ਸ਼੍ਰੇਆ ਧਨਵੰਤਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼੍ਰੇਆ ਧਨਵੰਤਰੀ
ਧਨਵੰਤਰੀ 2019 ਵਿਚ।
ਜਨਮ1990/1991 (ਉਮਰ 33–34)[1]
ਅਲਮਾ ਮਾਤਰਐਨ.ਆਈ.ਟੀ. ਵਰਾਂਗਲ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ2010–ਹੁਣ
ਕੱਦ1.73 m (5 ft 8 in)[1]

ਸ਼੍ਰੇਆ ਧਨਵੰਤਰੀ ਇਕ ਭਾਰਤੀ ਅਭਿਨੇਤਰੀ, ਮਾਡਲ, ਨਿਰਦੇਸ਼ਕ ਅਤੇ ਹਿੰਦੀ ਅਤੇ ਤੇਲਗੂ ਭਾਸ਼ਾ ਦੀਆਂ ਫ਼ਿਲਮਾਂ ਅਤੇ ਵੈੱਬ ਸੀਰੀਜ਼ ਨਾਲ ਜੁੜੀ ਲੇਖਕ ਹੈ। 2019 ਵਿੱਚ ਉਸਨੇ ਅਮੇਜ਼ੋਨ ਪ੍ਰਾਈਮ ਵੀਡੀਓ ਵੈੱਬ ਸੀਰੀਜ਼ ਵਿੱਚ ਜ਼ੋਇਆ ਦੀ ਭੂਮਿਕਾ ਨਿਭਾਈ ਸੀ ਅਤੇ 2020 ਵਿੱਚ ਉਸਨੇ ਸੋਨੀ ਲਿਵ ਦੀ ਵੈੱਬ ਸੀਰੀਜ਼ ਸਕੈਮ 1992 ਵਿੱਚ ਸੁਚੇਤਾ ਦਲਾਲ ਦੀ ਭੂਮਿਕਾ ਨਿਭਾਈ ਹੈ। [2]

ਮੁੱਢਲਾ ਜੀਵਨ[ਸੋਧੋ]

ਸ਼੍ਰੇਆ ਧਨਵੰਤਰੀ ਦਾ ਜਨਮ ਹੈਦਰਾਬਾਦ ਵਿੱਚ ਇੱਕ ਤੇਲਗੂ- ਬੋਲਣ ਵਾਲੇ ਪਰਿਵਾਰ ਵਿੱਚ ਹੋਇਆ ਸੀ। ਪੱਛਮੀ ਏਸ਼ੀਆ ਅਤੇ ਦਿੱਲੀ ਵਿੱਚ ਵੱਡੀ ਹੋਈ ਧਨਵੰਤਰੀ ਨੇ ਇੰਜੀਨੀਅਰਿੰਗ ਵਿੱਚ ਐਨ.ਆਈ.ਟੀ. ਵਰਾਂਗਲ ਤੋਂ ਗ੍ਰੈਜੂਏਸ਼ਨ ਕੀਤੀ। [3]

ਕਰੀਅਰ[ਸੋਧੋ]

ਧਨਵੰਤਰੀ ਨੇ ਫੇਮਿਨਾ ਮਿਸ ਇੰਡੀਆ ਸਾਊਥ 2008 ਵਿਚ ਹਿੱਸਾ ਲਿਆ ਸੀ ਜਦੋਂ ਉਹ ਇੰਜੀਨੀਅਰਿੰਗ ਦੇ ਤੀਜੇ ਸਾਲ ਦੀ ਵਿਦਿਆਰਥੀ ਸੀ। ਉਸਨੇ ਈਵੈਂਟ ਵਿੱਚ ਪਹਿਲੇ ਰਨਰ-ਅਪ ਦੇ ਸਥਾਨ 'ਤੇ ਰਹੀ। ਉਸ ਤੋਂ ਬਾਅਦ ਉਹ ਮਿਸ ਇੰਡੀਆ 2008 ਵਿਚ ਫਾਈਨਲਿਸਟ ਵਜੋਂ ਮੁਕਾਬਲੇ ਵਿਚ ਰਹੀ।[4]

ਮਸ਼ਹੂਰ ਬ੍ਰਾਂਡਾਂ ਨਾਲ ਜਿਨ੍ਹਾਂ ਵਿਚ ਏਅਰਟੈਲ, ਪੈਂਟਲੂਨ, ਸਾਫੀ, ਪ੍ਰੋਓਗੂ, ਵੋਗ ਆਈਵੇਅਰ, ਗੀਤਾਂਜਲ ਮਾਇਆ ਗੋਲਡ ਦੇ ਗਹਿਣਿਆਂ, ਡੀ ਡੈਮਜ਼ ਗਹਿਣੇ, ਜਸ਼ਨ ਸਾੜੀਆਂ ਅਤੇ ਲਿਬਰਟੀ ਫੁਟਵੀਅਰ ਆਦਿ ਹਨ, ਉਸਨੇ ਕੰਮ ਕੀਤਾ।

ਮਿਸ ਇੰਡੀਆ 2008 ਤੋਂ ਤੁਰੰਤ ਬਾਅਦ, ਉਸ ਨੂੰ ਤੇਲਗੂ ਫ਼ਿਲਮ ਸਨੇਹਾ ਗੀਥਮ ਵਿੱਚ ਭੂਮਿਕਾ ਦੀ ਪੇਸ਼ਕਸ਼ ਕੀਤੀ ਗਈ। ਉਸਨੇ ਇਮਰਾਨ ਹਾਸ਼ਮੀ ਨਾਲ ਵਾਏ ਚੀਟ ਇੰਡੀਆ ਨਾਲ ਬਾਲੀਵੁੱਡ ਵਿੱਚ ਸ਼ੁਰੂਆਤ ਕੀਤੀ। [5] [6]

ਉਸ ਨੇ ਫੇਡ ਟੂ ਵ੍ਹਾਈਟ ਨਾਂ ਦੀ ਇਕ ਕਿਤਾਬ ਵੀ ਲਿਖੀ ਹੈ। [7]

ਸਾਲ 2020 ਵਿਚ ਉਸਨੇ ਵੈੱਬ ਸੀਰੀਜ਼ ਸਕੈਮ 1992 ਵਿਚ ਸੁਚੇਤਾ ਦਲਾਲ ਦੀ ਭੂਮਿਕਾ ਨਿਭਾਈ।[8]

ਫ਼ਿਲਮੋਗ੍ਰਾਫੀ[ਸੋਧੋ]

ਕੁੰਜੀ
ਫ਼ਿਲਮਾਂ ਨੂੰ ਸੰਕੇਤ ਕਰਦਾ ਹੈ ਜੋ ਅਜੇ ਜਾਰੀ ਨਹੀਂ ਹੋਈਆਂ
ਸਾਲ ਪ੍ਰੋਜੈਕਟ ਪਾਤਰ ਭੂਮਿਕਾ ਨੋਟ
2009 ਜੋਸ਼ ਭਾਵਨਾ ਅਦਾਕਾਰ ਤੇਲਗੂ ਫਿਲਮ
2010 ਸਨੇਹਾ ਗੀਥਮ ਸ਼ੈਲੂ ਅਭਿਨੇਤਾ ਤੇਲਗੂ ਫਿਲਮ
2012 ਦ ਗਰਲ ਇਨ ਮੀ ਟੀਨਾ / ਤਾਰਾ ਅਭਿਨੇਤਾ ਛੋਟਾ ਫਿਲਮ
2017 ਐਂਟੀ-ਸਾਈਬਰ ਬੁਲਿੰਗ ਪੀਐਸਏ (ਮੁੰਬਈ ਪੁਲਿਸ ਦੇ ਸਹਿਯੋਗ ਨਾਲ) ਕੁੱਟਮਾਰ ਵਾਲੀ ਕੁੜੀ ਨਿਰਦੇਸ਼ਕ; ਲੇਖਕ; ਨਿਰਮਾਤਾ; ਅਭਿਨੇਤਾ ਪੀਐਸਏ ਛੋਟਾ
2019 ਵਾਏ ਚੀਟ ਇੰਡੀਆ ਨੂਪੁਰ ਅਭਿਨੇਤਾ ਹਿੰਦੀ ਫਿਲਮ

ਵੈੱਬ ਸੀਰੀਜ਼[ਸੋਧੋ]

ਸਾਲ ਫ਼ਿਲਮ ਭੂਮਿਕਾ ਪਲੇਟਫਾਰਮ ਨੋਟ
2016 ਲੇਡੀਜ਼ ਰੂਮ ਰਾਧਿਕਾ ਖੰਨਾ ਯਸ਼ ਫ਼ਿਲਮਜ਼ 6 ਐਪੀਸੋਡ
2018 ਰੀਯੂਨੀਅਨ ਦੇਵਾਂਸ਼ੀ ਟੇਲਰ ਜ਼ੂਮ ਸਟੂਡੀਓ 10 ਐਪੀਸੋਡ
2019 ਦ ਫੈਮਲੀ ਮੈਨ ਜ਼ੋਇਆ ਪ੍ਰਾਈਮ ਵੀਡੀਓ 10 ਐਪੀਸੋਡ
2020 ਅ ਵਾਇਰਲ ਵੇਡਿੰਗ ਨਿਸ਼ਾ ਅਹੂਜਾ ਈਰੋਸ ਨਾਓ ਨਿਰਦੇਸ਼ਕ; ਲੇਖਕ; ਨਿਰਮਾਤਾ; ਅਭਿਨੇਤਾ
2020 ਸਕੈਮ 1992 ਸੁਚੇਤਾ ਦਲਾਲ ਸੋਨੀ ਲਿਵ ਸੋਨੀ ਲਿਵ 'ਤੇ 10 ਐਪੀਸੋਡ

ਹਵਾਲੇ[ਸੋਧੋ]

  1. 1.0 1.1 "Shreya Dhanwanthary". The Times of India. 8 January 2012. Retrieved 27 December 2018.
  2. "Seven times Scam 1992 actor Shreya Dhanwanthary impressed us with her personal style". The Indian Express (in ਅੰਗਰੇਜ਼ੀ). 17 November 2020. Retrieved 9 December 2020.
  3. "స్టార్స్‌ చెప్పే దాంట్లో నిజం ఉండదు". Sakshi (in ਤੇਲਗੂ). 6 September 2020. Retrieved 22 November 2020.
  4. "PFMI South '08". The Times of India. Retrieved 27 December 2018.
  5. TNN (3 August 2018). "Shreya Dhanwanthary to star opposite Emraan Hashmi in 'Cheat India'". The Times of India. Retrieved 27 December 2018.
  6. "Shreya Dhanwanthary: I Am Open to Doing Commercial Movies That Have Good Stories". News18. Retrieved 13 September 2019.
  7. "Fade to White". www.goodreads.com. Retrieved 30 August 2020.
  8. Cyril, Grace (9 December 2020). "Scam 1992 tops IMDb's Top 10 Indian Web Series of 2020 list with 9.2 rating". India Today (in ਅੰਗਰੇਜ਼ੀ). Retrieved 9 December 2020.

ਬਾਹਰੀ ਲਿੰਕ[ਸੋਧੋ]