ਸੋਨਮ ਬਾਜਵਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੋਨਮ ਬਾਜਵਾ
2017 ਵਿੱਚ ਦਿਲਜੀਤ ਦੋਸਾਂਝ ਨਾਲ ਆਪਣੀ ਫਿਲਮ ਸੁਪਰ ਸਿੰਘ ਦੇ ਪ੍ਰਮੋਸ਼ਨ ਦੌਰਾਨ 'ਨੱਚ ਬੱਲੀਏ' ਦੇ ਸੈਟ 'ਤੇ ਸੋਨਮ ਬਾਜਵਾ
ਜਨਮ
ਸੋਨਮਪ੍ਰੀਤ ਕੌਰ ਬਾਜਵਾ[1]

16 ਅਗਸਤ, 1989
ਰਾਸ਼ਟਰੀਅਤਾIndian
ਸਿੱਖਿਆਦਿੱਲੀ ਯੂਨੀਵਰਸਿਟੀ
ਪੇਸ਼ਾਏਅਰ ਹੋਸਟਸ, ਮਾਡਲ, ਅਦਾਕਾਰਾ
ਸਰਗਰਮੀ ਦੇ ਸਾਲ2012–ਹੁਣ ਤੱਕ

ਸੋਨਮਪ੍ਰੀਤ ਕੌਰ ਬਾਜਵਾ (ਜਨਮ 16 ਅਗਸਤ 1989) ਇੱਕ ਭਾਰਤੀ ਮਾਡਲ ਅਤੇ ਅਭਿਨੇਤਰੀ ਹੈ ਜੋ ਮੁੱਖ ਤੌਰ 'ਤੇ ਕੁਝ ਹਿੰਦੀ ਫ਼ਿਲਮਾਂ ਦੇ ਨਾਲ-ਨਾਲ ਪੰਜਾਬੀ ਭਾਸ਼ਾ ਦੀਆਂ ਫ਼ਿਲਮਾਂ ਵਿੱਚ ਵੀ ਦਿਖਾਈ ਦਿੰਦੀ ਹੈ। ਉਸਨੇ 2012 ਵਿੱਚ ਫੈਮਿਨਾ ਮਿਸ ਇੰਡੀਆ ਮੁਕਾਬਲੇ ਵਿੱਚ ਹਿੱਸਾ ਲਿਆ। ਸੋਨਮ ਬਾਜਵਾ ਨੇ 2013 ਵਿੱਚ ਪੰਜਾਬੀ ਫਿਲਮ ਬੈਸਟ ਆਫ ਲੱਕ ਨਾਲ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ। ਉਸਨੇ 2014 ਦੀ ਫਿਲਮ ਪੰਜਾਬ 1984 ਵਿੱਚ ਮੁੱਖ ਔਰਤ ਦੀ ਭੂਮਿਕਾ ਨਿਭਾਈ। ਉਸਨੇ ਅੜਬ ਮੁਟਿਆਰਾਂ ਲਈ 2020 ਵਿੱਚ ਸਰਵੋਤਮ ਅਭਿਨੇਤਰੀ ਲਈ ਪੀਟੀਸੀ ਪੰਜਾਬੀ ਫਿਲਮ ਅਵਾਰਡ ਜਿੱਤੇ। ਉਸਨੇ 2021 ਵਿੱਚ ਜ਼ੀ ਪੰਜਾਬੀ ਦੇ ਟਾਕ-ਸ਼ੋਅ ਦਿਲ ਦੀਆਂ ਗੱਲਾਂ ਦੀ ਮੇਜ਼ਬਾਨੀ ਵੀ ਕੀਤੀ।[2]

ਮੁੱਢਲਾ ਜੀਵਨ ਅਤੇ ਮਾਡਲਿੰਗ ਕੈਰੀਅਰ[ਸੋਧੋ]

ਸੋਨਮ ਬਾਜਵਾ ਨਾਨਕਮੱਤਾ, ਰੁਦਰਪੁਰ ਉੱਤਰਾਖੰਡ ਵਿਖੇ ਇੱਕ ਪੰਜਾਬੀ ਜੱਟ ਸਿੱਖ ਪਰਿਵਾਰ ਵਿੱਚ ਪੈਦਾ ਹੋਈ ਸੀ।[3] ਉਸਨੇ ਆਪਣੀ ਪੜ੍ਹਾਈ ਜੈਸੀਜ਼ ਪਬਲਿਕ ਸਕੂਲ, ਰੁਦਰਪੁਰ ਤੋਂ ਕੀਤੀ। ਉਸਨੇ ਦਿੱਲੀ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ ਅਤੇ ਏਅਰ ਹੋਸਟਸ ਬਣ ਗਈ। 2012 ਵਿੱਚ ਉਸ ਨੇ ਮਿਸ ਇੰਡੀਆ (ਫੇਮਿਨਾ) ਮੁਕਾਬਲੇ ਵਿੱਚ ਹਿੱਸਾ ਲਿਆ।[4]

ਬਾਅਦ ਵਿੱਚ ਉਸਦਾ ਨਾਮ ਹੈਪੀ ਨਿਊ ਈਅਰ ਵਿੱਚ ਸ਼ਾਹਰੁਖ ਖਾਨ ਦੇ ਨਾਲ ਕੰਮ ਕਰਨ ਲਈ ਚੁਣਿਆ ਗਿਆ ਸੀ, ਪਰ ਭੂਮਿਕਾ ਲਈ ਇਹ ਚੋਣ ਨਹੀਂ ਕੀਤੀ ਗਈ ਸੀ।[5]

ਫਿਲਮਾਂ[ਸੋਧੋ]

ਸਾਲ ਸਿਰਲੇਖ ਭੂਮਿਕਾ ਭਾਸ਼ਾ ਨੋਟਸ
2013 ਬੈਸਟ ਆਫ ਲੱਕ ਸਿਮਰਨ ਪੰਜਾਬੀ ਪੰਜਾਬੀ ਫਿਲਮਾਂ 'ਚ ਸ਼ੁਰੂਆਤ
2014 ਪੰਜਾਬ 1984 ਜੀਤੀ ਮੁੱਖ ਭੁਮਿਕਾ
ਕਾੱਪਲ ਦੀਪਿਕਾ ਤਮਿਲ ਤਮਿਲ਼ ਫਿਲਮਾਂ 'ਚ ਸ਼ੁਰੂਆਤ
2015 ਸਰਦਾਰ ਜੀ ਖ਼ੁਦ ਪੰਜਾਬੀ ਕੇਵਲ 'ਵੀਰਵਾਰ' ਗਾਣੇ ਵਿੱਚ
2016 ਸਰਦਾਰ ਜੀ 2 ਦਿਲਜੋਤ ਕੌਰ ਮੁੱਖ ਭੁਮਿਕਾ
ਨਿੱਕਾ ਜ਼ੈਲਦਾਰ ਮਨਰਾਜ ਕੌਰ ਐਮੀ ਵਿਰਕ ਨਾਲ ਮੁੱਖ ਭੂਮਿਕਾ[6]
ਬਾਰਨ ਟੂ ਬੀ ਕਿੰਗ ਪ੍ਰੀਤ
ਆਟਾਦੁਕੁੰਦੰਮ ਰਾਅ ਸ਼ਰੂਤੀ ਤੇਲੁਗੂ ਤੇਲੁਗੂ ਫ਼ਿਲਮਾਂ 'ਚ ਸ਼ੁਰੂਆਤ
2017 ਮੰਜੇ ਬਿਸਤਰੇ ਰਾਣੋ ਪੰਜਾਬੀ ਗਿੱਪੀ ਗਰੇਵਾਲ ਨਾਲ ਮੁੱਖ ਭੂਮਿਕਾ
ਸੁਪਰ ਸਿੰਘ ਟਵਿੰਕਲ ਪ੍ਰੀਤ ਕੌਰ ਦਿਲਜੀਤ ਦੁਸਾਂਝ ਨਾਲ ਮੁੱਖ ਭੂਮਿਕਾ
ਨਿੱਕਾ ਜ਼ੈਲਦਾਰ 2 ਰੂਪ ਕੌਰ ਐਮੀ ਵਿਰਕ ਨਾਲ ਮੁੱਖ ਭੂਮਿਕਾ
ਤਕਦੁਮ ਹਿੰਦੀ
2018 ਕੈਰੀ ਆਨ ਜੱਟਾ-2 ਮੀਤ ਪੰਜਾਬੀ ਗਿੱਪੀ ਗਰੇਵਾਲ ਨਾਲ ਮੁੱਖ ਭੂਮਿਕਾ
2019 ਗੁੱਡੀਆਂ ਪਟੋਲੇ ਕੈਸ਼ ਉਰਫ਼ ਕਸ਼ਮੀਰ ਕੌਰ ਗੁਰਨਾਮ ਭੁੱਲਰ ਨਾਲ
ਮੁਕਲਾਵਾ ਤਾਰੋ ਐਮੀ ਵਿਰਕ ਨਾਲ ਮੁੱਖ ਭੂਮਿਕਾ
ਛੜ੍ਹਾ ਖ਼ੁਦ ਦਿਲਜੀਤ ਦੁਸਾਂਝ ਨਾਲ (ਕੇਵਲ ਗਾਣੇ 'ਟੌਮੀ' ਵਿੱਚ)
ਸਿੰਘਮ ਨਿੱਕੀ ਪਰਮੀਸ਼ ਵਰਮਾ ਨਾਲ ਮੁੱਖ ਭੂਮਿਕਾ
ਅੜ੍ਹਬ ਮੁਟਿਆਰਾਂ ਬੱਬੂ ਬੈਂਸ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 ਵਿੱਚ 'ਬੈਸਟ ਐਕਟਰੈੱਸ' ਅਵਾਰਡ ਦੀ ਵਿਜੇਤਾ
ਬਾਲਾ ਖ਼ੁਦ ਹਿੰਦੀ ਕੇਵਲ

'ਨਾ ਗੋਰੀਏ' ਗਾਣੇ ਵਿੱਚ

2020 ਜਿੰਦੇ ਮੇਰੀਏ ਰਹਿਮਤ ਕੌਰ ਪੰਜਾਬੀ ਪਰਮੀਸ਼ ਵਰਮਾ ਦੇ ਨਾਲ
ਸਟ੍ਰੀਟ ਡਾਂਸਰ 3D ਖ਼ੁਦ ਹਿੰਦੀ ਕੇਵਲ

'ਸਿੱਪ-ਸਿੱਪ' ਗਾਣੇ ਵਿੱਚ

2021 ਦਿਲ ਦੀਆਂ ਗੱਲਾਂ ਹੋਸਟ/ਐਂਕਰ ਪੰਜਾਬੀ ਜ਼ੀ ਪੰਜਾਬੀ ਸ਼ੋਅ
ਪੁਆੜਾ ਰੌਣਕ ਕੌਰ ਐਮੀ ਵਿਰਕ ਦੇ ਨਾਲ
ਕੱਟੇਰੀ ਮਾਧਵੀ ਤਮਿਲ
ਹੌਂਸਲਾ ਰੱਖ ਜੈਸਮੀਨ ਕੌਰ ਪੰਜਾਬੀ ਦਿਲਜੀਤ ਦੁਸਾਂਝ ਦੇ ਨਾਲ
2022 ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ ਮੰਨਤ ਗੁਰਨਾਮ ਭੁੱਲਰ ਦੇ ਨਾਲ
ਸ਼ੇਰ ਬੱਗਾ ਗੁਲਾਬ ਕੌਰ ਐਮੀ ਵਿਰਕ ਦੇ ਨਾਲ
ਜਿੰਦ ਮਾਹੀ ਲਾਡੋ ਉਰਫ਼ ਲਖਵਿੰਦਰ ਕੌਰ ਅਜੈ ਸਰਕਾਰੀਆਦੇ ਨਾਲ
2023 ਗੋਡੇ-ਗੋਡੇ ਚਾਹ ਰਾਣੀ ਪੰਜਾਬੀ
ਕੈਰੀ ਆਨ ਜੱਟਾ- 3 ਪੰਜਾਬੀ 29 ਜੂਨ ਨੂੰ ਰਿਲੀਜ਼ ਹੋਵੇਗੀ

ਹਵਾਲੇ[ਸੋਧੋ]

  1. "Femina Beauty Pageants". Indiatimes.
  2. NN, T (9 March 2012). "It's time to choose your Miss India 2012.. The finalists so far are Sonam Bajwa, Vanaya Mishra, Vidhi Bhardwaj". The Times of India. Retrieved 25 May 2016.
  3. "Sonam's dreams come true". New Indian Express. 26 November 2014. Archived from the original on 7 ਮਈ 2016. Retrieved 13 December 2014.
  4. "Sonampreet Bajwa Profile". India Times. Retrieved 31 July 2015.
  5. "Maiden Voyage". The Hindu. 6 December 2014. Retrieved 13 December 2014.
  6. "Punjabi Movie: Nikka Zaildar ft. Ammy Virk, Sonam Bajwa". SimplyBhangra.com Home of Bhangra Online. Retrieved 25 May 2016.