ਸੁਪਰ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੁਪਰ ਸਿੰਘ
ਨਿਰਦੇਸ਼ਕ ਅਨੁਰਾਗ ਸਿੰਘ
ਨਿਰਮਾਤਾ ਸੋਭਾ ਕਪੂਰ ਏਕਤਾ ਕਪੂਰ
ਅਨੁਰਾਗ ਸਿੰਘ
ਪਵਨ ਗਿੱਲ
ਲੇਖਕ ਅਨੁਰਾਗ ਸਿੰਘ
ਸਕਰੀਨਪਲੇਅ ਦਾਤਾ ਧੀਰਜ ਰਤਨ
ਅਨੁਰਾਗ ਸਿੰਘ
ਸਿਤਾਰੇ ਦਿਲਜੀਤ ਦੁਸਾਂਝ
ਸੋਨਮ ਬਾਜਵਾ
ਪਵਨ ਮਲਹੋਤਰਾ
ਸੰਗੀਤਕਾਰ ਜਤਿੰਦਰ ਸ਼ਾਹ
ਸਿਨੇਮਾਕਾਰ Anshul Chobey
ਸੰਪਾਦਕ Manish More
ਸਟੂਡੀਓ ਬਾਲਾਜੀ ਮੋਸ਼ਨ ਪਿਕਚਰਸ
Brat Films
ਰਿਲੀਜ਼ ਮਿਤੀ(ਆਂ)
  • 16 ਜੂਨ 2017 (2017-06-16)
ਮਿਆਦ 155 ਮਿੰਟ[1]
ਭਾਸ਼ਾ ਪੰਜਾਬੀ, ਹਿੰਦੀ

ਸੁਪਰ ਸਿੰਘ ਇੱਕ 2017 ਭਾਰਤੀ ਪੰਜਾਬੀ ਭਾਸ਼ਾ ਦੀ ਇੱਕ ਸੁਪਰਹੀਰੋ ਫਿਲਮ ਹੈ ਜੋ ਅਨੁਰਾਗ ਸਿੰਘ ਦੁਆਰਾ ਲਿਖੀ ਅਤੇ ਨਿਰਦੇਸ਼ਤ ਕੀਤੀ ਗਈ ਹੈ। ਇਸ ਵਿਚ ਦਿਲਜੀਤ ਦੁਸਾਂਝ ਅਤੇ ਸੋਨਮ ਬਾਜਵਾ ਹਨ। ਸੁਪਰ ਸਿੰਘ ਨੂੰ 16 ਜੂਨ 2017 ਨੂੰ ਦੁਨੀਆ ਭਰ ਵਿੱਚ ਰਿਲੀਜ਼ ਕੀਤਾ ਗਿਆ ਸੀ। ਇਹ ਦਿਲਜੀਤ ਦੁਸਾਂਝ ਅਤੇ ਨਿਰਦੇਸ਼ਕ ਅਨੁਰਾਗ ਸਿੰਘ ਦੇ ਵਿਚਕਾਰ ਪੰਜਵੀਂ ਸਾਂਝ ਭਿਆਲੀ ਹੋ ਗਈ ਹੈ।[2]

ਪਲਾਟ[ਸੋਧੋ]

ਸੁਪਰ ਸਿੰਘ ਸੱਜਣ ਸਿੰਘ (ਦਿਲਜੀਤ ਦੁਸਾਂਝ) ਦੀ ਕਹਾਣੀ ਹੈ, ਜੋ ਆਪਣੀ ਮਾਂ ਨਾਲ ਕੈਨੇਡਾ ਵਿਚ ਰਹਿੰਦਾ ਹੈ। ਹਾਲਾਤ ਉਸ ਨੂੰ ਪੰਜਾਬ, ਭਾਰਤ ਵਿਚ ਆਪਣੇ ਜੱਦੀ ਪਿੰਡ ਵਾਪਸ ਲਿਆਉਂਦੇ ਹਨ ਜਿੱਥੇ ਉਸ ਨੂੰ ਅਚਾਨਕ ਸੁਪਰ ਸ਼ਕਤੀਆਂ ਪ੍ਰਾਪਤ ਹੋ ਜਾਂਦੀਆਂ ਹਨ ਅਤੇ ਆਪਣੇ ਆਪ ਨੂੰ ਸਾਕਾਰ ਕਰਨ ਦੇ ਰਾਹ' ਤੇ ਨਿਕਲ ਪੈਂਦਾ ਹੈ। 

ਕਲਾਕਾਰ [ਸੋਧੋ]

ਵਿਕਾਸ[ਸੋਧੋ]

ਦਿਲਜੀਤ ਦੁਸਾਂਝ ਦੇ ਅਨੁਸਾਰ, ਸਾਲ 2012 ਵਿੱਚ ਜੱਟ ਅਤੇ ਜੂਲੀਅਟ ਦੀ ਰਿਲੀਜ਼ ਤੋਂ ਬਾਅਦ ਇੱਕ ਪੰਜਾਬੀ ਸੁਪਰਹੀਰੋ ਫਿਲਮ ਬਣਾਉਣ ਦਾ ਵਿਚਾਰ ਉਸਦੇ ਦਿਮਾਗ ਵਿੱਚ ਆਇਆ ਜਦੋਂ ਉਸ ਨੇ ਆਪਣੇ ਆਪ ਦੀ ਇੱਕ ਤਸਵੀਰ ਇੰਟਰਨੈਟ ਤੇ ਕਿਸੇ ਦੁਆਰਾ ਸੁਪਰਮੈਨ ਦੇ ਸਰੀਰ ਤੇ ਲਗਾਈ ਹੋਈ ਦੇਖੀ।[3]  ਫਿਲਮ ਦੇ ਮਹਿੰਗੇ ਬਜਟ ਦੇ ਕਾਰਨ, ਫ਼ਿਲਮ ਦੇ ਨਿਰਦੇਸ਼ਕ ਦਿਲਜੀਤ ਅਤੇ ਅਨੁਰਾਗ ਸਿੰਘ ਨੇ ਫ਼ਿਲਮ ਦੇ ਨਿਰਮਾਤਾ ਨੂੰ ਲੱਭਣ ਲਈ ਲਗਪਗ ਦੋ ਸਾਲ ਲਏ। ਏਕਤਾ ਕਪੂਰ ਦੇ ਬਾਲਾਜੀ ਮੋਸ਼ਨ ਪਿਕਚਰਸ ਦੇ ਇਕ ਨਿਰਮਾਤਾ ਦੇ ਤੌਰ ਤੇ ਅੱਗੇ ਆਉਣ ਤੋਂ ਬਾਅਦ ਇਸ ਪ੍ਰੋਜੈਕਟ ਨੂੰ ਹਰੀ ਝੰਡੀ ਮਿਲੀ। [4] ਸੁਪਰ ਸਿੰਘ ਅਦਾਕਾਰ ਦਿਲਜੀਤ ਦੋਸਾਂਝ ਅਤੇ ਨਿਰਦੇਸ਼ਕ ਅਨੁਰਾਗ ਸਿੰਘ ਦੇ ਜੱਟ ਐਂਡ ਜੂਲੀਅਟ, ਜੱਟ ਐਂਡ ਜੂਲੀਅਟ 2 ਅਤੇ ਪੰਜਾਬ 1984 ਅਤੇ ਡਿਸਕੋ ਸਿੰਘ ਦੇ ਬਾਅਦ ਪੰਜਵੀਂ ਸਾਂਝ ਹੈ ਅਤੇ ਏਕਤਾ ਕਪੂਰ ਦੀ ਸਭ ਤੋਂ ਪਹਿਲੀ ਪੰਜਾਬੀ ਉਤਪਾਦਨ ਹੈ। 17 ਜਨਵਰੀ 2017 ਨੂੰ ਬਾਲਾਜੀ ਮੋਸ਼ਨ ਪਿਕਚਰ ਦੁਆਰਾ ਫਿਲਮ ਦਾ ਪਹਿਲਾ ਸ਼ੋ ਪੇਸ਼ ਕੀਤਾ ਗਿਆ ਸੀ। [5]

ਸਾਉਂਡਟਰੈਕ[ਸੋਧੋ]

ਸੁਪਰ ਸਿੰਘ
ਤਸਵੀਰ:Super Singh - Original Soundtrack.jpg
ਸਾਉਂਡਟਰੈਕ : ਜਤਿੰਦਰ ਸ਼ਾਹ
ਰਿਲੀਜ਼ ਕੀਤਾ ਗਿਆ 5 ਜੂਨ 2017 (2017-06-05)[6]
ਧੁਨ ਫੀਚਰ ਫਿਲਮ ਸਾਉਂਡਟਰੈਕ
ਲੰਬਾਈ 14:50
ਰਿਕਾਰਡ ਲੇਬਲ ਜ਼ੀ ਮਿਊਜ਼ਿਕ ਕੰਪਨੀ

 ਸੁਪਰ ਸਿੰਘ ਦੀ ਸਾਉਂਡਟਰੈਕ ਜਤਿੰਦਰ ਸ਼ਾਹ ਨੇ ਕੰਪੋਜ਼ ਕੀਤੀ ਹੈ ਜਦਕਿ ਬੋਲ ਰਣਬੀਰ ਸਿੰਘ ਅਤੇ  ਵੀਤ ਬਲਜੀਤ ਨੇ ਲਿਖੇ ਹਨ। .[7]

ਲੜੀ ਨੰਬਰ ਸਿਰਲੇਖਬੋਲਸੰਗੀਤSinger(s) ਲੰਬਾਈ
1. "ਹਵਾ ਵਿੱਚ"  ਰਣਬੀਰ ਸਿੰਘ Singhਜਤਿੰਦਰ ਸ਼ਾਹਦਿਲਜੀਤ ਦੁਸਾਂਝ ਅਤੇ ਸੁਨੀਧਾ ਚੌਹਾਨ 03:50
2. "ਕਲੀਆਂ ਕੁਲੀਆਂ"  Veet Baljitਜਤਿੰਦਰ ਸ਼ਾਹਦਿਲਜੀਤ ਦੁਸਾਂਝ 03:24
3. "ਹੋ ਗਿਆ ਟੱਲੀ"  Veet Baljitਜਤਿੰਦਰ ਸ਼ਾਹਦਿਲਜੀਤ ਦੁਸਾਂਝ 02:11
4. "Glorious Gallan"  ਰਣਬੀਰ ਸਿੰਘਜਤਿੰਦਰ ਸ਼ਾਹਦਿਲਜੀਤ ਦੁਸਾਂਝ 03:03
5. "ਸੁਪਰ ਸਿੰਘ ਜੀ ਆਏ ਆ"  ਰਣਬੀਰ ਸਿੰਘਜਤਿੰਦਰ ਸ਼ਾਹTraditional Singers 02:26
ਕੁੱਲ ਲੰਬਾਈ:
14:50

ਰਿਸੈਪਸ਼ਨ[ਸੋਧੋ]

ਬਾਕਸ ਆਫਿਸ[ਸੋਧੋ]

ਫ਼ਿਲਮ ਦੁਨੀਆ ਭਰ ਵਿੱਚ ਲਗਭਗ 1100 ਸਕ੍ਰੀਨਾਂ ਤੇ ਚਲਾਈ ਗਈ। ਪੰਜਾਬੀ ਫਿਲਮ ਲਈ ਸਭ ਤੋਂ ਵੱਡਾ ਦਾਇਰਾ ਸੀ। ਇਹ ਕਾਰਸ 3 (ਭਾਰਤ ਵਿਚ) ਅਤੇ ਬੈਂਕ ਚੋਰ ਦੇ ਨਾਲ ਰਿਲੀਜ਼ ਕੀਤੀ ਗਈ ਸੀ।[8]

ਹਵਾਲੇ[ਸੋਧੋ]