ਹਿਸਾਰ
ਹਿਸਾਰ | |
---|---|
ਸ਼ਹਿਰ | |
ਦੇਸ਼ | ![]() |
ਰਾਜ | ਹਰਿਆਣਾ |
ਜ਼ਿਲ੍ਹਾ | ਹਿਸਾਰ[1] |
ਬਾਨੀ | ਫ਼ਿਰੋਜ ਸ਼ਾਹ ਤੁਗ਼ਲਕ |
ਉੱਚਾਈ | 215 m (705 ft) |
ਆਬਾਦੀ (2011) | |
• ਕੁੱਲ | 3,01,249 |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਡਾਕ ਕੋਡ | 125001 |
ਟੈਲੀਫੋਨ ਕੋਡ | 91-1662 xxx xxx |
ਵਾਹਨ ਰਜਿਸਟ੍ਰੇਸ਼ਨ | HR-20, HR-39 |
ਹਿਸਾਰ ਸ਼ਹਿਰ ਹਿੰਦੀ: हिसार ਭਾਰਤ ਦੇ ਹਰਿਆਣਾ ਰਾਜ ਦਾ ਪੁਰਾਣਾ ਅਤੇ ਮੁੱਖ ਸ਼ਹਿਰ ਹੈ ।
ਭੂਗੋਲਿਕ ਸਥਿਤੀ
[ਸੋਧੋ]ਇਤਿਹਾਸ
[ਸੋਧੋ]ਹਿਸਾਰ ਸ਼ਹਿਰ ਫ਼ਿਰੋਜ ਸ਼ਾਹ ਦੇ ਕਿਲ੍ਹੇ ਦੀ ਬਦੌਲਤ ਵਸਿਆ ਹੋਇਆ ਹੈ। ਪੁਰਾਣੇ ਸਮੇਂ ਵਿੱਚ ਹਿਸਾਰ ਨੂੰ 'ਹਿਸਾਰ-ਏ-ਫ਼ਿਰੋਜ਼ਾ’(ਭਾਵ ਫ਼ਿਰੋਜ਼ਸ਼ਾਹ ਦਾ ਕਿਲ੍ਹਾ) ਕਿਹਾ ਜਾਂਦਾ ਸੀ। ਅਰਬੀ ਫ਼ਾਰਸੀ ਵਿੱਚ ਕਿਲ੍ਹੇ ਲਈ 'ਹਿਸਾਰ' ਸ਼ਬਦ ਵਰਤਿਆ ਜਾਂਦਾ ਹੈ। ਅਜੋਕੇ ਹਿਸਾਰ ਦੀ ਥਾਂ ਪੁਰਾਣੇ ਸਮੇਂ ਵਿੱਚ ਇੱਥੇ ਮੀਲਾਂ ਤੱਕ ਉਜਾੜ ਬੀਆਬਾਨ ਸੀ। ਫ਼ਿਰੋਜ਼ਸ਼ਾਹ ਤੁਗਲਕ ਨੇ ਪ੍ਰਸ਼ਾਸਨ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜੰਗਲ ਵਿੱਚ ਕਿਲ੍ਹੇ ਦਾ ਨਿਰਮਾਣ ਕੀਤਾ ਸੀ। ਇਤਿਹਾਸਕਾਰਾਂ ਅਨੁਸਾਰ ਭਾਰਤ ਦੀ ਸਿੰਚਾਈ ਵਿਵਸਥਾ ਵਿੱਚ ਫ਼ਿਰੋਜ਼ਸ਼ਾਹ ਤੁਗਲਕ ਦਾ ਪ੍ਰਮੁੱਖ ਯੋਗਦਾਨ ਹੈ। ਇਤਿਹਾਸ ਵਿੱਚ ਤੁਗਲਕ ਦੁਆਰਾ ਕਢਵਾਈਆਂ ਪੰਜ ਪ੍ਰਮੁੱਖ ਨਹਿਰਾਂ ਦਾ ਜ਼ਿਕਰ ਆਉਂਦਾ ਹੈ। ਫ਼ਿਰੋਜ਼ਸ਼ਾਹ ਨੇ ਕਿਲ੍ਹੇ ਦਾ ਨਿਰਮਾਣ ਕਰਨ ਤੋਂ ਬਾਅਦ ਯਮਨਾ ਤੋਂ ਹਿਸਾਰ ਤੱਕ ਵੀ ਇੱਕ ਨਹਿਰ ਕਢਵਾਈ ਸੀ ਕਿਉਂਕਿ ਉਸ ਵਕਤ ਇਸ ਇਲਾਕੇ ਵਿੱਚ ਪੀਣ ਲਈ ਵੀ ਪਾਣੀ ਨਹੀਂ ਮਿਲਦਾ ਸੀ। ਫ਼ਿਰੋਜ਼ਸ਼ਾਹ ਨੇ ਹਿਸਾਰ (ਕਿਲ੍ਹੇ) ਦਾ ਨਿਰਮਾਣ ਲਗਪਗ 650 ਸਾਲ ਪਹਿਲਾਂ ਕੀਤਾ ਸੀ। ਉਦੋਂ ਇਸ ਔੜ ਮਾਰੇ ਇਲਾਕੇ ਵਿੱਚ ਪੀਣ ਲਈ ਇੱਕ ਘੜਾ ਪਾਣੀ ਚਾਰ ਜੀਤਲ ਤੇ ਇੱਕ ਮਣ ਕਣਕ ਸੱਤ ਤੋਂ ਦਸ ਜੀਤਲ ਤੱਕ ਮਿਲਦੀ ਸੀ। ਜੀਤਲ ਉਸ ਵਕਤ ਤੁਗਲਕ ਦੀ ਕਰੰਸੀ ਦਾ ਨਾਂ ਸੀ।[2]
ਪੁਰਾਤਨ ਇਮਾਰਤਾਂ
[ਸੋਧੋ]ਹਿਸਾਰ-ਏ-ਫ਼ਿਰੋਜ਼ਾ
[ਸੋਧੋ]ਇਹ ਕਿਲ੍ਹਾ ਫ਼ਿਰੋਜ ਸ਼ਾਹ ਤੁਗ਼ਲਕ ਨੇ ਬਣਵਾਇਆ ਸੀ। ਕਿਲ੍ਹਾ ਬਣਵਾਉਣ ਲਈ ਫ਼ਿਰੋਜ਼ਸ਼ਾਹ ਬਹੁਤਾ ਕੁਝ ਮੰਦਰਾਂ ਨੂੰ ਭੰਨ ਤੋੜ ਕੇ ਲਿਆਇਆ ਸੀ, ਫਿਰ ਵੀ ਕਿਲ੍ਹੇ ਨੂੰ ਵੇਖ ਕੇ ਫ਼ਿਰੋਜ਼ਸ਼ਾਹੀ ਭਵਨ ਨਿਰਮਾਣ ਕਲਾ ਦੀ ਦਾਦ ਦੇਣੀ ਬਣਦੀ ਹੈ। ਉਸ ਨੇ ਕਿਲ੍ਹੇ ਨੂੰ ਸੁੰਦਰ ਅਤੇ ਮਜ਼ਬੂਤ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਸੀ। ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਉਸ ਨੇ 1354 ਈਸਵੀ ਵਿੱਚ ਖ਼ੁਦ ਕੋਲ ਖੜ੍ਹ ਕੇ ਹਿਸਾਰ-ਏ-ਫ਼ਿਰੋਜ਼ਾ ਦਾ ਨਿਰਮਾਣ ਕਰਵਾਇਆ ਸੀ। ਇਹ ਢਾਈ ਸਾਲਾਂ ਵਿੱਚ ਮੁਕੰਮਲ ਹੋ ਗਿਆ ਸੀ। ਕਿਲ੍ਹੇ ਦੀ ਬਾਹਰੀ ਚਾਰਦੀਵਾਰੀ ਲਈ ਉਸ ਨੇ ਨਰਸਾਇ ਦੀ ਪਹਾੜੀ ਤੋਂ ਪੱਥਰ ਮੰਗਵਾਇਆ ਸੀ। ਇਸ ਦੀ ਮਜ਼ਬੂਤੀ ਲਈ ਥਾਂ-ਥਾਂ ਬੁਰਜ ਬਣਵਾਏ ਗਏ ਤੇ ਚਾਰਦੀਵਾਰੀ ਦੇ ਬਾਹਰਵਾਰ ਡੂੰਘੀ ਖੱਡ ਪੁਟਵਾਈ ਗਈ ਸੀ। ਹਿਸਾਰ-ਏ-ਫ਼ਿਰੋਜ਼ਾ ਵਿੱਚ ਗੁਜਰੀ ਮਹਿਲ ਤੋਂ ਇਲਾਵਾ ਮਸਜਿਦ, ਦੀਵਾਨ-ਏ-ਆਮ, ਬਾਰਾਂਦਰੀ,ਤਿੰਨ ਤਹਿਖਾਨੇ ਅਤੇ ਰਾਜਨੀਤਕ ਅਪਰਾਧੀਆਂ ਲਈ ਬੈਰਕਾਂ ਬਣਵਾਈਆਂ ਗਈਆਂ ਸਨ। ਕਿਲ੍ਹੇ ਦੀ ਸ਼ੋਭਾ ਲਈ ਥਾਂ-ਥਾਂ ਕਲਾਤਮਕ ਬੁਰਜੀਆਂ ਬਣਵਾਈਆਂ ਗਈਆਂ ਸਨ। ਕੁਝ ਬੁਰਜੀਆਂ ਉਪਰ ਮੌਰੀਆਕਾਲੀਨ ਅਭਿਲੇਖ ਵੀ ਦਰਜ ਹਨ। ਕਿਲ੍ਹੇ ਵਿੱਚ ਨਮਾਜ਼ ਅਦਾ ਕਰਨ ਲਈ ਬਣਵਾਈ ਗਈ ਮਸਜਿਦ ਕੋਲ ਫ਼ਿਰੋਜ਼ਸ਼ਾਹ ਨੇ ਯਾਦਗਾਰੀ ਲਾਟ ਸਥਾਪਿਤ ਕੀਤੀ ਸੀ। ਪੰਜ ਹਿੱਸਿਆਂ ਵਿੱਚ ਵੰਡੀ ਲਾਲ-ਭੂਰੇ ਰੰਗ ਦੀ ਇਸ ਲਾਟ ਕਰਕੇ ਅੱਜਕੱਲ੍ਹ ਫ਼ਿਰੋਜ਼ਸ਼ਾਹੀ ਮਸਜਿਦ ਨੂੰ ਲਾਟ ਮਸਜਿਦ ਕਿਹਾ ਜਾਂਦਾ ਹੈ। ਕਿਲ੍ਹੇ ਵਿੱਚ ਹੇਠੋਂ ਉਪਰ ਜਾਣ ਅਤੇ ਉਪਰੋਂ ਹੇਠਾਂ ਆਉਣ ਲਈ ਬਣੀਆਂ ਪੌੜੀਆਂ ਕੋਈ ਭੇਤੀ ਹੀ ਲੱਭ ਸਕਦਾ ਹੈ। ਦੀਵਾਰਾਂ ਅੰਦਰ ਬਣੀਆਂ ਇਹ ਪੌੜੀਆਂ ਹਰੇਕ ਦੀ ਨਜ਼ਰ ਨਹੀਂ ਚੜ੍ਹਦੀਆਂ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇੱਥੇ ਥਾਂ-ਥਾਂ ਮੋਰਚੇ ਬਣਾਏ ਗਏ ਸਨ। [2]
ਗੁਜਰੀ ਮਹਿਲ
[ਸੋਧੋ]ਤੁਗਲਕ ਨੇ ਛਾਉਣੀ ਰੂਪੀ ਫ਼ਿਰੋਜ਼ਸ਼ਾਹੀ ਕਿਲ੍ਹੇ ਦਾ ਨਿਰਮਾਣ ਕਰਨ ਤੋਂ ਬਾਅਦ ਇਸ ਦੇ ਅੰਦਰ ਹੀ ਮਹਿਲ ਦਾ ਨਿਰਮਾਣ ਕਰਵਾਇਆ ਸੀ। ਇਸ ਮਹਿਲ ਨੂੰ ਅੱਜਕੱਲ੍ਹ ਗੁਜਰੀ ਮਹਿਲ ਅਤੇ ਹਿਸਾਰ ਨੂੰ ਗੁਜਰੀ ਸ਼ਹਿਰ ਵੀ ਕਿਹਾ ਜਾਂਦਾ ਹੈ। ਇੱਕ ਦੰਦ ਕਥਾ ਮੁਤਾਬਕ ਇਸ ਇਲਾਕੇ ਦੀ ਵਸਨੀਕ ਗੁਜਰੀ ਨਾਮਕ ਲੜਕੀ ਫ਼ਿਰੋਜ਼ਸ਼ਾਹ ਦੀ ਪ੍ਰੇਮਿਕਾ ਸੀ। ਜਦੋਂ ਗੁਜਰੀ ਨੇ ਆਪਣੇ ਬਜ਼ੁਰਗ ਮਾਪਿਆਂ ਨੂੰ ਛੱਡ ਕੇ ਦਿੱਲੀ ਜਾਣ ਤੋਂ ਅਸਮਰੱਥਾ ਜ਼ਾਹਿਰ ਕੀਤੀ ਤਾਂ ਫ਼ਿਰੋਜ਼ਸ਼ਾਹ ਨੇ ਇੱਥੇ ਕਿਲ੍ਹੇ ਵਿੱਚ ਹੀ ਉਸ ਲਈ ਮਹਿਲ ਬਣਵਾ ਦਿੱਤਾ ਸੀ। [2]
ਜਹਾਜ਼ ਕੋਠੀ
[ਸੋਧੋ]ਹਿਸਾਰ-ਏ-ਫ਼ਿਰੋਜ਼ਾ ਦੇ ਪੂਰਬ ਵਿੱਚ ਜਹਾਜ਼ ਕੋਠੀ ਸਥਿਤ ਹੈ। 'ਜਹਾਜ਼ ਕੋਠੀ'ਜੌਰਜ ਥੋਮਸ ਨੇ ਆਪਣੀ ਰਿਹਾਇਸ਼ ਵਾਸਤੇ ਬਣਵਾਈ ਸੀ। ਹਿਸਾਰ-ਏ-ਫ਼ਿਰੋਜ਼ਾ ਅੰਗਰੇਜ਼ਾਂ ਦੇ ਹੱਥ ਆਉਣ ਤੋਂ ਪਹਿਲਾਂ ਜੌਰਜ ਥੋਮਸ ਦੇ ਹੱਥ ਆ ਗਿਆ ਸੀ। ਆਇਰਲੈਂਡ ਦੇ ਜੌਰਜ ਥੋਮਸ ਨੇ ਹਾਂਸੀ ਨੂੰ ਰਾਜਧਾਨੀ ਬਣਾ ਕੇ 1797 ਤੋਂ 1802 ਤਕ ਰਾਜ ਕੀਤਾ। ਇੱਥੇ ਸਥਿਤ ਜੌਰਜ ਥੋਮਸ ਦੀ ਕੋਠੀ ਸਮੁੰਦਰੀ ਜਹਾਜ਼ ਦਾ ਝਾਉਲਾ ਪਾਉਂਦੀ ਹੈ ਤੇ ਸਮੁੰਦਰੀ ਜਹਾਜ਼ ਵਰਗੀ ਹੋਣ ਕਰਕੇ ਇਸ ਨੂੰ 'ਜਹਾਜ਼ ਕੋਠੀ’ਕਿਹਾ ਜਾਂਦਾ ਹੈ। ਅੰਗਰੇਜ਼ਾਂ ਵੇਲੇ ਇਹ ਕੋਠੀ ਕੁਝ ਸਮਾਂ ਜੇਮਜ਼ ਸਕਿਨਰ ਦੀ ਰਿਹਾਇਸ਼ ਰਹੀ। ਇਸ ਦੇ ਮਹੱਤਵ ਨੂੰ ਵੇਖਦਿਆਂ ਹਰਿਆਣਾ ਸਰਕਾਰ ਨੇ ਇਸ ਨੂੰ ਸੁਰੱਖਿਆ ਪ੍ਰਦਾਨ ਕੀਤੀ ਹੈ। [2]
ਜਨ-ਜੀਵਨ
[ਸੋਧੋ]ਸਥਾਨਕ ਭਾਸ਼ਾ ਅਤੇ ਸੱਭਿਆਚਾਰ
[ਸੋਧੋ]ਹਿਸਾਰ ਦੀ ਸਥਾਨਕ ਭਾਸ਼ਾ ਹਿੰਦੀ ਦੀ ਬੋਲੀ ਹਰਿਆਣਵੀ ਹੈ ।ਪੰਜਾਬੀ ਭਾਸ਼ਾ ਬੋਲਣ ਵਾਲੀ ਵਸੋਂ ਵੀ ਕੁਝ ਹਿੱਸਾ ਹੈ ।
ਵਿੱਦਿਅਕ ਸੰਸਥਾਨ
[ਸੋਧੋ]ਹਿਸਾਰ ਸ਼ਹਿਰ ਵਿੱਚ ਦੋ ਯੂਨੀਵਰਸਿਟੀਆਂ ਹਨ।ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਅਤੇ ਗੁਰੂ ਜੰਭੇਸ਼ਵਰ ਯੂਨੀਵਰਸਿਟੀ ।
ਵਪਾਰਕ ਪੱਖ
[ਸੋਧੋ]ਹਵਾਲੇ
[ਸੋਧੋ]- ↑ "Census of Hisar city". Government of India. Archived from the original on 5 May 2012. Retrieved 23 May 2012.
- ↑ 2.0 2.1 2.2 2.3 ਇਕਬਾਲ ਸਿੰਘ ਹਮਜਾਪੁਰ ਤੁਗ਼ਲਕ ਦਾ ਹਿਸਾਰ-ਏ-ਫ਼ਿਰੋਜ਼ਾ
ਬਾਹਰੀ ਲਿੰਕ
[ਸੋਧੋ]![](http://upload.wikimedia.org/wikipedia/commons/thumb/4/4a/Commons-logo.svg/30px-Commons-logo.svg.png)