ਸੁਰਭੀ ਚੰਦਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਸੁਰਭਿ ਚੰਦਨਾ ਤੋਂ ਰੀਡਿਰੈਕਟ)
Jump to navigation Jump to search
ਸੁਰਭਿ ਚੰਦਨਾ
Surbhi Chandna at the 25th SOL Lions Gold Awards 2018.jpg
ਸੁਰਭੀ ਚੰਦਨਾ
ਜਨਮ (1989-09-11) 11 ਸਤੰਬਰ 1989 (ਉਮਰ 30)
ਮੁੰਬਈ
ਰਿਹਾਇਸ਼ਪੋਵਾਈ, ਮੁੰਬਈ
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ2014–present
ਪ੍ਰਸਿੱਧੀ ਇਸ਼ਕਬਾਜ਼
ਕਬੂਲ ਹੈ, ਇਸ਼ਕਬਾਜ਼

ਸੁਰਭੀ ਚੰਦਨਾ (ਜਨਮ 11 ਸਤੰਬਰ, 1989) ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ। ਇਸਨੇ ਜ਼ੀ ਟੀ. ਵੀ. ਉੱਪਰ ਆਉਣ ਵਾਲੇ ਪ੍ਰਸਿੱਧ ਰੋਜ਼ਾਨਾ ਨਾਟਕ ਕਬੂਲ ਹੈ  ਵਿੱਚ ਬਤੌਰ ਹਯਾ ਸਮਾਂਤਰ ਮੁੱਖ ਭੂਮਿਕਾ ਅਦਾ ਕੀਤੀ।[1] ਵਰਤਮਾਨ ਵਿੱਚ, ਇਹ ਸਟਾਰ ਪਲੱਸ ਉੱਪਰ ਆਉਣ ਵਾਲੇ ਪ੍ਰਸਿੱਧ ਸ਼ੋਅ ਇਸ਼ਕਬਾਜ਼  ਵਿੱਚ ਬਤੌਰ ਅਨਿਕਾ (ਨਾਰੀ ਮੁੱਖ ਅਦਾਕਾਰ) ਮੁੱਖ ਭੂਮਿਕਾ ਅਦਾ ਕਰ ਰਹੀ ਹੈ। [2]

ਜੀਵਨ[ਸੋਧੋ]

ਮੁੱਢਲਾ ਜੀਵਨ ਅਤੇ ਪਰਿਵਾਰ[ਸੋਧੋ]

ਸੁਰਭੀ ਦਾ ਜਨਮ 11 ਸਤੰਬਰ, 1989 ਨੂੰ ਮੁੰਬਈ ਵਿੱਚ ਹੋਇਆ ਅਤੇ ਪਾਲਣ-ਪੋਸ਼ਣ ਵੀ ਮੁੰਬਈ ਵਿੱਚ ਹੀ ਹੋਇਆ। ਸੁਰਭੀ ਇੱਕ ਪੰਜਾਬੀ ਪਰਿਵਾਰ ਤੋਂ ਸਬੰਧ ਰੱਖਦੀ ਹੈ। ਇਸਦੀ ਇੱਕ ਭੈਣ ਵੀ ਹੈ। ਸੁਰਭੀ ਨੇ ਮਾਰਕੀਟਿੰਗ ਵਿੱਚ ਐਮਬੀਏ ਅਥਰਵ ਇੰਸਟੀਚਿਊਟ ਆਫ਼ ਮੈਨੇਜਮੈਂਟ ਸਟਡੀਜ਼ ਤੋਂ ਪੂਰੀ ਕੀਤੀ

ਟੈਲੀਵਿਜ਼ਨ ਕੈਰੀਅਰ[ਸੋਧੋ]

ਸੁਰਭੀ ਨੇ ਸ਼ੁਰੂਆਤੀ ਕੈਰੀਅਰ ਵਿੱਚ, ਇਸਨੇ ਕਈ ਐਡ ਅਤੇ ਟੀਵੀ ਕਮਰਸ਼ੀਅਲ ਕੀਤੇ। ਇਸਨੇ ਜ਼ੀ ਟੀ. ਵੀ. ਉੱਪਰ ਪ੍ਰਸਾਰਿਤ ਪ੍ਰਸਿੱਧ ਰੋਜ਼ਾਨਾ ਨਾਟਕ ਕਬੂਲ ਹੈ ਵਿੱਚ ਇੱਕ ਗੂੰਗੀ ਅਤੇ ਬਹਿਰੀ ਕੁੜੀ ਹਯਾ ਦੀ ਭੂਮਿਕਾ ਅਦਾ ਕੀਤੀ। ਇਸਨੇ 2014 ਵਿੱਚ ਵਿਦਿਆ ਬਾਲਨ ਦੀ ਫਿਲਮ ਬੌਬੀ ਜਾਸੂਸ ਵਿੱਚ ਆਮਨਾ ਖ਼ਾਨ /ਅਦਿਤੀ ਦੀ ਭੂਮਿਕਾ ਅਦਾ ਕੀਤੀ। ਸੁਰਭੀ ਨੇ ਸੋਨੀ ਇੰਟਰਟੇਨਮੈਂਟ ਟੈਲੀਵਿਜ਼ਨ (ਭਾਰਤ) ਉੱਪਰ ਪ੍ਰਸਾਰਿਤ ਐਪੀਸੋਡਿਕ ਨਾਟਕ  ਆਹਟ  ਵਿੱਚ ਵੀ ਕੰਮ ਕੀਤਾ ਅਤੇ ਸਬ ਟੀਵੀ ਦੇ ਪ੍ਰਸਿੱਧ ਪ੍ਰਦਰਸ਼ਨ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਵਿੱਚ ਕੰਮ ਕੀਤਾ ਅਤੇ ਇਸ ਤੋਂ ਬਿਨਾਂ ਸਟਾਰ ਪਲੱਸ ਦੇ  ਪ੍ਰਦਰਸ਼ਨ ਏਕ ਨੰਨਦ ਕੀ ਖੁਸ਼ਿਓਂ ਕੀ ਚਾਬੀ... ਮੇਰੀ ਭਾਬੀ ਵਿੱਚ ਵੀ ਕੰਮ ਕੀਤਾ।

ਵਰਤਮਾਨ ਵਿੱਚ, ਸਟਾਰ ਪਲੱਸ ਪ੍ਰਦਰਸ਼ਨ ਇਸ਼ਕਬਾਜ਼ ਵਿੱਚ ਬਤੌਰ ਅਨਿਕਾ ਮੁੱਖ ਭੂਮਿਕਾ ਅਦਾ ਕਰ ਰਹੀ ਹੈ।

ਫ਼ਿਲਮੋਗ੍ਰਾਫੀ[ਸੋਧੋ]

ਸਾਲ
ਫ਼ਿਲਮ
ਭੂਮਿਕਾ
ਹਵਾਲਾ.
2014 ਬੌਬੀ ਜਾਸੂਸ

ਆਮਨਾ ਖ਼ਾਨ/ਅਦਿਤੀ
[3]

ਟੈਲੀਵਿਜ਼ਨ[ਸੋਧੋ]

Year Show (Title) Character Role Network
2009 ਤਾਰਕ ਮਹਿਤਾ ਕਾ ਉਲਟਾ ਚਸ਼ਮਾ

ਸਵੀਟੀ
ਕਾਮਿਓ
ਸਬ ਟੀਵੀ
2013 ਏਕ ਨੰਨਦ ਕੀ ਖੁਸ਼ਿਓਂ ਕੀ ਚਾਬੀ...ਮੇਰੀ ਭਾਬੀ

ਸੁਜ਼ੈਨ
ਕਾਮਿਓ
ਸਟਾਰ ਪਲੱਸ
2014-2015 ਕਬੂਲ ਹੈ
ਹਯਾ ਇਮਰਾਨ ਕੁਰੇਸ਼ੀ [4] ਅਸਧਾਰਨ
ਜ਼ੀ ਟੀਵੀe
2015 ਆਹਟ
ਸਿਆ
ਐਪੀਸੋਡਿਕ ਭੂਮਿਕਾ
ਸੋਨੀ ਟੀਵੀ
2016–present ਇਸ਼ਕਬਾਜ਼ ਅਨਿਕਾ ਸ਼ਿਵਾਏ ਸਿੰਘ  ਓਬਰਾਏ[5] ਮੁੱਖ ਭੂਮਿਕਾ
ਸਟਾਰ ਪਲੱਸ
2017–present Dil Boley Oberoi ਅਨਿਕਾ ਸ਼ਿਵਾਏ ਸਿੰਘ ਓਬਰਾਏ
ਸਹਾਇਕ ਭੂਮਿਕਾ
ਸਟਾਰ ਪਲੱਸ

ਅਵਾਰਡ ਅਤੇ ਨਾਮਜ਼ਦਗੀ[ਸੋਧੋ]

ਸਾਲ
ਅਵਾਰਡ
ਸ਼੍ਰੇਣੀ
ਸ਼ੋਅ
ਸਿੱਟਾ
ਹਵਾਲਾ.
2016 ਏਸ਼ੀਅਨ ਵਿਊਅਰਸ ਟੈਲੀਵਿਜ਼ਨ ਅਵਾਰਡਸ
ਵਧੀਆ ਅਦਾਕਾਰਾ
Ishqbaaaz ਨਾਮਜ਼ਦ [6]
2017 ਸਟਾਰ ਪਰਿਵਾਰ ਅਵਾਰਡਸ
ਪਸੰਦੀਦਾ ਨਯਾ ਸਦਸਯ (ਔਰਤ)
ਜੇਤੂ [7]
ਪਸੰਦੀਦਾ ਡਿਜ਼ੀਟਲ ਸਦਸਯ
ਜੇਤੂ
ਪਸੰਦੀਦਾ ਅੰਤਰਰਾਸ਼ਟਰੀ ਜੋੜੀ (ਨਕੁਲ ਮਹਿਤਾ) ਜੇਤੂ
ਪਸੰਦੀਦਾ ਪਤਨੀ
ਨਾਮਜ਼ਦ
ਪਸੰਦੀਦਾ ਜੋੜੀ (ਨਕੁਲ ਮਹਿਤਾ) ਨਾਮਜ਼ਦ

ਇਹ ਵੀ ਦੇਖੋ[ਸੋਧੋ]

▪ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਦੀ ਸੂਚੀ

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]