ਕੀਵੂ ਝੀਲ
ਕੀਵੂ ਝੀਲ | |
---|---|
ਗੁਣਕ | 2°0′S 29°0′E / 2.000°S 29.000°E |
Type | ਪਾੜ ਘਾਟੀ ਝੀਲ |
Primary outflows | ਰੁਜ਼ੀਜ਼ੀ ਦਰਿਆ |
Catchment area | 2,700 km2 (1,000 sq mi) |
Basin countries | ਰਵਾਂਡਾ, ਕਾਂਗੋ |
ਵੱਧ ਤੋਂ ਵੱਧ ਲੰਬਾਈ | 89 km (55 mi)[1] |
ਵੱਧ ਤੋਂ ਵੱਧ ਚੌੜਾਈ | 48 km (30 mi)[1] |
Surface area | 2,700 km2 (1,040 sq mi)[1] |
ਔਸਤ ਡੂੰਘਾਈ | 240 m (787 ft) |
ਵੱਧ ਤੋਂ ਵੱਧ ਡੂੰਘਾਈ | 480 m (1,575 ft) |
Water volume | 500 km3 (120 cu mi) |
Surface elevation | 1,460 m (4,790 ft) |
Islands | ਇਜਵੀ |
Settlements | ਗੋਮਾ, ਕਾਂਗੋ ਬੁਕਾਵੂ, ਕਾਂਗੋ ਕਿਬੂਈ, ਰਵਾਂਡਾ ਸਿਆਨਗੁਗੂ, ਰਵਾਂਡਾ |
ਕੀਵੂ ਝੀਲ ਅਫ਼ਰੀਕੀ ਮਹਾਨ ਝੀਲਾਂ ਵਿੱਚੋਂ ਇੱਕ ਹੈ। ਇਹ ਕਾਂਗੋ ਲੋਕਤੰਤਰੀ ਗਣਰਾਜ ਅਤੇ ਰਵਾਂਡਾ ਦੀ ਸਰਹੱਦ ਉੱਤੇ ਪੈਂਦੀ ਹੈ ਅਤੇ ਪੂਰਬੀ ਅਫ਼ਰੀਕੀ ਪਾੜ ਦੀ ਪੱਛਮੀ ਸ਼ਾਖਾ ਐਲਬਰਟੀ ਪਾੜ ਵਿੱਚ ਸਥਿਤ ਹੈ। ਇਹ ਨਾਂ ਕੀਵੂ ਬਾਂਤੂ ਭਾਸ਼ਾ ਤੋਂ ਆਇਆ ਹੈ ਜਿਹਦਾ ਭਾਵ "ਝੀਲ" ਹੈ। ਕੀਵੂ ਝੀਲ ਰੋਜ਼ੀਜ਼ੀ ਦਰਿਆ ਵਿੱਚ ਖ਼ਾਲੀ ਹੁੰਦੀ ਹੈ ਜੋ ਦੱਖਣ ਵੱਲ ਤੰਗਨਈਕਾ ਝੀਲ ਵਿੱਚ ਡਿੱਗਦਾ ਹੈ। 1994 ਦੇ ਰਵਾਂਡਾ ਕਤਲ-ਏ-ਆਮ ਦੌਰਾਨ ਲੱਖਾਂ ਲਾਸ਼ਾਂ ਇਸ ਝੀਲ ਵਿੱਚ ਬਹਾਈਆਂ ਗਈਆਂ, ਜਿਸ ਦੀ ਵਜ੍ਹਾ ਨਾਲ ਇਹ ਵਿਸ਼ਵ ਪ੍ਰਸਿੱਧ ਹੋ ਗਈ।
ਕੀਵੂ ਝੀਲ 2700 ਵਰਗ ਕਿਲੋਮੀਟਰ ਦੇ ਸਤੱਹੀ ਰਕਬੇ ਤੇ ਫੈਲੀ ਹੋਈ ਹੈ ਅਤੇ ਸਮੁੰਦਰ ਦੇ ਤਲ ਤੋਂ 1460 ਮੀਟਰ ਦੀ ਬੁਲੰਦੀ ਤੇ ਵਾਕਿਆ ਹੈ। ਝੀਲ ਦੀ ਜ਼ਿਆਦਾ ਤੋਂ ਜ਼ਿਆਦਾ ਲੰਬਾਈ 89 ਕਿਲੋਮੀਟਰ ਅਤੇ ਚੌੜਾਈ 48 ਕਿਲੋਮੀਟਰ ਹੈ। ਔਸਤ ਗਹਿਰਾਈ 240 ਮੀਟਰ ਅਤੇ ਜ਼ਿਆਦਾ ਤੋਂ ਜ਼ਿਆਦਾ ਗਹਿਰਾਈ 480 ਮੀਟਰ ਹੈ। ਝੀਲ ਦੇ ਗਿਰਦ ਪਹਾੜਾਂ ਖ਼ੂਬਸੂਰਤ ਸਿਲਸਿਲਾ ਹੈ ਜੋ ਉਸਨੂੰ ਜ਼ਬਰਦਸਤ ਨਜ਼ਾਰਾ ਪ੍ਰਦਾਨ ਕਰਦਾ ਹੈ।
ਇਸ ਝੀਲ ਤੇ ਪਹੁੰਚਣ ਵਾਲੇ ਪਹਿਲੇ ਯੂਰਪੀ ਜਰਮਨੀ ਦੇ ਕਾਊਂਟ ਐਡੋਲਫ਼ ਵਾਨ ਗੋਟਜ਼ਨ ਸਨ, ਜੋ 1894 ਵਿੱਚ ਇੱਥੇ ਆਏ ਸਨ। ਹਾਲ ਹੀ ਵਿੱਚ ਝੀਲ ਕੀਵੂ ਵਿੱਚ 300 ਮੀਟਰ ਦੀ ਗਹਿਰਾਈ ਤੇ 55 ਬਿਲੀਅਨ ਘਣ ਮੀਟਰ (72 ਬਿਲੀਅਨ ਘਣ ਗਜ) ਮੀਥੇਨ ਗੈਸ ਲਭੀ ਹੈ। ਰਵਾਂਡਾ ਹਕੂਮਤ ਨੇ ਇੱਕ ਬਹੁਕੌਮੀ ਅਦਾਰੇ ਨਾਲ ਇਸ ਗੈਸ ਨੂੰ ਕਢਣ ਲਈ 80 ਮਿਲੀਅਨ ਡਾਲਰ ਦਾ ਮੁਆਹਿਦਾ ਕੀਤਾ ਹੈ। ਇਹ ਮਨਸੂਬਾ ਰਵਾਂਡਾ ਵਿੱਚ ਬਿਜਲੀ ਦੀ ਪੈਦਾਵਾਰ ਨੂੰ 20 ਗੁਣਾ ਤੱਕ ਵਧਾ ਸਕਦਾ ਹੈ।
ਹਵਾਲੇ
[ਸੋਧੋ]- ↑ 1.0 1.1 1.2 Kivu, lake, Congo and Rwanda, Columbia Encyclopedia, Sixth Edition. 2001-05.