ਸੌਮਿਤਰ ਚੈਟਰਜੀ
ਦਿੱਖ
ਸੌਮਿਤਰ ਚਟੋਪਾਧਿਆਏ | |
---|---|
2011 ਵਿੱਚ ਸੌਮਿਤਰ ਚੈਟਰਜੀ | |
ਜਨਮ | ਸੌਮਿੱਤਰ ਚਟੋਪਾਧਿਆਏ ਜਨਵਰੀ 19, 1935 |
ਮੌਤ | ਨਵੰਬਰ 15, 2020 | (ਉਮਰ 85)
ਅਲਮਾ ਮਾਤਰ | ਕਲਕੱਤਾ ਯੂਨੀਵਰਸਿਟੀ |
ਪੇਸ਼ਾ |
|
ਸਰਗਰਮੀ ਦੇ ਸਾਲ | 1959–2020 |
ਜੀਵਨ ਸਾਥੀ |
ਦੀਪਾ ਚੈਟਰਜੀ (ਵਿ. 1960–2020) |
ਬੱਚੇ | 2 |
ਪੁਰਸਕਾਰ | ਪਦਮ ਭੂਸ਼ਨ (2004) ਰਾਸ਼ਟਰੀ ਫ਼ਿਲਮ ਪੁਰਸਕਾਰ (2006) ਦਾਦਾ ਸਾਹਿਬ ਫਾਲਕੇ ਪੁਰਸਕਾਰ (2012) ਨਾਈਟ ਆਫ ਲੀਜਨ ਆਫ ਆਨਰ (2018) ਦੱਖਣ ਦਾ ਫਿਲਮਫੇਅਰ ਲਾਈਫਟਾਈਮ ਅਚੀਵਮੈਂਟ ਅਵਾਰਡ (1994) |
ਸੌਮਿਤਰ ਚੈਟਰਜੀ ਜਾਂ ਸੌਮਿਤਰ ਚਟੋਪਾਧਿਆਏ (ਬੰਗਾਲੀ: সৌমিত্র সভাোপাধ্যায়; 19 ਜਨਵਰੀ, 1935 - 15 ਨਵੰਬਰ, 2020) ਇੱਕ ਭਾਰਤੀ ਫਿਲਮ ਅਦਾਕਾਰ ਸੀ। ਉਹ ਆਸਕਰ ਵਿਜੇਤਾ ਫਿਲਮ ਨਿਰਦੇਸ਼ਕ ਸੱਤਿਆਜੀਤ ਰੇ ਨਾਲ ਉਨ੍ਹਾਂ ਦੇ ਸਹਿਯੋਗ ਲਈ ਸਭ ਤੋਂ ਜਾਣਿਆ ਜਾਂਦਾ ਸੀ, ਜਿਸਦੇ ਨਾਲ ਉਸਨੇ ਚੌਦਾਂ ਫਿਲਮਾਂ ਵਿੱਚ ਕੰਮ ਕੀਤਾ। ਸੰਨ 1999 ਵਿਚ ਸੌਮਿਤਰ ਚਟੋਪਾਧਿਆਯ ਪਹਿਲੀ ਭਾਰਤੀ ਫਿਲਮੀ ਸ਼ਖਸੀਅਤ ਬਣ ਗਈ ਜਿਸ ਨੂੰ ਆਰਡਰ ਡੇਸ ਆਰਟਸ ਐਟ ਡੇਸ ਲੈਟਰਸ ਨਾਲ ਸਨਮਾਨਤ ਕੀਤਾ ਗਿਆ, ਜੋ ਕਿ ਕਲਾਕਾਰਾਂ ਲਈ ਫਰਾਂਸ ਦਾ ਸਰਵਉੱਚ ਪੁਰਸਕਾਰ ਹੈ। ਉਹ ਦਾਦਾ ਸਾਹਿਬ ਫਾਲਕੇ ਪੁਰਸਕਾਰ ਦਾ ਵਿਜੇਤਾ ਵੀ ਸੀ ਜੋ ਕਿ ਸਿਨੇਮਾ ਲਈ ਭਾਰਤ ਦਾ ਸਰਵਉੱਚ ਪੁਰਸਕਾਰ ਹੈ। 1994 ਵਿੱਚ, ਉਸਨੂੰ ਦੱਖਣ ਦਾ ਫਿਲਮਫੇਅਰ ਲਾਈਫਟਾਈਮ ਅਚੀਵਮੈਂਟ ਅਵਾਰਡ ਮਿਲਿਆ।