ਸਰੋਜਿਨੀ ਮਹਿਸ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਰੋਜਿਨੀ ਮਹਿਸ਼ੀ
ਕਾਨੂੰਨ ਅਤੇ ਨਿਆਂ ਲਈ ਰਾਜ ਮੰਤਰੀ
ਦਫ਼ਤਰ ਵਿੱਚ
1974–1976
ਸਹਿਕਾਰੀ ਮਸਲਿਆਂ ਦੀ ਮੰਤਰੀ
ਦਫ਼ਤਰ ਵਿੱਚ
1974–1976
ਯਾਤਰਾ ਵਰਤਾਰੇ ਦੀ ਮੰਤਰੀ
ਦਫ਼ਤਰ ਵਿੱਚ
1971–1974
ਨਿੱਜੀ ਜਾਣਕਾਰੀ
ਜਨਮਸੋਜਿਨੀ ਬਿੰਦਰਾਓ ਮਹਿਸ਼ੀ
(1927-03-03)3 ਮਾਰਚ 1927
ਧਾਰਵਾੜ, ਬੰਬਈ ਪ੍ਰਾਂਤ, ਬਰਤਾਨਵੀ ਭਾਰਤ (ਵਰਤਮਾਨ ਸਮੇਂ ਵਿਚ ਕਰਨਾਟਕ, ਭਾਰਤ)
ਮੌਤ25 ਜਨਵਰੀ 2015(2015-01-25) (ਉਮਰ 87)
ਗਾਜ਼ੀਆਬਾਦ, ਉੱਤਰ ਪ੍ਰਦੇਸ਼, ਉੱਤਰ ਪ੍ਰਦੇਸ਼, ਭਾਰਤ
ਸਿਆਸੀ ਪਾਰਟੀਜਨਤਾ ਪਾਰਟੀ
ਹੋਰ ਸਿਆਸੀਭਾਰਤੀ ਰਾਸ਼ਟਰੀ ਕਾਂਗਰਸ
ਕੰਮ-ਕਾਰ
  • ਅਧਿਆਪਕ
  • ਵਕੀਲ
  • ਕਾਰਜਕਰਤਾ
  • ਸਿਆਸਤਦਾਨ

ਸਰੋਜਿਨੀ ਬਿੰਦਰਾਓ ਮਹਿਸ਼ੀ (3 ਮਾਰਚ 1927 - 25 ਜਨਵਰੀ 2015) ਇੱਕ ਭਾਰਤੀ ਅਧਿਆਪਕ, ਵਕੀਲ, ਕਾਰਕੁਨ ਅਤੇ ਸਿਆਸਤਦਾਨ ਸੀ। ਉਹ ਕਰਨਾਟਕ ਰਾਜ ਤੋਂ ਸੰਸਦ ਦੀ ਪਹਿਲੀ ਮਹਿਲਾ ਮੈਂਬਰ ਸੀ, ਜੋ 1962 ਅਤੇ 1980 ਦੇ ਦਰਮਿਆਨ ਚਾਰ ਮਿਆਦਾਂ ਹਲਕੇ ਧਾਰਵਾੜ ਨਾਰਥ ਦੀ ਪ੍ਰਤੀਨਿਧਤਾ ਕੀਤੀ ਸੀ।[1] 1983 ਵਿਚ ਉਹ ਜਨਤਾ ਪਾਰਟੀ ਫੀ ਮੈਂਬਰ ਦੇ ਤੌਰ 'ਤੇ ਰਾਜ ਸਭਾ ਲਈ ਚੁਣੀ ਗਈ।[2]

ਰਾਜ ਵਿਚ ਰਾਖਵਾਂਕਰਨ ਰੋਜ਼ਗਾਰ ਦੇ ਮਾਪਦੰਡ ਦੀ ਸਿਫਾਰਸ਼ ਕਰਨ ਲਈ 1983 ਵਿਚ ਕਰਨਾਟਕ ਸਰਕਾਰ ਦੁਆਰਾ ਨਿਯੁਕਤ ਕੀਤੀ ਗਈ ਕਮੇਟੀ ਦੀ ਮੁਖੀ ਵਜੋਂ ਮਹਿਸ਼ੀ ਸਭ ਤੋਂ ਮਸ਼ਹੂਰ ਹੈ। 1986 ਵਿਚ ਸਿਫਾਰਸ਼ਾਂ ਨੂੰ ਜਮ੍ਹਾਂ ਕਰਾਉਂਦੇ ਹੋਏ, ਕਮੇਟੀ ਨੇ ਸੁਝਾਅ ਦਿੱਤਾ ਕਿ ਕਰਨਾਟਕ ਵਿਚ ਨੌਕਰੀਆਂ ਦਾ ਵੱਡਾ ਹਿੱਸਾ ਸਥਾਨਕ ਲੋਕਾਂ ਲਈ ਰੱਖਿਆ ਜਾਣਾ ਚਾਹੀਦਾ ਹੈ।[3]

ਆਰੰਭਕ ਜੀਵਨ[ਸੋਧੋ]

ਸਰੋਜਿਨੀ ਦਾ ਜਨਮ 3 ਮਾਰਚ 1927 ਨੂੰ ਧਾਰਵਾੜ, ਬਰਤਾਨਵੀ ਭਾਰਤ ਦੀ ਮੌਜੂਦਾ ਬੰਬਈ ਪ੍ਰੈਜੀਡੈਂਸੀ (ਵਰਤਮਾਨ ਸਮੇਂ ਕਰਨਾਟਕ ਦੀ) ਵਿਚ ਇਕ ਸ਼ਹਿਰ ਵਿਖੇ ਕਮਲਾਬਾਈ ਅਤੇ ਬਿੰਦਰਾਓ ਮਹਿਸ਼ੀ ਵਿਖੇ ਹੋਇਆ ਸੀ। ਉਹ ਆਪਣੇ ਮਾਪਿਆਂ ਦੇ ਅੱਠ ਬੱਚਿਆਂ ਵਿੱਚੋਂ ਦੂਸਰੀ ਸੀ[4] ਉਨ੍ਹਾਂ ਦੇ ਪਿਤਾ ਬਿੰਦਰਾਓ ਇਕ ਮੋਹਰੀ ਵਕੀਲ ਅਤੇ ਸੰਸਕ੍ਰਿਤ ਵਿਦਵਾਨ ਸਨ। ਸਰੋਜਿਨੀ ਨੂੰ ਧਾਰਵਾੜ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਾਈ ਹਾਸਿਲ ਕਰ ਸਾਂਗਲੀ ਵਿਚ ਵਿਲਿੰਗਟਨ ਕਾਲਜ ਵਿਖੇ ਦਾਖਿਲਾ ਲਿਆ ਸੀ। ਉਸ ਨੇ ਬੇਲਗਾਮ ਦੇ ਰਾਜਾ ਲੱਖਮਗੁਡਾ ਲਾਅ ਕਾਲਜ ਤੋਂ ਕਾਨੂੰਨ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਸੰਸਕ੍ਰਿਤ ਭਾਸ਼ਾ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ।[5]

ਕੈਰੀਅਰ[ਸੋਧੋ]

ਮਹਿਸ਼ੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਅਧਿਆਪਕ ਵਜੋਂ ਕੀਤੀ ਅਤੇ ਰਾਜ ਸਮਾਜ ਕਲਿਆਣ ਬੋਰਡ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਧਾਰਵਾੜ ਦੇ ਜਨਤਾ ਸ਼ਿਕਸ਼ਣ ਸਮਿਤੀ ਕਾਲਜ ਵਿਚ ਕੁਝ ਸਾਲ ਲਈ ਸੰਸਕ੍ਰਿਤ ਅਤੇ ਕਾਨੂੰਨ ਪੜ੍ਹਾਏ1

[5]

25 ਜਨਵਰੀ 2015 ਨੂੰ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਸਥਿਤ ਆਪਣੇ ਨਿਵਾਸ ਸਥਾਨ 'ਤੇ ਮਹਿਸ਼ੀ ਦਾ ਦੇਹਾਂਤ ਹੋ ਗਿਆ। ਉਸ ਦਾ ਦਿੱਲੀ ਦੇ ਲੋਧੀ ਰੋਡ ਸਥਿਤ ਸ਼ਮਸ਼ਾਨ ਘਾਟ ਵਿਚ ਸੰਸਕਾਰ ਕੀਤਾ ਗਿਆ ਸੀ ਅਤੇ ਉਸ ਦਾ ਅੰਤਮ ਸੰਸਕਾਰ ਉਸ ਦੇ ਭਰਾ ਪੀ. ਬੀ. ਮਹਿਸ਼ੀ ਨੇ ਕੀਤਾ।[6]

ਸਾਹਿਤਕ ਗਤੀਵਿਧੀਆਂ[ਸੋਧੋ]

ਮਹਿਸ਼ੀ ਨੇ ਕਈ ਹਿੰਦੀ ਅਤੇ ਮਰਾਠੀ ਰਚਨਾਵਾਂ ਨੂੰ ਹਿੰਦੀ ਵਿਚ ਅਨੁਵਾਦ ਕੀਤਾ ਹੈ। ਉਸ ਦਾ ਸਭ ਤੋਂ ਪ੍ਰਮੁੱਖ ਅਨੁਵਾਦ ਕੰਨੜ ਕਵੀ ਡੀ.ਵੀ . ਗੁੰਡਪਾ ਦੀ ਮਾਨਕੁ ਥਿੰਨਾਨਾ ਕੱਗਾ ਦਾ ਮੰਨਿਆ ਜਾਂਦਾ ਹੈ।

ਅਹੁਦੇ[ਸੋਧੋ]

  • ਰਾਜ ਸਭਾ ਮੈਂਬਰ
  • ਰਾਜ ਸਭਾ ਦੀ ਵਾਈਸ ਚੇਅਰਪਰਸਨ (1982-84) [7]
  • ਧਾਰਵਾੜ ਉੱਤਰੀ ਲੋਕ ਸਭਾ ਹਲਕੇ ਤੋਂ ਲੋਕ ਸਭਾ ਦੀ 4 ਵਾਰ ਰਹਿ ਚੁੱਕੀ ਮੈਂਬਰ[8][9]
  • ਸੰਸਦ ਹਿੰਦੀ ਪ੍ਰੀਸ਼ਦ ਦੀ ਪ੍ਰਧਾਨ
  • ਦਿੱਲੀ ਕਰਨਾਟਕ ਸੰਘ ਦੀ ਪ੍ਰਧਾਨ

ਕੰਮਾਂ ਦੀ ਸੂਚੀ[ਸੋਧੋ]

  • ਸਕੁੰਤਲਾ (1952) [10]
  • ਕਸੂਤੀ ਕਾਲੇ (1953) [10]
  • ਹਿੰਦੀ ਰਤਨਾ ਸਨਮਾਨ[11]
  • ਕਰਨਾਟਕ ਯੂਨੀਵਰਸਿਟੀ ਦੇ 58ਵੇਂ ਸਾਲਾਨਾ ਕਨਵੋਕੇਸ਼ਨ ਵਿਖੇ ਆਨਰੇਰੀ ਡੀ ਲਿਟ। [12]

ਹਵਾਲੇ[ਸੋਧੋ]

  1. "Sarojini Mahishi dead". The Hindu. 26 January 2015. Retrieved 7 March 2018. 
  2. Bhatt, S. C. (2006). Land and People of Indian States and Union Territories. Gyan Publishing House. p. 545. ISBN 9788178353692. Retrieved 7 March 2018. 
  3. "Ex-Union Minister Sarojini Mahishi Passes Away". newindianexpress.com. 26 January 2015. 
  4. "Mahishi had advocated job quota for Kannadigas". Deccan Herald. 26 January 2015. Retrieved 7 March 2018. 
  5. 5.0 5.1 "Mahishi, a multilingual scholar and educationist". The Hindu. 26 January 2015. Retrieved 7 March 2018. 
  6. "Sarojini Mahishi cremated". Deccan Herald. 27 January 2015. Retrieved 7 March 2018. 
  7. "India Parliament". Guide2womenleaders.com. Retrieved 2012-07-31. 
  8. "Members Of Lok Sabha". Parliamentofindia.nic.in. Retrieved 2012-07-31. 
  9. "6th Lok Sabha Members Bioprofile - MAHISHI, DR. SAROJINI". Lok Sabha Secretariat, New Delhi. Retrieved 13 December 2017. 
  10. 10.0 10.1 Whos Who of Indian Writers. Sahitya Akademi. 1961. p. 192. Retrieved 7 March 2018. 
  11. "Honour for Sarojini Mahishi". The Hindu. 2 August 2011. 
  12. Business Standard (2008-02-13). "Sarojini Mahishi to be conferred DLitt". Business-standard.com. Retrieved 2012-07-31. 

ਬਾਹਰੀ ਲਿੰਕ[ਸੋਧੋ]