ਸਮੱਗਰੀ 'ਤੇ ਜਾਓ

ਸ਼ਰਲੀ ਸੇਤੀਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸ਼ਰਲੀ ਸੇਤੀਆ
Shirley Setia
ਨਿੱਜੀ ਜਾਣਕਾਰੀ
ਜਨਮ(1995-07-02)ਜੁਲਾਈ 2, 1995[1][2]
ਕਿੱਤਾਗਾਇਕੀ
ਵੈੱਬਸਾਈਟhttp://www.shirleysetiaofficial.com
ਯੂਟਿਊਬ ਜਾਣਕਾਰੀ
ਚੈਨਲ
ਸਾਲ ਸਰਗਰਮ2011 - ਹੁਣ ਤੱਕ
ਸ਼ੈਲੀ
ਸਬਸਕ੍ਰਾਈਬਰਸ2,294,855[3]

ਸ਼ਰਲੇ ਸੇਤੀਆ ਆਕਲੈਂਡ, ਨਿਊਜ਼ੀਲੈਂਡ ਤੋਂ ਇੱਕ ਇੰਡੋ-ਕਿਵੀ ਗਾਇਕਾ ਅਤੇ ਯੂਟਿਊਬ ਸ਼ਖਸ਼ੀਅਤ ਹੈ। ਉਹ ਹਿੰਦੀ ਅਤੇ ਪੰਜਾਬੀ ਭਾਸ਼ਾ ਵਿੱਚ ਗਾਉਂਦੀ ਹੈ।

ਜੀਵਨ

[ਸੋਧੋ]

ਸੇਤੀਆ ਔਕਲੈਂਡ ਯੂਨੀਵਰਸਿਟੀ ਤੋਂ ਗ੍ਰੈਜੂਏਟ ਵਿਦਿਆਰਥੀ ਅਤੇ ਅਤੇ ਆਕਲੈਂਡ ਕੌਂਸਲ ਵਿੱਚ ਮਾਰਕੀਟਿੰਗ ਅਤੇ ਪ੍ਰਚਾਰ ਇੰਨਟ੍ਰਾਨ ਹੈ। ਉਸਨੇ ਨੇ ਟੀ-ਸੀਰੀਜ਼ ਦੁਆਰਾ ਕਰਵਾਏ ਗਏ ਇੱਕ ਮੁਕਾਬਲੇ ਵਿੱਚ ਹਿੱਸਾ ਲੈ ਕੇ ਆਪਣੇ ਸੰਗੀਤਕ ਕਰੀਅਰ ਦੀ ਸ਼ੁਰੂਆਤ ਕੀਤੀ। ਉਸਨੇ ਆਪਣੇ ਬੈਡਰੂਮ ਵਿੱਚ ਸੰਗੀਤਕ ਵਿਡੀਓ ਬਣਾ ਕੇ ਯੂਟਿਊਬ ਵਿੱਚ ਪ੍ਰਵੇਸ਼ ਕੀਤਾ। ਉਹ ਆਪਣੀਆਂ ਜ਼ਿਆਦਾਤਰ ਵਿਡੀਓ ਪਜਾਮਾਂ ਪਹਿਨ ਕੇ ਹੀ ਬਣਾਉਂਦੀ ਸੀ, ਜਿਸ ਕਰਕੇ ਨਿਊਜ਼ੀਲੈਂਡ ਹੇਰਾਲਡ ਨੇ ਉਸਨੂੰ ਪਜਾਮਾ ਪੌਪਸਟਾਰ ਦਾ ਨਾਮ ਦਿੱਤਾ।[4] ਉਸ ਨੇ ਨਿਯਮਿਤ ਤੌਰ 'ਤੇ ਯੂਟਿਊਬ 'ਤੇ ਵਿਡੀਓ ਅਪਲੋਡ ਕਰਨੀਆਂ ਅਰੰਭ ਕੀਤੀਆਂ ਅਤੇ ਉਸ ਤੋਂ ਬਾਅਦ ਯੂ ਐਸ, ਯੂਕੇ, ਭਾਰਤ ਅਤੇ ਕੈਨੇਡਾ ਦੇ ਯੂਟਿਊਬ ਕਲਾਕਾਰਾਂ ਨਾਲ ਸਹਿਯੋਗ ਕੀਤਾ। ਚਾਰ ਸਾਲਾਂ ਵਿੱਚ 2,294,855 ਸਬਸਕ੍ਰਾਈਬਰਾਂ ਅਤੇ 114 ਮਿਲੀਅਨ ਵਿਊਜ਼ ਤੋਂ ਬਾਅਦ, ਉਹ ਹੁਣ ਬਾਲੀਵੁੱਡ ਵਿੱਚ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਮੁੰਬਈ ਚਲੀ ਗਈ ਹੈ। ਫੋਰਬਜ਼ ਦੇ ਰੌਬ ਕੇਨ ਨੇ ਕਿਹਾ ਕਿ "ਇਹ ਛੋਟੀ ਕਿਵੀ ਬਾਲੀਵੁੱਡ ਦੀ ਅਗਲੀ ਵੱਡੀ ਗਾਇਨ ਸਨਸਨੀ ਬਣ ਸਕਦੀ ਹੈ"।[2] ਹੁਣ ਉਸ ਦੇ ਯੂਟਿਊਬ ਚੈਨਲ 'ਤੇ 2.2 ਮਿਲੀਅਨ ਸਬਸਕ੍ਰਾਈਬਰ ਹਨ ਅਤੇ ਹਿੰਦੁਸਤਾਨ ਟਾਈਮਜ਼ ਦੁਆਰਾ ਉਸਨੂੰ ਭਾਰਤ ਦੀ ਯੂਟਿਊਬ ਸਨਸਨੀ ਵਜੋਂ ਵੀ ਸਵੀਕਾਰ ਕੀਤਾ ਗਿਆ ਹੈ।[5] ਟੀਵੀ ਨੈਂਜ਼ੀ ਦੁਆਰਾ ਉਸਨੂੰ ਨਿਊਜੀਲੈਂਡ ਦੇ ਸਭ ਤੋਂ ਵੱਡੇ ਅੰਤਰਰਾਸ਼ਟਰੀ ਕਲਾਕਾਰਾਂ ਵਿੱਚੋਂ ਇੱਕ ਮੰਨਿਆ ਗਿਆ ਹੈ।[6]

ਫਿਲਮਗ੍ਰਾਫੀ

[ਸੋਧੋ]
ਸਾਲ ਫਿਲਮ ਭੂਮਿਕਾ ਨੋਟ
2020 ਮਸਕਾ ਪਰਸਿਸ ਮਿਸਤਰੀ [7]
2020 ਨਿਕਮਾਮਾ ----- [8]

ਪੁਰਸਕਾਰ

[ਸੋਧੋ]
ਸਾਲ ਪੁਰਸਕਾਰ ਸੰਮੇਲਨ ਸ਼੍ਰੇਣੀ ਨਤੀਜਾ
2016 ਬਿਗ ਗੋਲਡਨ ਵਾਇਸ ਬਿਗ ਡਿਜੀਟਲ ਸੈਂਸੇਸ਼ਨ Won[9]
2016 ਆਉਟਲੁੱਕ ਸੋਸ਼ਲ ਮੀਡੀਆ ਅਵਾਰਡ ਓ ਐਸ ਐਮ ਮਿਊਜ਼ੀਸ਼ੀਅਨ ਅਵਾਰਡ Won[10]
2017 ਨਿਊਜ਼ੀਲੈਂਡ ਸੋਸ਼ਲ ਮੀਡੀਆ ਅਵਾਰਡ ਬੈਸਟ ਇਲ ਮਿਊਜ਼ਿਕ Won[11]
2018 ਆਰਟਿਸਟ ਅਲਾਊਡ ਮਿਊਜ਼ਿਕ ਅਵਾਰਡ 2018 ਬੈਸਟ ਹਿੰਦੀ ਮਿਊਜ਼ਿਕ ਕੈਟਾਗਿਰੀ ਤੂ ਮਿਲ ਗਯਾ ਜੇਤੂ

ਹਵਾਲੇ

[ਸੋਧੋ]
  1. Joseph, Raveena (5 Jan 2018). "Meet Youtube sensation Shirley Setia". The Hindu. India. Retrieved 20 Jun 2018.
  2. 2.0 2.1 Cain, Rob (19 March 2016). "Bollywood's Next Big Singing Sensation Just Might Be This Tiny Kiwi". Forbes. Retrieved 28 June 2016.
  3. Setia/about "About YouTube channel". YouTube. {{cite web}}: Check |url= value (help)
  4. Theunissen, Matthew (4 May 2014). "Pyjama pop song a big hit". New Zealand Herald. Retrieved 28 June 2016.
  5. "This girl from NZ is the new YouTube sensation for her Bollywood covers". Hindustan Times. 16 March 2016. Retrieved 28 June 2016.
  6. "Shirley Setia: From singing alone in a grass field to performing for thousands of fans in India". TVNZ. Retrieved 28 June 2016.
  7. Chatterjee, Saibal (27 March 2020). "Maska Movie Review: Manisha Koirala Is Endearing But The Netflix Film Lacks The Glow Of A Well-Baked Loaf Of Bread". NDTV.com. Retrieved 27 March 2020.
  8. Hungama, Bollywood (22 July 2019). "Abhimanyu Dassani to star opposite Youtube sensation Shirley Setia in Sabbir Khan's action film Nikamma | Bollywood News - Bollywood Hungama" (in ਅੰਗਰੇਜ਼ੀ). Retrieved 22 July 2019.
  9. "92.7 BIG FM honours 'Golden Voices' with prestigious awards". Archived from the original on 3 ਨਵੰਬਰ 2016. Retrieved 2 November 2016.
  10. "OSM Awards Winners". Archived from the original on 26 ਅਕਤੂਬਰ 2016. Retrieved 2 November 2016. {{cite web}}: Unknown parameter |dead-url= ignored (|url-status= suggested) (help)
  11. "Winners & Finalists". NZSMA. Retrieved 4 June 2018.

ਬਾਹਰੀ ਲਿੰਕ

[ਸੋਧੋ]