ਹੈਨਰੀਸ਼ ਹਰਟਜ਼
ਦਿੱਖ
ਹੈਨਰੀਸ਼ ਹਰਟਜ਼ | |
---|---|
ਜਨਮ | ਹੈਨਰੀਸ਼ ਰੁਡੌਲਫ਼ ਹਰਟਜ਼ 22 ਫਰਵਰੀ 1857 |
ਮੌਤ | 1 ਜਨਵਰੀ 1894 | (ਉਮਰ 36)
ਰਾਸ਼ਟਰੀਅਤਾ | ਜਰਮਨ |
ਅਲਮਾ ਮਾਤਰ | ਮਿਊਨਿਖ਼ ਦੀ ਯੂਨੀਵਰਸਿਟੀ ਬਰਲਿਨ ਦੀ ਯੂਨੀਵਰਸਿਟੀ |
ਲਈ ਪ੍ਰਸਿੱਧ | ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਫੋਟੋਇਲੈਕਟ੍ਰਿਕ ਪ੍ਰਭਾਵ Hertz's principle of least curvature |
ਪੁਰਸਕਾਰ | ਮਾਟਾਉਚੀ ਮੈਡਲ (1888) ਰਮਫ਼ੋਰਡ ਮੈਡਲ (1890) |
ਵਿਗਿਆਨਕ ਕਰੀਅਰ | |
ਖੇਤਰ | ਭੌਤਿਕ ਵਿਗਿਆਨ ਇਲੈਕਟ੍ਰੌਨਿਕ ਇੰਜੀਨੀਅਰਿੰਗ |
ਅਦਾਰੇ | ਕੀਲ ਦੀ ਯੂਨੀਵਰਸਿਟੀ ਕਾਰਲਸਰੂਹ ਦੀ ਯੂਨੀਵਰਸਿਟੀ ਬੌਨ ਦੀ ਯੂਨੀਵਰਸਿਟੀ |
ਡਾਕਟੋਰਲ ਸਲਾਹਕਾਰ | ਹਰਮਨ ਵੌਨ ਹੈਲਮ੍ਹੋਲਜ਼ |
ਡਾਕਟੋਰਲ ਵਿਦਿਆਰਥੀ | ਵਿਲਹੈਮ ਜਰਕਨੈਸ |
ਦਸਤਖ਼ਤ | |
ਹੈਨਰੀਸ਼ ਰੁਡੌਲਫ਼ ਹਰਟਜ਼ (ਜਰਮਨ: [hɛɐʦ]; 22 ਫ਼ਰਵਰੀ 1857 – 1 ਜਨਵਰੀ 1894) ਇੱਕ ਜਰਮਨ ਭੌਤਿਕ ਵਿਗਿਆਨੀ ਸੀ ਜਿਸਨੇ ਕਿ ਸਭ ਤੋਂ ਪਹਿਲਾਂ ਇਲੈਕਟ੍ਰੋਮੈਗਨੈਟਿਕ ਤਰੰਗਾਂ ਨੂੰ ਨਿਸ਼ਚਿਤ ਤੌਰ 'ਤੇ ਸਿੱਧ ਕੀਤਾ ਸੀ ਜਿਸਦਾ ਸਿਧਾਂਤ ਪਹਿਲਾਂ ਜੇਮਸ ਕਲਰਕ ਮੈਕਸਵੈਲ ਨੇ ਪ੍ਰਕਾਸ਼ ਦੇ ਇਲੈਕਟ੍ਰੋਮੈਗਨੈਟਿਕ ਸਿਧਾਂਤ ਵਿੱਚ ਪੇਸ਼ ਕੀਤਾ ਸੀ। ਫ਼ਰੀਕੁਐਂਸੀ ਦੀ ਇਕਾਈ ਸਾਈਕਲ ਪ੍ਰਤੀ ਸੈਕਿੰਡ ਦਾ ਨਾਮ ਹਰਟਜ਼ ਉਸਦੇ ਸਨਮਾਨ ਵਿੱਚ ਰੱਖਿਆ ਗਿਆ ਸੀ।[1]
ਹਰਟਜ਼ ਦਾ ਜਨਮ ਹਾਮਬੁਰਕ ਵਿਖੇ 1857 ਵਿੱਚ ਹੋਇਆ ਸੀ। ਉਸਨੇ ਫ਼ਰੈਂਕਫ਼ਰਟ ਅਤੇ ਪਿੱਛੋਂ ਮਿਊਨਿਖ਼ ਦਾ ਯੂਨੀਵਰਸਿਟੀ ਵਿੱਚ ਤਕਨੀਕੀ ਪੜ੍ਹਾਈ ਕੀਤੀ ਸੀ। ਉਸਨੇ ਆਪਣੀ ਪੀ.ਐਚ.ਡੀ. ਬਰਲਿਨ ਦੀ ਯੂਨੀਵਰਸਿਟੀ ਤੋਂ ਪੂਰੀ ਕੀਤੀ ਸੀ। ਉਹ ਬੌਨ ਦੀ ਯੂਨੀਵਰਸਿਟੀ ਅਤੇ ਕੀਲ ਦੀ ਯੂਨੀਵਰਸਿਟੀ ਵਿੱਚ ਪੜਾਇਆ ਸੀ ਅਤੇ ਆਪਣੇ ਖੋਜ ਦੇ ਕੰਮ ਨੂੰ ਵੀ ਜਾਰੀ ਰੱਖਿਆ ਸੀ।[2]
ਉਸਦੀ ਮੌਤ ਇੱਕ ਖ਼ੂਨ ਦੀ ਬੀਮਾਰੀ ਕਾਰਨ 1894 ਵਿੱਚ ਹੋਈ।[2]
ਹਵਾਲੇ
[ਸੋਧੋ]- ↑ IEC History Archived 2013-05-19 at the Wayback Machine.. Iec.ch.
- ↑ 2.0 2.1 Hertz, Heinrich Rudolf, In A Dictionary of Scientists.: Oxford University Press, 1999. http://www.oxfordreference.com/view/10.1093/acref/9780192800862.001.0001/acref-9780192800862-e-673, (subscription required), accessed 18 December 2015.