ਸੋਨੀ ਪਾਬਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੋਨੀ ਪਾਬਲਾ
ਉਰਫ਼ਸੋਨੀ
ਜਨਮ(1976-06-29)29 ਜੂਨ 1976
ਬਿਲਾਸਪੁਰ, ਪੰਜਾਬ, ਭਾਰਤ
ਮੌਤ14 ਅਕਤੂਬਰ 2006(2006-10-14) (ਉਮਰ 30)
ਬਰੈਮਪਟਨ, ਕੈਨੇਡਾ
ਕਿੱਤਾਗਾਇਕ
ਸਾਲ ਸਰਗਰਮ2002–2006

ਸੋਨੀ ਪਾਬਲਾ, (29 ਜੂਨ 1976 - 14 ਅਕਤੂਬਰ 2006) ਇੱਕ ਭਾਰਤ ਵਿੱਚ ਜਨਮੇ ਸੰਗੀਤਕਾਰ ਸਨ, ਜਿਸਨੇ ਪੰਜਾਬੀ ਗੀਤ ਲਿਖੇ ਅਤੇ ਗਾਏ। 14 ਅਕਤੂਬਰ 2006 ਨੂੰ 30 ਸਾਲ ਦੀ ਉਮਰ ਵਿੱਚ ਸੋਨੀ ਪਾਬਲਾ ਦੀ ਮੌਤ ਹੋ ਗਈ।

ਜੀਵਨ[ਸੋਧੋ]

ਸੋਨੀ ਪਾਬਲਾ (ਤੇਜਪਾਲ ਸਿੰਘ) ਦਾ ਜਨਮ ਅਤੇ ਭਾਰਤ ਦੇ ਪੰਜਾਬ ਦੇ ਹੁਸ਼ਿਆਰਪੁਰ ਨੇੜਲੇ ਪਿੰਡ ਬਿਲਾਸਪੁਰ ਦੇ ਸੈਨੀ ਪਰਿਵਾਰ ਵਿੱਚ ਹੋਇਆ ਸੀ। ਸੋਨੀ ਪਾਬਲਾ, 90 ਦੇ ਦਹਾਕੇ ਦੇ ਅਖੀਰ ਵਿੱਚ ਟੋਰਾਂਟੋ, ਓਨਟਾਰੀਓ, ਕੈਨੇਡਾ ਚਲਿਆ ਗਿਆ। ਉਸਨੇ ਰਜਿੰਦਰ ਸਿੰਘ ਰਾਜ ਅਤੇ ਫਿਰ ਮਹੇਸ਼ ਮਾਲਵਾਨੀ ਦੇ ਸੰਗੀਤ ਦਾ ਅਧਿਐਨ ਕੀਤਾ, ਜਿਸ ਨੇ ਇਸਨੂੰ ਕੈਨੇਡਾ ਵਿੱਚ ਰਿਕਾਰਡ ਲੇਬਲ ਪਲੈਨਟ ਰਿਕੈਜ਼ ਦੇ ਨਾਲ ਇੱਕ ਰਿਕਾਰਡਿੰਗ ਇਕਰਾਰਨਾਮਾ ਵਿੱਚ ਲੈ ਆਂਦਾ। 2002 ਵਿੱਚ ਸੋਨੀ ਨੇ ਆਪਣੀ ਪਹਿਲੀ ਐਲਬਮ ਜਾਰੀ ਕੀਤੀ, ਜਿਸ ਦਾ ਸਿਰਲੇਖ ਹੀਰੇ ਹੀਰੇ ਸੀ। 2004 ਵਿਚ, ਸੋਨੀ ਨੇ ਸੁਖਸ਼ਿੰਦਰ ਸ਼ਿੰਦਾ ਨਾਲ ਆਪਣੀ ਦੂਜੀ ਐਲਬਮ, "ਗੱਲ ਦਿਲ ਦੀ"[1] ਦੇ ਰਿਕਾਰਡਾਂ ਦੀ ਰਚਨਾ ਕਰਨ ਲਈ ਟੀਮ ਬਣਾਈ। ਉਹ ਵੱਖ-ਵੱਖ ਉਤਪਾਦਕਾਂ ਨਾਲ ਕਈ ਐਲਬਮਾਂ ਵਿੱਚ ਨਜ਼ਰ ਆਏ ਹਨ। ਐਲਬਮ ਐਟਰਨਟੀ (ਨਸੀਬੋ) ਨਾਲ ਉਸ ਦੇ ਆਪਣੇ ਦੋਸਤਾਂ ਅਤੇ ਪਲੈਨਟ ਰਿਕਾਰਡਜ਼ ਦੁਆਰਾ ਸੋਨੀ ਨੂੰ ਸ਼ਰਧਾਂਜਲੀ ਦਿੱਤੀ ਸੀ। ਇਹ ਐਲਬਮ ਉਹ ਨਵੇਂ ਗਾਣੇ ਪੇਸ਼ ਕਰਦੀ ਹੈ ਜੋ ਸੋਨੀ ਨੇ ਆਪਣੇ ਐਲਬਮ ਲਈ ਚੁਣੇ ਸੀ। ਇਸ ਐਲਬਮ ਦੇ ਕੁਝ ਗਾਣਿਆਂ ਵਿੱਚ ਹੋਰ ਪੰਜਾਬੀ ਗਾਇਕਾਂ ਦੀ ਵੀ ਵਿਸ਼ੇਸ਼ਤਾ ਹੈ।

ਮੌਤ[ਸੋਧੋ]

ਸੋਨੀ ਪਾਬਲਾ ਕੈਨੇਡਾ ਵਿੱਚ ਬਰੈਂਪਟਨ ਵਿੱਚ ਇੱਕ ਸ਼ੋਅ ਪ੍ਰਦਰਸ਼ਨ ਕਰ ਰਿਹਾ ਸੀ। ਗਾਣੇ ਗਾਉਣ ਤੋਂ ਬਾਅਦ ਸੋਨੀ ਪਾਣੀ ਦਾ ਗਲਾਸ ਪੀਣ ਲਈ ਸਟੇਜ ਤੋਂ ਪਿੱਛੇ ਚਲੇ ਗਏ, ਜਿਥੇ ਉਹ ਡਿੱਗ ਪੈਂਦੇ ਹਨ, ਤੇ ਪੈਰਾ ਮੈਡੀਕਲ ਨੇ ਉਸ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰਦੀ ਹੈ, ਪਰ ਹਸਪਤਾਲ ਦੇ ਰਾਹ ਵਿੱਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਸ ਨੂੰ ਦਿਲ ਦਾ ਦੌਰਾ ਪੈ ਗਿਆ ਸੀ।

ਡਿਸਕੋਗ੍ਰਾਫੀ[ਸੋਧੋ]

  • 2002: ਹੀਰੇ (ਪਲੈਨਟ ਰਿਕਾਰਡ) 
  • 2004: ਗੱਲ ਦਿਲ ਦੀ (ਪਲੈਨੇਟ) 
  • 2005: ਦਿਲ ਤੇਰਾ (ਪਲੈਨਟ) 
  • 2005: ਇਟਰਨਟੀ (ਨਸੀਬੋ) (ਪਲੈਨੇਟ) 
  • 2013: ਅਧੂਰਾ ਪ੍ਰਾਜੈਕਟ (ਪਲੈਨਿਟ)

References[ਸੋਧੋ]

  1. "The Bhangra Breakdown – June 2014 Edition". The Times of India. TNN. 9 July 2014. Retrieved 25 June 2016.