ਨਗਮਾ
ਨਗਮਾ | |
---|---|
ਜਨਮ | ਨੰਦਿਤਾ ਅਰਵਿੰਦ ਮੋਰਾਰਜੀ 25 ਦਸੰਬਰ 1974 Mumbai, India |
ਹੋਰ ਨਾਮ | Nagma Sadanah |
ਸਰਗਰਮੀ ਦੇ ਸਾਲ | 1990–2008 |
ਰਿਸ਼ਤੇਦਾਰ | Jyothika (sister) Suriya (Brother-in-law) |
ਨਗਮਾ (ਜਨਮ ਨੰਦਿਤਾ ਅਰਵਿੰਦ ਮੋਰਾਰਜੀ 25 ਦਸੰਬਰ 1974) ਇੱਕ ਭਾਰਤੀ ਅਭਿਨੇਤਰੀ ਹੈ। ਉਹ ਕਿੱਲਰ, ਘਰਾਣੇ ਮੁਗੁਡੂ, ਕਾਢਾਲਨ, ਬਾਸ਼ਾ ਅਤੇ ਕਈ ਹੋਰ ਤੇਲਗੂ ਅਤੇ ਤਮਿਲ ਫਿਲਮਾਂ ਵਿੱਚ ਆਪਣੀ ਭੂਮਿਕਾ ਲਈ ਮਸ਼ਹੂਰ ਹੈ।[1] ਉਸ ਨੇ ਬਾਲੀਵੁੱਡ ਵਿੱਚ ਆਪਣਾ ਅਦਾਕਾਰੀ ਕੈਰੀਅਰ ਸ਼ੁਰੂ ਕੀਤਾ ਅਤੇ ਕਈ ਵੱਡੀਆਂ ਬਾਲੀਵੁੱਡ ਮੂਵੀਆਂ ਵਿੱਚ ਕੰਮ ਕੀਤਾ, ਪਰ ਮੁੰਬਈ ਵਾਪਸ ਪਰਤਣ ਤੋਂ ਪਹਿਲਾਂ ਅਤੇ ਹੋਰ ਭਾਸ਼ਾਵਾਂ ਵਿੱਚ ਫਿਲਮਾਂ ਕਰਨ ਲਈ ਦੱਖਣ ਚਲੀ ਗਈ। ਨਗਮਾ ਨੇ ਭਾਰਤ ਦੀਆਂ ਅਨੇਕ ਭਾਸ਼ਾਵਾਂ ਵਿੱਚ ਕੰਮ ਕੀਤਾ: ਹਿੰਦੀ, ਤੇਲਗੂ, ਤਾਮਿਲ, Malayalam, ਕੰਨੜ, Bengali, Bhojpuri, ਪੰਜਾਬੀ, ਅਤੇ ਹੁਣ ਮਰਾਠੀ ਹੈ।[2]
ਨਿੱਜੀ ਜ਼ਿੰਦਗੀ
[ਸੋਧੋ]ਨਗਮਾ ਦੇ ਪਿਤਾ ਅਰਵਿੰਦ ਪ੍ਰਤਾਪ ਸਿੰਘ ਮੋਰਾਰਜੀ ਸੀ, ਜਿਸ ਦੇ ਪਿਉ ਦਾਦੇ ਜੈਸਲਮੇਰ ਤੋਂ ਸ਼ਾਹੀ ਪਿਛੋਕੜ ਦੇ ਸਨ ਅਤੇ ਬਾਅਦ ਵਿੱਚ ਗੁਜਰਾਤ, ਪੋਰਬੰਦਰ, ਫਿਰ ਮੁੰਬਈ ਨੂੰ ਪਰਵਾਸ ਕਰ ਗਏ ਸਨ। ਉਸ ਦਾ ਪੜਦਾਦਾ ਗੋਕੁਲ ਦਾਸ ਮੋਰਾਰਜੀ ਸ਼ਿਪਿੰਗ, ਟੈਕਸਟਾਈਲ, ਖੇਤੀਬਾੜੀ ਅਤੇ ਫਾਰਮਾਸਿਊਟੀਕਲ ਉਦਯੋਗ ਵਿੱਚ ਇੱਕ ਨਾਮਵਰ ਵਪਾਰੀ ਸੀ। ਉਹ ਆਪਣੇ ਲੋਕ ਭਲਾਈ, ਦਾਨ, ਅਤੇ ਦਰਿਆਦਿਲੀ ਲਈ ਮਸ਼ਹੂਰ ਸਨ ਅਤੇ ਉਨ੍ਹਾਂ ਨੇ ਕਈ ਪ੍ਰਮੁੱਖ ਵਿਦਿਅਕ ਅਦਾਰਿਆਂ, ਹਸਪਤਾਲਾਂ ਧਰਮਸ਼ਾਲਾਵਾਂ ਦੀ ਸਥਾਪਨਾ ਕੀਤੀ, ਜੋ ਅੱਜ ਵੀ ਪੁਣੇ ਵਰਗੇ ਸਥਾਨਾਂ ਵਿੱਚ ਮੌਜੂਦ ਹਨ। ਨਗਮਾ ਦੀ ਮਾਤਾ ਮਹਾਰਾਸ਼ਟਰ ਦੇ ਕੋਨਕਨ ਖੇਤਰ ਤੋਂ ਹੈ। ਉਸ ਨੇ ਕਾਜ਼ੀ ਦੇ ਆਜ਼ਾਦੀ ਘੁਲਾਟੀਆ ਪਰਿਵਾਰ ਨਾਲ ਸਬੰਧਤ ਸੀ ਅਤੇ ਉਸ ਦਾ ਅਸਲੀ ਨਾਮ ਸ਼ਾਮਾ ਕਾਜ਼ੀ ਸੀ, ਪਰ ਉਸ ਨੂੰ ਹੁਣ ਸੀਮਾ ਦੇ ਤੌਰ ਤੇ ਜਾਣਿਆ ਜਾਂਦਾ ਹੈ। ਉਸ ਨੇ ਮੁੰਬਈ ਵਿੱਚ ਸੀ.ਸੀ.ਆਈ. ਕਲੱਬ ਵਿਖੇ 1969 ਵਿੱਚ ਮੋਰਾਰਜੀ ਨਾਲ ਵਿਆਹ ਕਰਵਾਇਆ, ਪਰ 1973 ਵਿੱਚ ਉਸ ਨਾਲੋਂ ਵੱਖ ਹੋ ਗਈ। ਨਗਮਾ ਦੇ ਪਾਸਪੋਰਟ ਅਨੁਸਾਰ ਜਨਮ ਵਕਤ ਉਸ ਨੂੰ ਦਿੱਤਾ ਗਿਆ ਨਾਮ ਨੰਦਿਤਾ ਅਰਵਿੰਦ ਮੋਰਾਰਜੀ ਸੀ ਜਿਸਨੂੰ ਹੁਣ ਪਰਿਵਾਰ ਵਲੋਂ ਛਾਪੀ ਉਸ ਦੇ ਪਿਤਾ ਦੀ ਸ਼ਰਧਾਜਲੀ ਵਿੱਚ ਨਗਮਾ ਅਰਵਿੰਦ ਮੋਰਾਰਜੀ ਅੱਪਡੇਟ ਕੀਤਾ ਗਿਆ ਹੈ। ਉਂਜ ਉਸ ਨੂੰ ਉਸ ਦੇ ਅਸਲੀ ਨਾਮ, ਨੰਦਿਤਾ ਨਾਲ ਹੀ ਪੁਕਾਰਿਆ ਜਾਂਦਾ ਹੈ।[3] ਅਗਸਤ 1973 ਵਿੱਚ ਮੋਰਾਰਜੀ ਨਾਲ ਤਲਾਕ ਦੇ ਬਾਅਦ, ਨਗਮਾ ਦੀ ਮਾਂ ਨੇ ਮਾਰਚ 1975 ਵਿੱਚ ਫਿਲਮ ਨਿਰਮਾਤਾ ਚੰਦਰ ਸਧਾਨਾ ਨਾਲ ਵਿਆਹ ਕਰਵਾ ਲਿਆ ਜਿਸ ਤੋਂ ਉਸਦੇ ਤਿੰਨ ਬੱਚੇ ਹਨ: ਦੋ ਧੀਆਂ, ਰਾਧਿਕਾ (ਅਮਰੀਕਾ ਵਿੱਚ ਸੈਟਲ) ਅਤੇ ਜੋਥਿਕਾ (ਇੱਕ ਅਦਾਕਾਰਾ)। ਉਸ ਦੇ ਪਿਤਾ ਦੇ ਦੁਬਾਰਾ ਵਿਆਹ ਤੋਂ ਨਗਮਾ ਦੋ ਮਤਰੇਏ-ਭਰਾ, ਧਨਰਾਜ ਅਤੇ ਯੁਵਰਾਜ ਹਨ। [4]
ਨਗਮਾ ਆਪਣੇ ਜੈਵਿਕ ਪਿਤਾ ਦੇ 31ਦਸੰਬਰ 2006 ਨੂੰ ਉਨ੍ਹਾਂ ਦੀ ਮੌਤ ਹੋਣ ਤੱਕ, ਕਾਫ਼ੀ ਕਰੀਬ ਰਹੀ।[5] ਉਸ ਨੇ ਇੱਕ ਮੁੰਬਈ ਰਿਪੋਰਟਰ ਨੂੰ ਸਪਸ਼ਟ ਕੀਤਾ: ਮੈਨੂੰ ਇਸ ਸਚਾਈ ਉੱਤੇ ਗਰਵ ਹੈ ਕਿ ਮੇਰਾ ਰਿਸ਼ਤਾ ਸਨਮਾਨਿਤ ਪਰਵਾਰ ਨਾਲ ਹੈ। ਮੇਰੀ ਮਾਂ ਨੇ ਕਾਨੂੰਨੀ ਤੌਰ ਉੱਤੇ, ਕੋਲਾਬਾ ਦੇ ਰੇਡੀਓ ਕਲੱਬ ਵਿੱਚ ਆਜੋਜਿਤ ਇੱਕ ਸਾਰਵਜਨਿਕ ਸਮਾਰੋਹ ਵਿੱਚ ਅਰਵਿੰਦ ਮੋਰਾਰਜੀ ਨਾਲ ਵਿਆਹ ਕੀਤਾ ਸੀ।" ਨਗਮਾ ਦੀ ਮਾਂ ਨੇ ਉਸ ਨੂੰ ਐਕਟਰੈਸ ਬਨਣ ਲਈ ਪ੍ਰੋਤਸਾਹਿਤ ਕੀਤਾ ਅਤੇ ਕਹਿੰਦੇ ਹਨ ਕਿ ਕਈ ਸਾਲ ਤੱਕ ਫਿਲਮੀ ਸੈਟਾਂ ਉੱਤੇ ਉਸ ਦੇ ਨਾਲ ਰਹੀ।[6]
ਬਸਤਰ ਉਦਯੋਗ ਵਿੱਚ ਆਪਣੇ ਪਿਤਾ ਦੀ ਪਿੱਠਭੂਮੀ ਦੇ ਵੱਲ ਰੁਚੀ ਦਿਖਾਂਦੇ ਹੋਏ, ਹੁਣ ਮੁੰਬਈ ਦੇ ਬਾਂਦਰਾ ਵਿੱਚ ਹਿੱਲ ਰੋਡ ਉੱਤੇ ਨਗਮਾ ਦੀ ਖ਼ੁਦ ਦੀ ਨਗਮਾਸ ਨਾਮਕ ਵਸਤਰਾਂ ਦੀ ਇੱਕ ਦੁਕਾਨ ਹੈ, ਜਿਸਦਾ ਸਤੰਬਰ 2003 ਵਿੱਚ ਅਕਸ਼ਏ ਕੁਮਾਰ ਨੇ ਉਦਘਾਟਨ ਕੀਤਾ ਸੀ।[7] ਭਾਵੇਂ ਵਸਤਰਾਂ ਦਾ ਇਹ ਕਾਰੋਬਾਰ ਬਹੁਤ ਹੀ ਸਫਲ ਰਿਹਾ ਸੀ, ਪਰ ਉਸ ਨੂੰ ਆਪਣੇ ਬੀਮਾਰ ਪਿਤਾ ਦੇ ਕੋਲ ਹੋਣ ਅਤੇ ਜੀਵਨ ਦੀ ਕਲਾ ਦਾ ਉਪਦੇਸ਼ ਦੇਣ ਅਤੇ ਆਪਣੀ ਅਧਿਆਤਮਿਕ ਟੋਲ੍ਹ ਦੇ ਇਲਾਵਾ, ਉਸ ਨੂੰ ਆਪਣੀਆਂ ਭੋਜਪੁਰੀ ਅਤੇ ਹੋਰ ਭਾਸ਼ਾਵਾਂ ਦੀਆਂ ਫਿਲਮ ਵਚਨਬੱਧਤਾਵਾਂ ਦਾ ਸਨਮਾਨ ਕਰਦਿਆਂ, ਉਸ ਨੇ 2003 ਵਿੱਚ ਇਸ ਨੂੰ ਬੰਦ ਕਰ ਦਿੱਤਾ।[8]
ਅਦਾਕਾਰੀ ਕੈਰੀਅਰ
[ਸੋਧੋ]ਨਗਮਾ ਨੂੰ 1990 ਦੀ ਸਲਮਾਨ ਖਾਨ ਦੇ ਨਾਲ ਅਭਿਨੀਤ ਆਪਣੀ ਪਹਿਲੀ ਹਿਟ ਫਿਲਮ Baaghi: A Rebel for Love ਨਾਲ ਕਾਫ਼ੀ ਸਫਲਤਾ ਮਿਲੀ।[9] ਉਸ ਸਮੇਂ ਉਹ 16 ਸਾਲ ਦੀ ਸੀ। ਕਰਿਸ਼ਮਾ ਕਪੂਰ ਦੇ ਨਾਲ, 1994 ਦੀ ਸੁਹਾਗ ਦੀਆਂ ਪ੍ਰਮੁੱਖ ਨਾਇਕਾਵਾਂ ਵਿੱਚ ਉਹ ਵੀ ਸੀ, ਜਿਸ ਵਿੱਚ ਅਕਸ਼ਏ ਕੁਮਾਰ ਅਤੇ ਅਜਯ ਦੇਵਗਨ ਨੇ ਕੰਮ ਕੀਤਾ ਸੀ। ਇਸ ਆਰੰਭਕ ਸਫਲਤਾ ਦੇ ਬਾਵਜੂਦ, ਆਪਣੀ ਸਹੇਲੀ ਦਿਵਿਆ ਭਾਰਤੀ ਦੇ ਕਹਿਣ ਉੱਤੇ ਉਹ ਤੇਲੁਗੂ ਅਤੇ ਤਮਿਲ ਫਿਲਮਾਂ ਵਿੱਚ ਕੰਮ ਕਰਨ ਲਈ ਦੱਖਣ ਭਾਰਤ ਚੱਲੀ ਗਈ। ਬਾਅਦ ਵਿੱਚ ਦੱਖਣ ਵਿੱਚ ਆਪਣੇ ਤਬਾਦਲਾ ਨੂੰ ਸਪਸ਼ਟ ਕਰਦੇ ਹੋਏ ਉਸ ਨੇ ਨਾ ਕੇਵਲ ਕੰਮ ਦੀ ਉੱਚ ਗੁਣਵੱਤਾ ਦਾ, ਸਗੋਂ ਸਾਰ-ਗਰਭਿਤ ਭੂਮਿਕਾਵਾਂ ਦੀ ਤਲਾਸ ਅਤੇ ਵੱਖ-ਵੱਖ ਸਭਿਆਚਾਰਾਂ ਨੂੰ ਸਮਝਣ ਲਈ ਭਾਰਤ ਭਰ ਦੀ ਯਾਤਰਾ ਕਰਨ ਦਾ ਚਸਕੇ ਅਤੇ ਭਾਰਤ ਭਰ ਵਿੱਚ ਨਾਮਵਰੀ ਪ੍ਰਾਪਤ ਕਰਨ ਦੀ ਆਪਣੀ ਤਾਂਘ ਦਾ ਵੀ ਜਿਕਰ ਕੀਤਾ। ਉਸ ਨੇ ਕਿਹਾ, "ਭਾਸ਼ਾ ਰੁਕਾਵਟ ਕਦੇ ਵੀ ਨਹੀਂ ਸੀ। ਮੈਂ ਦਲੇਰੀ ਵਾਲੇ ਕੰਮਾਂ, ਸਭਿਆਚਾਰ ਨੂੰ ਪਿਆਰ ਕਰਦੀ ਹਾਂ ਅਤੇ ਮੇਰੇ ਮਨ ਅੰਡਰ ਭਾਰਤੀ ਪਰੰਪਰਾ ਲਈ ਬਹੁਤ ਆਦਰ ਹੈ।" ਕ੍ਰਿਸ਼ਮਸ ਵਾਲੇ ਦਿਨ ਜਨਮੀ ਹਿੰਦੂ ਪਿਤਾ ਦੀ ਮੁਸਲਮਾਨ ਨਾਮ ਵਾਲੀ ਕੁੜੀ ਰਾਸ਼ਟਰੀ ਏਕਤਾ ਦੀ ਇੱਕ ਵਧੀਆ ਮਿਸਾਲ ਸੀ ਅਤੇ ਉਸਨੇ ਉਹੀ ਕੀਤਾ ਜੋ ਉਸ ਸਮੇਂ ਉਸ ਲਈ ਬਿਹਤਰ ਸੀ। ਭਾਵੇਂ ਉਸ ਨੇਚੋਟੀ ਦੇ ਬੈਨਰਾਂ, ਅਦਾਕਾਰਾਂ ਅਤੇ ਨਿਰਦੇਸ਼ਕਾਂ ਦੇ ਨਾਲ ਬਾਲੀਵੁੱਡ (ਹਿੰਦੀ ਸਿਨੇਮਾ) ਵਿੱਚ ਧੂਮ ਧੜਾਕੇ ਨਾਲ ਆਪਣੀ ਆਮਦ ਕੀਤੀ ਸੀ ਉਸ ਦੇ ਸ਼ਿਫਟ ਕਰਨ ਦਾ ਮੁੱਖ ਕਾਰਨ ਪੀਲੀ ਪੱਤਰਕਾਰੀ ਅਤੇ ਕਹਾਣੀਆਂ ਨਾਲ ਪ੍ਰਭਾਵਿਤ ਹੋ ਰਹੀ ਉਸ ਦੀ ਨਿੱਜੀ ਪਰਿਵਾਰਕ ਜ਼ਿੰਦਗੀ ਸੀ।
ਰਾਜਨੀਤੀ
[ਸੋਧੋ]ਇਹ ਦੱਸਿਆ ਗਿਆ ਸੀ ਕਿ ਭਾਰਤੀ ਜਨਤਾ ਪਾਰਟੀ (ਬੀਜੇਪੀ), ਨਗਮਾ ਨੂੰ ਹੈਦਰਾਬਾਦ ਤੋਂ 2004 ਦੀਆਂ ਆਮ ਲੋਕ ਸਭਾ ਚੋਣਾਂ ਲਈ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਾਰਨਾ ਚਾਹੁੰਦੀ ਸੀ।[10][11] ਪਰ ਉਸ ਨੇ 2004 ਵਿੱਚ ਕਾਂਗਰਸ 'ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਅਤੇ ਆਂਧਰਾ ਪ੍ਰਦੇਸ਼ ਵਿੱਚ ਚੋਣ ਪ੍ਰਚਾਰ ਕੀਤਾ। ਉਸ ਨੇ ਕਾਂਗਰਸ ਪਾਰਟੀ ਦੀ "ਧਰਮ ਨਿਰਪੱਖਤਾ ਅਤੇ ਗਰੀਬਾਂ ਅਤੇ ਕਮਜ਼ੋਰ ਵਰਗਾਂ ਦੀ ਭਲਾਈ ਪ੍ਰਤੀ ਵਚਨਬੱਧਤਾ" ਦਾ ਕਾਰਨ ਉਸ ਨੂੰ ਸ਼ਾਮਲ ਹੋਣ ਦਾ ਕਾਰਨ ਦੱਸਿਆ।[10] ਬਾਅਦ ਵਿੱਚ, ਕਾਂਗਰਸ 'ਚ ਸ਼ਾਮਲ ਹੋਣ ਤੋਂ ਬਾਅਦ, ਨਗਮਾ ਨੇ ਕਥਿਤ ਤੌਰ 'ਤੇ ਕਿਹਾ ਕਿ ਉਸ ਨੇ ਪਹਿਲਾਂ ਰਾਜੀਵ ਗਾਂਧੀ ਦੀ ਪ੍ਰਸ਼ੰਸਾ ਕਰਕੇ ਕਾਂਗਰਸ ਪਾਰਟੀ ਦਾ ਸਮਰਥਨ ਕੀਤਾ।[12]
ਉਸ ਨੇ ਮੇਰਠ ਤੋਂ 2014 ਦੀਆਂ ਲੋਕ ਸਭਾ ਚੋਣਾਂ ਕਾਂਗਰਸ ਦੀ ਉਮੀਦਵਾਰ ਵਜੋਂ ਲੜੀਆਂ, 13,222 ਵੋਟਾਂ ਨਾਲ ਚੌਥਾ ਸਥਾਨ ਪ੍ਰਾਪਤ ਕੀਤਾ।[13] ਉਹ ਇਸ ਵਿੱਚ ਆਪਣੀ ਜਮ੍ਹਾਂ ਰਾਸ਼ੀ ਗੁਆ ਬੈਠੀ।[14]
2006 ਦੀ ਇੱਕ ਇੰਟਰਵਿਊ ਵਿੱਚ, ਉਸ ਨੇ ਆਪਣੇ ਪਰਿਵਾਰਕ ਇਤਿਹਾਸ ਅਤੇ ਉਸ ਦੀ ਰਾਜਨੀਤਿਕ ਸਰਗਰਮੀਆਂ ਵਿਚਕਾਰ ਸਿੱਧਾ ਸੰਬੰਧ ਬਣਾਇਆ: "ਮੇਰੀ ਮੰਮੀ ਮੁਸਲਿਮ ਹੈ ਅਤੇ ਮੇਰੇ ਡੈਡੀ ਹਿੰਦੂ ਹਨ। ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨ ਲਈ ਪਾਲਿਆ ਗਿਆ ਸੀ। ਫਿਰਕੂ ਦੰਗਿਆਂ ਨੇ ਮੈਨੂੰ ਦੁਖੀ ਕੀਤਾ ਸੀ। ਮੈਂ ਕੁਝ ਕਰਨਾ ਚਾਹੁੰਦੀ ਸੀ।" ਇਸ ਲਈ ਮੈਂ ਰਾਜਨੀਤੀ ਵਿੱਚ ਸ਼ਾਮਲ ਹੋ ਗਿਆ। ਉਸ ਨੂੰ ਆਪਣੀਆਂ ਫ਼ਿਲਮਾਂ ਦੀਆਂ ਕਈ ਵਚਨਬੱਧਤਾਵਾਂ ਕਾਰਨ 2003 ਵਿੱਚ ਭਾਰਤ ਦੀ ਲੋਕ ਸਭਾ ਲਈ ਚੋਣ ਲੜਨ ਦੀ ਪੇਸ਼ਕਸ਼ ਨੂੰ ਠੁਕਰਾਉਣਾ ਪਿਆ। "ਜੇ ਮੈਂ ਸੰਸਦ ਦਾ ਮੈਂਬਰ ਬਣਨਾ ਚਾਹੁੰਦੀ ਸੀ ਤਾਂ ਮੈਨੂੰ ਆਪਣੇ ਹਲਕੇ ਨੂੰ 100 ਪ੍ਰਤੀਸ਼ਤ ਦੇਣ ਦੀ ਜ਼ਰੂਰਤ ਹੋਏਗੀ - ਜੋ ਮੈਂ ਉਸ ਸਮੇਂ ਨਹੀਂ ਕਰ ਸਕਦੀ ਸੀ।[15]" 2007 ਵਿੱਚ ਹਿੰਦੁਸਤਾਨ ਟਾਈਮਜ਼ ਨਾਲ ਇੱਕ ਇੰਟਰਵਿਊ ਦੌਰਾਨ, ਉਸ ਨੇ ਕਿਹਾ, "ਰਾਜਨੀਤੀ ਜਾਰੀ ਰਹੇਗੀ।"
ਨਗਮਾ ਨੂੰ 2015 ਵਿੱਚ ਆਲ ਇੰਡੀਆ ਮਹਿਲਾ ਕਾਂਗਰਸ ਦੀ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਸੀ।[16]
ਫ਼ਿਲਮੋਗ੍ਰਾਫੀ
[ਸੋਧੋ]ਸਾਲ | ਫ਼ਿਲਮ | ਭੂਮਿਕਾ | ਭਾਸ਼ਾ | ਨੋਟਸ |
---|---|---|---|---|
1990 | Baaghi: A Rebel for Love | Kaajal aka Paro | Hindi | Debut film |
1991 | Peddinti Alludu | Geeta | Telugu | |
Killer | Priya | Telugu | ||
1992 | Gharana Mogudu | Uma Devi | Telugu | Nominated-Filmfare Award for Best Actress – Telugu |
Bewaffa Se Waffa | Nagma | Hindi | ||
Dilwale Kabhi Na Hare | Anjali Oberoi | Hindi | ||
Police Aur Mujrim | Meena Khanna | Hindi | ||
Yalgaar | Anu Singhal | Hindi | ||
Aswamedham | Sowjanya | Telugu | ||
1993 | King Uncle | Kavita | Hindi | |
Major Chandrakanth | Seetha | Telugu | ||
Varasudu | Keerthi | Telugu | ||
Hasti | Neena Narang | Hindi | ||
Kondapalli Raja | Subbalakshmi | Telugu | ||
Dhartiputra | Lisa | Hindi | ||
Allari Alludu | Sravani | Telugu | ||
Rendilla Poojari | Telugu | |||
Green Snake | Najma, Bharata Natyam dancer | Cantonese Mandarin Chinese |
||
1994 | Mugguru Monagallu | Rani | Telugu | |
Super Police | Roja | Telugu | ||
Gang Master | Sandhya | Telugu | ||
Aavesham | Telugu | |||
Kadhalan | Sruthi | Tamil | Nominated — Filmfare Award for Best Actress — Tamil | |
Suhaag | Madhu | Hindi | ||
1995 | Baashha | Priya | Tamil | |
Mounam | Manjari | Telugu | ||
Ragasiya Police | Raji | Tamil | ||
Villadhi Villain | Janaki | Tamil | ||
Rikshavodu | Rani | Telugu | ||
Adavi Dora | Priya | Telugu | ||
Bharatha Simham | Telugu | |||
1996 | Love Birds | Mridula | Tamil | |
Saradha Bullodu | Nirmala Devi | Telugu | ||
Mettukudi | Indhu | Tamil | ||
1997 | Kaun Rokega Mujhe | Nisha | Hindi | |
Periya Thambi | Selvi | Tamil | ||
Aravindhan | Anu | Tamil | ||
Surya Putrulu | Telugu | |||
Janakiraman | Indhu | Tamil | ||
Pistha | Vanilla | Tamil | ||
1998 | Sreekrishnapurathe Nakshathrathilakkam | Yamuna Rani | Malayalam | |
Kurubana Rani | Rani | Kannada | ||
Vaettiya Madichu Kattu | Mrs.Pooja Jaiprakash | Tamil | ||
1999 | Lal Baadshah | Hindi | Special appearance | |
Ravimama | Kannada | |||
2000 | Kunwara | Sharmila Singh | Hindi | |
Chal Mere Bhai | Sonia | Hindi | ||
Papa The Great | Mrs. Pooja Jai Prakash | Hindi | ||
2001 | Dheena | Tamil | Special appearance in the song "Vathikuchi Pathikadhuda" | |
Sai Teri Maya | Hindi | |||
Ek Rishtaa: The Bond of Love | Hindi | Special appearance | ||
Citizen | CBI Sarojini Harichandran | Tamil | ||
Yeh Teraa Ghar Yeh Meraa Ghar | Anupama Verma | Hindi | ||
2002 | Chathurangam | Nayana Pillai | Malayalam | |
Allari Ramudu | Chamundeswari | Telugu | ||
Ninu Choodaka Nenundalenu | Telugu | Special appearance | ||
2003 | Hrudayavantha | Kannada | ||
2004 | Ab Tumhare Hawale Watan Saathiyo | Aarti V. Singh | Hindi | |
2005 | Dulha Milal Dildar | Bhojpuri | Won - Bhojpuri Film Award for Best Actress[17] | |
Panditji Batai Na Byah Kab Hoi | Bhojpuri | |||
Parinam | Bengali | |||
2006 | Ek Jind Ek Jaan | Nimmi | Punjabi | |
Ganga | Ganga | Bhojpuri | Won - Bhojpuri Film Award for Best Actress | |
Ab Ta Banja Sajnwa Hamaar | Bhojpuri | |||
Mai Baap | Bhojpuri | |||
Dil Diwana Tohar Ho Gayil | Bhojpuri | |||
Raja Thakur | Bhojpuri | |||
2007 | Back To Honeymoon | Hindi | ||
Thamb Lakshmi Thamb | Lakshmi | Marathi | ||
Tu Hamaar Hou | Bhojpuri | |||
Janam Janam Ke Saath | Bhojpuri | |||
2008 | Hanuman Bhakt Hawaldaar | Bhojpuri | ||
Thela No 501 | Bhojpuri |
ਹਵਾਲੇ
[ਸੋਧੋ]- ↑ "The Hindu (18 July 2002)'". Archived from the original on 6 ਜੂਨ 2011. Retrieved 28 ਨਵੰਬਰ 2015.
{{cite web}}
: Unknown parameter|dead-url=
ignored (|url-status=
suggested) (help) - ↑ ""Nagma excels in nine languages!"at". Archived from the original on 2010-01-31. Retrieved 2015-11-28.
{{cite web}}
: Unknown parameter|dead-url=
ignored (|url-status=
suggested) (help) - ↑ Obituary available online at http://img70.imageshack.us/img70/5065/nagmadad8jb.jpg
- ↑ The Telegraph
- ↑ http://img70.imageshack.us/img70/5065/nagmadad8jb.jpg
- ↑ "For Indophiles and Those Who Crave Bollywood". I Crave Bollywood. Archived from the original on 2013-07-29. Retrieved 2013-08-17.
{{cite web}}
: Unknown parameter|dead-url=
ignored (|url-status=
suggested) (help) - ↑ ""Akshay inaugurates Nagma's boutique"". Archived from the original on 2008-12-24. Retrieved 2015-11-28.
{{cite web}}
: Unknown parameter|dead-url=
ignored (|url-status=
suggested) (help) - ↑ http://www.rediff.com/wc2003/2003/mar/06news.htm
- ↑ [1][dead link]
- ↑ 10.0 10.1 ""Film actress Nagma joins Congress" Indo-Asian News Service (16 April 2004)". Yahoo.com. Archived from the original on 6 May 2006.
- ↑ ""Nagma in poll fray?" Times News Network (21 March 2004)". timesofindia.com. Archived from the original on 22 December 2008. Retrieved 12 April 2007.
- ↑ "See, e.g., "Government office for Nagma?" (10 Nov. 2006) at". Archived from the original on 28 May 2007. Retrieved 31 March 2007.
- ↑ Lal, Rashi (16 May 2014). "Nagma: Election Results 2014: Nagma's star attraction fails to click in Meerut - Times of India". The Times of India (in ਅੰਗਰੇਜ਼ੀ). Retrieved 16 August 2020.
- ↑ Shashidhar, Karthik (19 May 2014). "Lok Sabha elections: Why many candidates lost their deposits". Livemint (in ਅੰਗਰੇਜ਼ੀ). Retrieved 16 August 2020.
- ↑ A Ganesh Nadar interview with Nagma, "Nagma, the survivor — The actress who has truly done it all." (10 March 2006), at rediff.com [2] Archived 3 July 2009 at the Wayback Machine.
- ↑ "Nagma made General Secretary of All India Mahila Congress". The Economic Times. 6 October 2015. Retrieved 18 August 2020.
- ↑ See, e.g., "First-ever Bhojpuri awards " in Mid-Day (1 Feb.2006), online at [3]