. April 12, 2012. Retrieved February 10, 2014.
  6. Gerry La Roux (April 7, 2013). "Celebrating art and creativity on World Art Day". New Zealand: Science Lens. Retrieved February 10, 2014.
  7. "Día Mundial del Arte se celebra este sábado en Caracas". Caracas: El Universal. April 12, 2012. Retrieved February 10, 2014.