ਸੋਫੀਆ ਕੋਵਾਲਸਕਾਇਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੋਫੀਆ ਕੋਵਾਲਸਕਾਇਆ
ਸੋਫੀਆ ਕੋਵਾਲਸਕਾਇਆ 1880
ਜਨਮ(1850-01-15)15 ਜਨਵਰੀ 1850
ਮਾਸਕੋ, ਰੂਸੀ ਸਲਤਨਤ
ਮੌਤ10 ਫਰਵਰੀ 1891(1891-02-10) (ਉਮਰ 41)
ਸਟਾਕਹੋਮ, ਸਵੀਡਨ
ਖੇਤਰਹਿਸਾਬ
ਅਦਾਰੇਸਟਾਕਹੋਮ ਯੂਨੀਵਰਸਿਟੀ
ਰੂਸੀ ਵਿਗਿਆਨਾਂ ਦੀ ਅਕਾਦਮੀ
ਖੋਜ ਕਾਰਜ ਸਲਾਹਕਾਰਕਾਰਲ ਵੇਅਰਸਟ੍ਰਾਸ
ਮਸ਼ਹੂਰ ਕਰਨ ਵਾਲੇ ਖੇਤਰਕੌਚੀ-ਕੋਵਾਲੇਵਸਕੀ ਥਿਊਰਮ
ਅਲਮਾ ਮਾਤਰਯੂਨੀਵਰਸਿਟੀ ਆਫ਼ ਗੋਟਿਨਜਨ (ਪੀਐਚਡੀ; 1874)

ਸੋਫੀਆ ਵਾਸਿਲੀਏਵਨਾ ਕੋਵਾਲਸਕਾਇਆ (Russian: Софья Васильевна Ковалевская) ( 15 ਜਨਵਰੀ  [ਪੁ.ਤ. ਜਨਵਰੀ 3]  1850 - 10 ਫਰਵਰੀ ਨੂੰ  [ਪੁ.ਤ. 29 ਜਨਵਰੀ]  1891) ਰੂਸ ਦੀ ਪ੍ਰਸਿੱਧ ਗਣਿਤ ਵਿਗਿਆਨੀ ਸੀ। ਉਹ ਸੰਸਾਰ ਵਿੱਚ ਪਹਿਲੀ ਔਰਤ ਸੀ ਜਿਸ ਨੇ ਕਾਲਜ ਦੀ ਪ੍ਰੋਫੈਸਰ ਅਤੇ ਰੂਸੀ ਵਿਗਿਆਨਾਂ ਦੀ ਅਕਾਦਮੀ ਦੀ ਕੋ-ਮੈਂਬਰ ਦਾ ਪਦ ਪਾਇਆ। ਉਨ੍ਹਾਂ ਨੇ ਗਣਿਤੀ ਵਿਸ਼ਲੇਸ਼ਣ, ਅਵਕਲ ਸਮੀਕਰਣ ਅਤੇ ਯਾਂਤਰਿਕੀ ਵਿੱਚ ਮਹੱਤਵਪੂਰਣ ਯੋਗਦਾਨ ਦਿੱਤਾ ਅਤੇ ਉੱਤਰੀ ਯੂਰਪ ਵਿੱਚ ਇੱਕ ਪੂਰੇ ਪ੍ਰੋਫੈਸਰ ਵਜੋਂ ਨਿਯੁਕਤ ਹੋਣ ਵਾਲੀ ਪਹਿਲੀ ਔਰਤ ਸੀ। ਉਹ ਸੰਪਾਦਕ ਦੇ ਤੌਰ ਤੇ ਇੱਕ ਵਿਗਿਆਨਕ ਰਸਾਲੇ ਲਈ ਕੰਮ ਕਰਨ ਵਾਲੀ ਵੀ ਪਹਿਲੀ ਮਹਿਲਾ ਸੀ।[1] ਸਵੀਡਨ ਜਾਣ ਦੇ ਬਾਅਦ ਉਨ੍ਹਾਂ ਨੇ ਆਪਣਾ ਨਾਮ ਸੋਨੀਆ ਰੱਖ ਲਿਆ। ਉਨੀਵੀਂ ਸਦੀ ਵਿੱਚ ਜਦੋਂ ਰੂਸ ਵਿੱਚ ਯੁਵਤੀਆਂ ਲਈ ਵਿਗਿਆਨ ਦੀ ਉੱਚ ਸਿੱਖਿਆ ਦੇ ਦਵਾਰ ਬੰਦ ਸਨ, ਤਦ ਸੋਫੀਆ ਨੇ ਇਹ ਪ੍ਰਾਪਤੀਆਂ ਕੀਤੀਆਂ। ਕੋਵਾਲਸਕਾਇਆ ਦੀ ਪ੍ਰਤਿਭਾ ਹਿਸਾਬ ਤੱਕ ਹੀ ਸੀਮਿਤ ਨਹੀਂ ਸੀ, ਇੱਕ ਕਵੀ ਅਤੇ ਜਨ-ਉਪਦੇਸ਼ਕਾ ਦੇ ਨਾਤੇ ਵੀ ਉਸ ਨੂੰ ਪ੍ਰਸਿੱਧੀ ਮਿਲੀ।

ਹਵਾਲੇ[ਸੋਧੋ]

  1. "Sofya Vasilyevna Kovalevskay". Encyclopædia Britannica Online Academic Edition. Encyclopædia Britannica.