ਸਮੱਗਰੀ 'ਤੇ ਜਾਓ

ਸ਼ਿਵ ਖੋੜੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸ਼ਿਵ ਖੋੜੀ
शिव खोरी
ਰਿਆਸੀ ਜ਼ਿਲ੍ਹੇ, ਜੰਮੂ-ਕਸ਼ਮੀਰ, ਭਾਰਤ ਵਿੱਚ ਸ਼ਿਵਖੋਰੀ ਮੰਦਰ ਦੀ ਗੁਫਾ
ਧਰਮ
ਮਾਨਤਾਹਿੰਦੂ
ਜ਼ਿਲ੍ਹਾਰਿਆਸੀ ਜ਼ਿਲ੍ਹਾ
Deityਭਗਵਾਨ ਸ਼ਿਵ
ਟਿਕਾਣਾ
ਟਿਕਾਣਾਸੰਗਰ, ਪੌਨੀ, ਰਿਆਸੀ ਜ਼ਿਲ੍ਹਾ, ਜੰਮੂ-ਕਸ਼ਮੀਰ
ਰਾਜ ਜੰਮੂ ਅਤੇ ਕਸ਼ਮੀਰ
ਦੇਸ਼ ਭਾਰਤ
ਸ਼ਿਵ ਖੋੜੀ is located in ਜੰਮੂ ਅਤੇ ਕਸ਼ਮੀਰ
ਸ਼ਿਵ ਖੋੜੀ
ਜੰਮੂ ਅਤੇ ਕਸ਼ਮੀਰ ਅਤੇ ਭਾਰਤ ਦੇ ਅੰਦਰ ਸਥਿਤੀ।
ਸ਼ਿਵ ਖੋੜੀ is located in ਭਾਰਤ
ਸ਼ਿਵ ਖੋੜੀ
ਸ਼ਿਵ ਖੋੜੀ (ਭਾਰਤ)
ਗੁਣਕ33°10′N 74°36′E / 33.17°N 74.60°E / 33.17; 74.60
ਵੈੱਬਸਾਈਟ
www.shivkhori.in

ਸ਼ਿਵ ਖੋੜੀ, ਭਾਰਤ ਵਿੱਚ ਜੰਮੂ ਅਤੇ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਰਿਆਸੀ ਕਸਬੇ ਦੇ ਨੇੜੇ, ਸੰਗਰ ਪਿੰਡ, ਪੌਣੀ ਵਿੱਚ ਸਥਿਤ ਭਗਵਾਨ ਸ਼ਿਵ ਜੀ ਨੂੰ ਸਮਰਪਿਤ ਹਿੰਦੂਆਂ ਦਾ ਇੱਕ ਪ੍ਰਸਿੱਧ ਧਾਰਮਿਕ ਗੁਫਾ ਅਸਥਾਨ ਹੈ।

ਆਵਾਜਾਈ

[ਸੋਧੋ]

ਰਿਆਸੀ ਜ਼ਿਲ੍ਹੇ ਵਿੱਚ ਮਾਤਾ ਵੈਸ਼ਨੋ ਦੇਵੀ, ਮੇਰਹਾਦਾ ਮਾਤਾ, ਬਾਬਾ ਧਨਾਸਰ, ਸਿਆਦ ਬਾਬਾ ਵਰਗੇ ਬਹੁਤ ਸਾਰੇ ਧਾਰਮਿਕ ਅਸਥਾਨ ਹਨ। ਸ਼ਿਵ ਖੋਰੀ ਰਿਆਸੀ ਜ਼ਿਲੇ ਦੇ ਪੌਣੀ ਬਲਾਕ ਦੇ ਰਣਸੂ ਪਿੰਡ ਵਿੱਚ ਸਥਿਤ ਹੈ, ਇਥੇ ਹਰ ਸਾਲ ਲੱਖਾਂ ਭਗਤ ਜਨ ਆਉਂਦੇ ਹਨ। ਸ਼ਿਵ ਖੋੜੀਪਹਾੜੀਆਂ ਦੇ ਵਿਚਕਾਰ ਸਥਿਤ ਹੈ।  ਜੰਮੂ ਦੇ ਉੱਤਰ ਵਿੱਚ 120 ਕਿਲੋਮੀਟਰ  ਊਧਮਪੁਰ ਤੋਂ 118 ਕਿਲੋਮੀਟਰ ਦੀ ਦੂਰੀ ਤੇ ਹੈ ਅਤੇ ਕਟੜਾ ਤੋਂ 77 ਕਿਲੋਮੀਟਰ ਦੂਰੀ ਤੇ ਹੈ ਅਤੇ ਹਲਕੇ ਵਾਹਨ ਮੋਟਰਸਾਇਕਲ, ਸਕੂਟਰ, ਸਾਇਕਲ ਤੀਰਥ ਅਸਥਾਨ ਦੇ ਆਧਾਰ ਕੈਂਪ ਰਣਸੂ ਤੱਕ ਜਾਂਦੇ ਹਨ। ਸ਼ਰਧਾਲੂਆਂ ਨੂੰ ਸ਼ਿਵ ਖੋੜੀ ਸ਼ਰਾਈਨ ਬੋਰਡ ਦੁਆਰਾ ਹਾਲ ਹੀ ਵਿੱਚ ਨਵੇਂ ਬਣਾਏ ਗਏ ਇੱਕ ਪੈਦਲ ਰਸਤੇ 'ਤੇ 3 ਕਿਲੋਮੀਟਰ ਪੈਦਲ ਜਾਣਾ ਪੈਂਦਾ ਹੈ।

ਵਰਣਨ

[ਸੋਧੋ]
ਭਾਸ਼ਾ

ਖੋੜੀ ਦਾ ਅਰਥ ਹੈ। (ਗੁਫਾ) ਅਤੇ ਸ਼ਿਵ ਖੋੜੀ ਇਸ ਤਰ੍ਹਾਂ ਸ਼ਿਵ ਦੀ ਗੁਫਾ ਨੂੰ ਦਰਸਾਉਂਦਾ ਹੈ। ਇਹ ਕੁਦਰਤੀ ਗੁਫਾ ਲਗਭਗ 200 ਮੀਟਰ ਲੰਬੀ,1 ਮੀਟਰ ਚੌੜੀ ਅਤੇ 2 ਤੋਂ 3 ਮੀਟਰ ਉੱਚੀ ਹੈ। ਅਤੇ ਇਸ ਵਿੱਚ ਇੱਕ ਸਵੈ-ਨਿਰਮਿਤ ਲਿੰਗਮ ਹੈ, ਜੋ ਕਿ ਲੋਕਾਂ ਦੇ ਅਨੁਸਾਰ ਬੇਅੰਤ ਹੈ। ਗੁਫਾ ਦਾ ਪਹਿਲਾ ਪ੍ਰਵੇਸ਼ ਦੁਆਰ ਇੰਨਾ ਚੌੜਾ ਹੈ ਕਿ ਇੱਕ ਵਾਰ ਵਿੱਚ 300 ਸ਼ਰਧਾਲੂ ਬੈਠ ਸਕਦੇ ਹਨ। ਇਸ ਦੀ ਗੁਫ਼ਾ ਵੱਡੀ ਗਿਣਤੀ ਵਿੱਚ ਲੋਕਾਂ ਦੇ ਬੈਠਣ ਲਈ ਵਿਸ਼ਾਲ ਪੰਡਾਲ ਹੈ। ਗੁਫਾ ਦਾ ਅੰਦਰਲਾ ਹਿੱਸਾ ਛੋਟਾ ਹੈ।

ਬਾਹਰ ਤੋਂ ਅੰਦਰਲੇ ਕਮਰੇ ਤੱਕ ਦਾ ਰਸਤਾ ਨੀਵਾਂ ਅਤੇ ਛੋਟਾ ਹੈ, ਇੱਕ ਥਾਂ 'ਤੇ ਇਹ ਆਪਣੇ ਆਪ ਨੂੰ ਦੋ ਭਾਗਾਂ ਵਿੱਚ ਵੰਡਦਾ ਹੈ। ਮੰਨਿਆ ਜਾਂਦਾ ਹੈ ਕਿ ਇਹਨਾਂ ਵਿੱਚੋਂ ਇੱਕ ਕਸ਼ਮੀਰ ਵੱਲ ਜਾਂਦਾ ਹੈ, ਜਿੱਥੇ ਸਵਾਮੀ ਅਮਰਨਾਥ ਗੁਫਾ ਸਥਿਤ ਹੈ। ਇਹ ਰਸਤਾ ਹੁਣ ਬੰਦ ਹੋ ਗਿਆ ਹੈ ਕਿਉਂਕਿ ਕੁਝ ਸਾਧੂ ਜਿਨ੍ਹਾਂ ਨੇ ਅੱਗੇ ਜਾਣ ਦੀ ਹਿੰਮਤ ਕੀਤੀ ਉਹ ਕਦੇ ਵਾਪਸ ਨਹੀਂ ਆਏ ਪਾਵਨ ਅਸਥਾਨ ਤੇ ਹੇਠਾਂ ਝੁਕਕੇ, ਲੇਟ ਕੇ ਜਾਣਾ ਪੈਂਦਾ ਹੈ। ਇਸ ਦੇ ਅੰਦਰ ਲਗਭਗ 4 ਮੀਟਰ ਉੱਚੀ ਭਗਵਾਨ ਸ਼ਿਵ ਦੀ ਕੁਦਰਤੀ ਤੌਰ 'ਤੇ ਬਣਾਈ ਗਈ ਤਸਵੀਰ ਦਿਖਾਈ ਦਿੰਦੀ ਹੈ। ਇਹ ਗੁਫਾ ਦੇਵੀ ਪਾਰਵਤੀ, ਗਣੇਸ਼ ਅਤੇ ਨੰਦੀ ਬੈਲ ਨਾਲ ਮੇਲ ਖਾਂਦੀਆਂ ਹੋਰ ਕੁਦਰਤੀ ਵਸਤੂਆਂ ਨਾਲ ਭਰਪੂਰ ਹੈ। ਗੁਫਾ ਦੀ ਛੱਤ ਸੱਪਾਂ ਦੇ ਰੂਪਾਂ ਨਾਲ ਢਕੀ ਹੋਈ ਹੈ, ਸ਼ਿਵ ਲਿੰਗ ਉੱਤੇ ਪਾਣੀ ਇਨ੍ਹਾਂ ਵਿੱਚੋਂ ਗੁਜਰਦਾ ਹੈ। ਇੱਥੇ ਸਵਾਮੀ ਅਮਰਨਾਥ ਗੁਫਾ ਦੀ ਤਰ੍ਹਾਂ ਕਬੂਤਰ ਵੀ ਦੇਖੇ ਜਾਂਦੇ ਹਨ ਜੋ ਕਿ ਤੀਰਥ ਯਾਤਰਾਵਾਂ ਲਈ ਸ਼ੁਭ ਮੰਨਿਆਂ ਜਾਂਦਾ ਹੈ ।

ਹੋਰ ਵੇਰਵੇ

[ਸੋਧੋ]

ਅੱਜ ਤੋਂ ਲਗਭਗ 40 ਤੋਂ 50 ਸਾਲ ਪਹਿਲਾਂ, ਸ਼ਿਵ ਖੋੜੀ ਅਸਥਾਨ ਬਾਰੇ ਕੁਝ ਹੀ ਲੋਕ ਜਾਣਦੇ ਸਨ ਪਰ ਪਿਛਲੇ ਦਹਾਕਿਆਂ ਦੌਰਾਨ ਇਸ ਨੇ ਬਹੁਤ ਮਸ਼ਹੂਰੀ ਹਾਸਲ ਕੀਤੀ ਹੈ। ਪੁਰਾਣੇ ਸਮਿਆਂ ਵਿਚ ਸ਼ਰਧਾਲੂਆਂ ਦੀ ਗਿਣਤੀ ਹਜ਼ਾਰਾਂ ਵਿਚ ਸੀ ਪਰ ਦਸੰਬਰ 2003 ਵਿਚ ਸ਼ਿਵ ਖੋੜੀ ਸ਼ਰਾਈਨ ਬੋਰਡ ਦੇ ਗਠਨ ਤੋਂ ਬਾਅਦ, ਸ਼ਰਧਾਲੂਆਂ ਦੀ ਗਿਣਤੀ ਨੇ ਪਿਛਲੇ ਰਿਕਾਰਡਾਂ ਨੂੰ ਪਿੱਛੇ ਛੱਡ ਦਿੱਤਾ ਹੈ। ਕਿਉਂਕਿ ਸਾਲ 2005 ਵਿਚ ਸ਼ਰਧਾਲੂਆਂ ਦੀ ਗਿਣਤੀ 300,000 ਨੂੰ ਪਾਰ ਕਰ ਗਈ ਸੀ। ਲਗਭਗ 30% ਸ਼ਰਧਾਲੂ ਰਾਜ ਦੇ ਅੰਦਰੋਂ ਅਤੇ 70% ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਇਸ ਧਾਰਮਿਕ ਸਥਾਨ 'ਤੇ ਦਰਸ਼ਨਾ ਵਾਸਤੇ ਆਉਂਦੇ ਹਨ।

ਮਹਾ ਸ਼ਿਵਰਾਤਰੀ ' ਦੇ ਤਿਓਹਾਰ ਉੱਤੇ ਹਰ ਸਾਲ 3 ਦਿਨਾਂ ਦਾ ਸ਼ਿਵ ਖੋੜੀ ਮੇਲਾ ਲੱਗਦਾ ਹੈ, ਅਤੇ ਰਾਜ ਦੇ ਵੱਖ-ਵੱਖ ਹਿੱਸਿਆਂ ਅਤੇ ਦੇਸ਼ ਵਿਦੇਸ਼ ਤੋਂ ਹਜ਼ਾਰਾਂ ਸ਼ਰਧਾਲੂ ਭਗਵਾਨ ਸ਼ਿਵ ਦਾ ਆਸ਼ੀਰਵਾਦ ਲੈਣ ਲਈ ਇਸ ਗੁਫਾ ਦੇ ਦਰਸ਼ਨਾਂ ਵਾਸਤੇ ਆਉਂਦੇ ਹਨ। ਮਹਾਂ ਸ਼ਿਵਰਾਤਰੀ ਦਾ ਤਿਉਹਾਰ ਆਮ ਤੌਰ 'ਤੇ ਫਰਵਰੀ ਦੇ ਮਹੀਨੇ ਜਾਂ ਮਾਰਚ ਦੇ ਪਹਿਲੇ ਹਫ਼ਤੇ ਵਿਚ ਹਰ ਸਾਲ ਮਨਾਇਆ ਜਾਂਦਾ ਹੈ। ਪਵਿੱਤਰ ਗੁਫਾ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਵੱਧ ਰਹੀ ਭੀੜ ਨੂੰ ਧਿਆਨ ਵਿੱਚ ਰੱਖਦੇ ਹੋਏ, ਸ਼ਿਵ ਖੋੜੀ ਸ਼ਰਾਈਨ ਬੋਰਡ ਨੇ ਸ਼ਰਧਾਲੂਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਵਾਸਤੇ ਇਸ ਸਥਾਨ ਨੂੰ ਹੋਰ ਵਿਕਸਤ ਕਰਨ ਲਈ ਕਈ ਬੀੜਾ ਚੁੱਕਿਆ ਹੈ, ਜਿਵੇਂ ਕਿ ਸ਼ਰਾਈਨ ਆਰਾਮ ਗ੍ਰਿਹ ਦੀ ਉਸਾਰੀ। ਪਿੰਡ ਰਣਸੂ ਵਿਖੇ 1.9 ਮਿਲੀਅਨ ਰੁਪਏ ਦੀ ਲਾਗਤ ਨਾਲ ਯਾਤਰਾ ਦਾ ਬੇਸ ਕੈਂਪ, ਪੁਛਗਿਛ ਕੇਂਦਰ ਅਤੇ ਪੋਣੀ ਸ਼ੈੱਡ। 8 ਮਿਲੀਅਨ, ਰੁਪਏ 3 ਕਿਲੋਮੀਟਰ ਲੰਬੇ ਰਸਤੇ ਤੇ ਟਾਈਲਾਂ ਦਾ ਕੰਮ ਪੂਰਾ ਹੋਣ ਦੇ ਨੇੜੇ ਹੈ, ਰਸਤੇ 'ਤੇ ਸਜਾਵਟੀ ਰੁੱਖ ਅਤੇ ਚਿਕਿਤਸਕ ਬੂਟੇ ਲਗਾਉਣਾ ਅਤੇ ਪਾਰਕਾਂ ਦਾ ਵਿਕਾਸ ਕਰਨਾ ਆਦਿ। ਆਧੁਨਿਕ ਤਕਨੀਕਾਂ ਨਾਲ ਗੁਫਾ ਦਾ ਬਿਜਲੀਕਰਨ, ਆਕਸੀਜਨ ਅਤੇ ਇਲੈਕਟ੍ਰਿਕ ਜਨਰੇਟਰਾਂ ਦਾ ਪ੍ਰਬੰਧ, ਪੱਖੇ, ਟਿਊਬਾਂ ਗੁਫਾ ਵਾਲੀ ਥਾਂ ਦੇ ਨੇੜੇ ਪਖਾਨੇ ਅਤੇ ਨਹਾਉਣ ਦੀ ਸਹੂਲਤ,ਯਾਤਰੀਆਂ ਲਈ ਸ਼ੈਲਟਰ ਸ਼ੈੱਡ ਦਾ ਨਿਰਮਾਣ, ਰਨਸੂ ਤੋਂ ਗੁਫਾ ਤੱਕ ਦੇ ਰਸਤੇ 'ਤੇ 15 ਸ਼ੈਲਟਰ ਸ਼ੈੱਡ, ਬੇਸ ਕੈਂਪ ਤੋਂ ਰੇਲਿੰਗ ਵਰਗੇ ਹੋਰ ਪ੍ਰਬੰਧ। ਪਾਣੀ ਦਾ ਭੰਡਾਰ, ਉਚਿਤ ਸਫਾਈ, ਪ੍ਰਬੰਧ  25 ਕੇਵੀ ਸਮਰੱਥਾ ਵਾਲਾ ਇਲੈਕਟ੍ਰਿਕ ਟਰਾਂਸਫਾਰਮਰ, ਕਲੋਕ ਰੂਮ,(ਗਠੜੀ ਘਰ) ਕਟੜਾ, ਊਧਮਪੁਰ ਅਤੇ ਜੰਮੂ ਤੋਂ ਵਧੀਆ ਬੱਸ ਸੇਵਾਵਾਂ ਦੀ ਸ਼ੁਰੂਆਤ, ਪੁਲਿਸ ਚੌਕੀ ਅਤੇ ਡਿਸਪੈਂਸਰੀ ਅਤੇ ਸ਼ਿਵ ਖੋੜੀ ਸ਼ਰਾਈਨ ਵਿਕਾਸ ਬੋਰਡ ਦੇ ਸਰਗਰਮ ਵਿਚਾਰ ਅਧੀਨ ਹਨ।

ਭਗਵਾਨ ਸ਼ਿਵ ਦੇ ਬਗੈਰ ਰੋਕਟੋਕ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਲਗਾਤਾਰ ਵੱਧ ਰਹੀ ਭੀੜ ਨੂੰ ਦੇਖਦੇ ਹੋਏ, ਸ਼ਿਵਖੋੜੀ ਸ਼ਰਾਈਨ ਬੋਰਡ ਦੇ ਦੁਆਰਾ ਇਸ ਸਾਲ ਫਰਵਰੀ ਵਿੱਚ ਗੁਫਾ ਤੋਂ ਬਾਹਰ ਵੱਲ੍ਹ ਜਾਣ ਲਈ ਇੱਕ ਸੁਰੰਗ ਦਾ ਨਿਰਮਾਣ ਕੀਤਾ ਗਿਆ ਹੈ।

ਕਰੋਨਾ ਮਹਾਂਮਾਰੀ ਤੋਂ ਬਾਅਦ, ਸਮਾਂ ਸਵੇਰੇ ਸੱਤ ਵਜੇ ਤੋਂ ਸ਼ਾਮ ਪੰਜ ਵਜੇ ਤੱਕ ਨਿਸਚਿਤ ਕੀਤਾ ਗਿਆ ਹੈ। ਆਰਤੀ ਦਾ ਸਮਾਂ ਸਵੇਰੇ ਸੱਤ ਤੋਂ ਅੱਠ ਵਜੇ ਅਤੇ ਸ਼ਾਮ ਸੱਤ ਵਜੇ ਤੋਂ ਅੱਠ ਵਜੇ ਤੱਕ ਹੈ।

ਐਡਵਾਂਸ ਦਰਸ਼ਨ ਲਈ ਬੁਕਿੰਗ ਦੀ ਲੋੜ ਹੈ।

ਮੰਦਰ ਦਾ ਸਮਾਂ ਅਤੇ ਪ੍ਰਕਿਰਿਆ:

20 ਅਗਸਤ ਤੋਂ, ਸ਼ਰਧਾਲੂਆਂ ਨੂੰ ਅਗਾਊਂ ਦਰਸ਼ਨਾਂ ਲਈ ਔਨਲਾਈਨ ਬੁਕਿੰਗ ਕਰਨੀ ਹੋਵੇਗੀ। ਹੇਠਾਂ ਦਿੱਤੇ URL ਦੀ ਵਰਤੋਂ ਕਰਕੇ ਦਰਸ਼ਨ ਬੁੱਕ ਕੀਤਾ ਜਾ ਸਕਦਾ ਹੈ,

https://darshan.yatradham.org/bookings/ShriShivKhoriShrineBoard/PnPIBrLI/create

ਇੱਥੇ ਕੁਝ ਪਾਬੰਦੀਆਂ ਹਨ ਜਿਵੇਂ ਸ਼ਰਧਾਲੂਆਂ ਦੀ ਗਿਣਤੀ 1 ਹਜ਼ਾਰ ਤੱਕ ਸੀਮਿਤ ਹੈ (ਜੰਮੂ ਕਸ਼ਮੀਰ ਤੋਂ ਦੂਜੇ ਸੂਬਿਆਂ ਤੋਂ 500)ਕਿਲੋਮੀਟਰ ਦੂਰੀ ਵਾਲੇ ਸ਼ਰਧਾਲੂਆਂ ਵਾਸਤੇ ਦਰਸ਼ਨ ਦਾ ਸਮਾਂ ਸਵੇਰੇ ਸੱਤ ਵਜੇ ਤੋਂ ਸ਼ਾਮ ਪੰਜ ਵਜੇ ਤੱਕ ਹੀ ਸੀਮਿਤ ਹੈ।

ਹੋਰ ਨਿਯਮ ਅਤੇ ਸ਼ਰਤਾਂ -

1. ਕਰੋਨਾ 19 ਸਰਟੀਫਿਕੇਟ ਦਰਸ਼ਨ ਦੀ ਮਿਤੀ ਤੋਂ 72 ਘੰਟਿਆਂ ਤੋਂ ਪੁਰਾਣਾ ਨਹੀਂ ਚਾਹੀਦਾ।

2. ਕੁੱਲ ਮਨਜ਼ੂਰਸ਼ੁਦਾ ਰੋਜ਼ਾਨਾ ਸੀਮਾ ਪ੍ਰਤੀ ਦਿਨ 1000 ਸ਼ਰਧਾਲੂਆਂ ਦੀ ਹੈ (ਜੰਮੂ ਕਸ਼ਮੀਰ ਤੋਂ 500 ਕਿਲੋਮੀਟਰ)

3. ਮਾਸਕ ਅਤੇ ਆਪਸੀ ਫਾਸਲਾ ਹਰ ਵੇਲੇ ਲਾਜ਼ਮੀ ਹੈ।

4. ਦਸ ਸਾਲ ਤੋਂ ਘੱਟ ਅਤੇ 65 ਸਾਲ ਤੋਂ ਵੱਧ ਉਮਰ ਦੇ ਸ਼ਰਧਾਲੂਆਂ ਨੂੰ ਮੰਦਰ ਵਿੱਚ ਜਾਣ ਦੀ ਆਗਿਆ ਨਹੀਂ ਹੈ।

5. ਦਰਸ਼ਨ ਬੁਕਿੰਗ ਕਾਗਜ ਅੰਤਰਰਾਜੀ/ਸਰਕਾਰੀ ਆਗਿਆ ਨਹੀਂ ਹੈ।

6. ਸ਼ਰਧਾਲੂਆਂ ਨੂੰ ਰਿਪੋਰਟ ਕਰਨ ਵੇਲੇ ਕੋਈ ਵੀ ਸਮਾਨ/ਮੋਬਾਇਲ ਫ਼ੋਨ/ਇਲੈਕਟ੍ਰਾਨਿਕ ਸਮਾਨ ਨਹੀਂ ਚੁੱਕਣਾ ਚਾਹੀਦਾ।

7. ਸਮੂਹ ਟਿਕਟਾਂ ਵਾਲੇ ਸਾਰੇ ਸ਼ਰਧਾਲੂਆਂ ਨੂੰ ਇਕੱਠੇ ਰਿਪੋਰਟ ਕਰਨਾ ਹੋਵੇਗਾ।

8. ਪਹਿਰਾਵਾ

ਮਰਦ: ਧੋਤੀ, ਕਮੀਜ਼/ਕੁਰਤਾ, ਪਜਾਮਾ।

              ਔਰਤਾਂ: ਸਾੜੀ / ਸੂਟ / ਚੂੜੀਦਾਰ ਨਾਲ ਚੁੰਨੀ.

9. ਦਰਸ਼ਨਾਂ ਲਈ ਬੁੱਕ ਕਰਨ ਵਾਲੇ ਸ਼ਰਧਾਲੂ ਆਪਣੀ ਪਰਚੀ ਦੀ ਫੋਟੋ ਕਾਪੀ ਲੈ ਕੇ ਆਉਣ।

10. ਦਰਸ਼ਨ ਦੇ ਦਿਤੇ ਸਮੇ ਤੋਂ ਬਾਅਦ ਆਗਿਆ ਨਹੀਂ ਦਿੱਤੀ ਜਾਵੇਗੀ।

11. ਸਾਰੀਆਂ ਬੁਕਿੰਗਾਂ ਅੰਤਿਮ ਹਨ: ਬਦਲਣ/ਅਡਵਾਂਸਮੈਂਟ/ਰੱਦ ਕਰਨ ਦੀ ਆਗਿਆ ਨਹੀਂ ਹੈ।

12. ਸ਼ਿਵ ਖੋੜੀ ਸ਼ਰਾਈਨ ਬੋਰਡ ਵਿਸ਼ੇਸ਼ ਹਾਲਾਤਾਂ ਦੇ ਵਿਚ ਨਿਯਮਾਂ ਅਤੇ ਸ਼ਰਤਾਂ ਨੂੰ ਬਦਲਣ ਜਾਂ ਦਰਸ਼ਨ ਨੂੰ ਰੱਦ ਕਰਨ ਦਾ ਅਧਿਕਾਰ ਰਾਖਵਾਂ ਰੱਖਦਾ ਹੈ।

ਸ਼ਿਵਖੋਰੀ ਨੇੜੇ ਮਹੱਤਵਪੂਰਨ ਸਥਾਨ

[ਸੋਧੋ]
  • ਜੰਮੂ ਸ਼ਹਿਰ
  • ਕਟੜਾ ਸ਼ਹਿਰ
  • ਵੈਸ਼ਨੋ ਦੇਵੀ ਧਾਮ
  • ਅਗਰਜੀਤੋ
  • ਨਵਦੇਵੀ
  • ਬਾਬਾ ਧਨਾਸ
  • ਰਿਆਸੀ
  • ਭੀਮਗੜ੍ਹ ਕਿਲਾ
  • ਕਾਲਿਕਾ ਮੰਦਰ
  • ਸੀਰ ਬਾਬਾ ਸਥਾਨ

ਬਾਹਰੀ ਲਿੰਕ

[ਸੋਧੋ]