ਜਗਾਧਰੀ
ਜਗਾਧਰੀ | |
---|---|
ਸ਼ਹਿਰ | |
ਦੇਸ਼ | ਭਾਰਤ |
ਰਾਜ | ਹਰਿਆਣਾ |
ਜ਼ਿਲ੍ਹੇ | ਯਮਨਾ ਨਗਰ |
ਉੱਚਾਈ | 263 m (863 ft) |
ਆਬਾਦੀ (2001) | |
• ਕੁੱਲ | 1,01,300 |
Languages | |
• Official | ਹਿੰਦੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਪਿੰਨ ਕੋਡ | 135003 |
Telephone code | 1732 |
ISO 3166 ਕੋਡ | IN-HR |
ਵਾਹਨ ਰਜਿਸਟ੍ਰੇਸ਼ਨ | HR-02 |
ਵੈੱਬਸਾਈਟ | haryana |
ਜਗਾਧਰੀ ਹਰਿਆਣਾ ਦੇ ਯਮਨਾ ਨਗਰ ਜ਼ਿਲਾ ਦਾ ਨਗਰ ਹੈ। ਇਹ ਸ਼ਹਿਰ ਚੰਡੀਗੜ੍ਹ ਤੋਂ 100 ਕਿਲੋਮੀਟਰ, ਅੰਬਾਲਾ ਤੋਂ 51 ਕਿਲੋਮੀਟਰ ਅਤੇ ਯਮਨਾ ਨਗਰ ਤੋਂ 10 ਕਿਲੋਮੀਟਰ ਦੀ ਦੁਰੀ ਤੇ ਸਥਿਤ ਹੈ। ਇਸ ਨਗਰ ਵਿੱਚ 14 ਜੁਲਾਈ, 2016 ਨੂੰ 383 ਮਿਲੀਮੀਟਰ ਮੀਂਹ ਪਿਆ ਜੋ ਕਿ ਰਿਕਾਰਡ ਹੈ।[1] ਇਸ ਨਗਰ ਵਿਖੇ ਬਹੁਤ ਸਾਰੇ ਧਾਰਿਮਿਕ ਮੰਦਰ ਲਠਮਾਰ ਮੰਦਰ, ਖੇਰਾ ਮੰਦਰ, ਗੌਰੀ ਸ਼ੰਕਰ ਮੰਦਰ ਅਤੇ ਗੁਗਾ ਮਾੜੀ ਮੰਦਰ ਅਤੇ ਦੇਵੀ ਮੰਦਰ ਮਸ਼ਹੂਰ ਹਨ।
ਗੁਰਦੁਆਰਾ
[ਸੋਧੋ]ਹਰਿਆਣਾ ਗੁਰਦੁਆਰਾ ਪਾਤਸ਼ਾਹੀ ਦਸਵੀਂ, ਜਗਾਧਰੀ ਗੁਰੂ ਗੋਬਿੰਦ ਸਿੰਘ ਦੀ ਪਾਵਨ ਯਾਦ ਵਿਚ ਸੁਭਾਇਮਾਨ ਹੈ। ਗੁਰੂ ਗੋਬਿੰਦ ਸਿੰਘ ਜੀ ਪਾਉਂਟਾ ਸਾਹਿਬ ਤੋਂ ਅਨੰਦਪੁਰ ਸਾਹਿਬ ਵਾਪਸ ਆਉਣ ਸਮੇਂ 1688 ਈ. ਵਿੱਚ ਕੁਝ ਸਮੇਂ ਵਾਸਤੇ ਕਪਾਲ ਮੋਚਨ ਠਹਿਰੇ ਸਨ। ਕਪਾਲ ਮੋਚਨ ਤੋਂ ਗੁਰੂ ਜੀ ਕੁਝ ਸਮੇਂ ਵਾਸਤੇ ਜਗਾਧਰੀ ਆਏ। ਗੁਰਦੁਆਰਾ ਪਾਤਸ਼ਾਹੀ ਦਸਵੀਂ ਦੀ ਆਧੁਨਿਕ ਇਮਾਰਤ 1945 ਈ: ਵਿਚ ਬਣੀ ਸੀ। ਇਹ ਇਤਿਹਾਸਕ ਗੁਰਦੁਆਰਾ ਹਨੂਮਾਨ ਦਰਵਾਜ਼ੇ ਦੇ ਨਜ਼ਦੀਕ ਸ਼ਹਿਰ ਜਗਾਧਰੀ, ਜ਼ਿਲ੍ਹਾ ਯਮਨਾਨਗਰ (ਹਰਿਆਣਾ) ਵਿਚ ਜਗਾਧਰੀ ਰੇਲਵੇ ਸਟੇਸ਼ਨ ਤੋਂ 5 ਕਿਲੋਮੀਟਰ ਤੇ ਬੱਸ ਸਟੈਂਡ ਜਗਾਧਰੀ ਤੋਂ 1½ ਕਿਲੋਮੀਟਰ ਦੀ ਦੂਰੀ ‘ਤੇ ਅੰਬਾਲਾ-ਜਗਾਧਰੀ-ਪਾਉਂਟਾ ਸਾਹਿਬ ਰੋਡ ‘ਤੇ ਸਥਿਤ ਹੈ।