ਸਮੱਗਰੀ 'ਤੇ ਜਾਓ

ਪ੍ਰੀਤ ਭਰਾਰਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪ੍ਰੀਤ ਭਰਾਰਾ
ਨਿਊ ਯਾਰਕ ਦੇ ਦੱਖਣੀ ਜ਼ਿਲ੍ਹੇ ਦਾ ਸਰਕਾਰੀ ਅਟਾਰਨੀ
ਦਫ਼ਤਰ ਸੰਭਾਲਿਆ
ਅਗਸਤ 13, 2009
ਦੁਆਰਾ ਨਿਯੁਕਤੀਬਰਾਕ ਓਬਾਮਾ
ਤੋਂ ਪਹਿਲਾਂਲੈਵ ਡਸਿਨ (ਕਾਰਜਕਾਰੀ)
ਨਿੱਜੀ ਜਾਣਕਾਰੀ
ਜਨਮ
ਪ੍ਰੀਤਿੰਦਰ ਸਿੰਘ ਭਰਾਰਾ

(1968-10-13) ਅਕਤੂਬਰ 13, 1968 (ਉਮਰ 56)
ਫ਼ਿਰੋਜ਼ਪੁਰ, ਭਾਰਤ
ਸਿਆਸੀ ਪਾਰਟੀਡੈਮੋਕ੍ਰੈਟਿਕ ਪਾਰਟੀ
ਅਲਮਾ ਮਾਤਰਹਾਰਵਰਡ ਯੂਨੀਵਰਸਿਟੀ
ਕੋਲੰਬੀਆ ਲਾਅ ਸਕੂਲ
ਦਸਤਖ਼ਤ

ਪ੍ਰੀਤਿੰਦਰ ਸਿੰਘ 'ਪ੍ਰੀਤ' ਭਰਾਰਾ (ਜਨਮ 13 ਅਕਤੂਬਰ 1968) ਇੱਕ ਭਾਰਤੀ-ਮੂਲ ਦਾ ਅਮਰੀਕੀ ਅਟਾਰਨੀ ਅਤੇ ਨਿਊ ਯਾਰਕ ਦੇ ਦੱਖਣੀ ਜ਼ਿਲ੍ਹੇ ਦਾ ਸਰਕਾਰੀ ਅਟਾਰਨੀ ਹੈ।[1] ਉਹ ਲੋਕ-ਭਲਾਈ ਲਈ ਮੁਕੱਦਮੇ ਕਰਨ ਕਾਰਨ ਮਸ਼ਹੂਰ ਹੈ,[2][2] ਅਤੇ ਉਸਨੇ ਸਫ਼ਾਰਤਕਾਰਾਂ ਅਤੇ ਵਿਦੇਸ਼ੀਆਂ ਖ਼ਿਲਾਫ਼ ਕਈ ਮੁਕੱਦਮੇ ਕੀਤੇ ਹਨ। ਉਸਨੇ ਤਕਰੀਬਨ 100 ਵਾਲ ਸਟਰੀਟ ਕਾਰਜਕਾਰੀਆਂ ਖ਼ਿਲਾਫ਼ ਮੁਕੱਦਮੇ ਕੀਤੇ ਹਨ,[3] ਅਤੇ ਉਹਨਾਂ ਨੂੰ ਇਤਿਹਾਸਕ ਅੰਜਾਮ ਤੱਕ ਪਹੁੰਚਾਇਆ ਹੈ,[2][2] ਅਤੇ ਗ਼ੈਰ-ਇਖ਼ਲਾਕੀ ਆਰਥਕ ਅਮਲਾਂ ਨੂੰ ਬੰਦ ਕਰਵਾਇਆ ਹੈ। 

ਮੁਢਲਾ ਜੀਵਨ

[ਸੋਧੋ]

ਭਰਾਰਾ ਦਾ ਜਨਮ 1968 ਵਿੱਚ ਫ਼ਿਰੋਜ਼ਪੁਰ ਦੇ ਇੱਕ ਸਿੱਖ ਪਰਿਵਾਰ ਵਿੱਚ ਹੋਇਆ।[2] ਉਹ ਨਿਊ ਜਰਸੀ ਦੇ ਕਸਬੇ ਈਟਨਟਾਊਨ ਵਿੱਚ ਵੱਡਾ ਹੋਇਆ।[4] ਉਸਨੇ ਬੀ.ਏ. ਦੀ ਡਿਗਰੀ ਹਾਰਵਰਡ ਤੋਂ ਕੀਤੀ ਅਤੇ ਕੋਲੰਬੀਆ ਲਾਅ ਸਕੂਲ ਵਿਖੇ ਵੀ ਪੜ੍ਹਾਈ ਕੀਤੀ।

ਨਿੱਜੀ ਜੀਵਨ

[ਸੋਧੋ]
ਭਰਾਰਾ ਆਪਣੀ ਪਤਨੀ ਨਾਲ

ਭਰਾਰਾ ਇੱਕ ਅਮਰੀਕੀ ਨਾਗਰਿਕ ਹੈ।

ਭਰਾਰਾ ਨੂੰ ਵਕੀਲ ਬਣਨ ਦਾ ਸ਼ੌਕ ਸੱਤਵੀਂ ਜਮਾਤ ਵਿੱਚ ਉਦੋਂ ਪਿਆ ਜਦ ਉਸਨੇ ਇਨਹੈਰਿਟ ਦ ਵਿੰਡ ਨਾਮੀ ਨਾਟਕ ਪੜ੍ਹਿਆ।[5]

2012 ਵਿੱਚ ਟਾਈਮ ਪਤ੍ਰਿਕਾ ਵੱਲੋਂ ਭਰਾਰਾ ਨੂੰ ਦੁਨੀਆ ਦੇ 100 ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀਆਂ ਵਿੱਚੋਂ ਇੱਕ ਚੁਣਿਆ ਗਿਆ, ਅਤੇ ਇੰਡੀਆ ਅਬਰਾਡ ਨੇ 2011 ਦਾ ਪਰਸਨ ਆਫ਼ ਦ ਈਅਰ ਦਾ ਖ਼ਿਤਾਬ ਦਿੱਤਾ।[2][6][7][8]

ਭਰਾਰਾ ਨੂੰ ਬਲੂਮਬਰਗ ਮਾਰਕੀਟ ਮੈਗਜ਼ੀਨ ਨੇ 2012 ਦੇ 50 ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਫ਼ਹਿਰਿਸਤ ਵਿੱਚ ਸ਼ਾਮਿਲ ਕੀਤਾ, ਅਤੇ ਵੈਨੇਟੀ ਫ਼ੇਅਰ ਨੇ 2012 ਅਤੇ 2013 ਦੀ ਨਿਊ ਐਸਟੈਬਲਿਸ਼ਮੈਂਟ ਲਿਸਟ ਵਿੱਚ ਥਾਂ ਦਿੱਤੀ।[2][2][2]

ਹਵਾਲੇ

[ਸੋਧੋ]
  1. "Meet U.S. Attorney Preet Bharara". U.S. Attorney's Office for the Southern District of New York.
  2. 2.0 2.1 2.2 2.3 2.4 2.5 2.6 2.7 2.8 {{cite news}}: Empty citation (help)
  3. "The Limits of the Law in Insider Trading".
  4. Lattman, Peter.
  5. Mishkin, Budd.
  6. The 2012 Time 100 Archived 2012-04-23 at the Wayback Machine., Time, "Preet Bharara."
  7. "Preet Bharara, the man who makes Wall Street Tremble, is India Abroad Person of the Year 2011". Rediff. June 30, 2012.
  8. Bharara, Preet. "Person of the Year Acceptance Speech". Rediff. Retrieved June 29, 2012.