ਵਿੱਕੀ ਕੌਸ਼ਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਿੱਕੀ ਕੌਸ਼ਲ
Vicky Kaushal 2018.jpg
ਰਾਜ਼ੀ ਫਿਲਮ ਦੀ ਪ੍ਰਮੋਸ਼ਨ ਸਮੇਂ ਵਿੱਕੀ
ਜਨਮ (1988-05-16) 16 ਮਈ 1988 (ਉਮਰ 32)
ਮੁੰਬਈ, ਮਹਾਰਾਸ਼ਟਰ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ2009-ਹੁਣ ਤੱਕ
ਮਾਤਾ-ਪਿਤਾਸ਼ਿਆਮ ਕੌਸ਼ਲ

ਵਿੱਕੀ ਕੌਸ਼ਲ (ਜਨਮ 16 ਮਈ 1988) ਇੱਕ ਭਾਰਤੀ ਅਦਾਕਾਰ ਹੈ। ਉਸਨੇ ਆਪਣਾ ਕਰੀਅਰ 2015 ਵਿੱਚ ਮਸਾਨ ਫਿਲਮ ਨਾਲ ਸ਼ੁਰੂ ਕੀਤਾ। ਇਸ ਫਿਲਮ ਲਈ ਉਸਨੇ ਸਰਵੋਤਮ ਪੁਰਸ਼ ਸ਼ੁਰੂਆਤ ਵਿੱਚ ਅੰਤਰਰਾਸ਼ਟਰੀ ਭਾਰਤੀ ਫਿਲਮ ਅਕਾਦਮੀ ਅਵਾਰਡ ਜਿੱਤਿਆ ਸੀ। ਉਸਨੇ ਰਮਨ ਰਾਘਵ 2.0 (2016) ਅਤੇ ਰਾਜ਼ੀ (2018) ਫਿਲਮਾਂ ਵਿੱਚ ਵੀ ਕੰਮ ਕੀਤਾ।

ਮੁੱਢਲਾ ਜੀਵਨ ਅਤੇ ਕਰੀਅਰ[ਸੋਧੋ]

ਕੌਸ਼ਲ ਦਾ ਜਨਮ ਮੁੰਬਈ, ਮਹਾਰਾਸ਼ਟਰ ਵਿਖੇ ਹੋਇਆ ਸੀ। ਉਸਦਾ ਪਿਤਾ ਸ਼ਿਆਮ ਕੌਸ਼ਲ ਬਾਲੀਵੁੱਡ ਵਿੱਚ ਐਕਸ਼ਨ ਡਾਇਰੈਕਟਰ ਅਤੇ ਸਟੰਟ ਕੋਆਰਡੀਨੇਟਰ ਹੈ। ਉਸ ਦੇ ਭਰਾ ਸਨੀ ਕੌਸ਼ਲ ਗੁੰਡੇ ਅਤੇ ਮਾਈ ਫ੍ਰੈਂਡ ਪਿੰਟੋ ਵਰਗੀਆਂ ਫਿਲਮਾਂ ਵਿੱਚ ਸਹਾਇਕ ਨਿਰਦੇਸ਼ਕ ਦੇ ਤੌਰ 'ਤੇ ਕੰਮ ਕਰ ਚੁੱਕਾ ਹੈ।

ਕੌਸ਼ਲ ਨੇ 2009 ਵਿੱਚ ਰਾਜੀਵ ਗਾਂਧੀ ਇੰਸਟੀਚਿਊਟ ਆਫ ਟੈਕਨੋਲੋਜੀ, ਮੁੰਬਈ ਤੋਂ ਇਲੈਕਟ੍ਰੋਨਿਕਸ ਅਤੇ ਦੂਰ ਸੰਚਾਰ ਵਿੱਚ ਇੰਜੀਨੀਅਰਗ ਕੀਤੀ ਹੈ। ਉਹ ਕਿਸ਼ੋਰ ਨਮਿਤ ਕਪੂਰ ਦੇ ਅਧੀਨ ਇੱਕ ਐਕਸ਼ਨਿੰਗ ਵਰਕਸ਼ਾਪ ਵਿੱਚ ਸ਼ਾਮਲ ਹੋਇਆ। ਉਸ ਨੇ ਲਵ ਸ਼ਵ ਤੇ ਚਿਕਨ ਖੁਰਾਣਾ ਅਤੇ ਬੰਬੇ ਵੈਲਵਟ ਵਰਗੀਆਂ ਫਿਲਮਾਂ ਵਿੱਚ ਛੋਟੀਆਂ ਭੂਮਿਕਾਵਾਂ ਨਿਭਾਉਣੀਆਂ ਸ਼ੁਰੂ ਕੀਤੀਆਂ। ਇਸੇ ਦੌਰਾਨ, ਉਸਨੇ ਮਾਨਵ ਕੌਲ ਅਤੇ ਨਸੀਰੂਦੀਨ ਸ਼ਾਹ ਦੇ ਸਮੂਹਾਂ ਨਾਲ ਥੀਏਟਰ ਕੀਤਾ। 2010 ਵਿੱਚ, ਉਸਨੇ ਅਨੁਰਾਗ ਕਸ਼ਿਅਪ ਨਾਲ ਗੈਂਗਸ ਆਫ ਵਾਸੈਪੁਰ ਵਿੱਚ ਸਹਾਇਕ ਦੇ ਤੌਰ 'ਤੇ ਕੰਮ ਕੀਤਾ। ਇਸ ਫਿਲਮ ਵਿੱਚ ਕੰਮ ਕਰਦਿਆਂ ਉਹ ਇੱਕ ਆਡੀਸ਼ਨ ਵਿੱਚ ਮਸਾਨ ਫਿਲਮ ਲਈ ਚੁਣਿਆ ਗਿਆ।

ਕੌਸ਼ਲ ਦੀ ਦੂਸਰੀ ਫ਼ਿਲਮ, ਜ਼ੁਬਾਨ, ਮਾਰਚ 2016 ਵਿੱਚ ਰਿਲੀਜ਼ ਹੋਈ। ਕੌਸ਼ਲ ਨੇ ਹਾਲ ਹੀ ਵਿੱਚ ਕੌਸ਼ਲ ਦੀ ਫਿਲਮ ਰਾਜ਼ੀ ਰਿਲੀਜ਼ ਹੋਈ ਜਿਸ ਵਿੱਚ ਉਸਨੇ ਆਲੀਆ ਭੱਟ ਨਾਲ ਮੁੱਖ ਭੂਮਿਕਾ ਨਿਭਾਈ। ਉਹ ਰਾਜਕੁਮਾਰ ਹਿਰਾਨੀ ਦੀ ਫਿਲਮ ਸੰਜੂ ਵਿੱਚ ਰਣਬੀਰ ਕਪੂਰ ਵੀ ਅਹਿਮ ਭੂਮਿਕਾ ਵਿੱਚ ਨਜ਼ਰ ਆਵੇਗਾ। [1]

ਫਿਲਮਾਂ[ਸੋਧੋ]

Films that have not yet been released ਜਿਹੜੀਆਂ ਫਿਲਮਾਂ ਅਜੇ ਰਿਲੀਜ਼ ਨਹੀਂ ਹੋਈਆਂ
ਸਾਲ ਫਿਲਮ ਭੂਮਿਕਾ ਨੋਟਸ
2012 ਲਵ ਸ਼ਵ ਤੇ ਚਿਕਨ ਖੁਰਾਣਾ ਯੰਗ ਓਮੀ
2013 ਗੀਕ ਆੳੂਟ ਗੀਕ ਲਘੂ ਫਿਲਮ
2015 ਬੰਬੇ ਵੈਲਵਟ ਇੰਸਪੈਕਟਰ ਬਾਸੀਲ
2015 ਮਸਾਨ ਦੀਪਕ
2016 ਜ਼ੁਬਾਨ ਦਿਲਸ਼ੇਰ
ਰਮਨ ਰਾਘਵ 2.0 ਰਾਘਵ ਸਿੰਘ
2018 ਲਵ ਸਕੇਅਰ ਪਰ ਫੁੱਟ ਸੰਜੇ
ਰਾਜ਼ੀ ਇਕਬਾਲ ਸਈਦ
ਲਸਟ ਸਟੋਰੀਜ਼ ਪਾਰਸ ਕਰਨ ਜੌਹਰ ਵਾਲਾ ਖੰਡ
ਸੰਜੂ ਕਮਲੇਸ਼ "ਕਮਲੀ" ਕਨ੍ਹਈਆਲਾਲ ਕਾਪਸੀ
ਮਨਮਰਜ਼ੀਆਂFilms that have not yet been released ਫਿਲਮਿੰਗ [2]
2019 ਉੜੀ ਪੋਸਟ-ਪ੍ਰੋਡਕਸ਼ਨ

ਪੁਰਸਕਾਰ ਅਤੇ ਨਾਮਜ਼ਦਗੀਆਂ[ਸੋਧੋ]

ਸਾਲ ਫਿਲਮ ਪੁਰਸਕਾਰ ਸ਼੍ਰੇਣੀ ਨਤੀਜਾ ਹਵਾਲਾ
2016 ਮਸਾਨ ਜ਼ੀ ਸਿਨੇ ਅਵਾਰਡ ਸਰਵੋਤਮ ਪੁਰਸ਼ ਸ਼ੁਰੂਆਤ ਜੇਤੂ [3]
ਸਕਰੀਨ ਅਵਾਰਡਜ਼ ਸਰਵੋਤਮ ਪੁਰਸ਼ ਸ਼ੁਰੂਆਤ ਜੇਤੂ
ਅੰਤਰਰਾਸ਼ਟਰੀ ਭਾਰਤੀ ਫਿਲਮ ਅਕਾਦਮੀ ਅਵਾਰਡ ਸਰਵੋਤਮ ਪੁਰਸ਼ ਸ਼ੁਰੂਆਤ ਜੇਤੂ [4]
ਏਸ਼ੀਆਈ ਫਿਲਮ ਅਵਾਰਡ ਸਰਵੋਤਮ ਪੁਰਸ਼ ਸ਼ੁਰੂਆਤ ਨਾਮਜ਼ਦ [5]
ਸਟਾਰਡਸਟ ਅਵਾਰਡ ਸਰਵੋਤਮ ਪੁਰਸ਼ ਸ਼ੁਰੂਆਤ ਨਾਮਜ਼ਦ [6]
ਐਫ.ਓ.ਆਈ. ਆਨਲਾਈਨ ਅਵਾਰਡ, ਇੰਡੀਆ ਸਰਵੋਤਮ ਪੁਰਸ਼ ਸ਼ੁਰੂਆਤ ਜੇਤੂ
ਗੋਲਡ ਔਰੇਜ਼ ਅਵਾਰਡ ਸਰਵੋਤਮ ਪੁਰਸ਼ ਸ਼ੁਰੂਆਤ ਨਾਮਜ਼ਦ
2017 ਰਮਨ ਰਾਘਵ 2.0 ਐਫ.ਓ.ਆਈ. ਆਨਲਾਈਨ ਅਵਾਰਡ, ਇੰਡੀਆ ਸ਼ਪੈਸ਼ਲ ਜਿੳੂਰੀ ਜੇਤੂ


ਹਵਾਲੇ[ਸੋਧੋ]