ਸਿਬਤ ਹਸਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਯਦ ਸਿਬਤ-ਏ-ਹਸਨ (ਉਰਦੂ: سید سبط حسن) (31 ਜੁਲਾਈ 1912 – 20 ਅਪ੍ਰੈਲ 1986) ਪਾਕਿਸਤਾਨ ਦਾ ਇੱਕ ਉੱਘਾ ਵਿਦਵਾਨ, ਪੱਤਰਕਾਰ ਅਤੇ ਕਾਰਕੁਨ ਸੀ। ਉਹ ਪਾਕਿਸਤਾਨ ਵਿੱਚ ਸਮਾਜਵਾਦ ਅਤੇ ਮਾਰਕਸਵਾਦ ਦਾ ਮੋਢੀ ਮੰਨਿਆ ਜਾਂਦਾ ਹੈ। ਉਹ ਪ੍ਰਗਤੀਸ਼ੀਲ ਲੇਖਕ ਐਸੋਸੀਏਸ਼ਨ.ਦੀ ਰੂਹੇ ਰਵਾਂ ਵੀ ਸੀ।

ਜ਼ਿੰਦਗੀ[ਸੋਧੋ]

ਸਿਬਤ ਹਸਨ ਦਾ ਜਨਮ 31 ਜੁਲਾਈ 1912 ਨੂੰ Ambari ਆਜ਼ਮਗੜ੍ਹ ਉੱਤਰ ਪ੍ਰਦੇਸ਼, ਭਾਰਤ ਵਿੱਚ ਹੋਇਆ ਸੀ।[1] ਉਸ ਨੇ ਗਰੈਜੂਏਟ ਹੋਣ ਤੱਕ ਪੜ੍ਹਾਈ ਅਲੀਗੜ ਮੁਸਲਿਮ ਯੂਨੀਵਰਸਿਟੀ ਤੋਂ ਕੀਤੀ ਅਤੇ ਉੱਚ ਪੜ੍ਹਾਈ ਕਰਨ ਲਈ  ਕੋਲੰਬੀਆ ਯੂਨੀਵਰਸਿਟੀ, ਅਮਰੀਕਾ ਚਲਾ ਗਿਆ। 1942 ਵਿਚ, ਸਿਬਤ ਹਸਨ ਭਾਰਤੀ ਕਮਿਊਨਿਸਟ ਪਾਰਟੀ  ਵਿੱਚ ਸ਼ਾਮਲ ਹੋ ਗਿਆ।  ਭਾਰਤ ਵੰਡ ਦੇ ਬਾਅਦ ਉਹ ਮਾਈਗਰੇਟ ਕਰ ਕੇ  ਪਾਕਿਸਤਾਨ ਵੱਸ ਗਿਆ। ਉਸ ਨੇ "ਪਿਆਮ" ਅਤੇ  "ਨਯਾ ਅਦਬ"  ਸਮੇਤ ਕਈ ਮਸ਼ਹੂਰ ਰਸਾਲਿਆਂ ਦਾ ਸੰਪਾਦਕ ਵੀ ਰਿਹਾ।  20 ਅਪ੍ਰੈਲ 1986 ਨੂੰ ਦਿੱਲੀ  ਵਿੱਚ ਦਿਲ ਦੇ ਦੌਰੇ ਨਾਲ ਉਸਦੀ ਮੌਤ ਹੋ ਗਈ। ਉਹ ਇੱਕ ਕਾਨਫਰੰਸ ਲਈ ਭਾਰਤ ਆਇਆ ਹੋਇਆ ਸੀ। ਉਸ ਨੂੰ  ਕਰਾਚੀ ਵਿੱਚ ਦਫ਼ਨਾਇਆ ਗਿਆ।

ਕੰਮ[ਸੋਧੋ]

 • ਮੂਸਾ ਸੇ ਮਾਰਕਸ ਤੱਕ
 • ਸ਼ਹਿਰ-ਏ-ਨਗਾਰਾਂ
 • ਮਾਜ਼ੀ ਕੇ ਮਜ਼ਾਰ 
 • ਪਾਕਿਸਤਾਨ ਮੇਂ ਤਹਿਜ਼ੀਬ ਕਾ ਇਰਤਕਾ Archived 2016-07-22 at the Wayback Machine.
 • ਇਨਕਲਾਬ-ਏ-ਇਰਾਨ
 • ਨਵੀਦ-ਏ-ਫ਼ਿਕਰ
 • ਅਫ਼ਕਾਰ-ਏ-ਤਾਜ਼ਾ
 • ਅਦਬ ਔਰ ਰੌਸ਼ਨ ਖ਼ਿਆਲੀ
 • ਸੁਖ਼ਨ ਦਰ ਸੁਖ਼ਨ
 • The Battle of Ideas in Pakistan
 • ਭਗਤ ਸਿੰਘ ਔਰ ਉਸ ਕੇ ਸਾਥੀ
 • ਮਾਰਕਸ ਔਰ ਮਸ਼ਰਿਕ

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]

 1. Page 595, Pakistan Chronicle, Aqeel Abbas Jafri, Virsa / Fazlee Sons, karachi Pakistan, 2010