ਲਸਟ ਸਟੋਰੀਜ਼
ਲਸਟ ਸਟੋਰੀਜ਼ 2018 ਭਾਰਤੀ ਸੰਗ੍ਰਹਿ ਫ਼ਿਲਮ ਹੈ, ਜਿਸ ਵਿਚ ਅਨੁਰਾਗ ਕਸ਼ਯਪ, ਜੋਆ ਅਖ਼ਤਰ, ਦਿਬਾਕਰ ਬੈਨਰਜੀ ਅਤੇ ਕਰਨ ਜੌਹਰ ਦੁਆਰਾ ਨਿਰਦੇਸ਼ਤ ਚਾਰ ਸ਼ਾਰਟ ਫ਼ਿਲਮਾਂ ਹਨ। ਆਰਐਸਵੀਪੀ ਦੇ ਰੋਨੀ ਸਕਰੀਵਾਲਾ ਅਤੇ ਫਲਾਇੰਗ ਯੂਨੀਕੋਰਨ ਐਂਟਰਟੇਨਮੈਂਟ ਦੀ ਆਸ਼ੀ ਦੂਆ ਦੁਆਰਾ ਮਿਲ ਕੇ ਬਣਾਈ ਇਸ ਫ਼ਿਲਮ ਵਿੱਚ ਕਿਆਰਾ ਅਡਵਾਨੀ, ਰਾਧਿਕਾ ਆਪਟੇ, ਭੂਮੀ ਪੇਡਨੇਕਰ, ਮਨੀਸ਼ਾ ਕੋਇਰਾਲਾ, ਵਿੱਕੀ ਕੌਸ਼ਲ, ਨੀਲ ਭੂਪਾਲਮ, ਨੇਹਾ ਧੂਪੀਆ, ਸੰਜੇ ਕਪੂਰ, ਜੈਦੀਪ ਅਹਿਲਾਵਤ, ਅਤੇ ਆਕਾਸ਼ ਥੋਸਾਰ ਸਮੇਤ ਅਨੇਕ ਸਮਾਨ ਅਹਿਮੀਅਤ ਵਾਲੇ ਅਦਾਕਾਰ ਹਨ।
ਪਲਾਟ
[ਸੋਧੋ]ਕਾਲਿੰਦੀ (ਰਾਧਿਕਾ ਆਪਟੇ), ਇਕ ਕਾਲਜ ਦੀ ਪ੍ਰੋਫੈਸਰ, ਤੇਜਸ (ਆਕਾਸ਼ ਥਾਸਰ) ਨਾਂ ਦੇ ਆਪਣੇ ਇਕ ਵਿਦਿਆਰਥੀ ਦੇ ਨਾਲ ਜਿਨਸੀ ਸੰਬੰਧ ਕਾਇਮ ਕਰ ਲੈਂਦੀ ਹੈ। ਅਗਲੀ ਸਵੇਰ, ਉਹ ਆਪਣੇ ਆਪ ਨੂੰ ਭਰੋਸਾ ਦਿੰਦੀ ਹੈ ਕਿ ਇਹ ਸਿਰਫ ਇੱਕ ਵਾਰੀ ਦੀ ਘਟਨਾ ਸੀ ਪਰ ਬਾਅਦ ਵਿੱਚ ਇੱਕ ਵਿਦਿਆਰਥੀ-ਅਧਿਆਪਕ ਰਿਸ਼ਤੇ ਦੀ ਸ਼ਕਤੀ ਗਤੀਮਾਨਤਾ ਦੇ ਅਧੀਨ ਦੱਬੀ ਜਾਂਦੀ ਹੈ। ਇਸ ਖੰਡ ਵਿੱਚ ਕਈ ਦ੍ਰਿਸ਼ ਇਸ ਤਰ੍ਹਾਂ ਬੁਣੇ ਗਏ ਹਨ, ਕਿ ਕਲਿੰਦੀ ਨੂੰ ਕਿਸੇ ਆਫ-ਸਕ੍ਰੀਨ ਨਾਲ ਇੰਟਰਵਿਊ ਦੇ ਢੰਗ ਨਾਲ ਬੋਲਦੀ ਹੈ। ਇਨ੍ਹਾਂ ਕਟੌਤੀਆਂ ਦੌਰਾਨ ਉਸਨੇ ਦੱਸਿਆ ਕਿ ਉਸ ਦਾ ਵਿਆਹ ਮਹੀਰ ਨਾਂ ਦੇ ਵਿਅਕਤੀ ਨਾਲ ਹੋਇਆ ਹੈ, ਜੋ ਉਸ ਤੋਂ 12 ਸਾਲ ਵੱਡਾ ਹੈ ਅਤੇ ਉਹ ਕਰੀਬੀ ਰਾਜ਼ਦਾਰ ਹੈ। ਪਿਆਰ ਦੀਆਂ ਅਤੇ ਅਨੇਕ ਥੋੜ-ਚਿਰੇ ਰਿਸ਼ਤਿਆਂ ਦੀਆਂ ਸਾਹਸੀ ਕਹਾਣੀਆਂ ਤੋਂ ਪ੍ਰੇਰਿਤ,ਕਾਲਿੰਦੀ ਵੀ ਆਪਣੀ ਖੁਦ ਦੀ ਲਿੰਗਕਤਾ ਦੀ ਥਾਹ ਪਾਉਣ ਲਈ ਮਿਸ਼ਨ ਉੱਤੇ ਹੈ। ਉਸ ਨੇ ਆਪਣੇ ਸਾਥੀ ਨੇਰਜ (ਰਣਦੀਪ ਝਾਅ) ਨੂੰ ਮਿਲਣਾ ਸ਼ੁਰੂ ਕੀਤਾ, ਪਰ ਉਸ ਦੇ ਇੱਕ ਪਤੀ ਇੱਕ ਪਤਨੀ ਵਿਚ ਉਸਦੇ ਪੱਕੇ ਵਿਸ਼ਵਾਸ ਕਾਰਨ ਅਤੇ ਉਸ ਦੀ ਲਿੰਗਕ ਝੁੰਜਲਾਹਟ ਕਾਰਨ ਉਸ ਨਾਲੋਂ ਟੁੱਟ ਜਾਂਦੀ ਹੈ। ਉਹ ਜਾਣਦੀ ਹੈ ਕਿ ਤੇਜਸ ਆਪਣੀ ਸਹਿਪਾਠੀ ਨਤਾਸ਼ਾ (ਰਿੱਧੀ ਖਖੜ) ਨਾਲ ਰਿਸ਼ਤਾ ਸ਼ੁਰੂ ਕਰ ਰਿਹਾ ਹੈ, ਜਿਸ ਤੋਂ ਤੇਜਸ ਧੜੱਲੇਦਾਰੀ ਨਾਲ ਇਨਕਾਰ ਕਰਦਾ ਹੈ। ਉਸ ਤੋਂ ਇਕਬਾਲ ਕਰਾਉਣ ਲਈ ਕਾਲਿੰਦੀ ਜੋੜੇ ਦਾ ਪਿੱਛਾ ਕਰਦੀ ਹੈ, ਨਤਾਸ਼ਾ ਨਾਲ ਰੁੱਖੇ ਤਰੀਕੇ ਨਾਲ ਪੇਸ਼ ਆਉਂਦੀ ਹੈ, ਅਤੇ ਸਬੂਤ ਲੱਭਣ ਲਈ ਤੇਜਸ ਦੇ ਕਮਰੇ ਵਿੱਚ ਵੀ ਜਾ ਵੜਦੀ ਹੈ ਅਤੇ ਫੋਲਾ ਫਾਲੀ ਕਰਦੀ ਹੈ। ਅਖੀਰ ਵਿੱਚ, ਹਤਾਸ਼ ਹੋਈ ਕਾਲਿੰਦੀ ਨੇ ਤੇਜਸ ਨੂੰ ਦੱਸਿਆ ਕਿ ਉਹ ਉਸ ਵਿੱਚ ਦਿਲਚਸਪੀ ਲੈਂਦੀ ਹੈ ਅਤੇ ਉਹ ਨਤਾਸ਼ਾ ਨਾਲਖ਼ੁਸ਼ ਰਹੇ। ਤੇਜਸ ਨੇ ਉਸ ਨੂੰ ਦੱਸਿਆ ਕਿ ਉਹ ਉਸ ਦੀਆਂ ਭਾਵਨਾਵਾਂ ਤੋਂ ਅਣਜਾਣ ਹੈ ਅਤੇ ਉਹ ਉਸ ਲਈ ਨਤਾਸ਼ਾ ਨੂੰ ਛੱਡਣ ਲਈ ਤਿਆਰ ਹੈ, ਜਿਸ ਲਈ ਕਾਲੀਦੀ ਦਾ ਜਵਾਬ ਹੈ ਕਿ ਉਹ ਪਹਿਲਾਂ ਹੀ ਵਿਆਹੀ ਹੋਈ ਹੈ
ਸੁਧਾ (ਭੂਮੀ ਪੇਡਨੇਕਰ) ਅਤੇ ਅਜੀਤ (ਨੀਲ ਭੂਪਲਮ) ਗੁਪਤ ਰੂਪ ਵਿੱਚ ਭਾਵੁਕ ਜਿਨਸੀ ਸੰਬੰਧਾਂ ਵਿੱਚ ਹਨ। ਸੁਧਾ ਉਸਦੀ ਨੌਕਰਾਣੀ ਹੈ, ਜੋ ਉਸਦੇ ਬੈਚਲਰ ਅਪਾਰਟਮੈਂਟ ਦੀ ਸਫਾਈ ਲਈ ਹਰ ਰੋਜ਼ ਆਉਂਦੀ ਹੈ। ਅਜੀਤ ਦੇ ਮਾਪੇ ਕੁਝ ਸਮੇਂ ਲਈ ਉਸਦੇ ਘਰ ਰਹਿਣ ਲਈ ਪਹੁੰਚਦੇ ਹਨ, ਜਿਸ ਦੌਰਾਨ ਸੁਧਾ ਨੂੰ ਮਿਹਨਤ ਨਾਲ ਪਰਿਵਾਰ ਲਈ ਕੰਮ ਕਰਨਾ ਦਿਖਾਇਆ ਗਿਆ। ਇਕ ਦਿਨ, ਇਕ ਪਰਿਵਾਰ ਅਜੀਤ ਲਈ ਆਪਣੀ ਧੀ ਦੇ ਵਿਆਹ ਦੇ ਪ੍ਰਸਤਾਵ ਲਈ ਪਹੁੰਚਿਆ। ਸੁਧਾ ਚੁੱਪ-ਚਾਪ ਹੈ ਪਰ ਅੰਦਰੋਂ ਉਸਦਾ ਦਿਲ ਦੁਖੀ ਹੈ। ਜਦੋਂ ਉਹ ਭੋਜਨ ਤਿਆਰ ਕਰਦੀ ਹੈ ਤਾਂ ਦੋਵੇਂ ਪਰਿਵਾਰ ਵਿਆਹ ਨੂੰ ਅੰਤਮ ਰੂਪ ਦੇਣ ਅਤੇ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਵਿਚਾਰ ਕਰਦਾ ਹੈ। ਸੁਧਾ ਉਨ੍ਹਾਂ ਨੂੰ ਚਾਹ ਪਿਲਾਉਂਦੀ ਹੈ ਅਤੇ ਅਜੀਤ ਨੂੰ ਆਪਣੇ ਕਮਰੇ ਵਿਚ ਆਪਣੀ ਲਾੜੀ ਨਾਲ ਰੋਮਾਂਚ ਕਰਦੇ ਨੂੰ ਵੇਖਦੀ ਹੈ। ਅਜੀਤ ਦੀ ਮਾਂ ਮਿਠਾਈਆਂ ਵੰਡਦੀ ਹੈ ਅਤੇ ਵਧਾਈ ਦਿੰਦੀ ਹੈ ਤਾਂ ਉਹ ਉੱਜੜੀ ਹੋਈ ਦਿਖਾਈ ਦਿੰਦੀ ਹੈ। ਸੁਧਾ ਹੌਲੀ ਹੌਲੀ ਮਠਿਆਈਆਂ ਦਾ ਟੁਕੜਾ ਖਾਂਦੀ ਹੈ ਅਤੇ ਆਪਣੀ ਆਮ ਰੁਟੀਨ ਨੂੰ ਦੁਬਾਰਾ ਸ਼ੁਰੂ ਕਰਦੀ ਹੋਈ, ਕੰਮ ਦੇ ਇਕ ਹੋਰ ਦਿਨ ਬਾਅਦ ਅਪਾਰਟਮੈਂਟ ਛੱਡ ਦਿੰਦੀ ਹੈ।
ਰੀਨਾ (ਮਨੀਸ਼ਾ ਕੋਇਰਾਲਾ), ਇੱਕ ਬੈਂਕਰ, ਆਪਣੇ ਪਤੀ ਦੇ ਨਜ਼ਦੀਕੀ ਦੋਸਤ ਸੁਧੀਰ (ਜੈਦੀਪ ਆਹਲਾਵਤ) ਨਾਲ ਇੱਕ ਵਾਧੂ ਵਿਵਾਹਕ ਰਿਸ਼ਤੇ ਵਿੱਚ ਹੈ। ਦੋਵੇਂ ਪਿਆਰ ਵਿੱਚ ਹਨ ਅਤੇ 3 ਸਾਲਾਂ ਤੋਂ ਆਪਣੇ ਗੁਪਤ ਰਿਸ਼ਤੇ ਵਿੱਚ ਹਨ। ਰੀਨਾ ਦੇ ਸੁਧੀਰ ਦੇ ਘਰ ਜਾਣ ਵੇਲੇ ਸਲਮਾਨ (ਸੰਜੇ ਕਪੂਰ) ਸੁਧੀਰ ਕੋਲ ਜ਼ਾਹਿਰ ਕਰਦਾ ਹੈ ਕਿ ਉਸਨੂੰ ਸ਼ੱਕ ਹੈ ਕਿ ਰੀਨਾ ਉਸ ਨਾਲ ਧੋਖਾ ਕਰ ਰਹੀ ਹੈ। ਇਸ ਨਾਲ ਸੁਧੀਰ ਅਤੇ ਰੀਨਾ ਘਬਰਾ ਜਾਂਦੇ ਹਨ, ਖ਼ਾਸਕਰ ਜਦੋਂ ਸਲਮਾਨ ਸੁਧੀਰ ਦੇ ਘਰ ਪਹੁੰਚਦਾ ਹੈ। ਰੀਨਾ ਨੇ ਉਸ ਨੂੰ ਜ਼ਾਹਰ ਕੀਤਾ ਕਿ ਉਹ ਉਨ੍ਹਾਂ ਦੇ ਵਿਆਹ ਤੋਂ ਨਾਖੁਸ਼ ਹੈ ਕਿਉਂਕਿ ਸਲਮਾਨ ਆਪਣੇ ਬੱਚਿਆਂ ਲਈ ਮਾਂ ਚਾਹੁੰਦਾ ਸੀ, ਆਪਣੇ ਲਈ ਪਤਨੀ ਨਹੀਂ। ਜਦੋਂ ਉਸਨੇ ਸੁਧੀਰ ਨਾਲ 3 ਸਾਲਾਂ ਦੇ ਆਪਣੇ ਸੰਬੰਧ ਦਾ ਖੁਲਾਸਾ ਕੀਤਾ, ਸਲਮਾਨ ਟੁੱਟ ਗਿਆ ਅਤੇ ਉਸ ਨੂੰ ਆਪਣੇ ਬੱਚਿਆਂ ਦੀ ਖ਼ਾਤਰ ਰਹਿਣ ਲਈ ਕਿਹਾ। ਬਾਅਦ ਵਿਚ ਉਸ ਰਾਤ, ਜੋੜਾ ਰਿਸ਼ਤਾ ਜੋੜਦਾ ਹੈ ਅਤੇ ਪਿਆਰ ਕਰਦਾ ਹੈ ਜਦੋਂ ਕਿ ਰੀਨਾ ਦੁਖੀ ਹੈ। ਅਗਲੀ ਸਵੇਰ, ਉਹ ਸੁਧੀਰ ਨੂੰ ਕਹਿੰਦੀ ਹੈ ਕਿ ਉਹ ਉਸ ਨੂੰ ਦੁਬਾਰਾ ਨਹੀਂ ਮਿਲ ਸਕਦੀ ਅਤੇ ਆਪਣੇ ਪਤੀ ਨਾਲ ਰਹਿੰਦੀ ਹੈ।
ਮੇਘਾ (ਕਿਆਰਾ ਅਡਵਾਨੀ) ਇੱਕ ਜਵਾਨ ਸਕੂਲ ਅਧਿਆਪਿਕਾ ਹੈ ਜਿਸਦਾ ਵਿਆਹ ਇੱਕ ਦਫਤਰੀ ਕਰਮਚਾਰੀ ਪਾਰਸ (ਵਿੱਕੀ ਕੌਸ਼ਲ) ਨਾਲ ਹੋਣਾ ਹੈ। ਉਨ੍ਹਾਂ ਦੇ ਵਿਆਹ ਤੋਂ ਬਾਅਦ, ਮੇਘਾ ਨੂੰ ਮਹਿਸੂਸ ਹੁੰਦਾ ਹੈ ਕਿ ਪਾਰਸ ਸੈਕਸ ਦੇ ਦੌਰਾਨ ਨਿਰੰਤਰ ਅਨੰਦ ਲੈਂਦਾ ਹੈ ਪਰ ਉਹ ਉਸ ਦੀ ਅਸੰਤੁਸ਼ਟੀ ਬਾਰੇ ਨਹੀਂ ਜਾਣਦਾ। ਉਸਦਾ ਪਰਿਵਾਰ ਉਸ ਨੂੰ ਬੱਚੇ ਪੈਦਾ ਕਰਨ ਲਈ ਮਜ਼ਬੂਰ ਕਰਦਾ ਹੈ, ਕਿਉਂਕਿ ਉਹ ਵਿਸ਼ਵਾਸ ਕਰਦੇ ਹਨ ਕਿ ਇਹ ਉਹੀ ਅਨੰਦ ਹੈ ਜੋ ਇਕ ਔਰਤ ਚਾਹੁੰਦੀ ਹੈ। ਇੱਕ ਦਿਨ, ਮੇਘਾ ਆਪਣੀ ਸਾਥੀ ਰੇਖਾ (ਨੇਹਾ ਧੂਪੀਆ) ਨੂੰ ਸਕੂਲ ਦੀ ਲਾਇਬ੍ਰੇਰੀ ਵਿੱਚ ਜਿਨਸੀ ਅਨੰਦ ਲਈ ਵਾਈਬ੍ਰੇਟਰ ਦੀ ਵਰਤੋਂ ਕਰਦੀ ਦੇਖ ਲੈਂਦੀ ਹੈ। ਇਹ ਦੇਖ ਮੇਘਾ ਵੀ ਵਾਈਬਰੇਟਰ ਵਰਤਣ ਲਈ ਪ੍ਰੇਰਿਤ ਹੁੰਦੀ ਹੈ; ਹਾਲਾਂਕਿ, ਜਦੋਂ ਉਹ ਇਸਨੂੰ ਅਜ਼ਮਾਉਣ ਦੀ ਕੋਸ਼ਿਸ਼ ਕਰਦੀ ਹੈ, ਪਾਰਸ ਇਕ ਦੁਰਘਟਨਾ ਤੋਂ ਦੁਖੀ ਸਥਿਤੀ ਵਿਚ ਘਰ ਪਹੁੰਚਦਾ ਅਤੇ ਉਹ ਕਮਰੇ ਵਿਚੋਂ ਭੱਜੀ ਬਾਹਰ ਆਉਂਦੀ ਹੈ ਜਦਕਿ ਜਦਕਿ ਉਸਦਾ ਵਾਈਬ੍ਰੇਟਰ ਅਜੇ ਵੀ ਉਸ ਦੇ ਅੰਦਰ ਹੀ ਹੁੰਦਾ। ਪਾਰਸ ਦੀ ਦਾਦੀ ਇੱਕ ਟੀਵੀ ਰਿਮੋਟ ਦੇ ਭੁਲੇਖੇ ਵਾਈਬਰੇਟਰ ਦੇ ਰਿਮੋਟ ਨੂੰ ਅਣਜਾਣੇ ਵਿੱਚ ਤੀਬਰਤਾ ਨੂੰ ਵਧਾਉਣਾ ਸ਼ੁਰੂ ਕਰ ਦਿੰਦੀ ਹੈ। ਮੇਘਾ ਅਖੀਰ ਵਿਚ ਚਰਮ ਸੁਖ 'ਤੇ ਚਲੀ ਜਾਂਦੀ ਹੈ ਅਤੇ ਇਹ ਦੇਖ ਉਸਦੀ ਸੱਸ, ਜਠਾਣੀ ਅਤੇ ਪਾਰਸ ਸਦਮੇ ਵਿਚ ਨਜ਼ਰ ਆਉਂਦੇ ਹਨ। ਗੁੱਸੇ ਵਿਚ ਆ ਕੇ ਪਾਰਸ ਦੀ ਮਾਂ ਤਲਾਕ ਦੀ ਮੰਗ ਕਰਦੀ ਹੈ ਅਤੇ ਐਲਾਨ ਕਰਦੀ ਹੈ ਕਿ ਮੇਘਾ ਦੀ ਕੁੱਖ ਉਸ ਦੇ ਪੁੱਤਰ ਦੇ ਬੱਚਿਆਂ ਨੂੰ ਪਾਲਣ ਲਈ ਢੁਕਵੀਂ ਨਹੀਂ ਹੈ। ਇਕ ਮਹੀਨੇ ਬਾਅਦ, ਪਾਰਸ ਮੇਘਾ ਨੂੰ ਮਿਲਿਆ ਅਤੇ ਉਸ ਨੂੰ ਕਿਹਾ ਕਿ ਉਹ ਉਸ ਨਾਲ ਤਲਾਕ ਨਹੀਂ ਲੈਣਾ ਚਾਹੁੰਦਾ ਕਿਉਂਕਿ ਉਸ ਨੇ ਗ਼ਲਤੀ ਕੀਤੀ ਸੀ। ਜਦੋਂ ਉਹ ਦ੍ਰਿੜਤਾ ਨਾਲ ਕਹਿੰਦੀ ਹੈ ਕਿ ਉਸਨੇ ਕੋਈ ਗਲਤੀ ਨਹੀਂ ਕੀਤੀ ਅਤੇ ਔਰਤ ਬੱਚਿਆਂ ਨਾਲੋਂ ਹੋ ਵੀ ਵਧੇਰੇ ਇੱਛਾਵਾਂ ਰੱਖਦੀ ਹੈ, ਤਾਂ ਪਾਰਸ ਰੋਮਾਂਸਕ ਤੌਰ 'ਤੇ ਆਪਣੀ ਆਈਸ ਕਰੀਮ ਖੁਆਉਂਦਾ ਹੈ, ਇਹ ਦਰਸਾਉਂਦਾ ਹੈ ਕਿ ਉਹ ਉਸ ਨੂੰ ਖੁਸ਼ ਕਰਨ ਵਿੱਚ ਦਿਲਚਸਪੀ ਰੱਖਦਾ ਹੈ।
ਕਾਸਟ
[ਸੋਧੋ]- ਅਨੁਰਾਗ ਕਸ਼ਿਅਪ ਵਾਲਾ ਖੰਡ
- ਰਾਧਿਕਾ ਆਪਟੇ ਕਾਲਿੰਦੀ ਦੇ ਤੌਰ ਤੇ
- ਆਕਾਸ਼ ਥੋਸਾਰ ਤੇਜਸ ਦੇ ਤੌਰ ਤੇ
- ਰਿਧੀ ਖਖਰ ਨਤਾਸ਼ਾ ਦੇ ਤੌਰ ਤੇ
- ਰਣਦੀਪ ਝਾਅ ਨੀਰਜ ਦੇ ਤੌਰ ਤੇ
- ਸੁਮੁਖੀ ਸੁਰੇਸ਼ (ਮੈਕਸਵੈਲ)
- ਜ਼ੋਇਆ ਅਖਤਰ ਵਾਲਾ ਖੰਡ
- ਭੁਮੀ ਪਨਡੇਕਰ ਸੁਧਾ ਦੇ ਤੌਰ ਤੇ
- ਨੀਲ ਭੂਪਾਲਮ ਅਜੀਤ ਦੇ ਤੌਰ ਤੇ
- ਦਿਬਾਕਰ ਬੈਨਰਜੀ ਵਾਲਾ ਖੰਡ
- ਮਨੀਸ਼ਾ ਕੋਇਰਾਲਾ ਰੀਨਾ ਦੇ ਤੌਰ ਤੇ
- ਜੈਦੀਪ ਅਹਿਲਾਵਤ ਸੁਧੀਰ ਦੇ ਤੌਰ ਤੇ
- ਸੰਜੇ ਕਪੂਰ ਸਲਮਾਨ ਦੇ ਤੌਰ ਤੇ
- ਕਰਨ ਜੌਹਰ ਵਾਲਾ ਖੰਡ
- ਕਿਅਾਰਾ ਅਡਵਾਨੀ ਮੇਘਾ ਦੇ ਤੌਰ ਤੇ
- ਵਿੱਕੀ ਕੌਸ਼ਲ ਪਾਰਸ ਦੇ ਤੌਰ ਤੇ
- ਨੇਹਾ ਧੂਪੀਆ ਰੇਖਾ ਦੇ ਤੌਰ ਤੇ
ਉਤਪਾਦਨ
[ਸੋਧੋ]ਵਾਸ਼ਨਾ ਦੀਆਂ ਕਹਾਣੀਆਂ ਰੋਨੀ ਸਕ੍ਰਿਊਵਾਲਾ ਅਤੇ ਆਸ਼ੀ ਦੂਆ ਨੇ ਆਪਣੀਆਂ ਉਤਪਾਦਨ ਕੰਪਨੀਆਂ ਆਰ ਐਸ ਵੀ ਪੀ ਅਤੇ ਫਲਾਇੰਗ ਯੂਨੀਕੋਰਨ ਐਂਟਰਟੇਨਮੈਂਟ ਦੇ ਲੇਬਲ ਦੇ ਤਹਿਤ ਮਿਲ ਕੇ ਬਣਾਈਆਂ ਗਈਆਂ ਹਨ। ਫ਼ਿਲਮ ਦੇ ਚਾਰ ਭਾਗ ਕ੍ਰਮਵਾਰ ਅਨੁਰਾਗ ਕਸ਼ਿਅਪ, ਜ਼ੋਇਆ ਅਖ਼ਤਰ ਅਤੇ ਦਿਬਾਕਰ ਬੈਨਰਜੀ ਅਤੇ ਕਰਨ ਜੌਹਰ ਦੁਆਰਾ ਨਿਰਦੇਸ਼ਤ ਕੀਤੇ ਗਏ ਹਨ।[1][2][3]
ਹਵਾਲੇ
[ਸੋਧੋ]ਬਾਹਰੀ ਲਿੰਕ
[ਸੋਧੋ]- ਫਰਮਾ:Allocine titleAlloCinéਫਰਮਾ:Allocine title
- ਲਸਟ ਸਟੋਰੀਜ਼, ਇੰਟਰਨੈੱਟ ਮੂਵੀ ਡੈਟਾਬੇਸ ਉੱਤੇ
- ਲਸਟ ਸਟੋਰੀਜ਼ ਮੈਟਾਕਰਿਟਿਕ 'ਤੇMetacritic
- ਲਸਟ ਸਟੋਰੀਜ਼, ਰੌਟਨ ਟੋਮਾਟੋਜ਼