ਹੇਲੇਨਾ ਆਰੌਖੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹੇਲੇਨਾ ਆਰੌਖੋ
1992 ਵਿੱਚ ਹੇਲੇਨਾ ਆਰੌਖੋ
ਜਨਮ(1934-01-20)20 ਜਨਵਰੀ 1934
ਬੋਗੋਤਾ ਡੀ.ਸੀ., ਕੋਲੰਬੀਆ
ਮੌਤ2 ਫਰਵਰੀ 2015(2015-02-02) (ਉਮਰ 81)
ਕੌਮੀਅਤਕੋਲੰਬੀਅਨ-ਸਵਿਸ
ਕਿੱਤਾਸਾਹਿਤਿਕ ਆਲੋਚਨਾ, ਪ੍ਰੋਫੈਸਰ
ਪ੍ਰਭਾਵਿਤ ਕਰਨ ਵਾਲੇਸਿਮੋਨ ਦ ਬੋਵੁਆਰ, ਵਰਜੀਨੀਆ ਵੁਲਫ਼
ਜੀਵਨ ਸਾਥੀਪੀਏਰ੍ਰੇ ਅਲਬਰੇਖ਼ਤ ਦੇ ਮਾਰਤਿਨੀ
ਔਲਾਦਫਰਮਾ:Hide
ਰਿਸ਼ਤੇਦਾਰਆਲਫੋਨਸੋ ਆਰੌਖੋ ਗਾਵਿਰਿਆ (ਪਿਤਾ)
ਇਨਾਮਪਲਾਤੇਰੋ ਅਵਾਰਡ
1984 Post-nadaístas colombianas
ਵਿਧਾਨਾਵਲ, ਛੋਟੀ ਕਹਾਣੀ

ਹੇਲੇਨਾ ਆਰੌਖੋ ਓਰਤਿਸ (20 ਜਨਵਰੀ 1934 – 2 ਫਰਵਰੀ 2015) ਇੱਕ ਲੇਖਕ ਅਤੇ ਲਾਤੀਨੀ ਅਮਰੀਕੀ ਸਾਹਿਤ ਅਤੇ ਵੁਮੈਨ'ਸ ਸਟਡੀਜ਼ ਦੀ ਇੱਕ ਇੰਟਰਨੈਸ਼ਨਲ ਪ੍ਰੋਫੈਸਰ ਸੀ। ਉਸ ਦਾ ਕੰਮ ਸਾਹਿਤਕ ਆਲੋਚਨਾ ਦੇ ਵੱਖ-ਵੱਖ ਲਾਤੀਨੀ ਅਮਰੀਕੀ ਅਤੇ ਯੂਰਪੀ ਸਾਹਿਤਕ ਰਸਾਲਿਆਂ ਵਿੱਚ ਦੇਖਣ ਨੂੰ ਮਿਲਿਆ ਹੈ।[1]

ਨਿੱਜੀ ਜ਼ਿੰਦਗੀ[ਸੋਧੋ]

ਹੇਲੇਨਾ ਦਾ ਜਨਮ 20 ਜਨਵਰੀ,1934 ਨੂੰ ਬੋਗੋਤਾ, ਦੀ. ਸੀ., ਕੋਲੰਬੀਆ ਵਿੱਚ ਹੋਇਆ। ਉਹ ਆਪਣੇ ਮਾਤਾ-ਪਿਤਾ ਆਲਫੋਨਸੋ ਆਰਾਉਖੋ ਗਾਵਿਰਿਆ ਅਤੇ ਇਮਾ ਓਰਤਿਸ ਦੇ ਚਾਰ ਬੱਚਿਆਂ ਵਿਚੋਂ ਦੂਜੇ ਸਥਾਨ 'ਤੇ ਸੀ।[2] ਉਸ ਦਾ ਵਿਆਹ ਪੀਏਰ੍ਰੇ ਆਲਬਰੇਖ਼ਤ ਦੇ ਮਾਰਤਿਨੀ ਨਾਲ ਹੋਇਆ। ਇਸ ਜੋੜੇ ਦੀਆਂ ਚਾਰ ਧੀਆਂ: ਪ੍ਰਿਸਕਿੱਲਾ, ਗਿਸੇਲੇ, ਨਿਕੋਲ ਅਤੇ ਜੈਕਲਿਨ ਸਨ। ਉਸ ਨੇ ਆਪਣਾ ਬਚਪਨ ਅਤੇ ਜਵਾਨੀ ਕੋਲੰਬੀਆ ਅਤੇ ਵੇਨੇਜ਼ੂਏਲਾ, ਬ੍ਰਾਜ਼ੀਲ ਅਤੇ ਸੰਯੁਕਤ ਰਾਜਾਂ ਵਿੱਚ ਬਿਤਾਈ ਜਿੱਥੇ  ਉਸ ਦੇ ਬਚਪਨ ਅਤੇ ਜਵਾਨੀ ਵੈਨੇਜ਼ੁਏਲਾ, ਬ੍ਰਾਜ਼ੀਲ, ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਬਿਤਾਈ, ਜਿੱਥੇ ਉਨ੍ਹਾਂ ਦੇ ਪਿਤਾ ਨੂੰ ਇੱਕ ਡਿਪਲੋਮੈਟ ਵਜੋਂ ਨਿਯੁਕਤ ਕੀਤਾ ਗਿਆ ਸੀ; ਉਸ ਨੇ ਆਪਣਾ ਹਾਈ ਸਕੂਲ ਲਈ ਵਾਸ਼ਿੰਗਟਨ, ਡੀ. ਸੀ (1948-1949) ਵਿੱਖੇ ਇਮਾਕੂਲਾਤਾ ਹਾਈ ਸਕੂਲ ਵਿੱਚ ਦਾਖਿਲਾ ਲਿਆ ਅਤੇ 15 ਸਾਲ ਦੀ ਉਮਰ ਵਿੱਚ ਉਸ ਨੇ ਗ੍ਰੈਜੁਏਸ਼ਨ ਪੂਰੀ ਕੀਤੀ।ਉਸ ਨੇ ਕੋਲੰਬੀਆ ਵਾਪਿਸ ਆ ਕੇ ਕੋਲੰਬੀਆ ਰਾਸ਼ਟਰੀ ਯੂਨੀਵਰਸਿਟੀ ਤੋਂ ਸਾਹਿਤ ਅਤੇ ਫਲਸਫ਼ੇ ਵਿੱਚ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਆਪਣੇ ਵਿਆਹ ਤੱਕ ਪੜ੍ਹਾਈ ਲਗਾਤਾਰ ਕਰਦੀ ਰਹੀ। 1971 ਵਿੱਚ, ਉਹ ਆਪਣੀ ਧੀਆਂ ਨਾਲ ਸਵਿਟਜ਼ਰਲੈਂਡ ਚਲੀ ਗਈ ਅਤੇ ਕੁਝ ਸਮੇਂ ਬਾਅਦ ਹੀ ਉਹ ਵਿਧਵਾ ਹੋ ਗਈ। ਉਸ ਨੇ ਆਪਣੀ ਸਿੱਖਿਆ ਨੂੰ ਜੇਨੇਵਾ ਯੂਨੀਵਰਸਿਟੀ ਅਤੇ ਲੌਸੇਨੇ ਯੂਨੀਵਰਸਿਟੀ ਵਿੱਖੇ ਸਾਹਿਤਕ ਅਤੇ ਫ਼ਲਸਫ਼ੇ ਵਿੱਚ ਸਿੱਖਿਆ ਨੂੰ ਜਾਰੀ ਰੱਖਿਆ।

ਕੈਰੀਅਰ[ਸੋਧੋ]

ਉਸ ਨੇ ਕਈ ਸਾਹਿਤਕ ਆਲੋਚਨਾ ਲੇਖ, ਕਈ ਗਲਪ ਕਿਤਾਬਾਂ, ਕਈ ਛੋਟੀਆਂ ਕਹਾਣੀਆਂ ਅਤੇ ਲੇਖ ਪ੍ਰਕਾਸ਼ਿਤ ਕੀਤੇ।[3] ਉਸ ਨੇ ਸਪੇਨੀ ਤੋਂ ਅੰਗਰੇਜ਼ੀ, ਫਰੈਂਚ., ਇਤਾਲਵੀ ਅਤੇ ਜਰਮਨ ਵਿੱਚ ਅਨੁਵਾਦ ਕੀਤਾ। ਉਸ ਨੇ ਲੌਸੇਨ ਯੂਨੀਵਰਸਿਟੀ, ਸਵਿਟਜ਼ਰਲੈਂਡ (1994-2002) ਤੋਂ ਲਾਤੀਨੀ ਅਮਰੀਕੀ ਸਭਿਆਚਾਰ ਅਤੇ ਸਾਹਿਤ ਵਿੱਚ ਸਿਖਾਇਆ ਲਈ ਅਤੇ ਕਈ ਸੈਮੀਨਾਰ ਪੇਸ਼ ਕੀਤੇ ਅਤੇ ਲਾਤੀਨੀ ਅਮਰੀਕਨ ਮਹਿਲਾ ਲੇਖਕਾਂ ਬਾਰੇ ਅੰਤਰਰਾਸ਼ਟਰੀ ਕੋਰਸ ਕੀਤੇ।

ਚੁਨਿੰਦਾ ਕਾਰਜ[ਸੋਧੋ]

ਬੁੱਕ

ਜਰਨਲ ਲੇਖ

ਹਵਾਲੇ[ਸੋਧੋ]

  1. Falleció la escritora colombiana Helena Araújo (in Spanish)
  2. Restrepo Sáenz, José María; Rivas, Raimundo; Restrepo Posada, José (2000). Genealogías de Santa Fe de Bogotá (in Spanish). 6. Bogotá: Editorial Presencia. p. 280. OCLC 28546996. Retrieved 4 December 2012.  CS1 maint: Unrecognized language (link)
  3. Encyclopedia of Latin American and Caribbean Literature

ਬਾਹਰੀ ਲਿੰਕ[ਸੋਧੋ]