ਸਮੱਗਰੀ 'ਤੇ ਜਾਓ

ਡਾ. ਸਾਧੂ ਸਿੰਘ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਸਾਧੂ ਸਿੰਘ (ਡਾ:) ਤੋਂ ਮੋੜਿਆ ਗਿਆ)

ਸਾਧੂ ਸਿੰਘ
ਸਾਧੂ ਸਿੰਘ
ਜਨਮ
ਸਾਧੂ ਸਿੰਘ

(1939-08-20) 20 ਅਗਸਤ 1939 (ਉਮਰ 85)
ਪੇਸ਼ਾਕਹਾਣੀਕਾਰ, ਨਾਟਕਕਾਰ, ਸਾਹਿਤ ਆਲੋਚਕ

ਡਾਕਟਰ ਸਾਧੂ ਸਿੰਘ (ਜਨਮ 20 ਅਗਸਤ 1939) ਇੱਕ ਕੈਨੇਡੀਅਨ ਪੰਜਾਬੀ ਲੇਖਕ ਹੈ। ਇਹਨਾਂ ਨੇ ਕਈ ਕਿਤਾਬਾਂ ਲਿਖਿਆਂ ਹਨ ਜਿਨ੍ਹਾਂ ਵਿਚ ਕਹਾਣੀ ਸੰਗ੍ਰਹਿ, ਕਾਵਿ ਸੰਗ੍ਰਹਿ, ਨਾਟਕ ਸੰਗ੍ਰਹਿ, ਖੋਜ, ਅਨੁਵਾਦ, ਅਤੇ ਸੰਪਾਦਿਤ ਕੀਤੀਆਂ ਹੋਈਆਂ ਕਿਤਾਬਾਂ ਸ਼ਾਮਲ ਹਨ।

ਜੀਵਨ ਵੇਰਵਾ

[ਸੋਧੋ]

ਡਾਕਟਰ ਸਾਧੂ ਸਿੰਘ ਦਾ ਜਨਮ 20 ਅਗਸਤ 1939 ਨੂੰ ਪਿੰਡ ਢਡਵਾਡ ਪੰਜਾਬ, ਭਾਰਤ ਵਿਚ ਹੋਇਆ ਸੀ। ਸਾਧੂ ਸਿੰਘ ਨੇ ਆਪਣੀ ਮੁਢਲੀ ਪੜ੍ਹਾਈ ਆਪਣੇ ਪਿੰਡ ਵਿਚ ਹੀ ਪੂਰੀ ਕੀਤੀ। ਉਸ ਨੇ ਹਾਈ ਸਕੂਲ ਪਿੰਡ ਸਰਹਾਲ ਕਾਜੀਆਂ ਤੋਂ ਕਰਕੇ ਕਾਲਜ ਦੀ ਵਿਦਿਆ ਬੀ ਏ ਰਾਮਗੜੀਆਂ ਕਾਲਜ ਫਗਵਾੜਾ ਤੋਂ ਕੀਤੀ। ਐਮ ਏ ਗੋਰਮਿੰਟ ਕਾਲਜ ਲੁਧਿਆਣਾ ਤੋਂ ਤੇ ਪੀ. ਐਚ. ਡੀ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਕੀਤੀ। ਆਪਣੀ ਪੜ੍ਹਾਈ ਖਤਮ ਕਰਨ ਤੋ ਬਾਅਦ ਸਾਧੂ ਸਿੰਘ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਈਵਨਿੰਗ ਕਾਲਜ ਜਲੰਧਰ ਵਿਚ ਕੰਮ ਮਿਲ ਗਿਆ। ਲੁਧਿਆਣਾ ਆ ਕੇ ਉਸ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਚ ਅਧਿਆਪਕ ਦੇ ਅਹੁਦੇ ਤੇ ਕੰਮ ਕਰਨਾ ਸ਼ੁਰੂ ਕਰ ਦਿਤਾ।

1990 ਵਿਚਸਰੀ, ਬ੍ਰਿਟਿਸ਼ ਕੋਲੰਬੀਆ ਵਿਚ ਆ ਕੇ ਬਸ ਗਿਆ।

ਸਾਹਿਤਕ ਜੀਵਨ

[ਸੋਧੋ]

ਡਾਕਟਰ ਸਾਧੂ ਸਿੰਘ ਨੇ ਹੁਣ ਤਕ ਤਕਰੀਬਨ ਦੋ ਦਰਜਨ ਕਿਤਾਬਾਂ ਲਿਖੀਆਂ ਹਨ। ਇਹਨਾਂ ਵਿਚ ਨਾਵਲ, ਕਾਵਿ ਸੰਗ੍ਰਹਿ,ਅਲੋਚਨਾ,ਨਾਟਕ ਅਤੇ ਅਨੁਵਾਦ ਸ਼ਾਮਲ ਹਨ। ਸਿੰਘ ਦੀ ਪਹਿਲੀ ਕਿਤਾਬ ਮੜੀ ਦਾ ਦੀਵਾ (ਆਲੋਚਨਾਤਮਕ ਅਧਿਐਨ) ਸੀ।

ਸਿੰਘ ਦੀ ਸਭ ਤੋਂ ਮਸ਼ਹੂਰ ਕਿਤਾਬ ‘ਗਦਰ ਪਾਰਟੀ’ ਤੇ ਅਧਾਰਿਤ ਹੈ. ਇਸ ਕਿਤਾਬ ਵਿਚ ਸਿੰਘ ਗਦਰ ਪਾਰਟੀ ਦੇ ਬਾਗੀਆਂ ਬਾਰੇ ਲਿਖਦਾ ਹੈ ਜਿਨ੍ਹਾਂ ਅੰਗ੍ਰੇਜ਼ੀ ਰਾਜ ਦੇ ਖਿਲਾਫ਼ ਇਕ ਹਥਿਆਰਬੰਦ ਲਹਿਰ ਨੂ ਜਨਮ ਦਿਤਾ ਸੀ. ਗੁਲਾਮ ਭਾਰਤ ਨੂੰ ਅੰਗਰੇਜਾਂ ਤੋਂ ਆਜਾਦ ਕਰਾਉਣ ਦੇ ਉਦੇਸ਼ ਨਾਲ ਬਣਾਇਆ ਇੱਕ ਸੰਗਠਨ ਸੀ। ਇਸਨੂੰ ਅਮਰੀਕਾ ਅਤੇ ਕਨੇਡਾ ਦੇ ਭਾਰਤੀਆਂ ਨੇ 25 ਜੂਨ 1913 ਵਿੱਚ ਬਣਾਇਆ ਸੀ।

ਲਿਖਤਾਂ

[ਸੋਧੋ]
  • ਮੜੀ ਦਾ ਦੀਵਾ (ਆਲੋਚਨਾਤਮਕ ਅਧਿਐਨ)

  • ਪੂਰਾ ਆਦਮੀ (ਕਹਾਣੀਆਂ: ਕਨੇਡਾ ਅਵਾਸ ਤੋਂ ਪਹਿਲਾਂ), ਲਾਹੌਰ ਬੁੱਕ ਸ਼ਾਪ, ਲੁਧਿਆਣਾ, 1983

  • ਵਿਸਫੋਟ (ਕਹਾਣੀਆਂ: ਕਨੇਡਾ ਅਵਾਸ ਤੋਂ ਪਹਿਲਾਂ) ਲੋਕਗੀਤ ਪ੍ਰਕਾਸ਼ਨ, ਸਰਹੰਦ, 1991

  • ਪੂਰਨ ਸਿੰਘ ਦਾ ਕਾਵਿ ਸਿਧਾਂਤ (ਆਲੋਚਨਾ), ਚੇਤਨਾ ਪ੍ਰਕਾਸ਼ਨ, ਲੁਧਿਆਣਾ,

  • ਹਿੰਦੁਸਤਾਨ ਗਦਰ ਪਾਰਟੀ ਦਾ ਸੰਖੇਪ ਇਤਿਹਾਸ (ਸੋਹਣ ਸਿੰਘ ਜੋਸ਼ ਦੀ ਕਿਤਾਬ ਦਾ ਅੰਗ੍ਰੇਜ਼ੀ ਤੋਂ ਅਨੁਵਾਦ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2007

  • ਹਾਏ ਨੀ ਧੀਏ ਮੋਰਨੀਏ (ਨਾਟਕ)

  • ਪੰਜਾਬੀ ਬੋਲੀ ਦੀ ਵਿਰਾਸਤ (ਵਾਰਤਕ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2010)

ਹਰਜੀਤ ਕੌਰ ਸਿਧੂ ਮੇਮੋਰੀਅਲ ਪ੍ਰੋਗ੍ਰਾਮ

[ਸੋਧੋ]

ਡਾਕਟਰ ਸਾਧੂ ਸਿੰਘ ਨੂੰ 2012 ਵਿਚ ਹਰਜੀਤ ਕੌਰ ਸਿਧੂ ਮੇਮੋਰੀਅਲ ਪ੍ਰੋਗ੍ਰਾਮ ਲਈ ਇਕ ਪੰਜਾਬੀ ਵਿਦਵਾਨ ਦੇ ਰੂਪ ਵਿਚ ਬੁਲਾਇਆ ਗਿਆ ਸੀ। ਹਰਜੀਤ ਕੌਰ ਸਿਧੂ ਮੇਮੋਰੀਯਲ ਪ੍ਰੋਗ੍ਰਾਮ ਪੰਜਾਬੀ ਭਾਸ਼ਾ ਤੇ ਸਭਿਆਚਾਰ ਦੀ ਬ੍ਰਿਟਿਸ਼ ਕੋਲੰਬੀਆ ਵਿਚ ਮਹੱਤਤਾ ਵਧਾਉਣ ਲਈ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਿਚ ਸਥਾਪਿਤ ਕੀਤਾ ਗਿਆ ਸੀ। 2012 ਵਿਚ ਡਾਕਟਰ ਸਾਧੂ ਸਿੰਘ ਨੇ ਆਪਣੀ ਕਿਤਾਬ 'ਪੰਜਾਬੀ ਬੋਲੀ ਦੀ ਵਿਰਾਸਤ’ ਲਈ ਇਹ ਇਨਾਮ ਜਿਤਿਆ। ਇਸ ਇਨਾਮ ਵਿਚ ਲੇਖਕ ਨੂੰ ਇਕ ਸਨਮਾਨ ਚਿੰਨ ਅਤੇ ਇਕ ਹਜ਼ਾਰ ਡਾਲਰ ਦੀ ਰਾਸ਼ੀ ਦਿੱੱਤੀ ਜਾਂਦੀ ਹੈ।


ਬਾਹਰਲੇ ਲਿੰਕ

[ਸੋਧੋ]