ਵੀ. ਕਲਿਆਣਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵੀ. ਕਲਿਆਣਮ
ਜਨਮ15 ਅਗਸਤ 1922

ਵੀ. ਕਲਿਆਣਮ (ਜਨਮ 15 ਅਗਸਤ 1922) ਇੱਕ ਭਾਰਤੀ ਸੁਤੰਤਰਤਾ ਸੰਗਰਾਮੀ ਅਤੇ ਗਾਂਧੀ ਦੇ ਜੀਵਨ ਦੇ ਆਖ਼ਰੀ ਸਾਲਾਂ (1943–48) ਦੌਰਾਨ ਮਹਾਤਮਾ ਗਾਂਧੀ ਦਾ ਨਿੱਜੀ ਸੱਕਤਰ ਸੀ। [1] [2] [3] ਉਹ 1942 ਵਿਚ ਭਾਰਤ ਛੱਡੋ ਅੰਦੋਲਨ ਦੌਰਾਨ ਸੁਤੰਤਰਤਾ ਸੰਗਰਾਮ ਵਿਚ ਸ਼ਾਮਿਲ ਹੋਇਆ ਸੀ [4] ਅਤੇ ਫਿਰ ਗਾਂਧੀ ਦੇ ਕਤਲ ਤਕ ਗਾਂਧੀ ਨਾਲ ਕੰਮ ਕਰਦਾ ਰਿਹਾ ਸੀ। ਕਲਿਆਣਮ ਗਾਂਧੀ ਦੇ ਬਿਲਕੁਲ ਪਿੱਛੇ ਸੀ, ਜਦੋਂ ਨੱਥੂਰਾਮ ਗੋਡਸੇ ਨੇ ਗੋਲੀਆਂ ਚਲਾ ਦਿੱਤੀਆਂ ਸਨ। [5] ਕਲਿਆਣਮ ਦੇ ਅਨੁਸਾਰ, ਗਾਂਧੀ ਦੀ ਗੋਲੀ ਲੱਗਣ ਤੋਂ ਤੁਰੰਤ ਬਾਅਦ ਮੌਤ ਹੋ ਗਈ ਅਤੇ ਉਸਨੇ ਆਪਣੇ ਆਖਰੀ ਸ਼ਬਦਾਂ ਵਜੋਂ "ਹੇ ਰਾਮ" ਕਦੇ ਨਹੀਂ ਕਹੇ। ਉਹ ਪਹਿਲਾ ਵਿਅਕਤੀ ਸੀ ਜਿਸ ਨੇ ਨਹਿਰੂ ਅਤੇ ਪਟੇਲ ਨੂੰ ਗਾਂਧੀ ਦੀ ਮੌਤ ਬਾਰੇ ਜਾਣਕਾਰੀ ਦਿੱਤੀ ਸੀ। [6]

ਕਲਿਆਣਮ ਨੇ ਬਾਅਦ ਵਿਚ ਲੰਡਨ ਵਿਚ ਐਡਵਿਨਾ ਮਾਊਂਟਬੈਟਨ ਦੇ ਸੈਕਟਰੀ ਵਜੋਂ ਕੰਮ ਕੀਤਾ। ਉਹ ਕੁਝ ਸਾਲਾਂ ਬਾਅਦ ਵਾਪਸ ਆਇਆ ਅਤੇ ਫਿਰ ਸੀ. ਰਾਜਗੋਪਾਲਾਚਾਰੀ ਅਤੇ ਜੈਪ੍ਰਕਾਸ਼ ਨਾਰਾਇਣ ਲਈ ਕੰਮ ਕੀਤਾ।[4]

ਕਲਿਆਣਮ ਨੇ ਗਾਂਧੀ ਦੀ ਵਿਰਾਸਤ ਨੂੰ ਭੁੱਲਣ ਲਈ ਕਾਂਗਰਸ ਪਾਰਟੀ ਦੀ ਅਲੋਚਨਾ ਕੀਤੀ ਹੈ। [3] [7] ਉਸਨੇ ਕਿਹਾ ਕਿ ਗਾਂਧੀ ਪਾਰਟੀ ਨੂੰ ਭੰਗ ਕਰਨਾ ਚਾਹੁੰਦਾ ਸੀ, ਜੋ ਭ੍ਰਿਸ਼ਟਾਚਾਰੀ ਬਣ ਗਈ ਸੀ। [8] ਉਸ ਨੇ ਇਥੋਂ ਤੱਕ ਕਿਹਾ ਕਿ ਜਵਾਹਰ ਲਾਲ ਨਹਿਰੂ ਭਾਰਤ ਵਿਚ ਭ੍ਰਿਸ਼ਟਾਚਾਰ ਲਈ ਜ਼ਿੰਮੇਵਾਰ ਹੈ। [9]

ਕਲਿਆਣਮ 2014 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਿਆ ਸੀ। [10]

ਹਵਾਲੇ[ਸੋਧੋ]