ਹਰਜੀਤ ਸਿੰਘ ਸੱਜਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਦ ਆਨਰੇਬਲ
ਹਰਜੀਤ ਸਿੰਘ ਸੱਜਣ
PC OMM MSM CD MP
Harjit Sajjan.jpg
ਕਨਾਡਾ ਦੇ ਰੱਖਿਆ ਮੰਤਰੀ
ਮੌਜੂਦਾ
ਦਫ਼ਤਰ ਸਾਂਭਿਆ
4 ਨਵੰਬਰ 2015
ਪ੍ਰਾਈਮ ਮਿਨਿਸਟਰਜਸਟਿਨ ਟਰੂਡੋ
ਸਾਬਕਾਜੇਸਨ ਕੇਨੀ
Vancouver South ਲਈ
ਕੈਨੇਡੀਅਨ ਪਾਰਲੀਮੈਂਟ ਦੇ ਮੈਂਬਰ
ਮੌਜੂਦਾ
ਦਫ਼ਤਰ ਸਾਂਭਿਆ
19 ਅਕਤੂਬਰ
ਸਾਬਕਾਵੇਇ ਯੰਗ
ਨਿੱਜੀ ਜਾਣਕਾਰੀ
ਜਨਮ (1970-09-06) 6 ਸਤੰਬਰ 1970 (ਉਮਰ 49)[1]
ਪੰਜਾਬ, ਭਾਰਤ
ਸਿਆਸੀ ਪਾਰਟੀLiberal
ਪਤੀ/ਪਤਨੀਕੁਲਜੀਤ ਕੋਰ
ਸੰਤਾਨ2
ਮਿਲਟ੍ਰੀ ਸਰਵਸ
ਵਫ਼ਾ ਕਨੇਡਾ
ਸਰਵਸ/ਸ਼ਾਖ Canadian Army
ਸਰਵਸ ਵਾਲੇ ਸਾਲ1989–2014
ਰੈਂਕLieutenant Colonel

ਹਰਜੀਤ ਸਿੰਘ ਸੱਜਣ (ਜਨਮ: 6 ਸਤੰਬਰ 1970) ਕਨੇਡਾ ਦਾ ਰੱਖਿਆ ਮੰਤਰੀ ਹੈ।

ਇੱਕ ਕੈਨੇਡੀਅਨ ਲਿਬਰਲ ਸਿਆਸਤਦਾਨ, ਕਨੇਡਾ ਦਾ ਮੌਜੂਦਾ ਮੰਤਰੀ ਅਤੇ ਵੈਨਕੂਵਰ ਦੱਖਣੀ ਰਾਈਡਿੰਗ ਦੀ ਨੁਮਾਇੰਦਗੀ ਕਰਦਾ ਸੰਸਦ ਦਾ ਇੱਕ ਮੈਂਬਰ ਹੈ। ਸੱਜਣ ਪਹਿਲੀ ਵਾਰ, 2015 ਫੈਡਰਲ ਚੋਣ ਦੌਰਾਨ ਉਦੋਂ ਦੇ ਕੰਜ਼ਰਵੇਟਿਵ ਸੰਸਦ ਵੇਈ ਯੰਗ ਨੂੰ ਹਰਾ ਕੇ ਚੁਣਿਆ ਗਿਆ ਸੀ, ਅਤੇ ਉਸਨੂੰ 4 ਨਵੰਬਰ 2015 ਨੂੰ ਰੱਖਿਆ ਮੰਤਰੀ ਦੇ ਤੌਰ ਤੇ ਜਸਟਿਨ ਟਰੂਡੋ ਦੀ ਮੰਤਰੀ ਮੰਡਲ ਵਿੱਚ ਸਹੁੰ ਚੁੱਕਾਈ ਗਈ ਸੀ।ਇਸ ਅਹੁਦੇ ’ਤੇ ਪਹੁੰਚਣ ਵਾਲਾ ਪਹਿਲਾ ਭਾਰਤੀ-ਪੰਜਾਬੀ ਹੈ। ਇਸ ਤੋਂ ਪਹਿਲਾਂ ਸੱਜਣ ਵੈਨਕੂਵਰ ਪੁਲਿਸ ਵਿਭਾਗ ਵਿੱਚ ਗੈਂਗਾਂ ਦੀ ਪੜਤਾਲ ਕਰਨ ਲਈ ਇੱਕ ਜਾਸੂਸ ਸੀ ਅਤੇ ਅਫਗਾਨਿਸਤਾਨ ਵਿੱਚ ਸੇਵਾ ਲਈ ਤਮਗੇ ਯਾਫਤਾ ਕੈਨੇਡੀਅਨ ਆਰਮਡ ਫੋਰਸਿਜ਼ ਵਿੱਚ ਇੱਕ ਰੈਜ਼ਮੈਂਟਲ ਕਮਾਂਡਰ ਸੀ। ਸੱਜਣ ਇੱਕ ਫੌਜ ਰੈਜ਼ਮੈਂਟ ਨੂੰ ਕਮਾਂਡ ਕਰਨ ਵਾਲਾ ਪਹਿਲਾ ਸਿੱਖ-ਕੈਨੇਡੀਅਨ ਹੈ।

ਮੁੱਢਲੀ ਜ਼ਿੰਦਗੀ[ਸੋਧੋ]

ਹਰਜੀਤ ਸਿੰਘ ਸੱਜਣ ਦਾ ਜਨਮ ਪੰਜਾਬ, ਭਾਰਤ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੰਬੇਲੀ ਵਿਚ ਸਿੱਖ ਮਾਪਿਆਂ ਦੇ ਘਰ ਹੋਇਆ ਸੀ। ਉਹ ਪੰਜ ਸਾਲ ਦੀ ਉਮਰ ਦਾ ਸੀ, ਜਦ ਕਿ ਉਸ ਦਾ ਪਰਿਵਾਰ ਕੈਨੇਡਾ ਵਿੱਚ ਆ ਗਿਆ। ਉਹ ਵੈਨਕੂਵਰ ਵਿਚ ਵੱਡਾ ਹੋਇਆ। ਉਸ ਨੇ ਕੁਲਜੀਤ ਕੌਰ, ਇਕ ਫੈਮਿਲੀ ਡਾਕਟਰ ਨਾਲ ਵਿਆਹ ਕਰਵਾਇਆ ਹੈ। ਉਨ੍ਹਾਂ ਕੋਲ ਇੱਕ ਪੁੱਤਰ ਅਤੇ ਇੱਕ ਧੀ ਹੈ।[2]ੳੁਸ ਦੇ ਪਿਤਾ ਕੁੰਦਨ ਸਿੰਘ ਸੱਜਣ ਪੰਜਾਬ ਵਿੱਚ ਪੁਲੀਸ ਅਧਿਕਾਰੀ ਸਨ ਤੇ ਹੁਣ ਸਰੀ ਦੇ ਗੁਰਦੁਆਰਾ ਸ੍ਰੀ ਸਿੰਘ ਸਭਾ ਦੇ ਪ੍ਰਧਾਨ ਹਨ। ਹਰਜੀਤ ਸਿੰਘ ਸੱਜਣ ਵੀ ਅੰਮ੍ਰਿਤਧਾਰੀ ਸਿੱਖ ਹੈ।[3]

ਸੱਜਣ ਨੇ 11 ਸਾਲ ਦੇ ਲਈ ਵੈਨਕੂਵਰ ਪੁਲਿਸ ਵਿਭਾਗ ਦੇ ਇੱਕ ਅਧਿਕਾਰੀ ਦੇ ਤੌਰ ਤੇ ਸੇਵਾ ਕੀਤੀ।[4] ਉਸ ਨੇ ਵਿਭਾਗ ਦੇ ਗਰੋਹ ਅਪਰਾਧ ਯੂਨਿਟ ਦੇ ਨਾਲ ਇੱਕ ਜਾਸੂਸ ਤੌਰ ਉੱਤੇ ਆਪਣੇ ਕੈਰੀਅਰ ਦੀ ਸਮਾਪਤੀ ਕੀਤੀ।[4]

ਮਿਲਟਰੀ ਕੈਰੀਅਰ[ਸੋਧੋ]

ਸੱਜਣ 1989 ਵਿਚ ਫ਼ੌਜ ਵਿਚ ਭਰਤੀ ਹੋਇਆ ਅਤੇ ਕੈਨੇਡੀਅਨ ਆਰਮਡ ਫੋਰਸਿਜ਼ ਵਿਚ ਉਪ-ਕਰਨਲ ਦੇ ਤੌਰ ਤੇ ਸੇਵਾ ਕੀਤੀ। ਫ਼ੌਜ ਦੀ ਸੇਵਾ ਦੌਰਾਨ ਉਹ ਕੰਧਾਰ ਵਿਚ ਰਾਇਲ ਕੈਨੇਡੀਅਨ ਰਜਮੈਂਟ ਦੀ 1 ਬਟਾਲੀਅਨ ਸ਼ਾਮਲ ਹੋ ਗਿਆ। ਉਸ ਨੇ ਆਪਣੇ ਕੈਰੀਅਰ ਦੇ ਕੋਰਸ ਦੌਰਾਨ ਚਾਰ ਵਾਰ ਵਿਦੇਸ਼ਾਂ ਵਿੱਚ ਤਾਇਨਾਤ ਕੀਤਾ ਗਿਆ ਸੀ: ਇਕ ਵਾਰ ਬੋਸਨੀਆ ਅਤੇ ਹਰਜ਼ੇਗੋਵੀਨਾ, ਅਤੇ ਤਿੰਨ ਵਾਰ ਅਫਗਾਨਿਸਤਾਨ ਵਿੱਚ[4]

ਰੱਖਿਆ ਮੰਤਰੀ[ਸੋਧੋ]

[5]

ਸਨਮਾਨ ਅਤੇ ਪ੍ਰਾਪਤੀਆਂ[ਸੋਧੋ]

ਹਰਜੀਤ ਸਿੰਘ ਸੱਜਣ ਆਪਣੀ ਬਹਾਦਰੀ ਅਤੇ ਦੇਸ਼ ਪ੍ਰਤੀ ਵਫ਼ਾਦਾਰੀ ਕਾਰਨ 2013 ਵਿੱਚ ਮੈਰੀਟੋਰੀਅਸ ਸਰਵਿਸ ਮੈਡਲ, ਕੈਨੇਡੀਅਨ ਪੀਸ ਕੀਪਿੰਗ ਮੈਡਲ, ਆਰਡਰ ਆਫ ਮਿਲਟਰੀ ਮੈਰਿਟ ਅੈਵਾਰਡ ਸਮੇਤ ਅਨੇਕਾਂ ਮੈਡਲ ਅਤੇ ਮਾਣ ਸਨਮਾਨ ਪ੍ਰਾਪਤ ਚੁੱਕਾ ਹੈ। ਉਹ ਤਾਲਿਬਾਨ ਖ਼ਿਲਾਫ਼ ਗੁਪਤ ਸੂਚਨਾ ਇਕੱਠੀ ਕਰਨ ਦਾ ਬਹੁਤ ਮਾਹਰ ਸੀ। ਉਸ ਨੂੰ ਨਾਟੋ ਦੇ ਇੰਚਾਰਜ ਬ੍ਰਿਗੇਡੀਅਰ ਜਨਰਲ ਡੇਵਿਡ ਫਰੇਜ਼ਰ ਵੱਲੋਂ ਬੈਸਟ ਇਟੈਲੀਜੈਂਸ ਅਫ਼ਸਰ ਦਾ ਅੈਵਾਰਡ ਵੀ ਦਿੱਤਾ ਜਾ ਚੁੱਕਾ ਹੈ। ਉਹ ਬ੍ਰਿਟਿਸ਼ ਕੋਲੰਬੀਆ ਦੇ ਲੈਫਟੀਨੈਂਟ ਗਵਰਨਰ ਦਾ ਏਡੀਸੀ ਵੀ ਰਹਿ ਚੁੱਕਾ ਹੈ।[3]


References[ਸੋਧੋ]

  1. "Military camaraderie cuts across political lines for two B.C. candidates". Vancouver Sun. April 18, 2015. 
  2. http://www.cbc.ca/news/canada/british-columbia/harjit-sajjan-badass-canada-defence-minister-1.3304931
  3. 3.0 3.1 "ਕੈਨੇਡਾ ਦਾ ਦਸਤਾਰਧਾਰੀ ਰੱਖਿਆ ਮੰਤਰੀ". ਪੰਜਾਬੀ ਟ੍ਰਿਬਿਊਨ. 15 ਨਵੰਬਰ 2015. Retrieved 16 ਫ਼ਰਵਰੀ 2016.  Check date values in: |access-date=, |date= (help)
  4. 4.0 4.1 4.2 Baluja, Tamara (5 November 2015). "Harjit Sajjan: Meet Canada's new 'badass' defence minister". CBC News. Retrieved 5 November 2015. 
  5. "Full list of Justin Trudeau's cabinet". CBC News. 

External links[ਸੋਧੋ]