ਹਰਿਆਣੇ ਦੇ ਜ਼ਿਲ੍ਹੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭਾਰਤ ਦੇ ਹਰਿਆਣਾ ਰਾਜ ਦੇ 22 ਜਿਲ੍ਹੇ ਹਨ। ਜਦੋਂ ਹਰਿਆਣਾ ਰਾਜ 1966 ਨੂੰ ਬਣਾਇਆ ਗਿਆ ਸੀ, ਉਦੋਂ ਇਸ ਵਿੱਚ ਸੱਤ ਜਿਲ੍ਹੇ ਸਨ, ਅਤੇ ਬਾਅਦ ਵਿੱਚ 15 ਹੋਰ ਬਣਾਏ ਗਏ ਸਨ। ਹਰਿਆਣਾ, ਭਾਰਤ ਦੇ ਉੱਤਰੀ ਖੇਤਰ ਦਾ ਇੱਕ ਰਾਜ ਹੈ ਅਤੇ ਦੇਸ਼ ਦਾ ਅਠਾਰ੍ਹਵਾਂ ਸਭ ਤੋਂ ਵੱਧ ਆਬਾਦੀ ਵਾਲਾ ਰਾਜ ਹੈ। ਇਸ ਦੀ ਸਰਹੱਦ ਉੱਤਰ ਵੱਲ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਅਤੇ ਪੱਛਮ ਅਤੇ ਦੱਖਣ ਵੱਲ ਰਾਜਸਥਾਨ ਨਾਲ ਲੱਗਦੀ ਹੈ। ਯਮੁਨਾ ਨਦੀ ਉੱਤਰ ਪ੍ਰਦੇਸ਼ ਦੇ ਨਾਲ ਪੂਰਬੀ ਸਰਹੱਦ ਨੂੰ ਪ੍ਰਭਾਸ਼ਿਤ ਕਰਦੀ ਹੈ। ਹਰਿਆਣਾ ਵੀ ਤਿੰਨ ਪਾਸਿਆਂ ਤੋਂ ਦਿੱਲੀ ਨੂੰ ਘੇਰਦਾ ਹੈ ਅਤੇ ਉੱਤਰੀ, ਪੱਛਮੀ ਅਤੇ ਦੱਖਣ ਦੀਆਂ ਸਰਹੱਦਾਂ ਬਣਾਉਂਦਾ ਹੈ। ਸਿੱਟੇ ਵਜੋਂ, ਹਰਿਆਣੇ ਦਾ ਇੱਕ ਵੱਡਾ ਖੇਤਰ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਸ਼ਾਮਲ ਕੀਤਾ ਗਿਆ ਹੈ।ਚੰਡੀਗੜ੍ਹ ਸਾਂਝੇ ਤੌਰ ਤੇ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਹੈ।

ਇਤਿਹਾਸ[ਸੋਧੋ]

1 ਨਵੰਬਰ, 1966 ਨੂੰ ਪੂਰਬੀ ਪੰਜਾਬ ਦੀ ਵੰਡ ਦੀ ਯੋਜਨਾ ਦੇ ਅਨੁਸਾਰ, ਹਰਿਆਣਾ ਨੂੰ ਸੱਤ ਜ਼ਿਲ੍ਹਿਆਂ ਦੇ ਨਾਲ ਇੱਕ ਵੱਖਰਾ ਰਾਜ ਬਣਾਇਆ ਗਿਆ ਸੀ। ਸੱਤ ਜ਼ਿਲ੍ਹੇ ਰੋਹਤਕ, ਜੀਂਦ, ਹਿਸਾਰ, ਮਹਿੰਦਰਗੜ੍ਹ, ਗੁੜਗਾਉਂ, ਕਰਨਾਲ, ਅੰਬਾਲਾ ਸਨ। ਇਹ ਵੰਡ ਭਾਸ਼ਾਈ ਜਨਸੰਖਿਆ ਦੇ ਅਧਾਰਤ ਸੀ ਅਤੇ ਇਹ ਲੋਕ ਸਭਾ ਦੇ ਉਸ ਸਮੇਂ ਦੇ ਸਪੀਕਰ, ਸੰਸਦੀ ਕਮੇਟੀ ਦੇ ਸਰਦਾਰ ਹੁਕਮ ਸਿੰਘ ਦੀ ਸਿਫ਼ਾਰਸ਼ ਤੋਂ ਬਾਅਦ ਆਯੋਜਿਤ ਕੀਤਾ ਗਿਆ ਸੀ। ਬਾਅਦ ਵਿਚ ਪਹਿਲੇ ਜ਼ਿਲ੍ਹਿਆਂ ਨੂੰ ਮੁੜ ਸੰਗਠਿਤ ਕਰਕੇ ਹੋਰ 15 ਜ਼ਿਲ੍ਹੇ ਸ਼ਾਮਲ ਕੀਤੇ ਗਏ ਸਨ। ਹਰਿਆਣਾ ਦੇ ਪਹਿਲੇ ਮੁੱਖ ਮੰਤਰੀ ਪੰਡਤ ਭਾਗਵਤ ਦਿਆਲ ਸ਼ਰਮਾ।

ਜ਼ਿਲ੍ਹੇ[ਸੋਧੋ]

ਹੇਠਾਂ ਹਰਿਆਣਾ ਦੇ 22 ਜਿਲ੍ਹੇ ਲਿਖੇ ਗਏ ਹਨ:

# ਜਿਲ੍ਹਾ ਹੈੱਡਕੁਆਟਰ ਖੇਤਰਫਲ
(ਕਿਲੋਮੀਟਰ² 'ਚ)
ਜਨਸੰਖਿਆ (2001 ਤੱਕ ) ਨਕਸ਼ਾ
1 ਅੰਬਾਲਾ ਅੰਬਾਲਾ 1.574 1,013,660
2 ਭਿਵਾਨੀ ਭਿਵਾਨੀ 4,778 1,425,022
3 ਮਹਿੰਦਰਗੜ੍ਹ ਨਾਰਨੌਲ 1859 812,521
4 ਫ਼ਤਿਹਾਬਾਦ ਫ਼ਤਿਹਾਬਾਦ 2538 806,158
5 ਗੁਰੂਗ੍ਰਾਮ ਗੁਰੂਗ੍ਰਾਮ 1253 870,539
6 ਹਿਸਾਰ ਹਿਸਾਰ 3983 1,537,117
7 ਝੱਜਰ ਝੱਜਰ 1834 880,072
8 ਜੀਂਦ ਜੀਂਦ 2702 1,189,827
9 ਕੈਥਲ ਕੈਥਲ 2317 946,131
10 ਕਰਨਾਲ ਕਰਨਾਲ 2520 1,274,183
11 ਕੁਰਕਸ਼ੇਤਰ ਕੁਰਕਸ਼ੇਤਰ 1530 825,454
12 ਫਰੀਦਾਬਾਦ ਫਰੀਦਾਬਾਦ 1,792 1,990,719
13 ਸੋਨੀਪੱਤ ਸੋਨੀਪੱਤ 2122 1,278,830
14 ਸਰਸਾ ਸਰਸਾ 4277 1,116,649
15 ਪੰਚਕੁਲਾ ਪੰਚਕੁਲਾ 898 468,411
16 ਪਾਣੀਪੱਤ ਪਾਣੀਪੱਤ 1268 967,449
17 ਰੇਵਾੜੀ ਰੇਵਾੜੀ 1582 765,351
18 ਰੋਹਤਕ ਰੋਹਤਕ 1745 940,128
19 ਯਮਨਾ ਨਗਰ ਯਮਨਾ ਨਗਰ 1768 1,041,630
20 ਮੇਵਾਤ ਨੁਹ 1874 993,617
21 ਚਰਖੀ ਦਾਦਰੀ ਚਰਖੀ ਦਾਦਰੀ
22 ਪਲਵਲ ਪਲਵਲ

ਪ੍ਰਸ਼ਾਸਨ[ਸੋਧੋ]

ਹਰਿਆਣਾ ਰਾਜ  ਇੱਕ ਜ਼ਿਲ੍ਹਾ ਪ੍ਰਸ਼ਾਸਕੀ ਭੂਗੋਲਿਕ ਇਕਾਈ ਹੈ, ਜਿਸਦਾ ਮੁਖੀ ਇੱਕ ਡਿਪਟੀ ਕਮਿਸ਼ਨਰ ਜਾਂ ਜ਼ਿਲ੍ਹਾ ਮੈਜਿਸਟਰੇਟ ਹੁੰਦਾ ਹੈ, ਜੋ ਇੱਕ ਭਾਰਤੀ ਪ੍ਰਬੰਧਕੀ ਅਧਿਕਾਰੀ ਨਾਲ ਸਬੰਧਤ ਹੈ। ਜ਼ਿਲ੍ਹਾ ਮੈਜਿਸਟਰੇਟ ਜਾਂ ਡਿਪਟੀ ਕਮਿਸ਼ਨਰ ਦੀ ਸਹਾਇਤਾ ਹਰਿਆਣਾ ਸਿਵਲ ਸਰਵਿਸ ਅਤੇ ਹੋਰ ਰਾਜ ਸੇਵਾਵਾਂ ਨਾਲ ਜੁੜੇ ਕਈ ਅਧਿਕਾਰੀਆਂ ਦੁਆਰਾ ਕੀਤੀ ਜਾਂਦੀ ਹੈ। ਇੱਕ ਪੁਲਿਸ ਸੁਪਰਡੈਂਟ,  ਭਾਰਤੀ ਪੁਲਿਸ ਸੇਵਾ ਨਾਲ ਸਬੰਧਤ ਅਧਿਕਾਰੀ ਨੂੰ ਜ਼ਿਲ੍ਹੇ ਦੇ ਅਮਨ-ਕਾਨੂੰਨ ਅਤੇ ਸਬੰਧਿਤ ਮੁੱਦਿਆਂ ਨੂੰ ਕਾਇਮ ਰੱਖਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਸ ਦੀ ਸਹਾਇਤਾ ਹਰਿਆਣਾ ਪੁਲਿਸ ਸੇਵਾ ਦੇ ਅਧਿਕਾਰੀਆਂ ਅਤੇ ਹਰਿਆਣਾ ਪੁਲਿਸ ਦੇ ਹੋਰ ਅਧਿਕਾਰੀਆਂ ਦੁਆਰਾ ਕੀਤੀ ਜਾਂਦੀ ਹੈ।

ਜੰਗਲਾਤ ਦਾ ਇੱਕ ਡਿਪਟੀ ਕਨਜ਼ਰਵੇਟਰ, ਭਾਰਤੀ ਜੰਗਲਾਤ ਸੇਵਾ ਨਾਲ ਸਬੰਧਤ ਇੱਕ ਅਧਿਕਾਰੀ ਜ਼ਿਲ੍ਹੇ ਦੇ ਜੰਗਲਾਂ, ਵਾਤਾਵਰਣ ਅਤੇ ਜੰਗਲੀ-ਜੀਵਨ ਨਾਲ ਜੁੜੇ ਮੁੱਦਿਆਂ ਦੇ ਪ੍ਰਬੰਧਨ ਲਈ ਜ਼ਿੰਮੇਵਾਰ ਹੈ। ਉਸਦੀ ਸਹਾਇਤਾ ਹਰਿਆਣਾ ਜੰਗਲਾਤ ਸੇਵਾ ਦੇ ਅਧਿਕਾਰੀਆਂ ਅਤੇ ਹਰਿਆਣਾ ਦੇ ਜੰਗਲਾਤ ਦੇ ਹੋਰ ਅਧਿਕਾਰੀ ਅਤੇ ਹਰਿਆਣਾ ਜੰਗਲੀ-ਜੀਵਨ ਦੇ ਅਧਿਕਾਰੀਆਂ ਦੁਆਰਾ ਕੀਤੀ ਜਾਂਦੀ ਹੈ।

ਸੈਕਟਰਲ ਵਿਕਾਸ ਦੀ ਦੇਖਭਾਲ ਹਰ ਵਿਕਾਸ ਵਿਭਾਗ ਦੇ ਜ਼ਿਲ੍ਹਾ ਮੁਖੀ ਜਿਵੇਂ ਪੀਡਬਲਯੂਡੀ, ਸਿਹਤ, ਸਿੱਖਿਆ, ਖੇਤੀਬਾੜੀ, ਪਸ਼ੂ ਪਾਲਣ, ਆਦਿ ਕਰਦੇ ਹਨ। ਇਹ ਅਧਿਕਾਰੀ ਵੱਖ ਵੱਖ ਰਾਜ ਸੇਵਾਵਾਂ ਨਾਲ ਸਬੰਧਤ ਹਨ।


ਹਰਿਆਣਾ ਰਾਜ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।