ਸਨਾ ਮੀਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਨਾ ਮੀਰ
Refer to caption
2009 ਵਿੱਚ ਸਨਾ ਮੀਰ
ਨਿੱਜੀ ਜਾਣਕਾਰੀ
ਪੂਰਾ ਨਾਮ
ਸਨਾ ਮੀਰ
ਜਨਮ (1986-01-05) 5 ਜਨਵਰੀ 1986 (ਉਮਰ 38)
ਏਬਟਾਬਾਦ, ਪਾਕਿਸਤਾਨ
ਬੱਲੇਬਾਜ਼ੀ ਅੰਦਾਜ਼ਸੱਜੂ
ਗੇਂਦਬਾਜ਼ੀ ਅੰਦਾਜ਼ਸੱਜੇ-ਹੱਥੀਂ (ਆਫ਼-ਸਪਿਨ)
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ28 ਦਸੰਬਰ 2005 ਬਨਾਮ ਸ੍ਰੀ ਲੰਕਾ
ਆਖ਼ਰੀ ਓਡੀਆਈ19 ਫ਼ਰਵਰੀ 2017 ਬਨਾਮ ਭਾਰਤ
ਓਡੀਆਈ ਕਮੀਜ਼ ਨੰ.5
ਪਹਿਲਾ ਟੀ20ਆਈ ਮੈਚ25 ਮਈ 2009 ਬਨਾਮ ਆਇਰਲੈਂਡ
ਆਖ਼ਰੀ ਟੀ20ਆਈ4 ਦਸੰਬਰ 2016 ਬਨਾਮ ਭਾਰਤ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2009–2010ਜ਼ਰਾਏ ਤਾਰਾਕਿਆਤੀ ਬੈਂਕ ਲਿਮਿਟਡ ਵੀਮੈਨ
2005–2010ਪਾਕਿਸਤਾਨ ਕ੍ਰਿਕਟ ਬੋਰਡ ਵੀਮੈਨ ਗਰੀਨਸ
2008–2009ਦੱਖਣੀ ਖੇਤਰ (ਪਾਕਿਸਤਾਨ) ਮਹਿਲਾ
2005–2008ਕਰਾਚੀ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਓ.ਡੀ.ਆਈ. ਅੰ: ਟਵੰਟੀ20 ਲਿ: ਓਵਰ ਟਵੰਟੀ20
ਮੈਚ 95 75 136 101
ਦੌੜਾਂ 1,217 687 1,888 1.028
ਬੱਲੇਬਾਜ਼ੀ ਔਸਤ 16.67 14.31 20.52 16.85
100/50 0/2 0/0 1/5 0/1
ਸ੍ਰੇਸ਼ਠ ਸਕੋਰ 52 48* 104* 50*
ਗੇਂਦਾਂ ਪਾਈਆਂ 4,591 1,562 6,224 2,000
ਵਿਕਟਾਂ 104 66 165 87
ਗੇਂਦਬਾਜ਼ੀ ਔਸਤ 26.61 20.37 21.12 18.90
ਇੱਕ ਪਾਰੀ ਵਿੱਚ 5 ਵਿਕਟਾਂ 1 0 3 0
ਇੱਕ ਮੈਚ ਵਿੱਚ 10 ਵਿਕਟਾਂ n/a n/a n/a n/a
ਸ੍ਰੇਸ਼ਠ ਗੇਂਦਬਾਜ਼ੀ 5/32 4/13 5/18 4/9
ਕੈਚਾਂ/ਸਟੰਪ 30/– 17/– 45/– 24/–
ਸਰੋਤ: CricketArchive, 26 ਫ਼ਰਵਰੀ 2017

ਸਨਾ ਮੀਰ (ਜਨਮ 5 ਜਨਵਰੀ 1986) ਇੱਕ ਪਾਕਿਸਤਾਨੀ ਮਹਿਲਾ ਕ੍ਰਿਕਟ ਖਿਡਾਰੀ ਹੈ, ਅਤੇ ਉਹ ਪਾਕਿਸਤਾਨ ਦੀ ਇੱਕ ਦਿਨਾ ਅੰਤਰਰਾਸ਼ਟਰੀ ਮਹਿਲਾ ਟੀਮ ਦੀ ਕਪਤਾਨ ਵੀ ਹੈ। ਸਨਾ ਪਹਿਲਾਂ ਟਵੰਟੀ20 ਟੀਮ ਦੀ ਵੀ ਕਪਤਾਨੀ ਕਰ ਚੁੱਕੀ ਹੈ।[1][2] ਉਹ ਗੇਦਬਾਜੀ ਪੱਖੋਂ ਵਿਸ਼ਵ ਦੀ ਚੋਟੀ ਦੀ ਖਿਡਾਰਨ ਹੈ।[3] = ਅਕਤੂਬਰ 2018 ਵਿੱਚ, ਉਹ ਆਈਸੀਸੀ ਵਨਡੇ ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਨੰਬਰ 1 ਰੈਂਕ ਕਰਨ ਵਾਲੀ ਪਹਿਲੀ ਪਾਕਿਸਤਾਨੀ ਮਹਿਲਾ ਕ੍ਰਿਕਟਰ ਬਣ ਗਈ। ਉਸ ਨੇ ਪਾਕਿਸਤਾਨ ਨੂੰ ਏਸ਼ੀਅਨ ਖੇਡਾਂ 2010 ਅਤੇ 2014 ਵਿੱਚ ਦੋ ਗੋਲਡ ਮੈਡਲ ਦਿਵਾਏ। ਉਸ ਨੂੰ 2008 ਮਹਿਲਾ ਕ੍ਰਿਕਟ ਵਿਸ਼ਵ ਕੱਪ ਕੁਆਲੀਫਾਇਰ ਵਿੱਚ ਪਲੇਅਰ ਆਫ਼ ਦ ਟੂਰਨਾਮੈਂਟ ਘੋਸ਼ਿਤ ਕੀਤਾ ਗਿਆ ਸੀ, ਅਤੇ ਵਰਤਮਾਨ ਵਿੱਚ ਆਈਸੀਸੀ ਪਲੇਅਰ ਰੈਂਕਿੰਗ ਵਿੱਚ ਮਹਿਲਾ ਵਨਡੇ ਗੇਂਦਬਾਜ਼ਾਂ ਵਿੱਚ ਪਹਿਲੇ ਸਥਾਨ 'ਤੇ ਹੈ। ਪਿਛਲੇ 9 ਸਾਲਾਂ ਵਿੱਚ ਉਹ ਟੌਪ 20 ਰੈਂਕਿੰਗ ਵਿੱਚ ਬਣੀ ਹੋਈ ਹੈ|[4] ਉਸ ਦੀ ਕਪਤਾਨੀ ਦੌਰਾਨ ਪਾਕਿਸਤਾਨ ਦੇ 8 ਖਿਡਾਰੀਆਂ ਨੇ ਆਈਸੀਸੀ ਦੀ ਸਿਖਰਲੀ 20 ਰੈਂਕਿੰਗ ਵਿੱਚ ਜਗ੍ਹਾ ਬਣਾਈ ਹੈ।[4]

ਫਰਵਰੀ 2017 ਵਿੱਚ, 2017 ਮਹਿਲਾ ਕ੍ਰਿਕਟ ਵਿਸ਼ਵ ਕੱਪ ਕੁਆਲੀਫਾਇਰ ਦੇ ਦੌਰਾਨ, ਉਹ ਡਬਲਿਊਓਡੀਆਈ'ਜ਼ ਵਿੱਚ 100 ਵਿਕਟਾਂ ਲੈਣ ਵਾਲੀ ਪਹਿਲੀ ਪਾਕਿਸਤਾਨੀ ਮਹਿਲਾ ਬਣੀ।[5] ਸਤੰਬਰ 2017 ਵਿੱਚ, ਮੀਰ ਦੀ ਭੂਮਿਕਾ ਤੋਂ ਅਸਤੀਫਾ ਦੇਣ ਦੇ ਬਾਅਦ, ਬਿਸਮਾਹ ਮਾਰੂਫ ਨੂੰ ਪਾਕਿਸਤਾਨ ਮਹਿਲਾ ਇੱਕ ਰੋਜ਼ਾ ਟੀਮ ਦਾ ਕਪਤਾਨ ਬਣਾਇਆ ਗਿਆ। ਫਰਵਰੀ 2019 ਵਿੱਚ, ਉਹ ਪਾਕਿਸਤਾਨ ਲਈ 100 ਮਹਿਲਾ ਟੀ-20 ਅੰਤਰਰਾਸ਼ਟਰੀ ਮੈਚ ਖੇਡਣ ਵਾਲੀ ਪਹਿਲੀ ਔਰਤ ਬਣ ਗਈ।[6] ਨਵੰਬਰ 2019 ਵਿੱਚ, ਉਸ ਨੇ ਘੋਸ਼ਣਾ ਕੀਤੀ ਕਿ ਉਹ ਅੰਤਰਰਾਸ਼ਟਰੀ ਕ੍ਰਿਕਟ ਤੋਂ ਬ੍ਰੇਕ ਲਵੇਗੀ।[7]

25 ਅਪ੍ਰੈਲ 2020 ਨੂੰ, ਉਸ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ।[8]


ਨਿੱਜੀ ਜ਼ਿੰਦਗੀ[ਸੋਧੋ]

ਮੀਰ ਦਾ ਜਨਮ ਹਜ਼ਾਰਾ ਖੇਤਰ ਦੇ ੲੇਬਟਾਬਾਦ ਵਿੱਚ ਇੱਕ ਕਸ਼ਮੀਰੀ ਪਰਿਵਾਰ ਵਿੱਚ ਹੋਇਆ ਸੀ| ਉਸਨੇ ਸਟੇਟਟਿਕਸ ਅਤੇ ਇਕਨੋਮਿਕਸ ਵਿੱਚ ਬੈਚਲਰ ਡਿਗਰੀ ਕੀਤੀ ਹੈ| ਵਕਾਰ ਯੂਨਿਸ, ਇਮਰਾਨ ਖ਼ਾਨ ਅਤੇ ਜੋਂਟੀ ਰੋਡਸ ਉਸਦੇ ਪਸੰਦੀਦਾ ਕ੍ਰਿਕਟ ਖਿਡਾਰੀ ਹਨ|[9]

ਹਵਾਲੇ[ਸੋਧੋ]

  1. "The fast bowler".
  2. "Sana Mir: Pakistan's 'Captain Cool' who leads by example".
  3. Sana retains captaincy, Retrieved 25 August 2010.
  4. 4.0 4.1 Reliance Mobile Rankings: Women's ODI Bowlers, Retrieved 25 August 2010.
  5. "Mir looks at big picture after 1000-100 double". International Cricket Council. Retrieved 9 February 2017.
  6. "Sana Mir becomes first Asian woman to play hundred T20Is". Geo TV. Retrieved 3 February 2019.
  7. "Sana Mir takes break from international cricket; to miss series against England next month". ESPN Cricinfo. Retrieved 20 November 2019.
  8. "Sana Mir retires from international cricket". ESPN Cricinfo. Retrieved 25 April 2020.
  9. Yahoo! Cricket: Sana Mir Profile Archived 2011-07-24 at the Wayback Machine., Retrieved 25 August 2010.