ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੁਰਮੁਖੀ ਵਰਣ ਮਾਲਾ
ਸ਼ ਖ਼ ਗ਼ ਜ਼ ਫ਼
ਲ਼

ਊੜਾ ਗੁਰਮੁਖੀ ਵਰਣਮਾਲਾ ਦਾ ਪਹਿਲਾ ਅੱਖਰ ਹੈ।[1] ਇਸ ਤੋਂ ਪੰਜਾਬੀ ਭਾਸ਼ਾ ਦੇ ਦਸਾਂ ਵਿੱਚੋਂ ਤਿੰਨ ਸਵਰ ਬਣਦੇ ਹਨ: ਉ, ਊ ਅਤੇ ਓ। ਪੰਜਾਬੀ ਵਿੱਚ ਕਿਸੇ ਵੀ ਸ਼ਬਦ ਵਿੱਚ ਇਕੱਲੇ ਊੜਾ ਨਹੀਂ ਵਰਤਿਆ ਜਾਂਦਾ, ਜਿਨ੍ਹਾਂ ਸ਼ਬਦ ਵਿੱਚ ਊੜੇ ਦੀ ਵਰਤੋਂ ਹੁੰਦੀ ਹੈ ਉਨ੍ਹਾਂ ਸ਼ਬਦਾਂ ਵਿੱਚ,ਇਸ ਨਾਲ, ਔਂਕੜ, ਦੁਲੈਂਕੜ ਜਾਂ ਹੋੜਾ ਜ਼ਰੂਰ ਲੱਗਾ ਹੁੰਦਾ ਹੈ।

ਇਹ ਸਭ ਨਾਲੋਂ ਜ਼ਿਆਦਾ ਪਵਿੱਤਰ ਅੱਖਰ ਮੰਨਿਆ ਜਾਂਦਾ ਹੈ। ਇਸ ਦੇ ਤਿੰਨ ਰੂਪ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਦੇ ਵਾਚਕ ਮੰਨੇ ਜਾਂਦੇ ਹਨ। ਇਸ ਦੇ ਤਿੰਨ ਰੂਪ ਮਾਤ, ਪਤਾਲ ਅਤੇ ਸਵਰਗ ਲੋਕ ਦੇ ਪ੍ਰਤੀਕ ਹਨ।[1]

ਇਤਿਹਾਸ[ਸੋਧੋ]

ਊੜੇ ਆਪਣੀ ਬਣਾਵਟ ਦੇ ਕਾਰਨ ਦੇਵਨਾਗਰੀ ਲਿਪੀ ਦੇ ਅੱਖਰ ਨਾਲ ਕਾਫੀ ਮੇਲ ਖਾਂਦਾ ਹੈ ਅਤੇ ਆਧੁਨਿਕ ਊੜੇ ਨੂੰ ਇਸੇ ਦਾ ਹੀ ਸੁਧਰਿਆ ਹੋਇਆ ਰੂਪ ਕਿਹਾ ਜਾਂਦਾ ਹੈ।

ਹਵਾਲੇ[ਸੋਧੋ]

  1. 1.0 1.1 ਵਣਜਾਰਾ ਬੇਦੀ (2009). ਪੰਜਾਬੀ ਲੋਕਧਾਰਾ ਵਿਸ਼ਵ ਕੋਸ਼. ਨੈਸ਼ਨਲ ਬੁਕ ਸ਼ਾਪ. p. 1. ISBN 81-7116-293-2.

ਬਾਹਰਲੇ ਲਿੰਕ[ਸੋਧੋ]

ਊੜੇ ਬਾਰੇ