ਸਰਫਰੋਸ਼ੀ ਕੀ ਤਮੰਨਾ
ਸਰਫਰੋਸ਼ੀ ਕੀ ਤਮੰਨਾ | |
---|---|
ਦੇਸ਼ | ਭਾਰਤ |
ਭਾਸ਼ਾ | ਉਰਦੂ |
ਵਿਸ਼ਾ | ਭਾਰਤੀ ਸੁਤੰਤਰਤਾ ਅੰਦੋਲਨ ਦੇ ਨੌਜਵਾਨ ਸੰਗਰਾਮੀਆਂ ਲਈ |
ਸਰਫਰੋਸ਼ੀ ਕੀ ਤਮੰਨਾ[1] 1921 ਵਿੱਚ ਪਟਨਾ ਦੇ ਬਿਸਮਿਲ ਅਜ਼ੀਮਬਾਦੀ[1] ਦੁਆਰਾ ਉਰਦੂ ਵਿੱਚ ਲਿਖੀ ਇੱਕ ਦੇਸ਼ਭਗਤ ਕਵਿਤਾ ਹੈ, ਅਤੇ ਫਿਰ ਇਸ ਨੂੰ ਭਾਰਤ ਵਿੱਚ ਬ੍ਰਿਟਿਸ਼ ਰਾਜ ਸਮੇਂ ਆਜ਼ਾਦੀ ਦੀ ਲੜਾਈ ਦੇ ਹੋਕੇ ਦੇ ਤੌਰ ਤੇ ਰਾਮ ਪ੍ਰਸਾਦ ਬਿਸਮਿਲ ਨੇ ਅਮਰ ਕਰ ਦਿੱਤਾ ਸੀ। ਇਹ ਸਭ ਤੋਂ ਪਹਿਲਾਂ ਦਿੱਲੀ ਤੋਂ ਨਿਕਲਦੇ ਰਸਾਲੇ ਸਬਾ ਵਿੱਚ ਪ੍ਰਕਾਸ਼ਤ ਹੋਈ ਸੀ।[2]
ਇਹ ਕਵਿਤਾ ਭਾਰਤੀ ਸੁਤੰਤਰਤਾ ਅੰਦੋਲਨ ਦੇ ਨੌਜਵਾਨ ਸੁਤੰਤਰਤਾ ਘੁਲਾਟੀਆਂ ਲਈ ਉਚੇਚੇ ਤੌਰ ਤੇ ਲਿਖੀ ਗਈ ਸੀ।[3] ਇਹ ਅਸ਼ਫਾਕਉੱਲਾ ਖ਼ਾਨ, ਭਗਤ ਸਿੰਘ ਅਤੇ ਚੰਦਰਸ਼ੇਖਰ ਆਜ਼ਾਦ ਜਿਹੇ ਦੋਨਾਂ ਵਡੀਆਂ ਜੰਗਾਂ ਦੇ ਦਰਮਿਆਨ ਦੀ ਆਜ਼ਾਦੀ ਘੁਲਾਟੀਆ ਨੌਜਵਾਨ ਪੀੜ੍ਹੀ ਨਾਲ ਵੀ ਜੁੜੀ ਹੋਈ ਹੈ।
ਲੋਕ-ਚਰਚਿਤ ਸੱਭਿਆਚਾਰ
[ਸੋਧੋ]ਇਸ ਕਵਿਤਾ ਨੂੰ 1965 ਵਿੱਚ ਭਗਤ ਸਿੰਘ ਦੇ ਜੀਵਨ ਤੇ ਮਨੋਜ ਕੁਮਾਰ ਦੀ ਫਿਲਮ ਸ਼ਹੀਦ ਵਿੱਚ ਵਰਤਿਆ ਗਿਆ ਸੀ।[4] . ਇਸ ਨੂੰ ਦੁਬਾਰਾ ਫਿਰ ਦੋ ਵਾਰ ਫ਼ਿਲਮੀ ਗਾਣੇ ਦੇ ਤੌਰ ਤੇ (ਬਦਲੀਆਂ ਗਈਆਂ ਲਾਈਨਾਂ ਨਾਲ) ਵਰਤਿਆ ਗਿਆ: 1999 ਦੀ ਫਿਲਮ ਸਰਫਰੋਸ਼ ਦੇ ਸਿਰਲੇਖ ਦੇ ਗੀਤ ਵਿੱਚ (ਜ਼ਿੰਦਗੀ ਮੌਤ ਨਾ ਬਣ ਜਾਏ) ਅਤੇ 2002 ਦੀ ਹਿੰਦੀ ਫ਼ਿਲਮ ਦ ਲੀਜੰਡ ਆਫ ਭਗਤ ਸਿੰਘ ਵਿੱਚ। 2006 ਦੀ ਫਿਲਮ ' ਰੰਗ ਦੇ ਬਸੰਤੀ ' ਵਿੱਚ ਵੀ ਇਸ ਕਵਿਤਾ ਦੀ ਵਰਤੋਂ ਕੀਤੀ ਗਈ। ਇਸ ਕਵਿਤਾ ਦਾ 2009 ਅਨੁਰਾਗ ਕਸ਼ਯਪ ਦੀ ਫਿਲਮ 'ਗੁਲਾਲ ' ਵਿੱਚ ਵੀ ਸੰਖੇਪ ਰੂਪ ਵਿੱਚ ਹਵਾਲਾ ਹੈ।
ਹਵਾਲੇ
[ਸੋਧੋ]- ↑ 1.0 1.1 Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000A-QINU`"'</ref>" does not exist.
- ↑ Sehgal, Anil, ed. (2001). "Ali Sardar Jafri". Lokodaya granthamala. 685. Bharatiya Jnanpith. ISBN 978-81-263-0671-8. Retrieved 2016-09-20.
- ↑ Das, Sisir Kumar, "A Chronology of Literary Events / 1911–1956", in Das, Sisir Kumar and various, History of Indian Literature: 1911–1956: Political Movements and Indian Writers, Page 82 Sarfaroshi Ki Tamanna, 1995, published by Sahitya Akademi, ISBN 978-81-7201-798-9, retrieved via Google Books on 19 May 2013
- ↑ History Book Sl.No. 12 Chapter Bismil Azimabadi Page No. 82 Archived 1 August 2013 at the Wayback Machine.
<ref>
tag defined in <references>
has no name attribute.