ਸਮੱਗਰੀ 'ਤੇ ਜਾਓ

ਪੁਆਧ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
 ਪੰਜਾਬ ਚ ਖੇਤਰੀ ਭਾਸ਼ਾਵਾਂ ਦਾ ਨਕਸ਼ਾ

ਪਵਾਧ (ਜਾਂ ਪੁਆਧ ਜਾਂ ਪੋਵਾਧਾ) ਭਾਰਤ ਦੇ ਉੱਤਰ-ਪੱਛਮ  ਪੰਜਾਬ ਅਤੇ ਹਰਿਆਣਾ ਰਾਜ ਦੇ ਇੱਕ ਖੇਤਰ ਨੂੰ ਕਹਿੰਦੇ ਹਨ।

ਇਹ ਆਮ ਤੌਰ 'ਤੇ ਸਤਲੁਜ ਅਤੇ ਘਗਰ-ਹਕਰਾ ਦਰਿਆ ਦੇ ਵਿਚਕਾਰ ਅਤੇ ਦੱਖਣ, ਦੱਖਣ-ਪੂਰਬ ਅਤੇ ਰੂਪਨਗਰ ਜ਼ਿਲ੍ਹੇ ਦੇ ਪੂਰਬ, ਅੰਬਾਲੇ ਜ਼ਿਲ੍ਹੇ (ਹਰਿਆਣਾ) ਦੇ ਨਾਲ ਲਗਦਾ ਹੈ।

ਪੰਜਾਬੀ ਭਾਸ਼ਾ ਦੀਆਂ ਉਪ-ਬੋਲੀਆਂ ਚੋਂ ਪੋਵਾਧੀ ਵੀ ਇਕ ਹੈ।  ਪੋਵਾਧ, ਰੂਪਨਗਰ ਜ਼ਿਲ੍ਹੇ ਦਾ ਹਿੱਸਾ,ਜੋ ਕਿ ਸਤਲੁਜ ਤੋਂ ਪਰੇ੍ਹ ਘੱਗਰ ਨਦੀ ਤੋਂ ਹਿਮਾਚਲ ਪ੍ਰਦੇਸ਼ ਦੇ ਪੂਰਬ ਕਾਲਾ ਅੰਬ, ਜੋ ਕਿ   ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਰਾਜ ਨੂੰ ਵੱਖ ਕਰਦਾ ਹੈ, ਤੱਕ ਫੈਲਿਆ ਹੋਇਆ ਹੈ। ਕੁਝ ਹਿੱਸੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ, ਅਤੇ ਕੁਝ ਹਿੱਸੇ ਪਟਿਆਲਾ ਜ਼ਿਲ੍ਹੇ ਦੇ ਜਿਵੇਂ ਕਿ  ਰਾਜਪੁਰਾ, ਨਾਲੇ ਪੰਚਕੂਲਾ ਅੰਬਾਲਾ ਵੀ ਅਤੇ ਯਮੁਨਾਨਗਰ ਜ਼ਿਲ੍ਹੇ ਦੇ ਨਾਲ-ਨਾਲ ਸਹਾਰਨਪੁਰ ਅਤੇ ਹਰਿਤ ਪ੍ਰਦੇਸ਼ ਦਾ ਬੇਹਤ ਜ਼ਿਲ੍ਹਾ ਵੀ ਪੋਵਾਧ ਦਾ ਹਿੱਸਾ ਹਨ। ਪੋਵਾਧੀ ਭਾਸ਼ਾ, ਮੌਜੂਦਾ ਪੰਜਾਬ ਦੇ ਇੱਕ ਵੱਡੇ ਖੇਤਰ ਦੇ ਨਾਲ ਨਾਲ ਹਰਿਆਣਾ ਦੇ ਵਿੱਚ ਵੀ ਬੋਲੀ ਜਾਂਦੀ ਹੈ। ਪੰਜਾਬ ਵਿੱਚ, ਖਰੜ, ਕੁਰਾਲੀ, ਰੋਪੜ, ਨੂਰਪੁਰ ਬੇਦੀ, ਮੋਰਿੰਡਾ, ਪੇਲ, ਅਤੇ ਰਾਜਪੁਰਾ, ਅੰਬਾਲਾ, ਨਰੈਣਗੜ, ਕਾਲਾ ਅੰਬ, ਪੰਚਕੂਲਾ, ਸਾਹਾ, ਸ਼ਾਹਜ਼ਾਦਪੁਰ, ਜਗਾਧਰੀ, ਕਾਲੇਸਰ,ਬੇਹਤ, ਸਹਾਰਨਪੁਰ ਅਤੇ ਨਨੌਟਾ ਖੇਤਰ ਹਨ ਜਿੱਥੇ ਪੁਆਧੀ ਭਾਸ਼ਾ ਨੂੰ ਬੋਲਿਆ ਜਾਂਦਾ ਹੈ ਅਤੇ ਫਤਿਹਬਾਦ ਜ਼ਿਲੇ ਦੇ ਪਿੰਜੋਰ, ਕਾਲਕਾ, ਪੇਹੋਵਾ, ਕੈਥਲ, ਬੰਗਰ ਖੇਤਰ ਵੀ ਪੋਵਾਧ ਚ ਸ਼ਾਮਲ ਹੋਣ ਦਾ ਦਾਅਵਾ ਕਰਦੇ ਹਨ,ਜਿਨ੍ਹਾ ਚ  ਅੰਬਾਲਾ ਅਤੇ ਸ਼ਾਹਬਾਦ ਵੀ ਸ਼ਾਮਲ ਹਨ। ਇਸ ਖੇਤਰ ਦੇ ਲੋਕ ਪਵਾਧੀ ਅਖਵਾਉਂਦੇ ਹਨ।

ਪੁਆਧ ਇੱਕ ਵਿਸ਼ਾਲ ਖੇਤਰ ਹੈ ਜਿਸ ਵਿਚ ਹਰਿਆਣੇ ਦਾ ਸਾਰਾ ਪੰਚਕੂਲਾ ਜ਼ਿਲਾ ਅਤੇ ਚੰਡੀਗੜ੍ਹ ਅਤੇ ਦੱਖਣੀ ਪੂਰਬੀ ਪੰਜਾਬ ਦਾ ਇੱਕ ਵੱਡਾ ਖੇਤਰ ਆਉਂਦਾ ਹੈ। ਅੱਜਕਲ ਅਕਸਰ ਗਲਤੀ ਨਾਲ ਮੀਡੀਆ ਵਾਲੇ ਪਟਿਆਲਾ, ਮੋਹਾਲੀ, ਅਤੇ ਰੋਪੜ ਜ਼ਿਲ੍ਹੇ ਨੂੰ ਮਾਲਵੇ ਦਾ ਹਿੱਸਾ ਦੱਸਦੇ ਹਨ। ਇਸ ਖੇਤਰ ਦੇ ਆਪਣੇ ਹੀ ਕਵੀ ਹੋਏ ਨੇ ਜਿਵੇਂ ਅਕਬਰ ਦੇ ਦਰਬਾਰ ਚ ਬਨੂੜ ਦੀ ਮਾਈ ਬਾਨੋ ਅਤੇ ਹਾਲ ਚ ਹੀ ਸੋਹਾਣੇ ਦੇ ਭਗਤ ਆਸਾ ਰਾਮ ਬੈਦਵਾਨ। ਕਿਹਾ ਜਾਂਦਾ ਹੈ ਕਿ ਢੱਡ ਸਾਰੰਗੀ ਅਤੇ ਕਵੀਸ਼ਰੀ ਦੇ ਤਰੀਕੇ ਵਾਲੀ ਗਾਇਕੀ ਦੇ ਨਾਲ ਨਾਲ ਵੱਖ-ਵੱਖ ਕਿਸਮ ਦੇ ਅਖਾੜਿਆਂ ਦੀ ਸ਼ੁਰੂਆਤ ਪੁਆਧ ਖੇਤਰ ਚੋਂ ਹੀ ਹੋਈ ਤੇ ਰੱਬੀ ਭੈਰੋਂਪੁਰੀ ਵਰਗੇ ਮਸ਼ਹੂਰ ਕਲਾਕਰ ਵੀ ਦਿੱਤੇ। ਪੁਆਧ, ਪੰਜਾਬ ਦਾ ਇੱਕ ਛੋਟਾ ਜਿਹਾ ਖਿੱਤਾ ਹੈ।  ਮਾਝਾ, ਮਾਲਵਾ, ਅਤੇ ਦੋਆਬਾ ਦਾ ਪੰਜਾਬ ਦੇ ਜ਼ਿਆਦਾ ਹਿੱਸੇ ਚ ਫੈਲਿਆ ਹੈ।

ਪੁਆਧੀ ਬੋਲੀ

[ਸੋਧੋ]

ਪੁਆਧ ਚ ਜਿਹੜੀ ਪੰਜਾਬੀ ਭਾਸ਼ਾ ਦੀ ੳਪ-ਬੋਲੀ ਬੋਲੀ ਜਾਂਦੀ ਹੈ ਨੂੰ ਪੁਆਧੀ ਕਿਹਾ ਜਾਂਦਾ ਹੈ।

ਇਹ ਪੰਜਾਬੀ ਅਤੇ ਹਰਿਆਣਵੀ ਭਾਸ਼ਾ ਦਾ ਇੱਕ ਮਿਸ਼ਰਣ ਹੈ। ਪੰਜਾਬ ਚ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ, ਘਨੌਰ ਅਤੇ ਦੇਵੀਗੜ੍ਹ ਖੇਤਰ, ਬਨੂੜ ਖੇਤਰ, ਮੋਹਾਲੀ ਦੇ ਪਿੰਡ ਅਤੇ ਰੋਪੜ ਜ਼ਿਲ੍ਹੇ ਦੇ ਕੁੱਝ ਖੇਤਰ ਇਹ ਬੋਲੀ ਬੋਲਦੇ ਹਨ, ਜਦਕਿ ਹਰਿਆਣਾ ਵਿਚ ਅੰਬਾਲਾ ਪੰਚਕੂਲਾ ਜ਼ਿਲ੍ਹੇ ਦੇ ਲੋਕ ਵੀ ਇਹ ਭਾਸ਼ਾ ਬੋਲਦੇ ਹਨ। ਇਸਮੈਲਾਬਾਦ ਅਤੇ ਕੂਰੂਕਸ਼ੇਤਰ ਦੇ ਸ਼ਾਹਬਾਦ ਖੇਤਰ ਦੇ ਲੋਕ ਵੀ ਪੁਆਧੀ ਬੋਲਦੇ ਹਨ, ਏਦਾਂ ਹੀ ਯਮੁਨਾਨਗਰ ਜ਼ਿਲ੍ਹੇ ਦੀ ਸਧੌਰਾ ਤਹਿਸੀਲ ਦੇ ਲੋਕ ਵੀ ਇਹ ਭਾਸ਼ਾ ਬੋਲਦੇ ਹਨ।

ਇਹ ਵੀ ਵੇਖੋ

[ਸੋਧੋ]

ਹਵਾਲੇ

[ਸੋਧੋ]