1956 ਦਾ ਹੰਗਰੀ ਦਾ ਇਨਕਲਾਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

1956 ਦਾ ਹੰਗਰੀ ਦਾ ਇਨਕਲਾਬ ( ਮਗਿਆਰ: [1956-os forradalom] Error: {{Lang}}: text has italic markup (help)), ਜਾਂ ਹੰਗਰੀ ਦਾ ਵਿਦਰੋਹ,[1] ਹੰਗਰੀ ਪੀਪਲਜ਼ ਰੀਪਬਲਿਕ ਅਤੇ ਇਸ ਦੀਆਂ ਸੋਵੀਅਤ ਪ੍ਰਭਾਵਿਤ ਨੀਤੀਆਂ ਦੇ ਖਿਲਾਫ ਇੱਕ ਦੇਸ਼ ਵਿਆਪੀ ਕ੍ਰਾਂਤੀ ਸੀ, ਜੋ 23 ਅਕਤੂਬਰ ਤੋਂ 10 ਨਵੰਬਰ 1956 ਤੱਕ ਚੱਲੀ। ਯੁੱਧ ਵਿੱਚ ਦੂਸਰੇ ਵਿਸ਼ਵ ਯੁੱਧ ਦੇ ਅੰਤ ਵਿੱਚ ਲਾਲ ਫੌਜ ਵਲੋਂ ਨਾਜ਼ੀ ਜਰਮਨੀ ਨੂੰ ਇਸਦੇ ਖੇਤਰ ਤੋਂ ਹਟਾਉਣ ਤੋਂ ਬਾਅਦ, ਸ਼ੁਰੂ ਵਿੱਚ ਅਗਵਾਈ ਰਹਿਤ, ਇਹ ਸੋਵੀਅਤ ਕੰਟਰੋਲ ਲਈ ਸਭ ਤੋਂ ਵੱਡਾ ਖ਼ਤਰਾ ਸੀ।

ਵਿਦਰੋਹ ਇੱਕ ਵਿਦਿਆਰਥੀ ਰੋਸ ਦੇ ਰੂਪ ਵਿੱਚ ਸ਼ੁਰੂ ਹੋਇਆ, ਜਿਸ ਨੇ ਹਜ਼ਾਰਾਂ ਲੋਕਾਂ ਨੂੰ ਆਕਰਸ਼ਤ ਕੀਤਾ ਜਦੋਂ ਉਹ ਕੇਂਦਰੀ ਬੁਡਾਪੇਸਟ ਵਿੱਚ ਦੀ ਹੰਗਰੀ ਦੀ ਸੰਸਦ ਦੀ ਇਮਾਰਤ ਵੱਲ ਮਾਰਚ ਕਰਦੇ ਹੋਏ, ਲਾਊਡ ਸਪੀਕਰਾਂ ਨਾਲ ਇੱਕ ਵੈਨ ਦੀ ਵਰਤੋਂ ਕਰਕੇ ਸੜਕਾਂ ਤੇ ਨਾਅਰੇ ਲਾਉਂਦੇ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਪ੍ਰਸਾਰਿਤ ਕਰਨ ਦੀ ਕੋਸ਼ਿਸ਼ ਕਰਨ ਲਈ ਰੇਡੀਓ ਇਮਾਰਤ ਵਿੱਚ ਦਾਖਲ ਹੋਣ ਵਾਲੇ ਇੱਕ ਵਿਦਿਆਰਥੀ ਵਫਦ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਜਦ ਬਾਹਰ ਪ੍ਰਦਰਸ਼ਨਕਾਰੀਆਂ ਨੇ ਵਫਦ ਦੀ ਰਿਹਾਈ ਦੀ ਮੰਗ ਕੀਤੀ, ਤਾਂ ਉਨ੍ਹਾਂ ਤੇ ਇਮਾਰਤ ਦੇ ਅੰਦਰੋਂ ਸਟੇਟ ਸੁਰੱਖਿਆ ਪੁਲਸ ਵਲੋਂ ਗੋਲੀਬਾਰੀ ਕੀਤੀ ਗਈ। ਇੱਕ ਵਿਦਿਆਰਥੀ ਦੀ ਮੌਤ ਹੋ ਗਈ ਅਤੇ ਉਸਨੂੰ ਇੱਕ ਝੰਡੇ ਵਿੱਚ ਲਪੇਟਿਆ ਗਿਆ ਅਤੇ ਭੀੜ ਨੇ ਉੱਪਰ ਚੁੱਕ ਲਿਆ। ਇਹ ਕ੍ਰਾਂਤੀ ਦੇ ਅਗਲੇ ਪੜਾਅ ਦੀ ਸ਼ੁਰੂਆਤ ਸੀ। ਇਹ ਖ਼ਬਰ ਫੈਲਦਿਆਂ ਹੀ ਰਾਜਧਾਨੀ ਵਿੱਚ ਅਫਰਾਤਫਰੀ ਅਤੇ ਹਿੰਸਾ ਫੈਲ ਗਈ।

ਬਗਾਵਤ ਤੇਜ਼ੀ ਨਾਲ ਫੈਲ ਗਈ ਅਤੇ ਸਰਕਾਰ ਡਿਗ ਪਈ। ਹਜ਼ਾਰਾਂ ਨੇ ਆਪਣੇ ਆਪ ਨੂੰ ਮਿਲੀਸ਼ੀਆ ਵਿੱਚ ਸੰਗਠਿਤ ਕੀਤਾ, ਪੁਲੀਸ ਅਤੇ ਸੋਵੀਅਤ ਫੌਜਾਂ ਨਾਲ ਲੜੇ। ਬਗ਼ਾਵਤ ਦੇ ਦੌਰਾਨ ਹਿੰਸਕ ਘਟਨਾਵਾਂ ਵਾਪਰੀਆਂ, ਕੁਝ ਸਥਾਨਕ ਨੇਤਾਵਾਂ ਅਤੇ ਪੁਲੀਸ ਬਲ ਦੇ ਮੈਂਬਰਾਂ ਨੂੰ ਲਿੰਚ ਕੀਤਾ ਗਿਆ ਜਾਂ ਫੜ ਲਿਆ ਗਿਆ, ਜਦੋਂ ਕਿ ਸਾਬਕਾ ਰਾਜਨੀਤਿਕ ਕੈਦੀਆਂ ਨੂੰ ਰਿਹਾ ਕੀਤਾ ਗਿਆ ਸੀ ਅਤੇ ਹਥਿਆਰਬੰਦ ਕੀਤਾ ਗਿਆ ਸੀ। ਕੱਟੜਪੰਥੀ ਮਜ਼ਦੂਰ ਸਭਾਵਾਂ ਨੇ ਸੱਤਾਧਾਰੀ ਹੰਗਰੀ ਵਰਕਿੰਗ ਪੀਪਲਜ਼ ਪਾਰਟੀ ਤੋਂ ਮਿਊਂਸਿਪਲ ਨਿਯੰਤਰਣ ਹਥਿਆ ਲਿਆ ਗਿਆ ਅਤੇ ਰਾਜਨੀਤਿਕ ਤਬਦੀਲੀ ਦੀ ਮੰਗ ਕੀਤੀ।

ਇਮਰੇ ਨਾਗੀ ਦੀ ਨਵੀਂ ਸਰਕਾਰ ਨੇ ਰਸਮੀ ਤੌਰ 'ਤੇ ਪੁਲੀਸ ਬਲ ਨੂੰ ਭੰਗ ਕਰ ਦਿੱਤਾ, ਵਾਰਸਾ ਪੈਕਟ ਛੱਡ ਦੇਣ ਦੇ ਆਪਣੇ ਇਰਾਦੇ ਦਾ ਐਲਾਨ ਕੀਤਾ ਅਤੇ ਆਜ਼ਾਦ ਚੋਣਾਂ ਦੁਬਾਰਾ ਸਥਾਪਤ ਕਰਨ ਦਾ ਵਾਅਦਾ ਕੀਤਾ। ਅਕਤੂਬਰ ਦੇ ਅਖੀਰ ਤਕ, ਲੜਾਈ ਲਗਪਗ ਰੁਕ ਗਈ ਸੀ, ਅਤੇ ਆਮ ਵਰਗੇ ਦਿਨ ਵਾਪਸ ਆਉਣੇ ਸ਼ੁਰੂ ਹੋ ਗਏ ਸਨ।

ਸ਼ੁਰੂ ਵਿੱਚ ਸੋਵੀਅਤ ਫ਼ੌਜਾਂ ਦੀ ਵਾਪਸੀ ਦੀ ਗੱਲਬਾਤ ਲਈ ਸਹਿਮਤ ਦਿਖਾਈ ਦਿੰਦੀ, ਪੋਲਿਟ ਬਿਊਰੋ ਨੇ ਆਪਣਾ ਮਨ ਬਦਲ ਲਿਆ ਅਤੇ ਕ੍ਰਾਂਤੀ ਨੂੰ ਕੁਚਲਣ ਦਾ ਰਾਹ ਚੁਣ ਲਿਆ। 4 ਨਵੰਬਰ ਨੂੰ, ਇੱਕ ਵੱਡੀ ਸੋਵੀਅਤ ਫੌਜ ਨੇ ਬੁਡਾਪੇਸਟ ਅਤੇ ਦੇਸ਼ ਦੇ ਹੋਰ ਖੇਤਰਾਂ ਤੇ ਹਮਲਾ ਕੀਤਾ। ਹੰਗਰੀ ਦਾ ਵਿਰੋਧ 10 ਨਵੰਬਰ ਤੱਕ ਜਾਰੀ ਰਿਹਾ। ਇਸ ਟਕਰਾਅ ਵਿੱਚ 2500 ਤੋਂ ਵੱਧ ਹੰਗਰੀ-ਵਾਸੀਆਂ ਅਤੇ 700 ਤੋਂ ਵੱਧ ਸੋਵੀਅਤ ਫੌਜੀਆਂ ਦੀ ਮੌਤ ਹੋ ਗਈ ਸੀ ਅਤੇ 200,000 ਹੰਗਰੀਅਨ ਭੱਜ ਗਏ ਅਤੇ ਸ਼ਰਨਾਰਥੀ ਬਣ ਗਏ ਸਨ। ਇਸ ਤੋਂ ਬਾਅਦ ਮਹੀਨਿਆਂ ਤੱਕ ਭਾਰੀ ਗ੍ਰਿਫਤਾਰੀਆਂ ਅਤੇ ਨਿੰਦਾ-ਨਿਖੇਧੀਆਂ ਜਾਰੀ ਰਹੀਆਂ। ਜਨਵਰੀ 1957 ਤਕ, ਸੋਵੀਅਤ ਸਥਾਪਤ ਨਵੀਂ ਸਰਕਾਰ ਨੇ ਸਾਰੇ ਲੋਕਾਂ ਦੇ ਵਿਰੋਧ ਨੂੰ ਦਬਾ ਦਿੱਤਾ ਸੀ। ਇਨ੍ਹਾਂ ਸੋਵੀਅਤ ਕਾਰਵਾਈਆਂ ਨੇ ਪੂਰਬੀ ਬਲਾਕ ਉੱਤੇ ਉਨ੍ਹਾਂ ਦੇ ਨਿਯੰਤਰਣ ਨੂੰ ਭਾਵੇਂ ਮਜ਼ਬੂਤ ਕਰ ਦਿੱਤਾ, ਪਰ ਬਹੁਤ ਸਾਰੇ ਪੱਛਮੀ ਮਾਰਕਸਵਾਦੀਆਂ ਨੂੰ ਦੂਰ ਕਰ ਦਿੱਤਾ, ਜਿਸ ਨਾਲ ਪੂੰਜੀਵਾਦੀ ਰਾਜਾਂ ਵਿੱਚ ਕਮਿਊਨਿਸਟ ਪਾਰਟੀਆਂ ਵਿੱਚ ਫੁੱਟਾਂ ਪਈਆਂ ਅਤੇ ਮੈਂਬਰਸ਼ਿਪ ਵਿੱਚ ਕਾਫ਼ੀ ਘਟਾ ਪਿਆ।

ਹਵਾਲੇ[ਸੋਧੋ]

  1. Alternate references are "Hungarian Revolt" and "Hungarian Uprising". In Hungarian, first the term "felkelés" (uprising) was used, then in the 1957–1988 period the term "ellenforradalom" (counter-revolution) was mandated by the government, while the new official name after 1990 has become "forradalom és szabadságharc" (revolution and freedom fight) to imitate the old expression for the 1848–1849 revolution. Another explanation of the terms is that "Revolution" conforms to both English (see U.S. Department of State background on Hungary) and Hungarian ("forradalom") conventions. There is a distinction between the "complete overthrow" of a revolution and an uprising or revolt that may or may not be successful (Oxford English Dictionary). The 1956 Hungarian event, although short-lived, is a true "revolution" in that the sitting government was deposed. Unlike the terms "coup d'état" and "putsch" that imply action of a few, the 1956 revolution was initiated by the masses.