ਬਾਜੀਗਰ ਕਬੀਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਾਜ਼ੀਗਰਸ਼ਬਦ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ, ਇਸਦਾ ਮੂਲ ਬਾਜੀ ਹੈ। ਫ਼ਾਰਸੀ-ਪੰਜਾਬੀ ਕੋਸ਼ ਅਨੁਸਾਰ ਬਾਜੀ ਸ਼ਬਦ ਦਾ ਅਰਥ ਹੈ- ਖੇਡ, ਤਮਾਸ਼ਾ, ਦਗਾ-ਫ਼ਰੇਬ, ਜਾਂ ਫਿਰ ਛੋਟੀ ਗੇਂਦ ਹੈ। ਪਰ ਫਾਰਸੀ ਵਿੱਚ ਇੱਕ ਹੋਰ ਸ਼ਬਦ 'ਬਾਜੀ-ਬਾਜੀਹ' ਮਿਲਦਾ ਹੈ, ਜਿਸਦਾ ਅਰਥ ਬੇਪਰਵਾਹੀ ਹੈ। ਇਸ ਤਰ੍ਹਾਂ ਜੇੋ ਬਾਜੀ ਪਾਉਂਦਾ ਹੈ ਉਸ ਨੂੰ ਬਾਜੀਗਰ ਕਿਹਾ ਜਾਂਦਾ ਹੈ।

ਬਾਜ਼ੀਗਰ ਕਬੀਲਾ[ਸੋਧੋ]

ਬਾਜ਼ੀ ਨੂੰ ਹੋਰ ਮੰਨੋਰੰਜਨ ਬਣਾਉਣ ਲਈ ਬਾਜ਼ੀਗਰਾਂ ਨੇ ਲੋਕਧਾਰਾ ਅਤੇ ਸੱਭਿਆਚਾਰ ਦਾ ਸਹਾਰਾ ਲਿਆ ਹੈ।ਬਾਜ਼ੀਗਰਾਂ ਨੇ ਲੋਕਧਾਰਾ ਅਤੇ ਸੱਭਿਆਚਾਰ ਵਿੱਚ ਪ੍ਰਚਲਿਤ ਰੂੜੀਆਂ ਅਪਣਾਉਣੀਆਂ ਸ਼ੁਰੂ ਕਰ ਦਿੱਤੀਆਂ।ਬਾਜ਼ੀਗਰਾਂ ਨੂੰ ਬਾਜ਼ੀ  ਦੇ ਸ਼ੁਰੂ ਵਿੱਚ ਮੰਨੋਰੰਜਨ ਅਤੇ ਪੇਸ਼ੇਵਾਰ ਖੇਡਾਂ ਦੇ ਨਾ ਲੈਣੇ ਸ਼ੁਰੂ ਕੀਤੇ।ਉਹਨਾਂ ਨੇ ਆਪਣਾ ਪ੍ਰਭਾਵ ਵਧਾਉਣ ਲਈ ਸੂਫ਼ੀਕਿੱਸਾ, ਵੀਰ, ਗੁਰਮਤਿ ਕਾਵਿ ਦੀ ਕਵਿਤਾ ਮੌਕਾ ਮੇਲ ਅਨੁਸਾਰ ਬੋਲਣੀ ਸ਼ੁਰੂ ਕਰ ਦਿੱਤੀ। ਬਾਜ਼ੀਗਰ ਕਬੀਲਾ ਦੇ ਇਤਿਹਾਸ ਦੀ ਪਿੱਠਭੂਮੀ: ਭਾਰਤ ਵਿਚ ਰਾਜਪੂਤ ਰਿਆਸਤਾਂ ਦੇ ਖੇਰੂ-ਖੇਰੂ ਹੋ ਜਾਣ ਤੋਂ ਬਾਅਦ ਮੁਗਲ ਸਲਤਨਤ ਦੇ ਸਥਾਪਤ ਹੋ ਜਾਣ ਤੇ ਇਹ ਲੋਕ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਹਿਜ਼ਰਤ ਕਰ ਗਏ ਜਿਸਦਾ ਮੁੱਖ ਕਾਰਨ ਮਾਣ ਮਰਿਆਦਾ ਅਤੇ ਆਤਮ ਸਰੱਖਿਆ ਹੀ ਸੀ । ਕੋਈ ਇਨ੍ਹਾਂ ਲੋਕਾਂ ਨੂੰ ਇਨ੍ਹਾਂ ਦਾ ਨਾਂ ਥਾਂ ਪੁੱਛਦਾ ਤਾਂ ਅੱਗੋਂ ਇਹ ਇਸਦਾ ਉੱਤਰ ‌‌‌ਮੈਂ ਗੁਆਰ ਛੂ ਆਖਦੇ ਦਿੰਦੇ ਹਨ ਜਿਸਦਾ ਭਾਵ ਇਕ ਤੁਛ ਵਿਅਕਤੀ ਹੈ। ਬਾਜ਼ੀਗਰ ਕਬੀਲੇ ਅਲੱਗ ਅਲੱਗ ਗੋਤ ਦੇ ਨਾਲ ਸਬੰਧ ਰੱਖਦੇ ਹਨ ਜਿਵੇਂ:- ਲਾਲਕਾ, ਮਸ਼ਾਲ, ਵਿਡਾਣਾ, ਵਰਤੀਆਂ, ਗੁਲਾਬੇ-ਕਾ, ਖੀਵੇ-ਕਾ, ਵੱਜਰਾਵਤ, ਮਸਤਾਨੇ-ਕਾ, ਧਰਮਸ਼ੋਤ ਆਦ ਹਨ। ਇਨ੍ਹਾਂ ਦਾ ਮਤ ਹੈ ਕਿ ਬਾਜ਼ੀਗਰ ਕਬੀਲਾ ਚਿਤੌੜਗੜ ਦੇ ਮੂਲ ਨਿਵਾਸੀ ਹਨ।

ਘਰ ਚ ਆਮ ਬੋਲ ਚਾਲ ਚ ਵਰਤਣ ਵਾਲੇ ਬਾਜੀਗਰ ਦੇ ਸ਼ਬਦ।

ਹਾਜੀ ਨੂੰ ਆਵਾ ਆਖਦੇ ਹਨ।ਕੀ ਹੋਇਆ ਨੂ ਕਾਈ ਕਦੋ ਆਖਦੇ ਹਨ। ਕਿਧਰ ਜਾ ਰਿਹਾ ਨੂ ਕਿਮੇਂ ਜਾ ਰਿਉ ਛੀ ਆਖਦੇ ਹਨ। ਮੈਨੂੰ ਨਹੀ ਪਤਾ ਨੂੰ ਮਨੇਂ ਨੀ ਪਤੋ ਆਖਦੇ ਹਨ। ਉਹ ਆ ਰਿਹਾ ਨੂ ਉ ਆ ਰਿਉ ਛਾ ਆਖਦੇ ਹਨ ।ਹੁਣ ਨੂੰ ਅਭੈ ਕਹਿੰਦੇ ਹਨ । ਆਦਿ ਹੋਰ ਵੀ ਸ਼ਬਦ ਰੋਜਾਨਾ ਵਰਤੇ ਹਨ । ਪਰ ਇਹਨਾ ਦੀ ਭਾਸ਼ਾ ਨੂੰ ਸਮਝਣਾ ਔਖਾ ਹੁੰਦਾ ਹੈ। ਇਹਨਾਂ ਨੇ ਅਪਣੇ ਆਪ ਨੂੰ ਰਾਜਿਆਂ ਅਤੇ ਮੁਗਲ ਸਾਸਕਾ ਤੋਂ ਬਚਾਅ ਲਈ ਆਪਣੀ ਭਾਸ਼ਾ ਦਾ ਅਵਿਸ਼ਕਾਰ ਕੀਤਾ ਸੀ, ਇਹ ਲੋਕ ਰਾਜਿਆਂ ਦੇ ਅਧੀਨ ਪਰਜਾ ਦੇ ਨਾਲ ਸੰਬੰਧ ਰੱਖਦੇ ਸਨ

ਬਾਜ਼ੀਗਰ ਕਬੀਲੇ ਦਾ ਲੋਕ ਜੀਵਨ[ਸੋਧੋ]

ਬਾਜ਼ੀਗਰ ਕਬੀਲੇ ਦੇ ਲੋਕ ਆਪਣਾ ਮੂਲ ਰਾਜਸਥਾਨ ਨਾਲ ਜੋੜਦੇ ਹਨ। ਕਬੀਲੇ ਨਾਲ ਸੰਬੰਧਤ ਵੱਖ-ਵੱਖ ਇਤਿਹਾਸਕ ਅਤੇ ਮਿਥਿਹਾਸਕ ਵੇਰਵੇ ਵੀ ਇਸ ਤੱਥ ਦੀ ਗਵਾਹੀ ਕਰਦੇ ਹਨ। ਕਬੀਲੇ ਨਾਲ ਸੰਬੰਧਤ ਲੋਕ ਕਹਾਣੀਆਂ ਵਿਚੋਂ ਵੀ ਇਸ ਗੱਲ ਦੇ ਪ੍ਰਮਾਣ ਮਿਲਦੇ ਹਨ ਕਿ ਬਾਜੀਗਰ ਲੋਕ ਆਦਿ ਕਾਲ ਤੋਂ ਕਬੀਲਾ ਰੂਪ ਵਿਚ ਆਪਣਾ ਪਸੂ ਪਠੋਰਾ ਲੈ ਕੇ ਇਕ ਥਾਂ ਤੋਂ ਦੂਜੀ ਥਾਂ 'ਤੇ ਘੁੰਮਦੇ ਰਹਿੰਦੇ ਸਨ। ਉਦੋਂ ਇਹ ਲੋਕ ਹੋਰ ਜੰਗਲੀ ਕਬੀਲਿਆ ਵਾਂਗ ਬੇਪਰਵਾਹ ਜੀਵਨ ਬਤੀਤ ਕਰ ਰਹੇ ਸਨ। ਰਾਜਸਥਾਨ ਤੇ ਮੁਗਲਾ ਦੇ ਲਗਾਤਾਰ ਹਮਲਿਆਂ ਕਾਰਨ ਇਹ ਲੋਕ ਆਪਣਾ ਮਾਲ ਇੱਜੜ ਲੈ ਕੇ ਬਾਰ ਦੇ ਜੰਗਲਾ ਵੱਲ ਹਿਜ਼ਰਤ ਕਰਨ ਲਈ ਮਜ਼ਬੂਰ ਹੋ ਗਏ । ਇਸ ਤਰਾਂ ਲੰਮਾ ਸਮਾਂ ਬਾਰ ਵਿਚ ਪੇਸ਼ ਜੀਵਨ ਬਤੀਤ ਕਰਨ ਕਾਰਨ ਇਹ ਲੋਕ ਪਾਕਿਸਤਾਨ ਅਤੇ ਆਸ-ਪਾਸ ਦੇ ਕਬਾਇਲੀ ਇਲਾਕਿਆਂ ਵਿਚ ਵਸ ਗਏ । ਇਨ੍ਹਾਂ ਵਿਚੋਂ ਬਹੁਤੇ ਲੋਕ ਪਾਕਿਸਤਾਨੀ ਪੰਜਾਬ ਅਤੇ ਰਾਵੀ ਦਰਿਆ ਦੇ ਕੰਢੇ ਦੇ ਨਾਲ-ਨਾਲ ਵਸ ਗਏ । ਪਾਕਿਸਤਾਨ ਵਿਚ ਵੀ ਇਹ ਲੋਕ ਵਿਰਤ ਅਤੇ ਆਜੜੀ ਜੀਵਨ ਬਤੀਤ ਕਰਨ ਲੱਗ ਪਏ । ਇਸ ਪ੍ਰਕਾਰ ਇਹ ਲੋਕ ਸੰਬੰਧਤ ਇਲਾਕਿਆਂ ਵਿਚ ‘ਖਾਨਾਬਦੋਸ਼', ‘ਸਿਰਕੀਬੰਦ ਅਤੇ ਟੱਪਰੀਵਾਸ” ਨਾਵਾਂ ਨਾਲ ਜਾਣੇ ਜਾਣ ਲੱਗ ਪਏ। ਇਹ ਲੋਕ ਆਦਿ ਕਾਲ ਤੋਂ ਹੀ ਬੇਪਰਵਾਹੀ ਵਾਲਾ ਜੀਵਨ ਬਤੀਤ ਕਰ ਰਹੇ ਸਨ। 1947 ਦੀ ਭਾਰਤ ਪਾਕਿ ਵੰਡ ਦੌਰਾਨ ਇਨ੍ਹਾਂ ਲੋਕਾਂ ਨੂੰ ਇਕ ਵਾਰ ਫਿਰ ਉਜਾੜੇ ਸਾਹਮਣਾ ਕਰਨਾ ਪਿਆ। ਵੰਡ ਉਪਰੰਤ ਛਿੜੇ ਦੰਗਿਆਂ ਦੌਰਾਨ ਇਹ ਲੋਕ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਹਿਜ਼ਰਤ ਕਰਨ ਲਈ ਮਜ਼ਬੂਰ ਹੋ ਗਏ ਜਿਨ੍ਹਾਂ ਵਿਚੋਂ ਕਈ ਲੋਕ ਪੰਜਾਬ ਦੇ ਉਪਜਾਊ ਇਲਾਕਿਆਂ ਵਿਚ ਜਾ ਵਸੇ । ਆਦਿ ਕਾਲ ਤੋਂ ਹੀ ਦਸਵਾਰੀਆਂ ਭਰੇ ਜੀਵਨ ਵਿਚੋਂ ਲੰਘਦੇ ਹੋਏ ਇਹ ਲੋਕ ਹਾੜ੍ਹੀ ਸਾਉਣੀ ਕਰਕੇ ਆਪਣਾ ਜੀਵਨ ਨਿਰਬਾਹ ਕਰਨ ਲੱਗ ਪਏ । ਬਾਜ਼ੀਗਰ ਕਬੀਲੇ ਦੇ ਜ਼ਿਆਦਾਤਰ ਲੋਕ ਪਸ਼ੂ ਪਾਲਕ ਹਨ । ਗੁਜਰ ਕਬੀਲੇ ਵਾਂਗ ਬਾਜ਼ੀਗਰ ਲੋਕ ਵੀ ਲੰਮੇ ਸਮੇਂ ਤੋਂ ਪਸ਼ੂ ਪਾਲਕ ਦੇ ਤੌਰ 'ਤੇ ਜੀਵਨ ਨਿਰਬਾਹ ਕਰਦੇ ਆਏ ਹਨ। ਇਸ ਤੋਂ ਬਾਅਦ ਇਹ ਲੋਕ ਪੰਜਾਬ ਤੋਂ ਇਲਾਵਾ ਹੋਰ ਖਿੱਤਿਆਂ ਵਿਚ ਸਥਾਪਤ ਹੋਣ ਉਪਰੰਤ ਕਿਰਤ ਨਾਲ ਸੰਬੰਧਤ ਹੋਰ ਛੋਟੇ ਮੋਟੇ ਧੰਦੇ ਕਰਕੇ ਆਪਣਾ ਗੁਜ਼ਾਰਾ ਕਰਨ ਲੱਗ ਪਏ । ਇੱਥੇ ਇਸ ਗੱਲ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ ਕਿ ਬਾਜ਼ੀਗਰ ਲੋਕ ਸਮੇਂ ਦੇ ਵੇਗ ਨਾਲ ਜਿੱਧਰ ਵੀ ਗਏ, ਉਹ ਆਪਣਾ ਇਤਿਹਾਸ, ਮਿਥਿਹਾਸ ਅਤੇ ਪਰੰਪਰਾਵਾਂ ਨੂੰ ਵੀ ਨਾਲ ਹੀ ਲੈ ਕੇ ਗਏ। ਇਸੇ ਲਈ ਅੱਜ ਕਈ ਸਦੀਆਂ ਗੁਜਰ ਜਾਣ ਦੇ ਬਾਅਦ ਵੀ ਬਾਜ਼ੀਗਰ ਲੋਕ ਇਕ ਵਿਲੱਖਣ ਸਭਿਆਚਾਰ ਦੇ ਧਾਰਨੀ ਹਨ ਬਾਜ਼ੀਗਰ ਕਬੀਲਾ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਵਸਣ ਦੇ ਬਾਵਜੂਦ ਵੀ ਇਕ ਦੂਜੇ ਨਾਲ ਮਿਲਵਰਤਨ ਅਤੇ ਇਕਮੁਠਤਾ ਜ਼ਾਹਰ ਕਰਦਾ ਹੈ। ਭਾਵੇਂ ਕਿ ਇਹ ਲੋਕ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਗੋਰ, ਗੌਰਮਾਟੀ, ਬੰਜਾਰਾ, ਗਵਾਰ, ਗਵਾਰੀਆ, ਬਾਜੀਕਰ ਅਤੇ ਹੋਰ ਵੱਖ-ਵੱਖ ਨਾਵਾਂ ਹੇਠ ਵਿਚਰ ਰਹੇ ਹਨ ਪਰੰਤੂ ਫਿਰ ਵੀ ਇਹ ਲੋਕ ਕਬੀਲੇ ਦੇ ‘ਗੌਰ ਨਾਂ ਦੇ ਸਾਂਝੇ ਸੂਤਰ ਵਿਚ ਬੰਨ੍ਹੇ ਹੋਏ ਹਨ । ਇਹ ਲੋਕ ਖੜ੍ਹੀ, ਰਾਵੀ, ਪੰਜਾਬ ਅਤੇ ਕਈ ਹੋਰ ਵੱਖ-ਵੱਖ ਵਰਗਾਂ ਵਿਚ ਵੰਡੇ ਹੋਣ ਦੇ ਬਾਵਜੂਦ ਵੀ ਇਕ ਦੂਜੇ ਨਾਲ ਰਿਸ਼ਤਾ ਨਾਤਾ ਪ੍ਰਬੰਧ ਵਿਚ ਬੱਚੇ ਹੋਏ ਹਨ। ਅਜੋਕੇ ਦੌਰ ਵਿਚ ਕਬੀਲੇ ਦਾ ਲੋਕ ਜੀਵਨ ਕਾਫ਼ੀ ਹੱਦ ਤੱਕ ਪਰਿਵਰਤਿਤ ਹੋ ਚੁੱਕਾ ਹੈ । ਕਬੀਲਾ ਪੰਚਾਇਤ, ਗੌਤਰ ਸਤਰੀਕਰਨ, ਸੁਜਾਤੀ ਵਿਆਹ ਅਤੇ ਆਪਣੀ ਮਜ਼ਬੂਤ ਟੋਟਮ ਟੈਬੂ ਵਿਵਸਥਾ ਕਾਰਨ ਕਬੀਲੇ ਦੇ ਲੋਕ ਅੱਜ ਵੀ ਕਬੀਲਾ ਪਰੰਪਰਾਵਾਂ ਅਤੇ ਰਸਮਾਂ ਵਿਚ ਗਹਿਰਾ ਵਿਸ਼ਵਾਸ ਰੱਖਦੇ ਹਨ। ਬਾਜ਼ੀਗਰ ਕਬੀਲਾ ਸਮੂਹਿਕ ਭਾਵਨਾ ਵਿਚ ਗਹਿਰਾ ਵਿਸ਼ਵਾਸ ਰੱਖਦਾ ਹੈ। ਇਸ ਤੋਂ ਇਲਾਵਾ ਕਬੀਲੇ ਵਿਚ ਅੰਦਰਲੇ (Insider) ਅਤੇ ਬਾਹਰਲੇ (Outsider) ਦਾ ਸੰਕਲਪ ਕਬੀਲੇ ਦੇ ਲੋਕਾਂ ਲਈ ਬਹੁਤ ਮਹੱਤਤਾ ਰੱਖਦਾ ਹੈ।ਕਬੀਲੇ ਦੇ ਲੋਕ ਇਕ ਖ਼ਾਸ ਦਾਇਰੇ ਵਿਚ ਵਿਚਰਦੇ ਹੋਏ ਆਪਣਾ ਜੀਵਨ ਬਤੀਤ ਕਰਦੇ ਹਨ । ਕਬੀਲੇ ਵਿਚ ਮਨਾਹੀਆ ਅਤੇ ਮਾਨਤਾਵਾਂ ਨੂੰ ਲਾਗੂ ਕਰਨ ਲਈ ਕਬੀਲੇ ਦੀ 'ਟੋਟਮ ਟੈਬੂ ਵਿਵਸਥਾ ਆਪਣੀ ਮੋਹਰੀ ਭੂਮਿਕਾ ਨਿਭਾਉਂਦੀ ਹੈ। ਕਬੀਲੇ ਵਿਚ ਕਬੀਲਾ ਪਰੰਪਰਾਵਾਂ ਦੀ ਗਹਿਰੀ ਪਕੜ ਹੋਣ ਕਰਕੇ ਕਬੀਲੇ ਦੇ ਲੋਕਾਂ ਵਿਚ ਸਮਾਜਿਕ ਵਿਕਾਸ ਪ੍ਰਤੀ ਗਹਿਰੀ ਉਦਾਸੀਨਤਾ ਪਾਈ ਜਾਂਦੀ ਹੈ। ਉਦਾਹਰਣ ਦੇ ਤੌਰ 'ਤੇ ਅੱਜ ਵੀ ਕਬੀਲੇ ਦੇ ਲੋਕ ਔਰਤ ਦੀ ਭੂਮਿਕਾ ਅਤੇ ਲੜਕੀਆਂ ਦੀ ਸਿੱਖਿਆ ਪ੍ਰਤੀ ਨਾਂਹ ਪੱਖੀ ਰਵੱਈਆ ਰੱਖਦੇ ਹਨ। ਬਾਜ਼ੀਗਰ ਕਬੀਲੋ ਤੇ ਕਬੀਲਾ ਪੰਚਾਇਤ ਅਤੇ ਕਬੀਲਾ ਪੈਂਚਾ ਦੀ ਗਹਿਰੀ ਛਾਪ ਵੇਖਣ ਨੂੰ ਮਿਲਦੀ ਹੈ। ਭਾਵੇਂ ਕਿ ਆਧੁਨਿਕ ਸੁੱਖ-ਸਹੂਲਤਾਂ ਅਤੇ ਸ਼ਹਿਰੀਕਰਨ ਦੇ ਪ੍ਰਭਾਵ ਹੇਠ ਬਾਜ਼ੀਗਰ ਕਬੀਲੇ ਦੀ ਬਾਹਰੀ ਦਿੱਖ ਕਾਫੀ ਹੱਦ ਤੱਕ ਬਦਲ ਚੁੱਕੀ ਹੈ ਪਰ ਇਸ ਸਭ ਵਰਤਾਰੇ ਦੇ ਚਲਦਿਆਂ ਕਬੀਲੇ ਦੀ ਅੰਦਰੂਨੀ ਬਣਤਰ ਬੜੀ ਪੀਡੀ ਬਣੀ ਹੋਈ ਹੈ । ਬਾਜੀਗਰ ਕਬੀਲੇ ਵਿਚ ਆਦਿ ਕਾਲ ਤੋਂ ਹੀ ਗੋਤਰ ਸਤਰੀਕਰਨ ਪਾਇਆ ਜਾਂਦਾ ਹੈ । ਇਸ ਪ੍ਰਕਾਰ ਕਬੀਲੇ ਦਾ ਰਿਸ਼ਤਾ ਨਾਤਾ ਪ੍ਰਬੰਧ ਗੋਤਰ ਆਧਾਰਿਤ ਵਰਗੀਕਰਨ (Gotra Hirarchy) 'ਤੇ ਨਿਰਭਰ ਕਰਦਾ ਹੈ । ਕਬੀਲੇ ਵਿਚ ਹੋਣ ਵਾਲੇ ਕਿਸੇ ਵੀ ਰਿਸ਼ਤੇ ਜਾਂ ਵਿਆਹ ਦੀ ਸੂਰਤ ਵਿਚ ਪਿਤਰੀ ਗੋਤਰ ਸੰਬੰਧੀ ਸਖ਼ਤ ਮਨਾਹੀ ਦੀ ਪਾਲਣਾ ਕੀਤੀ ਜਾਂਦੀ ਹੈ। ਕਬੀਲਾ ਅਜਿਹੇ ਵਿਆਹਾਂ ਨੂੰ ਅਜੋਕੇ ਦੌਰ ਵਿਚ ਵੀ ਮਾਨਤਾ ਨਹੀਂ ਦਿੰਦਾ। ਅਜੋਕੇ ਦੌਰ ਵਿਚ ਬਾਜ਼ੀਗਰ ਕਬੀਲੇ ਦੇ ਲੋਕ ਨਿਮਨ ਪ੍ਰਕਾਰ ਦੇ ਧੰਦੇ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ। ਇਨ੍ਹਾਂ ਵਿਚ ਬਹੁਤੇ ਲੋਕ ਹਾੜ੍ਹੀ ਸਾਉਣੀ, ਮਜ਼ਦੂਰੀ, ਪਸ਼ੂ ਪਾਲਣ, ਕਬਾੜ ਖਰੀਦਣ ਅਤੇ ਸਬਜ਼ੀ ਆਦਿ ਵੇਚ ਕੇ ਆਪਣਾ ਗੁਜਾਰਾ ਕਰਦੇ ਹਨ। ਕਬੀਲੇ ਵਿਚ ਸਿੱਖਿਆ ਦੀ ਦਰ ਨਾਂਹ ਦੇ ਬਰਾਬਰ ਹੈ । ਕਬੀਲੇ ਵਿਚ ਔਰਤ ਅਤੇ ਲੜਕੀਆਂ ਦੀ ਸਥਿਤੀ ਬਹੁਤ ਹੀ ਤਰਸਯੋਗ ਬਣੀ ਹੋਈ ਹੈ । ਕਬੀਲੇ ਦੀ ਔਰਤ ਮਜਦੂਰੀ ਅਤੇ ਪਸ਼ੂ ਆਦਿ ਪਾਲ ਕੇ ਆਪਣਾ ਗੁਜ਼ਾਰਾ ਕਰ ਰਹੀ ਹੈ। ਇਕ ਬੰਦ ਸਮੂਹ ਹੋਣ ਕਰਕੇ ਕਬੀਲੇ ਵਿਚ ਵਿਕਾਸ ਦੀ ਗਤੀ ਬੜੀ ਧੀਮੀ ਹੈ । ਬਾਜ਼ੀਗਰ ਕਬੀਲੇ ਦੀ ਇਕ ਖ਼ਾਸ ਵਿਸ਼ੇਸ਼ਤਾ ਇਹ ਹੈ ਕਿ ਕਬੀਲੇ ਦੇ ਲੋਕ ਅੱਜ ਵੀ ਆਪਣੀ ਭਾਸ਼ਾ ਅਤੇ ਸਭਿਆਚਾਰ ਨਾਲ ਖਾਸ ਲਗਾਓ ਰੱਖਦੇ ਹਨ । ਸਦੀਆਂ ਗੁਜਰ ਜਾਣ ਬਾਅਦ ਵੀ ਕਬੀਲੇ ਦੇ ਹਰ ਘਰ ਵਿਚ “ਗੌਰ ਭਾਸ਼ਾ ਬੋਲੀ ਜਾਂਦੀ ਹੈ। ਇਸ ਤੋਂ ਇਲਾਵਾ ਖ਼ਾਸ ਪਰਿਸਥਿਤੀਆਂ ਵਿਚ ਕਬੀਲੇ ਦੀ ਗੁਪਤ ਭਾਸ਼ਾ ‘ਪਾਰਸੀ ਦੀ ਵਰਤੋਂ ਕੀਤੀ ਜਾਂਦੀ ਹੈ।ਬਾਜ਼ੀਗਰ ਡੇਰੇ ਦੀ ਹਰ ਇਕ ਪੰਚਾਇਤ ਬੜੇ ਵਿਧੀਵਤ ਢੰਗ ਨਾਲ ਕੰਮ ਕਰਦੀ ਹੈ । ਇਹ ਕਬੀਲਾ ਪੰਚਾਇਤ ਅਤੇ ਮਹਾਪੰਚਾਇਤ (ਵੋਅ) ਦੀ ਕਾਨੂੰਨੀ ਵਿਵਸਥਾ ਅਨੁਸਾਰ ਕੰਮ ਕਰਦਾ ਹੈ । ਕਬੀਲੋ ਦੀ ਪੰਚਾਇਤ ਅਤੇ ਮਹਾਪੰਚਾਇਤ ਵਿਚ ਕਬੀਲੇ ਦੀ ਹਰ ਇਕ ਗੋਤਰ ਨੂੰ ਪਿਤਾ ਪੁਰਖੀ ਭੂਮਿਕਾ ਨਿਭਾਉਣੀ ਪੈਂਦੀ ਹੈ । ਕਬੀਲੇ ਵਿਚ ਇਹ ਭੂਮਿਕਾ ਆਦਿਕਾਲੀ ਪੁਰਖਿਆਂ ਦੁਆਰਾ ਨਿਸ਼ਚਿਤ ਕੀਤੀ ਗਈ ਹੈ। ਅਜੋਕੇ ਦੌਰ ਵਿਚ ਵੀ ਇਹ ਭੂਮਿਕਾ ਪੀੜ੍ਹੀ ਦਰ ਪੀੜ੍ਹੀ ਉਸੇ ਤਰਾਂ ਚਲਦੀ ਆਉਂਦੀ ਹੈ। ਕਬੀਲੇ ਦੀ ਪੰਚਾਇਤ ਵਿਚ ਹਰ ਇਕ ਗੋਤਰ ਨੂੰ ਯੋਗ ਸਥਾਨ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਪੰਚਾਇਤ ਅਤੇ ਮਹਾਪੰਚਾਇਤ ਦੀ ਸ਼ਕਤੀ ਅਤੇ ਸੱਤਾ ਦੀ ਗੋਤਰ ਅਨੁਸਾਰ ਢੁੱਕਵੀਂ ਵੰਡ ਕੀਤੀ ਗਈ ਹੈ । ਬਾਜ਼ੀਗਰ ਕਬੀਲੇ ਦੀ ਪੰਚਾਇਤ ਅਤੇ ਮਹਾਪੰਚਾਇਤ (ਢੋਅ) ਦੀ ਇਕ ਖ਼ਾਸ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਗੋਤਰ ਬਾਹਰੀ ਪੈਂਚਾਂ ਅਤੇ ਮੇਅਤਬਰ ਵਿਅਕਤੀਆਂ ਦੀ ਇਕ ਖ਼ਾਸ ਭੂਮਿਕਾ ਹੁੰਦੀ ਹੈ। ਉਹ ਕਬੀਲੇ ਦੇ ਅੰਦਰਲੇ ਝਗੜਿਆਂ ਦੀ ਖ਼ਾਸ ਤੌਰ 'ਤੇ ਨਜ਼ਰਸਾਨੀ ਕਰਦੇ ਹਨ। ਕਬੀਲੇ ਵਿਚ ਅਜਿਹੇ ਵਿਅਕਤੀ ਨੂੰ ‘ਔਰਸਖੀਆ ਕਿਹਾ ਜਾਂਦਾ ਹੈ। ਔਰਸਖੀਆਂ' ਤੋਂ ਭਾਵ ਹੈ ਗੋਤਰ ਬਾਹਰੀ ਹਰ ਇਕ ਕਬੀਲਾ ਪੰਚਾਇਤ ਵਿਚ ਔਰਸਖੀਆ ਇਕ ‘ਅੰਕੁਸ਼ ਦੀ ਭੂਮਿਕਾ ਅਦਾ ਕਰਦਾ ਹੈ । ਬਾਜ਼ੀਗਰ ਲੋਕ ਆਪਣੇ ਹਰ ਇਕ ਡੇਰੇ ਵਿਚ ‘ਔਰਸਖੀਆ` ਨੂੰ ਵਿਸ਼ੇਸ਼ ਸਥਾਨ ਦਿੰਦੇ ਹਨ ਅਤੇ ਇਨ੍ਹਾਂ ਲੋਕਾਂ ਨੂੰ ਉਚੇਚੇ ਤੌਰ 'ਤੇ ਹਰ ਇਕ ਡੇਰੇ ਵਿਚ ਵਸਾਇਆ ਜਾਂਦਾ ਸੀ । ਇਸ ਤੋਂ ਇਲਾਵਾ ਕਬੀਲੇ ਦੇ ਜਨਮ, ਵਿਆਹ, ਮੌਤ ਅਤੇ ਹਰ ਇਕ ਤਿੱਥ ਤਿਉਹਾਰ ਵਿਚ ‘ਔਰਸਖੀਆ` ਦਾ ਖ਼ਾਸ ਮਹੱਤਵ ਹੁੰਦਾ ਹੈ ।

ਨਿਆਂ ਪ੍ਰਣਾਲੀ[ਸੋਧੋ]

ਬਾਜ਼ੀਗਰ ਕਬੀਲੇ ਦਾ ਨਿਆਬੰਧ ਬੜਾ ਵਿਲੱਖਣ (Unique) ਹੈ । ਕਬੀਲੇ ਵਿਚ ਅੱਜ ਵੀ ਕਬੀਲਾ ਪੰਚਾਇਤ ਸਿੱਧੇ ਜਾਂ ਅਸਿੱਧੇ ਰੂਪ ਵਿਚ ਕਾਰਜਸ਼ੀਲ ਹੈ। ਬਾਜ਼ੀਗਰ ਕਬੀਲੇ ਵਿਚ ਕਿਸੇ ਵੀ ਝਗੜੇ ਦੀ ਸੂਰਤ ਵਿਚ ਕਬੀਲੇ ਦੇ ਪੈਂਚਾਂ ਦੁਆਰਾ ਪੰਚਾਇਤ ਵਿਚ ਬਹਿ ਕੇ ਝਗੜੇ ਦੀ ਗਹਿਰਾਈ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ। ਇਹ ਸੁਣਵਾਈ ਇਕ ਦਿਨ ਤੋਂ ਲੈ ਕੇ ਇਕ ਮਹੀਨੇ ਤੱਕ ਵੀ ਚੱਲ ਸਕਦੀ ਹੈ। ਕਬੀਲੇ ਵਿਚ ਕਿਸੇ ਵੀ ਝਗੜੇ ਦਾ ਫੈਸਲਾ ਲੰਮੀ ਸੁਣਵਾਈ ਪਿੱਛੋਂ ਕੀਤਾ ਜਾਂਦਾ ਹੈ। ‘ਪੰਚਾਇਤ ਜਾਂ 'ਢੋਅ' ਦਾ ਫੈਸਲਾ ਦੋਹਾਂ ਧਿਰਾਂ ਨੂੰ ਮਨਜ਼ੂਰ ਹੁੰਦਾ ਹੈ । ਕਬੀਲੇ ਵਿਚ ਹਰ ਇਕ ਝਗੜੇ ਦੀ ਸੁਣਵਾਈ ਨਿਰਪੱਖਤਾ ਨਾਲ ਕੀਤੀ ਜਾਂਦੀ ਹੈ । ਪੰਚਾਇਤ ਜਾਂ ‘ਢੋਆਂ ਦੁਆਰਾ ਮਿਲਣ ਵਾਲੀ ਹਰ ਇਕ ਸਜ਼ਾ ‘ਸੰਕੇਤਕ ਹੁੰਦੀ ਹੈ। ਪੰਚਾਇਤ ਵਿਚ ਮਿਲਣ ਵਾਲਾ ‘ਢੰਡ ਜਾਂ ‘ਸਜ਼ਾ’ ਕਈ ਵਾਰੀ ਕਬੀਲੇ ਦੇ ਲੋਕਾਂ ਨੂੰ ਕਈ ਪੀੜ੍ਹੀਆਂ ਤੱਕ ਵੀ ਪ੍ਰਭਾਵਿਤ ਕਰਦੀ ਹੈ। ਬਾਜ਼ੀਗਰ ਕਬੀਲੇ ਵਿਚ ਕਬੀਲਾ ਪੰਚਾਇਤ ਦਾ ਫ਼ੈਸਲਾ ‘ਆਖਰੀ ਫੈਸਲਾ ਹੁੰਦਾ ਹੈ ਫੈਸਲੇ ਤੋਂ ਨਾਬਰ ਹੋਣ ਵਾਲੀ ਧਿਰ ਨੂੰ ਕਬੀਲੇ ਵਿਚੋਂ ਛੇਕ ਦਿੱਤਾ ਜਾਂਦਾ ਹੈ। ਅਜੋਕੇ ਸਮੇਂ ਭਾਵੇਂ ਕਿ ਕਬੀਲਾ ਪੰਚਾਇਤ ਦੀ ਸੱਤਾ ਕਾਫੀ ਹੱਦ ਤੱਕ ਘੱਟ ਗਈ ਹੈ ਪਰੰਤੂ ਫਿਰ ਵੀ ਕਬੀਲਾ ਪੰਚਾਇਤ ਸਿੱਧੇ ਜਾਂ ਅਸਿੱਧੇ ਰੂਪ ਵਿਚ ਅੱਜ ਵੀ ਕਾਰਜਸ਼ੀਲ ਹੈ। ਕਬੀਲੇ ਵਿਚ ਕਿਸੇ ਵੀ ‘ਦੰਡ' ਦੀ ਰਕਮ ‘ਗੇਤਰ ਅਨੁਸਾਰ ਵੰਡ ਲਈ ਜਾਂਦੀ ਹੈ।ਕਬੀਲਾ ਪੰਚਾਇਤ ਵਿਚ ਜ਼ਿਆਦਾਤਰ ਝਗੜੇ 'ਰਿਸ਼ਤਾ ਨਾਤਾ ਪ੍ਰਬੰਧ ਨਾਲ ਸੰਬੰਧਤ ਹੁੰਦੇ ਹਨ। ਕਬੀਲੇ ਵਿਚ ਮਾਣ ਮਰਿਆਦਾ ਨਾਲ ਸੰਬੰਧਤ ਹਰ ਇਕ ਝਗੜੇ ਨੂੰ ਕਬੀਲੇ ਦੀ ਮਹਾਪੰਚਾਇਤ ‘ਢੋਅ' ਵਿਚ ਨਜਿੱਠਿਆ ਜਾਂਦਾ ਹੈ। ਕਬੀਲੇ ਦੀ ਜੀਵਨ ਜਾਚ ਅਤੇ ਕਾਰ ਵਿਹਾਰ ਤੇ ਕਬੀਲੇ ਦੀ ਮਹਾਪੰਚਾਇਤ ਢੋਅ ਦਾ ਖ਼ਾਸ ਦਬਦਬਾ ਬਣਿਆ ਰਹਿੰਦਾ ਹੈ । ਇਸ ਤੋਂ ਇਲਾਵਾ ਕਬੀਲੇ ਦੀ 'ਵੋਟਮ ਟੈਬੂ' ਵਿਵਸਥਾ ਇਸ ਸੰਬੰਧ ਵਿਚ ਮੁੱਖ ਭੂਮਿਕਾ ਅਦਾ ਕਰਦੀ ਹੈ। ਬਾਜ਼ੀਗਰ ਕਬੀਲੇ ਦਾ ‘ਗੋਤਰ ਪ੍ਰਬੰਧ’ ‘ਨਾਂਵਿਆਂ ਵਿਚ ਵੰਡਿਆ ਹੋਇਆ ਹੈ । ਕਬੀਲੇ ਵਿਚ ਵੱਖ-ਵੱਖ ਗੋਤਰ ‘ਨੌਂ ਨਾਵਾਂ’ ‘ਸਾਤ ਨਾਂਵਾਂ’ ਅਤੇ ‘ਪਾਂਚ ਨਾਵਾਂ’ ਵਿਚ ਵੰਡੇ ਹੋਏ ਹਨ। ਨਾਵਿਆਂ ਤੋਂ ਭਾਵ ਵੱਖ-ਵੱਖ ਕਬੀਲਾ ਪੁਰਖਿਆਂ ਦੇ ਭਰਾਵਾਂ ਦੀ ਗਿਣਤੀ ਅਤੇ ਸੱਤਾ ਨਾਲ ਹੈ । ਕਬੀਲੇ ਵਿਚ 'ਨਾਂਵਿਆਂ ਨੂੰ ਰਾਜਨੀਤਿਕ ਅਤੇ ਸਮਾਜਿਕ ਸੰਤਾ ਦੇ ਰੂਪ ਵਿਚ ਵੇਖਿਆ ਜਾਂਦਾ ਹੈ। ਕਬੀਲੇ ਦੇ ਰਿਸ਼ਤਾ ਨਾਤਾ ਪ੍ਰਬੰਧ ਅਤੇ ‘ਨਿਆਂ ਵਿਵਸਥਾ ਵਿਚ ‘ਨਾਂਵਿਆਂ ਦੀ ਭੂਮਿਕਾ ਬੜੀ ਗੌਲਣਯੋਗ ਹੁੰਦੀ ਹੈ। ਬਾਜ਼ੀਗਰ ਲੋਕ ‘ਨਾਵਿਆਂ ਦੀ ਸੱਤਾ ਨੂੰ ਬੜੇ ਮਾਣ ਅਤੇ ਸਤਿਕਾਰ ਨਾਲ ਨਤਮਸਤਕ ਹੁੰਦੇ ਹਨ । ਇਸ ਤਰ੍ਹਾਂ ਕਬੀਲੇ ਦੇ ਸਮਾਜ ਸਭਿਆਚਾਰ ਅਤੇ ਜੀਵਨ ਵਿਚ ਕਬੀਲਾ ਗੋਤਰ ‘ਨਾਂਵਿਆਂ ਦੇ ਆਧਾਰ 'ਤੇ ਆਪਣੀ ਵੱਖਰੀ ਪਛਾਣ ਰੱਖਦੇ ਹਨ। ਇੱਥੇ ਇਹ ਗੱਲ ਵਰਣਨਯੋਗ ਹੈ ਕਿ ਕਬੀਲੇ ਵਿਚ ‘ਪਿੱਤਰੀ ਗੰਢਾਂ’ ਵਿਸ਼ੇਸ਼ ਥਾਂ ਰੱਖਦੀਆਂ ਹਨ। ਬਾਜ਼ੀਗਰ ਲੋਕ “ਪਿੰਤਰ ਪੂਜਾ', “ਨਿਰਜਲਾ ਇਕਾਦਸੀ’ ਅਤੇ ‘ਲੋਹੜੀ’ ਇਕ ਵੱਖਰੇ ਸੰਦਰਭ ਵਿਚ ਮਨਾਉਂਦੇ ਹਨ। ਕਬੀਲੇ ਵਿਚ ‘ਪਿੰਤਰ ਪੂਜਾ’ ਦੀਵਾਲੀ ਤੋਂ ਇਕ ਦਿਨ ਬਾਅਦ ਕੀਤੀ ਜਾਂਦੀ ਹੈ। ‘ਨਿਰਜਲਾ ਇਕਾਦਸ਼ੀ ਪਿੱਤਰਾਂ ਦੀ ਯਾਦ ਵਿਚ ਵਰਤ ਰੱਖ ਕੇ ਅਤੇ 'ਮਹਾ ਲੋਹੜੀ ਲੋਹੜੀ ਤੋਂ ਇਕ ਦਿਨ ਬਾਅਦ ਸਾਂਝੇ ਰੂਪ ਵਿਚ ਮਨਾਈ ਜਾਂਦੀ ਹੈ। ਇਸ ਦਿਨ ਕਬੀਲੇ ਦੇ ਲੋਕ ਡੇਰੇ ਵਿਚ ਸਾਂਝੇ ਰੂਪ ਜੱਗ ਕਰਕੇ ਪਿੱਤਰਾਂ ਦੀ ਸਾਂਝ ਦਾ ਪ੍ਰਗਟਾਵਾ ਕਰਦੇ ਹਨ। ਬਾਜ਼ੀਗਰ ਲੋਕ ਬਾਹਰਲੀ ਦੁਨੀਆ ਨੂੰ ‘ਗੌਰ ਅਤੇ ਕੌਰ' ਦੇ ਸੰਕਲਪਾਤਮਕ ਅਰਥਾਂ ਵਿੱਚੋਂ ਵੇਖਦੇ ਹਨ। ਕਬੀਲੇ ਦੇ ਲੋਕਾਂ ਵਿਚ ਸਰਵਉੱਚਤਾ ਦੀ ਭਾਵਨਾ ਪਾਈ ਜਾਂਦੀ ਹੈ। ਕਬੀਲੇ ਦੇ ਲੋਕ ਕਿਸੇ ਵੀ ਬਾਹਰਲੇ ਵਿਅਕਤੀ ਤੋਂ ਇਕ ਨਿਸਚਿਤ ਦੂਰੀ ਰੱਖਦੇ ਹਨ। ਬਾਜ਼ੀਗਰ ਕਬੀਲੇ ਦੇ ਲੋਕਾਂ ਦਾ ਇਤਿਹਾਸ ਅਤੇ ਮਿਥਿਹਾਸ ਗੌਰਵਸ਼ਾਲੀ ਮੌਖਿਕ ਕਥਾਵਾਂ ਨਾਲ ਭਰਿਆ ਹੋਇਆ ਹੈ । ਕਬੀਲੇ ਦੇ ਲੋਕ ਇਨ੍ਹਾਂ ਇਤਿਹਾਸਕ ਘਟਨਾਵਾਂ ਅਤੇ ਮਿਥਿਕ ਕਥਾਵਾਂ ਦੀ ਰੋਸ਼ਨੀ ਵਿਚ ਆਪਣੇ ਗੌਰਵਸ਼ਾਲੀ ਅਤੀਤ ਨੂੰ ਦੁਹਰਾਉਂਦੇ ਹਨ। ਬਾਜ਼ੀਗਰ ਲੋਕ ਅੰਧਵਿਸ਼ਵਾਸੀ ਹਨ ਅਤੇ ਭੂਤ-ਪ੍ਰੇਤ ਵਿੱਚ ਗਹਿਰਾ ਵਿਸ਼ਵਾਸ ਰੱਖਦੇ ਹਨ। ਭੂਤ-ਪ੍ਰੇਤ ਦੇ ਸਾਏ ਤੋਂ ਬਚਣ ਲਈ ਕਬੀਲੇ ਦੇ ਲੋਕ ਕਬੀਲੇ ਦੇ ਸਾਧੂ ਸੰਤਾਂ ਅਤੇ ਝਾੜ-ਫੂਕ ਰਾਹੀਂ ਇਲਾਜ ਕਰਨ ਵਾਲੇ 'ਅੱਲਾ ਲੋਕਾਂ ਦੀ ਸਰਨ ਲੈਂਦੇ ਹਨ। ਕਬੀਲੇ ਵਿਚ ਘਰ ਦਾ ਮੁੱਖੀ ਘਰ ਦਾ ਮਾਲਕ ਹੁੰਦਾ ਹੈ। ਉਸਦੀ ਮੌਤ ਉਪਰੰਤ ਘਰ ਬਾਰ ਅਤੇ ਉਸਦੀ ਜਾਇਦਾਦ ਦਾ ਮਾਲਕ ਉਸਦਾ ਸਭ ਤੋਂ ਛੋਟਾ ਪੁੱਤਰ ਹੁੰਦਾ ਹੈ। ਕਬੀਲੇ ਵਿਚ ਲੜਕੀ ਦਾ ਜਾਇਦਾਦ 'ਤੇ ਕੋਈ ਹੱਕ ਨਹੀਂ ਹੁੰਦਾ। ਉਂਜ ਉਹ ਹਰ ਵਿਆਹ ਸ਼ਾਦੀ ਅਤੇ ਤਿਉਹਾਰ ਤੇ ‘ਪੁੰਨ' (ਸ਼ਗਨ) ਦੀ ਹੱਕਦਾਰ ਹੁੰਦੀ ਹੈ। ਪੁੱਤਰ ਨਾ ਹੋਣ ਦੀ ਸੂਰਤ ਵਿਚ ਉਹ ਘਰ ਅਤੇ ਜਾਇਦਾਦ ਸੰਬੰਧੀ ਦਾਅਵਾ ਕਰ ਸਕਦੀ ਹੈ। ਕਬੀਲੇ ਵਿਚ ਜਨਮ, ਵਿਆਹ ਅਤੇ ਮੌਤ ਸਮੇਂ ‘ਵਡਾਰੂਆਂ ਦੀ ਸੱਤਾ ਦਾ ਵਿਸ਼ੇਸ਼ ਰੂਪ ਵਿਚ ਗੁਣਗਾਣ ਕੀਤਾ ਜਾਂਦਾ ਹੈ। ਇੱਥੇ ਇਹ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਭਾਵੇਂ ‘ਗੌਰ’ ਕਬੀਲੇ ਦਾ ਸਮੂਹਿਕ ਨਾਂ ਕਿੱਤੇ ਦੇ ਆਧਾਰ 'ਤੇ ‘ਬਾਜ਼ੀਗਰ' ਭੱਜਦਾ ਹੈ ਪਰੰਤੂ ਕਬੀਲੇ ਵਿਚ ‘ਬਾਜ਼ੀਕਲਾ ਨਾਲ ਕੁਝ ਕੁ ਵਰਗ ਹੀ ਜੁੜੇ ਰਹੇ ਹਨ। ਅੱਗੇ ਇਨ੍ਹਾਂ ਵਿਚੋਂ ਕੁਝ ਲੋਕ 'ਕੱਚੀ ਬਾਜੀ’ ਅਤੇ ‘ਪੱਕੀ ਬਾਜ਼ੀ' ਨਾਲ ਜੁੜੇ ਰਹੇ ਹਨ। ਕਬੀਲੇ ਦੇ ਜ਼ਿਆਦਾਤਰ ਲੋਕ ‘ਆਜੜੀ ਅਤੇ ਪਸ਼ੂ ਪਾਲਕ ਰਹੇ ਹਨ ਆਦਿ ਕਾਲ ਤੋਂ ਹੀ ਘੁਮੰਤ ਅਵਸਥਾ ਵਿਚ ਰਹਿਣ ਕਾਰਨ, ਇਹ ਲੋਕ ਅਜੋਕੇ ਦੌਰ ਵਿਚ ਵੀ ਇਕ ਥਾਂ ਤੋਂ ਦੂਜੀ ਥਾਂ ਵੱਲ ਕੂਚ ਕਰਦੇ ਰਹੇ ਹਨ। ਪਰੰਤੂ ਅਜੋਕੇ ਦੌਰ ਦੀਆਂ ਬਦਲਦੀਆਂ ਸਮਾਜਿਕ ਪਰਿਸਥਿਤੀਆਂ ਵਿਚ ਬਾਜ਼ੀਗਰ ਲੋਕ ਸਥਾਈ ਬਸਤੀਆਂ ਵਿਚ ਨਿਵਾਸ ਕਰਨ ਲੱਗ ਪਏ ਹਨ। ਇਸੇ ਸੰਦਰਭ ਵਿਚ ਭਾਰਤ ਸਾਰੇ ਗੁਰ, ਗੌਰਮਾਟੀ, ਵਣਜਾਰਾ ਅਤੇ ਬਾਜ਼ੀਗਰ ਲੋਕ ਸਥਾਈ ਬਸਤੀਆਂ, ਡੇਰਿਆਂ ਅਤੇ ਟਾਂਡਿਆਂ ਵਿਚ ਤਬਦੀਲ ਹੋ ਚੁੱਕੇ ਹਨ। ਵਿਸ਼ਵੀਕਰਨ ਦੇ ਇਸ ਦੌਰ ਵਿਚ ਇਹ ਲੋਕ ਆਪਣੇ ਪਰੰਪਰਿਕ ਧੰਦੇ ਛੱਡ ਕੇ ਮਜ਼ਦੂਰੀ ਅਤੇ ਕਈ ਹੋਰ ਨਿਮਨ ਪ੍ਰਕਾਰ ਦੇ ਧੰਦੇ ਕਰਕੇ ਗੁਜ਼ਾਰਾ ਕਰਦੇ ਰਹੇ ਹਨ। ਕਬੀਲੇ ਵਿਚ ਸਿੱਖਿਆ ਦੀ ਦਰ ਬਹੁਤ ਘੱਟ ਹੈ। ਕਬੀਲੇ ਦਾ ਪਸ਼ੂ ਪਾਲਣ ਅਤੇ ‘ਬਾਜ਼ੀਗਿਰੀ ਦਾ ਕਿੱਤਾ ਖਤਮ ਹੋ ਗਿਆ ਹੈ । ਪੰਜਾਬ ਵਿਚ ਸਿਰਫ ਚਾਰ ਪੰਜ ਟੋਲੀਆਂ ਵਿਰਾਸਤੀ ਮੇਲਿਆਂ ਅਤੇ ਸਮਾਗਮਾਂ ਵਿਚ ‘ਬਾਜ਼ੀਕਲਾ` ਦਾ ਪ੍ਰਦਰਸ਼ਨ ਕਰਦੀਆਂ ਹਨ । ਕਬੀਲੇ ਦੇ ਬਹੁਤੇ ਲੋਕ ਹੁਣ ਘਰੇਲੂ ਲੋੜਾਂ ਲਈ ਹੀ ਪਸ਼ੂ ਪਾਲਦੇ ਹਨ। ਚਰਾਗਾਹਾਂ ਦੇ ਖਤਮ ਹੋ ਜਾਣ ਨਾਲ ਪਸ਼ੂ ਪਾਲਣ ਦਾ ਧੰਦਾ ਕਾਫੀ ਮਹਿੰਗਾ ਸਾਬਤ ਹੁੰਦਾ ਹੈ। ਅੰਤ ਵਿਚ ਅਸੀਂ ਆਖ ਸਕਦੇ ਹਾਂ ਕਿ ਬਾਜ਼ੀਗਰ ਕਬੀਲੇ ਨੇ ਆਦਿ ਕਾਲ ਤੋਂ ਹੀ ਤੰਗੀਆਂ ਤੁਰਸ਼ੀਆਂ ਅਤੇ ਦੂਸਵਾਰੀਆਂ ਭੋਗਣ ਦੇ ਬਾਵਜੂਦ ਆਪਣੀ ਬੋਲੀ, ਕਲਾ ਅਤੇ ਸਭਿਆਚਾਰ ਨੂੰ ਮੂਲ ਰੂਪ ਵਿਚ ਬਣਾ ਕੇ ਰੱਖਿਆ ਹੋਇਆ ਹੈ । ਇਹੀ ਇਸ ਕਬੀਲੇ ਦੀ ਵਿਲੱਖਣਤਾ ਹੈ।

ਭਾਵੇਂ ਬਾਜ਼ੀਗਰ ਕਬੀਲਾ ਬਾਹਰਲੇ ਲੋਕਾਂ ਨਾਲ ਗੱਲਬਾਤ ਕਰਨ ਲੱਗਿਆਂ ਉਨ੍ਹਾਂ ਦੀ ਜ਼ੁਬਾਨ ਵਿੱਚ ਹੀ ਗੱਲਬਾਤ ਕਰਦਾ ਹੈ ਪਰ ਘਰ ਆਉਂਦਿਆਂ ਹੀ ਗੱਲਬਾਤ ਆਪਣੀ ਭਾਸ਼ਾ ਵਿੱਚ ਸ਼ੁਰੂ ਹੋ ਜਾਂਦੀ ਹੈ । ਘਰ ਵਿੱਚ ਹੋਰ ਭਾਸ਼ਾ ਬੋਲਣਾ ਉੱਨਾ ਹੀ ਓਪਰਾ ਅਤੇ ਮਾੜਾ ਗਿਣਿਆ ਜਾਂਦਾ ਹੈ ਜਿਨ੍ਹਾਂ ਪੰਜਾਬੀ ਬੋਲਣ ਵਾਲੇ ਕਿਸੇ ਹੋਰ ਭਾਸ਼ਾ ਨੂੰ ਮਾੜਾ ਸਮਝਦੇ ਹਨ। ਭਾਵੇਂ ਕਬੀਲੇ ਦੇ ਲੋਕ ਪੜ੍ਹ-ਲਿਖ ਕੇ ਬਹੁਤ ਉੱਚੇ ਅਹੁਦਿਆਂ 'ਤੇ ਤੈਨਾਤ ਹਨ ਇਸ ਦੇ ਬਾਵਜੂਦ ਵੀ ਸਾਰੇ ਕਬੀਲੇ ਵਿੱਚ ਆਪਣੀ ਭਾਸ਼ਾ ਨੂੰ ਹੀ ਮਾਣ ਅਤੇ ਵਡਿਆਈ ਦਿੱਤੀ ਜਾਂਦੀ ਹੈ । ਦੂਸਰੀਆਂ ਭਾਸ਼ਾਵਾਂ ਅਤੇ ਅੰਗਰੇਜ਼ੀ ਬੋਲਣ ਵਾਲੇ ਨੂੰ “ਕੌਰ ਈ ਬਣ ਗਿਓ' ਦਾ ਤਾਅਨਾ ਮਾਰਿਆ ਜਾਂਦਾ ਹੈ ਜਿਸਦਾ ਮਤਲਬ ਹੈ ਇਹ ਬੰਦਾ ਹੁਣ ਆਪਣੇ ਕਬੀਲੇ ਦੇ ਯੋਗ ਨਹੀਂ ਰਿਹਾ ।

, ਬਾਜ਼ੀਗਰ ਕਬੀਲੇ ਦਾ ਆਪਣਾ ਹੀ ਇੱਕ ਨਿਆਂ ਪ੍ਰਬੰਧ ਹੈ। ਅੱਜ ਵੀ ਫ਼ੌਜਦਾਰੀ ਅਤੇ ਦੀਵਾਨੀ ਝਗੜੇ ਇਨ੍ਹਾਂ ਦੀ ਆਪਣੀ ਮਹਾਸਭਾ ਜਿਸਨੂੰ ਢੋਅ' ਆਖਦੇ ਹਨ, ਵਿੱਚ ਬੈਠ ਕੇ ਨਬੇੜੇ ਜਾਂਦੇ ਹਨ। ਭਾਵੇਂ ਕਿ ਕਈ ਪੀੜਤ ਧਿਰਾਂ ਆਪਣੀ ਸ਼ਿਕਾਇਤ ਥਾਣਿਆਂ ਕਚਹਿਰੀਆਂ ਵਿੱਚ ਵੀ ਲੈ ਜਾਂਦੀਆਂ ਹਨ ਪਰ ਅੱਜ ਵੀ ਇਨ੍ਹਾਂ ਝਗੜਿਆਂ ਦਾ ਅੰਤ ਕਬੀਲੇ ਦੀ ਪੰਚਾਇਤ ਵਿੱਚ ਆ ਕੇ ਹੀ ਹੁੰਦਾ ਹੈ। ਕਬੀਲੇ ਦੀ ਪੰਚਾਇਤ ਵਿੱਚ ਜਿਆਦਾ ਝਗੜੇ ਵਿਆਹ ਪ੍ਰਬੰਧ ਨਾਲ ਸੰਬੰਧਤ ਹੁੰਦੇ ਹਨ ਜਿਹੜੇ ਕਿ ਕਸ਼ੀਲੇ ਦੀ ਮਹਾਸਭਾ ‘ਢੋਅ' ਦੁਆਰਾ ਕਈ ਵੱਖ-ਵੱਖ ਬੈਠਕਾਂ ਕਰਕੇ ਬਹੁਤ ਹੀ ਸਹਿਜ ਢੰਗ ਨਾਲ ਨਿਪਟਾਏ ਜਾਂਦੇ ਹਨ ਅੱਜ ਦੇ ਇਸ ਗਲੋਬਲ ਯੁੱਗ ਵਿਚ ਭਾਵੇਂ ਕਿ ਬਾਜ਼ੀਗਰ ਕਬੀਲੇ ਨੇ ਹਰ ਪੱਖੋਂ ਵਿਕਾਸ ਕੀਤਾ ਹੈ । ਪਰ ਫਿਰ ਵੀ ਬਾਜੀਗਰ ਕਬੀਲੇ ਨੇ ਆਪਣੀ ਭਾਸ਼ਾ ਅਤੇ ਸਭਿਆਚਾਰ ਦੀਆਂ ਸੂਖ਼ਮ ਪਰਤਾ ਅਤੇ ਵਰਤਾਰੇ ਨੂੰ ਮੂਲ ਰੂਪ ਵਿੱਚ ਬਣਾ ਕੇ ਰੱਖਿਆ ਹੋਇਆ ਹੈ। ਇਹੀ ਇਸ ਕਬੀਲੇ ਦੇ ਅਧਿਐਨ ਦੀ ਖ਼ਾਸ ਵਿਸ਼ੇਸ਼ਤਾ ਹੈ

ਬਾਜ਼ੀਗਰ ਕਬੀਲੇ ਦੀ ਇਤਿਹਾਸਕ ਪਿੱਠ ਭੂਮੀ[ਸੋਧੋ]

ਬਾਜ਼ੀਗਰ ਕਬੀਲੇ ਦਾ ਇਤਿਹਾਸਕ ਪਿਛੋਕੜ ਜਾਣਨ ਲਈ ਇਸ ਕਬੀਲੇ ਨਾਲ ਜੁੜੇ ਇਤਿਹਾਸਕ ਤੱਥਾ ਅਤੇ ਦੰਤ ਕਥਾਵਾਂ ਦਾ ਵਿਸ਼ਲੇਸ਼ਣ ਕਰਕੇ ਕੁਝ ਕੜੀਆਂ ਜੋੜਨੀਆਂ ਪੈਂਦੀਆਂ ਹਨ । ਬਾਜ਼ੀਗਰ ਕਬੀਲੇ ਦੇ ਇਤਿਹਾਸ ਸੰਬੰਧੀ ਸਪੱਸਟ ਅਤੇ ਪ੍ਰਮਾਣਿਕ ਵੇਰਵੇ ਬਹੁਤ ਘੱਟ ਮਿਲਦੇ ਹਨ । ਪਰ ਫਿਰ ਵੀ ਕੁਝ ਇਤਿਹਾਸਕ, ਮਿਥਿਹਾਸਕ ਵੇਰਵਿਆ ਅਤੇ ਦੰਦ ਕਥਾਵਾਂ 'ਤੇ ਆਧਾਰ 'ਤੇ ਕੁਝ ਸਿੱਟੇ ਜਰੂਰ ਕੱਢੇ ਜਾ ਸਕਦੇ ਹਨ। ਬਾਜ਼ੀਗਰ ਕਬੀਲੇ ਵਿੱਚ ਇਸਦੇ ਇਤਿਹਾਸ ਸੰਬੰਧੀ ਪੀੜ੍ਹੀ ਦਰ ਪੀੜੀ ਚਲਦੀਆਂ ਆ ਰਹੀਆਂ ਗੌਰਵਸ਼ਾਲੀ ਮੁਖਿਕ ਕਥਾਵਾਂ ਅਤੇ ਧਾਰਨਾਵਾਂ ਇਸ ਕਬੀਲੇ ਦੇ ਗੌਰਵਮਈ ਇਤਿਹਾਸ ਵੱਲ ਇਸ਼ਾਰਾ ਕਰਦੀਆਂ ਹਨ। ਬਾਜ਼ੀਗਰ ਕਬੀਲੇ ਦੀ ਮਹਾ ਪੰਚਾਇਤ ਅਤੇ ਛੋਟੇ-ਮੋਟੇ ਇਕੱਠਾਂ ਵਿੱਚ ਇਹ ਗੱਲ ਅਕਸਰ ਦੁਹਰਾਈ ਜਾਂਦੀ ਹੈ ਕਿ ਸਾਡੇ ਖੇਏ ਹੋਏ ਰਾਜ ਭਾਗ ਦੀਆਂ ਚਾਬੀਆਂ ਸਾਨੂੰ ਇੱਕ ਨਾ ਇੱਕ ਦਿਨ ਜ਼ਰੂਰ ਮਿਲਣਗੀਆਂ ।[1] ਕਿਹੜਾ ਰਾਜ? ਕਿਹੜਾ ਇਲਾਕਾ? ਇਸ ਸੰਬੰਧੀ ਕੋਈ ਠੋਸ ਵੇਰਵੇ ਪ੍ਰਾਪਤ ਨਹੀਂ ਹਨ। ਬਾਜ਼ੀਗਰ ਕਬੀਲੇ ਦੇ ਲੋਕ ਆਪਣਾ ਇਤਿਹਾਸਕ ਪਿਛੋਕੜ ਰਾਜਪੂਤ ਰਾਜਿਆਂ ਨਾਲ ਜੋੜਦੇ ਹਨ। ਭਾਰਤ ਵਿੱਚ ਰਾਜਪੂਤ ਰਿਆਸਤਾਂ ਦੇ ਖੇਰੂੰ-ਖੇਰੂੰ ਹੋ ਜਾਣ ਅਤੇ ਮੁਗਲ ਸਲਤਨਤ ਦੇ ਸਥਾਪਤ ਹੋ ਜਾਣ 'ਤੇ ਇਹ ਲੋਕ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਹਿਜ਼ਰਤ ਕਰ ਗਏ ਜਿਸਦਾ ਮੁੱਖ ਕਾਰਨ ਮਾਣ ਮਰਿਆਦਾ ਅਤੇ ਆਤਮ ਰੱਖਿਆ ਹੀ ਸੀ । ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਗੁਜਰਾਤ ਅਤੇ ਪਾਕਿਸਤਾਨ ਦੇ ਬਾਰ ਦੇ ਇਲਾਕੇ ਵਿਚ ਪਨਾਹਗੀਰ ਬਣ ਗਏ । ਇਨ੍ਹਾਂ ਲੋਕਾਂ 'ਤੇ ਮੁਗਲ ਕਾਲ ਦੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਹਮਲਾਵਰਾਂ ਵੱਲੋਂ ਏਨੇ ਜੁਲਮ ਹੋਏ ਕਿ ਇਹ ਲੋਕ ਕਿਸੇ ਬਾਹਰਲੇ ਵਿਅਕਤੀ ਨੂੰ ਆਪਣੀ ਜਾਤ ਅਤੇ ਨਾਂ ਦੱਸਣ ਤੋਂ ਵੀ ਡਰਦੇ ਸਨ । ਜੇ ਕੋਈ ਇਨ੍ਹਾਂ ਲੋਕਾਂ ਨੂੰ ਇਨ੍ਹਾਂ ਦਾ ਨਾਂ ਥਾਂ ਪੁੱਛਦਾ ਤਾਂ ਅੱਗੋਂ ਇਹ ਇਸਦਾ ਉੱਤਰ ‘ਮੈਂ ਗੁਆਰ ਛੂੰ” ਆਖ ਕੇ ਦਿੰਦੇ ਜਿਸਦਾ ਭਾਵ ਇਕ ਤੁਝ ਵਿਅਕਤੀ ਹੈ । ਇਹ ਲੋਕ ਆਪਣੇ ਗੁਜ਼ਾਰੇ ਲਈ ਡਾਚੀਆਂ, ਊਠ, ਮੱਝਾਂ ਅਤੇ ਬੱਕਰੀਆਂ ਪਾਲਦੇ ਹਨ। ਬਾਜ਼ੀਗਰ ਕਬੀਲੇ ਦੇ ਵਰਤੀਆ ਰੀਤ ਦੇ ਲੋਕਾਂ ਦੇ 52 ਪਾਂਡੇ ਹਨ।[2] ਇਨ੍ਹਾਂ ਦਾ ਮੱਤ ਹੈ ਕਿ ਬਾਜ਼ੀਗਰ ਚਿਤੌੜਗੜ੍ਹ ਦੇ ਮੂਲ ਨਿਵਾਸੀ ਹਨ।''

ਅਲੱਗ ਅਲੱਗ ਧਾਰਨਾਵਾਂ[ਸੋਧੋ]

ਕਬੀਲੇ ਦੇ ਇਤਿਹਾਸ ਸੰਬੰਧੀ ਵਿਦਵਾਨਾਂ ਅਤੇ ਸਮਾਜ ਸ਼ਾਸਤਰੀਆਂ ਦੀ ਰਾਇ ਵੱਖੋ ਵੱਖਰੀ ਹੈ । ਸਾਰਾ ਬਾਜ਼ੀਗਰ ਕਬੀਲਾ ਖ਼ਾਸ ਤੌਰ 'ਤੇ ਇਸ ਤਰ੍ਹਾਂ ਦੀਆਂ ਧਾਰਨਾਵਾਂ ਨਾਲ ਜੁੜਿਆ ਹੋਇਆ ਹੈ । ਬਾਜ਼ੀਗਰ ਕਬੀਲੇ ਦੇ ਇਤਿਹਾਸ ਬਾਰੇ ਇਕੱਤਰ ਜਾਣਕਾਰੀ ਤੋਂ ਹੇਠ ਲਿਖੀਆਂ ਮੁੱਖ ਧਾਰਨਾਵਾਂ ਉੱਭਰ ਕੇ ਸਾਹਮਣੇ ਆਉਂਦੀਆਂ ਹਨ-

ਪਹਿਲੀ ਧਾਰਨਾ[ਸੋਧੋ]

ਬਾਜ਼ੀਗਰ ਕਬੀਲੇ ਦੇ ਬਜ਼ੁਰਗਾਂ ਅਤੇ ਸਿਆਣੇ ਲੋਕ ਕਬੀਲਾ ਪੰਚਾਇਤਾਂ ਵਿਚ ਇਹ ਕਥਾ ਅਕਸਰ ਦੁਹਰਾਉਂਦੇ ਰਹੇ ਹਨ ਕਿ ਪੂਰੀ ਦਿੱਲੀ ’ਤੇ ਸਾਡਾ ਰਾਜ ਸੀ। ਮੁਗਲਾਂ ਅਤੇ ਤੁਕਾਂ ਨਾਲ ਲੰਬੇ ਸਮੇਂ ਤੱਕ ਸੰਘਰਸ਼ ਕਰਦੇ-ਕਰਦੇ ਸਾਡੇ ਰਾਜੇ ਅਤੇ ਸਰਦਾਰ ਬੁਰੀ ਤਰ੍ਹਾਂ ਟੁੱਟ ਗਏ ਸਨ। ਅੰਤ ਉਨ੍ਹਾਂ ਦੀ ਹਾਰ ਹੋਈ ਅਤੇ ਸਾਡੇ ਲੋਕਾਂ ਨੇ ਜੰਗਲ ਵਿਚ ਜਾਂ ਪਨਾਹ ਲਈ ਅਤੇ ਖਾਨਾਬਦੋਸ਼ ਜ਼ਿੰਦਗੀ ਜਿਉਣ ਲੱਗ ਪਏ ।[3]

ਦੂਜੀ ਧਾਰਨਾ[ਸੋਧੋ]

ਇਸ ਧਾਰਨਾ ਅਨੁਸਾਰ ਬਾਜ਼ੀਗਰ ਕਬੀਲੇ ਦੇ ਪੂਰਵਜ਼ ਦਾਵਿੜ ਹਨ । ਇਸ ਪ੍ਰਕਾਰ ਬਾਜ਼ੀਗਰ ਭਾਰਤ ਦੀਆਂ ਮੂਲ ਆਦਮ ਜਾਤੀਆਂ ਦੇ ਵੰਸਜ ਹਨ । ਕਬੀਲੇ ਦੇ ਕਾਫੀ ਸਮੂਹ, ਜਿਨ੍ਹਾਂ ਨੂੰ ਵਿਦੇਸ਼ੀ ਮੁਲਕਾਂ ਵਿੱਚ ਜਿਪਸੀ (Gypsy) ਕਿਹਾ ਜਾਂਦਾ ਹੈ, ਉਹ ਸਾਰੇ ਲੋਕ ਭਾਰਤ ਵਿੱਚੋਂ ਹੀ ਵਿਦੇਸ਼ਾਂ ਵੱਲ ਗਏ ਹਨ। ਬਾਜ਼ੀਗਰ ਵਣਜਾਰਿਆਂ ਦਾ ਟਾਡਾ (caravan) ਜਦੋਂ ਕੁੱਝ ਦਿਨਾਂ ਲਈ ਕਿਸੇ ਥਾਂ 'ਤੇ ਰੁਕਦਾ ਸੀ ਤਾਂ ਪੱਖੀਆਂ ਦਾ ਦਰਵਾਜ਼ਾ ਜਾਂ ਮੂੰਹ ਪੂਰਬ ਦਿਸ਼ਾ ਵੱਲ ਰੱਖਿਆ ਜਾਂਦਾ ਸੀ । ਕਿਸੇ ਸਮਾਜਿਕ ਸਮਾਰੋਹ ਜਾਂ ਪੰਚਾਇਤ ਵਿੱਚ ਬੈਠਣ ਸਮੇਂ ਬਾਜ਼ੀਗਰ ਗੋਲਾਕਾਰ ਦੀ ਸ਼ਕਲ ਵਿੱਚ ਬੈਠਦੇ ਹਨ । ਰਾਜਪੂਤਾਂ ਵਿੱਚ ਵੀ ਅਜਿਹਾ ਹੀ ਪ੍ਰਚਲਨ ਹੈ ਜਿਹੜਾ ਕਿ ਇਨ੍ਹਾਂ ਦੇ ਰਾਜਪੂਤਾਂ ਨਾਲ ਗਹਿਰੇ ਸੰਬੰਧਾਂ ਨੂੰ ਸਿੱਧ ਕਰਦਾ ਹੈ ।[4]

ਤੀਜੀ ਧਾਰਨਾ[ਸੋਧੋ]

ਇਸ ਧਾਰਨਾ ਦੇ ਅਨੁਸਾਰ ਕਿਸੇ ਵੇਲੇ ਬੀਕਾਨੇਰ ਅਤੇ ਜੋਧਪੁਰ ਦੇ ਮੱਧ ਵਿੱਚੋਂ ਆਕੜਾ ਨਦੀ ਗੁਜ਼ਰਦੀ ਸੀ । ਨਦੀ ਦਾ ਪਰਵਾਹ ਬਦਲ ਕੇ ਮੁਲਤਾਨ ਵੱਲ ਹੋ ਗਿਆ। ਇਸ ਤਰ੍ਹਾਂ ਬੀਕਾਨੇਰ ਅਤੇ ਜੋਧਪੁਰ ਬੁਰੀ ਤਰ੍ਹਾਂ ਸੋਕਾਗ੍ਰਸਤ ਹੋ ਗਿਆ ਅਤੇ ਅਕਾਲ ਵਰਗੀ ਸਥਿਤੀ ਪੈਦਾ ਹੋ ਗਈ ਜਿਸ ਕਰਕੇ ਇਸ ਕਬੀਲੇ ਦੇ ਲੋਕਾਂ ਨੂੰ ਆਪਣੇ ਆਪ ਨੂੰ ਅਤੇ ਆਪਣੇ ਪਸ਼ੂ ਧਨ ਨੂੰ ਬਚਾਉਣ ਲਈ ਹੋਰ ਦੇਸ਼ਾਂ ਵੱਲ ਕੂਚ ਕਰਨਾ ਪਿਆ। ਬਾਰ ਦੀ 1881 ਦੀ ਜਨਗਣਨਾ ਵਿੱਚ ਲਿਖਿਆ ਹੋਇਆ ਹੈ ਕਿ ਮੂਲ ‘ਗੋਰ ਵਣਜਾਰਿਆਂ ਅਤੇ ਅੱਜ ਦੇ ਵਣਜਾਰਿਆਂ ਵਿੱਚ ਕੋਈ ਫ਼ਰਕ ਨਹੀਂ ਹੈ ਜਿਨ੍ਹਾਂ ਨੂੰ ਕਿ ਮਦਰਾਸ ਦੀ ਪ੍ਰੈਜ਼ੀਡੈਂਸੀ ਵਿੱਚ ਦੇਵਨੇਰ ਨੇ ਵੇਖਿਆ ਸੀ, ਜਿਸਦਾ ਜ਼ਿਕਰ ਉਸਨੇ ਆਪਣੀਆਂ ਯਾਤਰਾਵਾਂ ਵਿੱਚ ‘ਮਾਰੀ ਜਾਤੀ ਦੇ ਰੂਪ ਵਿੱਚ ਕੀਤਾ ਹੈ ਅਤੇ ਇੱਕਰਈਅਨ ਨੇ ਇਨ੍ਹਾਂ ਦਾ ਜ਼ਿਕਰ ਘੁਮੰਤੂ ਜਾਤੀ ਦੇ ਰੂਪ ਵਿਚ ਕੀਤਾ ਸੀ ।' ਬਾਜ਼ੀਗਰ ਕਬੀਲੇ ਦਾ ਇਤਿਹਾਸਕ ਪਿਛੋਕੜ ਜਾਣਨ ਲਈ ਇਸ ਕਬੀਲੇ ਨਾਲ ਜੁੜੇ ਇਤਿਹਾਸਕ ਤੱਥਾ ਅਤੇ ਦੰਤ ਕਥਾਵਾਂ ਦਾ ਵਿਸ਼ਲੇਸ਼ਣ ਕਰਕੇ ਕੁਝ ਕੜੀਆਂ ਜੋੜਨੀਆਂ ਪੈਂਦੀਆਂ ਹਨ । ਬਾਜ਼ੀਗਰ ਕਬੀਲੇ ਦੇ ਇਤਿਹਾਸ ਸੰਬੰਧੀ ਸਪੱਸਟ ਅਤੇ ਪ੍ਰਮਾਣਿਕ ਵੇਰਵੇ ਬਹੁਤ ਘੱਟ ਮਿਲਦੇ ਹਨ । ਪਰ ਫਿਰ ਵੀ ਕੁਝ ਇਤਿਹਾਸਕ, ਮਿਥਿਹਾਸਕ ਵੇਰਵਿਆ ਅਤੇ ਦੰਦ ਕਥਾਵਾਂ 'ਤੇ ਆਧਾਰ 'ਤੇ ਕੁਝ ਸਿੱਟੇ ਜਰੂਰ ਕੱਢੇ ਜਾ ਸਕਦੇ ਹਨ। ਬਾਜ਼ੀਗਰ ਕਬੀਲੇ ਵਿੱਚ ਇਸਦੇ ਇਤਿਹਾਸ ਸੰਬੰਧੀ ਪੀੜ੍ਹੀ ਦਰ ਪੀੜੀ ਚਲਦੀਆਂ ਆ ਰਹੀਆਂ ਗੌਰਵਸ਼ਾਲੀ ਮੁਖਿਕ ਕਥਾਵਾਂ ਅਤੇ ਧਾਰਨਾਵਾਂ ਇਸ ਕਬੀਲੇ ਦੇ ਗੌਰਵਮਈ ਇਤਿਹਾਸ ਵੱਲ ਇਸ਼ਾਰਾ ਕਰਦੀਆਂ ਹਨ। ਬਾਜ਼ੀਗਰ ਕਬੀਲੇ ਦੀ ਮਹਾ ਪੰਚਾਇਤ ਅਤੇ ਛੋਟੇ-ਮੋਟੇ ਇਕੱਠਾਂ ਵਿੱਚ ਇਹ ਗੱਲ ਅਕਸਰ ਦੁਹਰਾਈ ਜਾਂਦੀ ਹੈ ਕਿ ਸਾਡੇ ਖੇਏ ਹੋਏ ਰਾਜ ਭਾਗ ਦੀਆਂ ਚਾਬੀਆਂ ਸਾਨੂੰ ਇੱਕ ਨਾ ਇੱਕ ਦਿਨ ਜ਼ਰੂਰ ਮਿਲਣਗੀਆਂ । ਕਿਹੜਾ ਰਾਜ? ਕਿਹੜਾ ਇਲਾਕਾ? ਇਸ ਸੰਬੰਧੀ ਕੋਈ ਠੋਸ ਵੇਰਵੇ ਪ੍ਰਾਪਤ ਨਹੀਂ ਹਨ। ਬਾਜ਼ੀਗਰ ਕਬੀਲੇ ਦੇ ਲੋਕ ਆਪਣਾ ਇਤਿਹਾਸਕ ਪਿਛੋਕੜ ਰਾਜਪੂਤ ਰਾਜਿਆਂ ਨਾਲ ਜੋੜਦੇ ਹਨ। ਭਾਰਤ ਵਿੱਚ ਰਾਜਪੂਤ ਰਿਆਸਤਾਂ ਦੇ ਖੇਰੂੰ-ਖੇਰੂੰ ਹੋ ਜਾਣ ਅਤੇ ਮੁਗਲ ਸਲਤਨਤ ਦੇ ਸਥਾਪਤ ਹੋ ਜਾਣ 'ਤੇ ਇਹ ਲੋਕ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਹਿਜ਼ਰਤ ਕਰ ਗਏ ਜਿਸਦਾ ਮੁੱਖ ਕਾਰਨ ਮਾਣ ਮਰਿਆਦਾ ਅਤੇ ਆਤਮ ਰੱਖਿਆ ਹੀ ਸੀ । ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਗੁਜਰਾਤ ਅਤੇ ਪਾਕਿਸਤਾਨ ਦੇ ਬਾਰ ਦੇ ਇਲਾਕੇ ਵਿਚ ਪਨਾਹਗੀਰ ਬਣ ਗਏ । ਇਨ੍ਹਾਂ ਲੋਕਾਂ 'ਤੇ ਮੁਗਲ ਕਾਲ ਦੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਹਮਲਾਵਰਾਂ ਵੱਲੋਂ ਏਨੇ ਜੁਲਮ ਹੋਏ ਕਿ ਇਹ ਲੋਕ ਕਿਸੇ ਬਾਹਰਲੇ ਵਿਅਕਤੀ ਨੂੰ ਆਪਣੀ ਜਾਤ ਅਤੇ ਨਾਂ ਦੱਸਣ ਤੋਂ ਵੀ ਡਰਦੇ ਸਨ । ਜੇ ਕੋਈ ਇਨ੍ਹਾਂ ਲੋਕਾਂ ਨੂੰ ਇਨ੍ਹਾਂ ਦਾ ਨਾਂ ਥਾਂ ਪੁੱਛਦਾ ਤਾਂ ਅੱਗੋਂ ਇਹ ਇਸਦਾ ਉੱਤਰ ‘ਮੈਂ ਗੁਆਰ ਛੂੰ” ਆਖ ਕੇ ਦਿੰਦੇ ਜਿਸਦਾ ਭਾਵ ਇਕ ਤੁਝ ਵਿਅਕਤੀ ਹੈ । ਇਹ ਲੋਕ ਆਪਣੇ ਗੁਜ਼ਾਰੇ ਲਈ ਡਾਚੀਆਂ, ਊਠ, ਮੱਝਾਂ ਅਤੇ ਬੱਕਰੀਆਂ ਪਾਲਦੇ ਹਨ। ਬਾਜ਼ੀਗਰ ਕਬੀਲੇ ਦੇ ਵਰਤੀਆ ਰੀਤ ਦੇ ਲੋਕਾਂ ਦੇ 52 ਪਾਝੇ ਹਨ। ਇਨ੍ਹਾਂ ਦਾ ਮੱਤ ਹੈ ਕਿ ਬਾਜ਼ੀਗਰ ਚਿਤੌੜਗੜ੍ਹ ਦੇ ਮੂਲ ਨਿਵਾਸੀ ਹਨ।'' ਇਤਿਹਾਸਕ ਤੱਥਾ ਅਤੇ ਦੰਤ ਕਥਾਵਾਂ ਦਾ ਵਿਸ਼ਲੇਸ਼ਣ ਕਰਕੇ ਕੁਝ ਕੜੀਆਂ ਜੋੜਨੀਆਂ ਪੈਂਦੀਆਂ ਹਨ । ਬਾਜ਼ੀਗਰ ਕਬੀਲੇ ਦੇ ਇਤਿਹਾਸ ਸੰਬੰਧੀ ਸਪੱਸਟ ਅਤੇ ਪ੍ਰਮਾਣਿਕ ਵੇਰਵੇ ਬਹੁਤ ਘੱਟ ਮਿਲਦੇ ਹਨ । ਪਰ ਫਿਰ ਵੀ ਕੁਝ ਇਤਿਹਾਸਕ, ਮਿਥਿਹਾਸਕ ਵੇਰਵਿਆ ਅਤੇ ਦੰਦ ਕਥਾਵਾਂ 'ਤੇ ਆਧਾਰ 'ਤੇ ਕੁਝ ਸਿੱਟੇ ਜਰੂਰ ਕੱਢੇ ਜਾ ਸਕਦੇ ਹਨ। ਬਾਜ਼ੀਗਰ ਕਬੀਲੇ ਵਿੱਚ ਇਸਦੇ ਇਤਿਹਾਸ ਸੰਬੰਧੀ ਪੀੜ੍ਹੀ ਦਰ ਪੀੜੀ ਚਲਦੀਆਂ ਆ ਰਹੀਆਂ ਗੌਰਵਸ਼ਾਲੀ ਮੁਖਿਕ ਕਥਾਵਾਂ ਅਤੇ ਧਾਰਨਾਵਾਂ ਇਸ ਕਬੀਲੇ ਦੇ ਗੌਰਵਮਈ ਇਤਿਹਾਸ ਵੱਲ ਇਸ਼ਾਰਾ ਕਰਦੀਆਂ ਹਨ। ਬਾਜ਼ੀਗਰ ਕਬੀਲੇ ਦੀ ਮਹਾ ਪੰਚਾਇਤ ਅਤੇ ਛੋਟੇ-ਮੋਟੇ ਇਕੱਠਾਂ ਵਿੱਚ ਇਹ ਗੱਲ ਅਕਸਰ ਦੁਹਰਾਈ ਜਾਂਦੀ ਹੈ ਕਿ ਸਾਡੇ ਖੇਏ ਹੋਏ ਰਾਜ ਭਾਗ ਦੀਆਂ ਚਾਬੀਆਂ ਸਾਨੂੰ ਇੱਕ ਨਾ ਇੱਕ ਦਿਨ ਜ਼ਰੂਰ ਮਿਲਣਗੀਆਂ । ਕਿਹੜਾ ਰਾਜ? ਕਿਹੜਾ ਇਲਾਕਾ? ਇਸ ਸੰਬੰਧੀ ਕੋਈ ਠੋਸ ਵੇਰਵੇ ਪ੍ਰਾਪਤ ਨਹੀਂ ਹਨ। ਬਾਜ਼ੀਗਰ ਕਬੀਲੇ ਦੇ ਲੋਕ ਆਪਣਾ ਇਤਿਹਾਸਕ ਪਿਛੋਕੜ ਰਾਜਪੂਤ ਰਾਜਿਆਂ ਨਾਲ ਜੋੜਦੇ ਹਨ। ਭਾਰਤ ਵਿੱਚ ਰਾਜਪੂਤ ਰਿਆਸਤਾਂ ਦੇ ਖੇਰੂੰ-ਖੇਰੂੰ ਹੋ ਜਾਣ ਅਤੇ ਮੁਗਲ ਸਲਤਨਤ ਦੇ ਸਥਾਪਤ ਹੋ ਜਾਣ 'ਤੇ ਇਹ ਲੋਕ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਹਿਜ਼ਰਤ ਕਰ ਗਏ ਜਿਸਦਾ ਮੁੱਖ ਕਾਰਨ ਮਾਣ ਮਰਿਆਦਾ ਅਤੇ ਆਤਮ ਰੱਖਿਆ ਹੀ ਸੀ । ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਗੁਜਰਾਤ ਅਤੇ ਪਾਕਿਸਤਾਨ ਦੇ ਬਾਰ ਦੇ ਇਲਾਕੇ ਵਿਚ ਪਨਾਹਗੀਰ ਬਣ ਗਏ । ਇਨ੍ਹਾਂ ਲੋਕਾਂ 'ਤੇ ਮੁਗਲ ਕਾਲ ਦੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਹਮਲਾਵਰਾਂ ਵੱਲੋਂ ਏਨੇ ਜੁਲਮ ਹੋਏ ਕਿ ਇਹ ਲੋਕ ਕਿਸੇ ਬਾਹਰਲੇ ਵਿਅਕਤੀ ਨੂੰ ਆਪਣੀ ਜਾਤ ਅਤੇ ਨਾਂ ਦੱਸਣ ਤੋਂ ਵੀ ਡਰਦੇ ਸਨ । ਜੇ ਕੋਈ ਇਨ੍ਹਾਂ ਲੋਕਾਂ ਨੂੰ ਇਨ੍ਹਾਂ ਦਾ ਨਾਂ ਥਾਂ ਪੁੱਛਦਾ ਤਾਂ ਅੱਗੋਂ ਇਹ ਇਸਦਾ ਉੱਤਰ ‘ਮੈਂ ਗੁਆਰ ਛੂੰ” ਆਖ ਕੇ ਦਿੰਦੇ ਜਿਸਦਾ ਭਾਵ ਇਕ ਤੁਝ ਵਿਅਕਤੀ ਹੈ । ਇਹ ਲੋਕ ਆਪਣੇ ਗੁਜ਼ਾਰੇ ਲਈ ਡਾਚੀਆਂ, ਊਠ, ਮੱਝਾਂ ਅਤੇ ਬੱਕਰੀਆਂ ਪਾਲਦੇ ਹਨ। ਬਾਜ਼ੀਗਰ ਕਬੀਲੇ ਦੇ ਵਰਤੀਆ ਰੀਤ ਦੇ ਲ

ਅਲੱਗ ਅਲੱਗ ਧਾਰਨਾਵਾਂ[ਸੋਧੋ]

ਬਾਜੀਗਰ ਕਬੀਲੇ ਦੀਆਂ ਜਨਮ ਰਸਮਾਂ:-

ਗਰਭਕਾਲ ਦੌਰਾਨ ਕਬੀਲੇ ਦੀਆਂ ਔਰਤਾਂ ਕੁਝ ਖਾਸ ਮਨਾਹੀਆਂ ਦਾ ਪਾਲਣ ਕਰਦੀਆਂ ਹਨ। ਗਰਭਕਾਲ ਦੌਰਾਨ ਬਾਜ਼ੀਗਰ ਇਸਤਰੀ ਘਰ ਦੇ ਭੋਜਨ ਵਿੱਚ 'ਦੁੱਧ ਦੀ ਕੜੀ' ਦਾ ਖਾਸ ਤੌਰ 'ਤੇ ਇਸਤੇਮਾਲ ਕਰਦੀ ਹੈ ਜਿਹੜੀ ਕਿ ਗਰਭ ਵਿੱਚ ਪਲ ਰਹੇ ਬੱਚੇ ਦੀ ਸਿਹਤ ਲਈ ਬਹੁਤ ਲਾਹੇਵੰਦ ਹੁੰਦੀ ਹੈ। ਇਸ ਵਿਚ ਪਿਆਜ਼, ਹਰੀ ਮਿਰਚ ਕਾਲੀ ਮਿਰਚ, ਲੂਣ, ਹਿੰਗ ਤੇ ਵੱਡੀ ਇਲਾਚੀ ਆਦਿ ਨੂੰ ਦੇਸੀ ਘਿਓ ਵਿੱਚ ਤੜਕਾ ਲਾ ਕੇ ਲੋੜ ਅਨੁਸਾਰ ਦੁੱਧ ਪਾ ਦਿੱਤਾ ਜਾਂਦਾ ਹੈ। 'ਦੁੱਧ ਦੀ ਕੜੀ' ਸਾਰੇ ਪਰਿਵਾਰ ਲਈ ਵੀ ਹੁੰਦੀ ਹੈ। ਜੇਕਰ ਘਰ ਵਿਚ ਰੋਟੀ ਖਾਣ ਲਈ ਫੌਰੀ ਦਾਲ ਸਬਜ਼ੀ ਤਿਆਰ ਕਰਨੀ ਹੋਵੇ ਤਾਂ ਉਸਦੀ ਥਾਵੇਂ 'ਦੁੱਧ ਦੀ ਕੜੀ' ਤਿਆਰ ਕੀਤੀ ਜਾਂਦੀ ਹੈ। ਜੰਗਲੀ ਜੀਵਨ ਦੌਰਾਨ ਇਸ ਵਿਚ ਪਾਂਡੂ ਮਿੱਟੀ ਦੇ ਰੋੜ ਪਾਏ ਜਾਂਦੇ ਸਨ। ਗਰਭਵਤੀ ਇਸਤਰੀ ਆਪਣੀ ਇੱਛਾ ਅਨੁਸਾਰ ਕੋਈ ਖੱਟੀ ਜਾਂ ਮਿੱਠੀ ਚੀਜ਼ ਖਾ ਸਕਦੀ ਹੈ, ਜਿਸ ਵਿਚ ਇਮਲੀ , ਮਿੱਠੇ ਚੌਲ ਅਤੇ ਕੜਾਹ ਆਦਿ ਸ਼ਾਮਲ ਹਨ।

ਬੱਚੇ ਦਾ ਜਨਮ[ਸੋਧੋ]

ਬਾਜ਼ੀਗਰ ਕਬੀਲੇ ਵਿੱਚ ਬੱਚੇ ਦੇ ਜਨਮ ਸਮੇਂ ਕਬੀਲੇ ਦੀ ਦਾਈ ਅਤੇ ਦੋ ਚਾਰ ਸਿਆਣੀਆਂ ਇਸਤਰੀਆਂ ਜਣੇਪੇ ਵਿਚ ਸਹਾਈ ਹੁੰਦੀਆਂ ਹਨ। ਗਰਭਵਤੀ ਇਸਤਰੀ ਨੂੰ ਜਣਨ - ਪੀੜਾ ਸ਼ੁਰੂ ਹੋਣ ਤੇ ਉਸਦੀ ਸੱਸ ਦੁਆਰਾ ਆਪਣੇ ਪਰਿਵਾਰ, ਡੇਰੇ ਦੀਆਂ ਸੁਆਣੀਆਂ ਔਰਤਾਂ ਅਤੇ ਵਿਸ਼ੇਸ਼ ਕਰਕੇ ਡੇਰੇ ਦੀ ਦਾਈ ਨੂੰ ਸਤਿਕਾਰ ਨਾਲ ਬੁਲਾਇਆ ਜਾਂਦਾ ਹੈ। ਅਜਿਹਾ ਨਾ ਕਰਨ ਦੀ ਸੂਰਤ ਵਿਚ ਡੇਰੇ ਦੀਆਂ ਔਰਤਾਂ ਨਾਰਾਜ਼ ਹੋ ਜਾਂਦੀਆਂ ਹਨ ਅਤੇ ਜੰਮਣ ਵਾਲੀ ਔਰਤ ਨੂੰ ਤਾਅਨੇ - ਮਿਹਣੇ ਮਾਰਦੀਆਂ ਹਨ। ਬਾਜ਼ੀਗਰ ਕਬੀਲੇ ਵਿਚ ਭਰੂਣ ਹੱਤਿਆ ਨੂੰ ਪਾਪ ਸਮਝਿਆ ਜਾਂਦਾ ਹੈ। ਬੱਚਾ ਪੈਦਾ ਹੋਣ 'ਤੇ ਸਾਰੇ ਡੇਰੇ ਵਿਚ ਬੇਹੱਦ ਖੁਸ਼ੀ ਮਨਾਈ ਜਾਂਦੀ ਹੈ। ਜੇਕਰ ਲੜਕੀ ਜੰਮ ਪਵੇ ਤਾਂ ਉਸਨੂੰ ਲੱਛਮੀ ਦੇਵੀ ਦਾ ਰੂਪ ਸਮਝ ਕੇ ਸਵੀਕਾਰ ਕੀਤਾ ਜਾਂਦਾ ਹੈ।

◆ ਜੇ ਲੜਕਾ ਜੰਮ ਪਵੇ ਤਾਂ ਉਸਨੂੰ ਪਰਿਵਾਰ ਦਾ ਨਾਂ ਅੱਗੇ ਤੋਰਨ ਵਾਲਾ 'ਵੰਸ਼ ਵਰਧਕ' ਸਮਝ ਕੇ ਢੋਲ ਵਜਾ ਕੇ ਖੁਸ਼ੀ ਮਨਾਈ ਜਾਂਦੀ ਹੈ, ਸਾਰੇ ਡੇਰੇ ਵਿੱਚ ਗੁੜ ਸ਼ੱਕਰ ਵੰਡੀ ਜਾਂਦੀ ਹੈ। ਬੱਚੇ ਵਾਲੀ ਇਸਤਰੀ ਨੂੰ ਬੱਚੇ ਦੇ ਜਨਮ ਤੋਂ ਬਾਅਦ ਬੱਚੇ ਸਮੇਤ ਘਰ ਅੰਦਰ ਹੀ ਕਿਸੇ ਪਰਦੇ ਵਾਲੀ ਕਿਸੇ ਨਿੱਘੀ ਥਾਂ 'ਤੇ ਰੱਖਿਆ ਜਾਂਦਾ ਹੈ। ਬੱਚੇ ਨੂੰ ਜਨਮ ਦੇਣ ਵਾਲੀ ਔਰਤ ਕੋਲ ਘਰ ਦੇ ਮੈਂਬਰਾਂ ਤੋਂ ਇਲਾਵਾ ਕਿਸੇ ਹੋਰ ਦਾ ਜਾਣਾ ਵਰਜਿਤ ਹੁੰਦਾ ਹੈ। ਬਾਜ਼ੀਗਰ ਕਬੀਲੇ ਵਿਚ ਬੱਚੇ ਨੂੰ ਜਨਮ ਦੇਣ ਵਾਲੀ ਇਸਤਰੀ ਦੇ ਸਿਰਹਾਣੇ ਚਾਕੂ ਜਾਂ ਲੋਹੇ ਦਾ ਕੋਈ ਹਥਿਆਰ ਰੱਖਿਆ ਜਾਂਦਾ ਹੈ। ਉਸਦੇ ਮੰਜੇ ਦੇ ਸਿਰਹਾਣੇ ਜੰਦਰਾ ਮਾਰ ਦਿੱਤਾ ਜਾਂਦਾ ਹੈ। ਜੰਦਰਾ ਮਾਰਨ ਦਾ ਚਿੰਨ੍ਹਾਤਮਕ ਭਾਵ ਇਹ ਹੈ ਕਿ ਇਹ ਘਰ ਬਦਰੂਹਾਂ ਤੇ ਭੂਤ ਪ੍ਰੇਤਾਂ ਲਈ ਵਰਜਿਤ ਹੈ। ਬੱਚਾ ਜੱਚਾ ਦੇ ਸਿਰਹਾਣੇ ਚਾਕੂ ਜਾਂ ਤਲਵਾਰ ਵੀ ਭੂਤਾਂ ਪ੍ਰੇਤਾਂ ਰੱਖਿਆ ਲਈ ਰੱਖੇ ਜਾਂਦੇ ਹਨ। ਬੱਚੇ ਦੇ ਜਨਮ ਤੋਂ ਤੁਰੰਤ ਬਾਅਦ ਘਰ ਦੇ ਅੱਗੇ ਤਿੰਨ ਦਿਨਾਂ ਲਈ ਧੂਣਾ ਲਾ ਦਿੱਤਾ ਜਾਂਦਾ ਹੈ। ਇਹ ਧੂਣਾ ਗੋਹੇ ਤੇ ਪਾਥੀਆਂ ਦਾ ਲਾਇਆ ਜਾਂਦਾ ਹੈ ਅਤੇ ਦਿਨ ਰਾਤ ਧੁਖਦਾ ਰਹਿੰਦਾ ਹੈ। ਧੂਣਾ ਧੀਮਾ ਹੋਣ ਦੀ ਸੂਰਤ ਵਿਚ ਇਸ ਵਿਚ ਗਿੱਲੀ ਪਾਥੀ ਸੁੱਟ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਬਾਜ਼ੀਗਰ ਦੇ ਕਬੀਲੇ ਵਿੱਚ ਘਰ ਅੱਗੇ ਅੱਗ ਬਾਲਣ ਦਾ ਸੰਕੇਤ ਬੱਚਾ ਜੱਚਾ ਦੀ ਬੁਰੀਆਂ ਆਤਮਾਵਾਂ ਤੋਂ ਰੱਖਿਆ ਕਰਨਾ ਹੁੰਦਾ ਹੈ।

● ਬੱਚੇ ਦੇ ਜਨਮ ਤੋਂ ਤੁਰੰਤ ਬਾਅਦ ਘਰ ਅਤੇ ਡੇਰੇ ਦੀਆਂ ਕੁੜੀਆਂ ਵੱਲੋਂ ਜਣੇਪੇ ਵਾਲੇ ਘਰ ਦੇ ਬਾਹਰ ਨਿੰਮ ਦੇ ਪੱਤੇ ਬੰਨ੍ਹੇ ਜਾਂਦੇ ਹਨ। ਬਾਜ਼ੀਗਰ ਕਬੀਲੇ ਵਿੱਚ ਨਿੰਮ ਜਿੱਥੇ ਇੱਕ ਔਸ਼ਧੀ ਦੇ ਤੌਰ ਤੇ ਪ੍ਰਚੱਲਿਤ ਹੈ, ਉੱਥੇ ਨਾਲ ਹੀ ਖੁਸ਼ਹਾਲੀ ਅਤੇ ਖੇੜੇ ਦਾ ਪ੍ਰਤੀਕ ਵੀ ਮੰਨੀ ਜਾਂਦੀ ਹੈ। ਬਾਜ਼ੀਗਰ ਕਬੀਲੇ ਵਿਚ ਵਿਚ ਪ੍ਰਸੂਤ ਵਾਲੀ ਔਰਤ ਨੂੰ ਤਿੰਨ ਦਿਨ ਲਈ ਖਾਣ ਲਈ ਕੁਝ ਨਹੀਂ ਦਿੱਤਾ ਜਾਂਦਾ। ਉਸਨੂੰ ਤਿੰਨ ਦਿਨ ਲਈ ਕੇਵਲ ਹਲਦੀ ਵਾਲਾ ਦੁੱਧ ਅਤੇ ਪਰਿਵਾਰ ਵੱਲੋਂ ਤਿਆਰ ਕੀਤਾ ਕਾੜ੍ਹਾ ਹੀ ਲੈਣਾ ਪੈਂਦਾ ਹੈ। ਇਸ ਕਾੜ੍ਹੇ ਵਿਚ ਸੁੰਡ, ਅਜਵੈਣ , ਇਲਾਚੀ, ਖੋਪਾ ਅਤੇ ਬਨਫ਼ਸ਼ਾ ਆਦਿ ਜੜੀਆਂ ਬੂਟੀਆਂ ਪਾਈਆਂ ਜਾਂਦੀਆਂ ਹਨ। ਇਹ ਕਾੜਾ ਪ੍ਰਸੂਤ ਵਾਲੀ ਔਰਤ ਦੀ ਸਰੀਰਕ ਸ਼ੁੱਧੀ ਲਈ ਦਿੱਤਾ ਜਾਂਦਾ ਹੈ। ਬੱਚੇ ਦੇ ਜਨਮ ਤੋਂ ਬਾਅਦ ਬਾਜ਼ੀਗਰ ਕਬੀਲੇ ਵੱਲੋਂ ਅੱਗੇ ਲਿਖੀਆਂ ਰਸਮਾਂ ਅਦਾ ਕੀਤੀਆਂ ਜਾਂਦੀਆਂ ਹਨ :

1. ਗੁੜ੍ਹਤੀ ਦੀ ਰਸਮ : ਬਾਜ਼ੀਗਰ ਕਬੀਲੇ ਵਿੱਚ ਬੱਚੇ ਨੂੰ ਜਨਮ ਸਮੇਂ ਪਰਿਵਾਰ ਦੇ ਕਿਸੇ ਸਿਆਣੇ ਵਿਅਕਤੀ ਵੱਲੋਂ ਗੁੜ੍ਹਤੀ ਦਿੱਤੀ ਜਾਂਦੀ ਹੈ। ਗੁੜ੍ਹਤੀ ਦੇਣ ਦਾ ਮਾਣ ਪਰਿਵਾਰ ਦੇ ਕਿਸੇ ਸਿਆਣੇ ਵਿਅਕਤੀ ਨੂੰ ਦਿੱਤਾ ਜਾਂਦਾ ਹੈ। ਇਹ ਰਸਮ ਵੀ ਕਬੀਲੇ ਦੀਆਂ ਔਰਤਾਂ ਇਕੱਠੀਆਂ ਹੋ ਕੇ ਪੂਰੀ ਕਰਦੀਆਂ ਹਨ। ਜਣੇਪੇ ਵਾਲੀ ਔਰਤ ਦੇ ਬਾਹਰ ਜਾਣ 'ਤੇ ਸਵਾ ਮਹੀਨੇ ਲਈ ਪਾਬੰਦੀ ਹੁੰਦੀ ਹੈ। ਗੁੜ੍ਹਤੀ ਗੁੜ ਜਾਂ ਸ਼ੱਕਰ ਘੋਲ ਕੇ ਤਿਆਰ ਕੀਤੀ ਜਾਂਦੀ ਹੈ। ਕਬੀਲੇ ਵਿਚ ਇਹ ਵਿਸ਼ਵਾਸ਼ ਕੀਤਾ ਜਾਂਦਾ ਹੈ ਕਿ ਗੁੜ੍ਹਤੀ ਦੇਣ ਵਾਲੇ ਵਿਅਕਤੀ ਦੇ ਗੁਣ ਬੱਚੇ ਵਿਚ ਪ੍ਰਵੇਸ਼ ਕਰ ਜਾਂਦੇ ਹਨ। ਇਸ ਲਈ ਬੱਚੇ ਨੂੰ ਗੁੜ੍ਹਤੀ ਦੇਣ ਲਈ ਕਿਸੇ ਸਿਆਣੇ ਜਾਂ ਬੁੱਧੀਮਾਨ ਵਿਅਕਤੀ ਨੂੰ ਸੱਦਿਆ ਜਾਂਦਾ ਹੈ।


2. ਬੱਚਾ - ਜੱਚਾ ਨੂੰ ਵਧਾਉਣ ਦੀ ਰਸਮ : ਕਬੀਲੇ ਵਿੱਚ ਬੱਚੇ ਦੇ ਜਨਮ ਤੋਂ ਤਿੰਨ ਦਿਨ ਬਾਅਦ ਬੱਚੇ ਦੀ ਮਾਂ ਨੂੰ ਘਰ ਅਤੇ ਕਬੀਲੇ ਦੀਆਂ ਇਸਤਰੀਆਂ ਦੁਆਰਾ ਚੌਂਕੇ ਚੜਾਇਆ ਜਾਂਦਾ ਹੈ। ਇਸ ਸਮੇਂ ਕਬੀਲੇ ਦੇ ਬਹੁਤ ਸਾਰੇ ਬੱਚੇ ਵੀ ਖੁਸ਼ੀ ਮਨਾਉਣ ਲਈ ਇਕੱਠੇ ਹੋ ਜਾਂਦੇ ਹਨ। ਇਸ ਰਸਮ ਵੇਲੇ ਸਾਰੇ ਡੇਰੇ ਦੀਆਂ ਔਰਤਾਂ ਨੂੰ ਸਤਿਕਾਰ ਨਾਲ ਸੱਦਾ ਦਿੱਤਾ ਜਾਂਦਾ ਹੈ ਅਤੇ ਡੇਰੇ ਦੇ ਹਰ ਘਰ ਵਿਚੋਂ ਕੋਈ ਨਾ ਕੋਈ ਔਰਤ ਇਸ ਰਸਮ ਵਿਚ ਸ਼ਾਮਲ ਹੁੰਦੀ ਹੈ। ਚੌਂਕੇ ਚਾੜ੍ਹਨ ਦੀ ਰਸਮ ਸਮੇਂ ਸਭ ਤੋਂ ਪਹਿਲਾਂ ਚੌਂਕੇ ਨੂੰ ਗਾਂ ਦੇ ਗੋਹੇ ਨਾਲ ਲਿੱਪ ਪੋਚ ਕੇ ਧੂਫ਼ ਜਾਂ ਧੂਣੀ ਦਿੱਤੀ ਜਾਂਦੀ ਹੈ। ਇਸ ਉਪਰੰਤ ਬੱਚਾ - ਜੱਚਾ ਨੂੰ ਨੁਹਾ ਕੇ ਚੌਂਕੇ 'ਤੇ ਬਿਠਾਇਆ ਜਾਂਦਾ ਹੈ।

ਇਸ ਸਮੇਂ ਮਾਂ ਬੱਚੇ ਨੂੰ ਗੋਦ ਵਿਚ ਲੈ ਕੇ ਸ਼ਰਧਾਪੂਰਵਕ ਲਿਪੀ ਹੋਈ ਜ਼ਮੀਨ ਤੇ ਬੈਠੀ ਜਾਂਦੀ ਹੈ। ਇਸ ਤੋਂ ਬਾਅਦ ਕਬੀਲੇ ਦੀ ਸਿਆਣੀ ਔਰਤ ਵੱਲੋਂ ਬੱਚੇ ਅਤੇ ਉਸਦੀ ਮਾਂ ਨੂੰ ਸੂਰਜ ਦੀ ਹਾਜ਼ਰੀ ਵਿਚ ਦੀਵਾ ਦਿਖਾਇਆ ਜਾਂਦਾ ਹੈ। ਇਹ ਦੀਵਾ ਆਟੇ ਦਾ ਬਣਿਆ ਹੁੰਦਾ ਹੈ ਅਤੇ ਇਸ ਵਿਚ ਦੇਸੀ ਘਿਓ ਪਾਇਆ ਜਾਂਦਾ ਹੈ। ਬੱਚੇ ਨੂੰ ਦੀਵਾ ਦਿਖਾਉਣ ਤੋਂ ਭਾਵ ਉਸਨੂੰ ਪਹਿਲੀ ਵਾਰ ਰੌਸ਼ਨੀ ਦੇ ਰੂਬਰੂ ਕਰਨਾ ਹੁੰਦਾ ਹੈ ਅਤੇ ਬਾਜ਼ੀਗਰ ਕਬੀਲੇ ਵਿਚ ਇਸਨੂੰ ਜੀਵਨ ਦੀ ਸ਼ੁਰੂਆਤ ਮੰਨਿਆ ਜਾਂਦਾ ਹੈ। ਇਸ ਸਮੇਂ ਬੱਚੇ ਦੀ ਮਾਂ ਦੇ ਸਿਰ 'ਤੇ ਪਾਣੀ ਦੀ ਗੜਵੀ ਭਰ ਕੇ ਰੱਖੀ ਜਾਂਦੀ ਹੈ ਜਿਸ ਨੂੰ 'ਘੜੌਲੀ' ਕਿਹਾ ਜਾਂਦਾ ਹੈ। ਇਸ ਸਮੇਂ ਘਰ ਅਤੇ ਕਬੀਲੇ ਦੀਆਂ ਔਰਤਾਂ ਹੇਠਾਂ ਲਿਖਿਆ 'ਘੜੌਲੀ' ਗੀਤ ਬੋਲਦੀਆਂ ਹਨ :

                ਵਧਾਈਆਂ ਜੱਗੇ ਤੈਨੂੰ
                ਵਧਾਈਆਂ ਵੇ
                ਵਧਾਈਆਂ ਮਿੰਦਰ ਤੈਨੂੰ
                ਵਧਾਈਆਂ ਵੇ
                ਵਧਾਈਆਂ ਘੋਦੀ ਤੈਨੂੰ
                ਵਧਾਈਆਂ ਵੇ
                ਵਧਾਈਆਂ ਤੇਰੀ ਜਾਤ ਨੂੰ
                ਤੇਰੀ ਬਾਪ ਬੇਟੀ ਰਾਤ ਨੂੰ
                ਵਧਾਈਆਂ ਵੇ। 
                ............
               ਵਾਹ ਵਾਹ ਕਿ ਟੋਪਾ
               ਲੀਰਾਂ ਦਾ
               ਵਾਹ ਵਾਹ ਕਿ ਪੁੱਤਰ
               ਫ਼ਕੀਰਾਂ ਦਾ
               ਵਾਹ ਵਾਹ ਕਿ ਟੋਪਾ
               ਮਾਹਵਾਂ ਦਾ
               ਵਾਹ ਵਾਹ ਕਿ ਪੁੱਤਰ
               ਸ਼ਾਹਵਾਂ ਦਾ
[5]
               

ਇਸ ਰਸਮ ਵੇਲੇ ਡੇਰੇ ਦੀਆਂ ਔਰਤਾਂ ਬੱਚੇ ਵਾਲੇ ਪਰਿਵਾਰ ਨੂੰ ਗੀਤਾਂ ਰਾਹੀਂ ਮਖ਼ੌਲ ਵੀ ਕਰਦੀਆਂ ਹਨ।

3.ਮੂੰਹ ਨੂੰ ਅੰਨ ਛੁਹਾਉਣ ਦੀ ਰਸਮ :

                                  ਵਧਾਉਣ ਦੀ ਰਸਮ ਤੋਂ ਬਾਅਦ ਬੱਚੇ ਨੂੰ ਜਨਮ ਦੇਣ ਵਾਲੀ ਔਰਤ ਦੇ ਮੂੰਹ ਨੂੰ ਅੰਨ ਛੁਹਾਇਆ ਜਾਂਦਾ ਹੈ। ਇਸ ਵਕਤ ਉਸਨੂੰ ਰੋਟੀ ਨਾਲ ਪੌਸ਼ਟਿਕ ਕੜ੍ਹੀ ਦਿੱਤੀ ਜਾਂਦੀ ਹੈ। ਇਸ ਰਸਮ ਤੋਂ ਬਾਅਦ ਓਹ ਹਲਕਾ ਭੋਜਨ ਲੈਣ ਅਤੇ ਘਰਦੇ ਛੋਟੇ ਛੋਟੇ ਕੰਮ ਕਰਨ ਲੱਗ ਪੈਂਦੀ ਹੈ। 

4. ਧਮਾਨ ਦੀ ਰਸਮ : ਬੱਚੇ ਦੇ ਜਨਮ ਤੋਂ ਦੋ ਕੁ ਮਹੀਨੇ ਬਾਅਦ ਬਾਜ਼ੀਗਰ ਕਬੀਲਾ ਧਮਾਨ ਦੇਣ ਦੀ ਰਸਮ ਪੂਰੀ ਕਰਦਾ ਹੈ। ਇਹ ਰਸਮ ਦੀਵਾਲੀ , ਲੋਹੜੀ ਜਾਂ ਕਬੀਲੇ ਦੇ ਕਿਸੇ ਤਿੱਥ ਤਿਓਹਾਰ ਵਾਲੇ ਦਿਨ ਪੂਰੀ ਕੀਤੀ ਜਾਂਦੀ ਹੈ। ਧਮਾਨ ਦੇਣ ਸਮੇਂ ਸਾਰੇ ਡੇਰੇ ਦੇ ਲੋਕ ਧਮਾਨ ਦਾ ਸੱਦਾ ਮਿਲਣ ਤੇ ਬੱਚੇ ਦੇ ਜਨਮ ਵਾਲੇ ਘਰ ਇਕੱਠੇ ਹੋ ਜਾਂਦੇ ਹਨ। ਬੱਚੇ ਦਾ ਪਿਤਾ ਭਰੀ ਸਭਾ ਵਿਚ ਖੜਾ ਹੋ ਕੇ ਹੱਥ ਜੋੜ ਕੇ ਡੇਰੇ ਦੇ ਮੁਖੀ ਤੋਂ ਪੰਜ ਰੁਪਏ ਮੰਗਦਾ ਹੈ। ਪੰਜ ਰੁਪਏ ਮਿਲਣ 'ਤੇ ਤਿੰਨ ਰੁਪਏ ਬੱਚੇ ਦੇ ਪਿਤਾ ਵੱਲੋਂ ਕਬੀਲੇ ਦੀ ਸਾਂਝ ਦੇ ਤੌਰ ਤੇ ਰੱਖ ਲਏ ਜਾਂਦੇ ਹਨ ਅਤੇ ਬਾਕੀ ਦੇ ਦੋ ਰੁਪਏ ਕਬੀਲੇ ਦੇ ਮੁਖੀ ਨੂੰ ਮੋੜ ਦਿੱਤੇ ਜਾਂਦੇ ਹਨ। ਇਨ੍ਹਾਂ ਪੈਸਿਆਂ ਵਿਚ ਕੁਝ ਹੋਰ ਪੈਸੇ ਪਾਕੇ ਬੱਚੇ ਦੇ ਪਰਿਵਾਰ ਵੱਲੋਂ ਖ਼ਸਖਸ ਅਤੇ ਗੁੜ ਮੰਗਾਇਆ ਜਾਂਦਾ ਹੈ ਜਿਸ ਦੀ ਸ਼ਰਦਾਈ ਬਣਾ ਕੇ ਸਾਰੇ ਡੇਰੇ ਦੇ ਸਿਆਣੇ ਲੋਕਾਂ ਅਤੇ ਬਜ਼ੁਰਗਾਂ ਨੂੰ ਪਿਆਈ ਜਾਂਦੀ ਹੈ। ਉਸੇ ਸ਼ਾਮ ਨੂੰ ਵਿੱਤ ਅਨੁਸਾਰ ਬੱਚੇ ਦੇ ਪਰਿਵਾਰ ਵੱਲੋਂ ਡੇਰੇ ਦੇ ਸਿਆਣੇ ਲੋਕਾਂ ਨੂੰ ਭੋਜਨ ਲਈ ਸੱਦਾ ਦਿੱਤਾ ਜਾਂਦਾ ਹੈ। ਭੋਜਨ ਕਰਨ ਤੋਂ ਬਾਅਦ ਡੇਰੇ ਦੇ ਲੋਕ ਬੱਚੇ ਨੂੰ ਲੰਮੀ ਉਮਰ ਦਾ ਅਸ਼ੀਰਵਾਦ ਦਿੰਦੇ ਹਨ ਅਤੇ ਸ਼ਗਨ ਵਜੋਂ ਵਿੱਤ ਅਨੁਸਾਰ ਪੈਸੇ ਵੀ ਦਿੱਤੇ ਜਾਂਦੇ ਹਨ। ਧਮਾਨ ਵਾਲਾ ਭੋਜਨ ਜ਼ਿਆਦਾਤਰ ਸ਼ਾਕਾਹਾਰੀ ਹੁੰਦਾ ਹੈ। ਧਮਾਨ ਦੇਣ ਦੀ ਰਸਮ ਤੋਂ ਭਾਵ ਬੱਚੇ ਦੀ ਕਬੀਲੇ ਨਾਲ ਸਾਂਝ ਪੱਕੀ ਕਰਨਾ ਹੁੰਦਾ ਹੈ।


5 . ਝੰਡ ਲਾਹੁਣ ਦੀ ਰਸਮ : ਧਮਾਨ ਦੀ ਰਸਮ ਤੋਂ ਬਾਅਦ ਬਾਜ਼ੀਗਰ ਕਬੀਲੇ ਵਿਚ ਝੰਡ ਲਾਹੁਣ ਦੀ ਰਸਮ ਅਦਾ ਕੀਤੀ ਜਾਂਦੀ ਹੈ। ਬਾਜ਼ੀਗਰ ਕਬੀਲੇ ਵਿਚ ਝੰਡ ਲਾਹੁਣ ਸਮੇਂ ਕੋਈ ਬਹੁਤਾ ਕਰਮਕਾਂਡ ਨਹੀਂ ਕੀਤਾ ਜਾਂਦਾ। ਬਾਜ਼ੀਗਰ ਕਬੀਲੇ ਵਿੱਚ ਝੰਡ ਲਾਹੁਣ ਸਮੇਂ ਕਿਸੇ ਕੁਆਰੀ ਲੜਕੀ ਨੂੰ ਸਵਾ ਰੁਪਏ ਦੇ ਕੇ ਉਸਤੋਂ ਬੱਚੇ ਦੇ ਮੁੱਠੀ ਭਰ ਵਾਲ ਕਟਾਏ ਜਾਂਦੇ ਹਨ ਅਤੇ ਬੱਚੇ ਦੇ ਪਿਤਾ ਵੱਲੋਂ ਇਹ ਵਾਲ ਹਰੀ ਖੇਤੀ ਵਿਚ ਸੁੱਟ ਦਿੱਤੇ ਜਾਂਦੇ ਹਨ। ਬੱਚੇ ਦੇ ਵਾਲ ਹਰਿਆਵਲ ਵਿੱਚ ਸੁੱਟਣ ਤੋਂ ਭਾਵ ਉਸਦੇ ਖ਼ੁਸ਼ਹਾਲ ਭਵਿੱਖ ਦੀ ਕਾਮਨਾ ਕਰਨਾ ਹੈ।


6. ਘੁੰਗਣੀਆਂ ਵੰਡਣ ਦੀ ਰਸਮ : ਬਾਜ਼ੀਗਰ ਕਬੀਲੇ ਵਿਚ ਜਦੋਂ ਬੱਚਾ ਪਹਿਲੀ ਪੁਲਾਂਘ ਪੱਟਦਾ ਹੈ ਤਾਂ ਬੱਚੇ ਦਾ ਪਰਿਵਾਰ ਉਸਦੇ ਤੁਰਨ ਤੇ 'ਪਹਿਲੇ ਕਦਮਾਂ' ਦੀ ਖੁਸ਼ੀ ਵਿੱਚ ਡੇਰੇ ਦੇ ਸਾਰੇ ਘਰਾਂ ਵਿੱਚ ਘੁੰਗਣੀਆਂ ਬਣਾ ਕੇ ਵੰਡਦਾ ਹੈ। ਘੁੰਗਣੀਆਂ ਦੇਸੀ ਘਿਓ, ਸ਼ੱਕਰ ਅਤੇ ਖ਼ਸਖਸ ਮਿਲਾ ਕੇ ਕਣਕ ਨੂੰ ਉਬਾਲ ਕੇ ਤਿਆਰ ਕੀਤੀਆਂ ਜਾਂਦੀਆਂ ਹਨ। ਘੁੰਗਣੀਆਂ ਕਬੀਲੇ ਵਿਚ ਘਰ ਘਰ ਜਾ ਕੇ ਵੰਡੀਆਂ ਜਾਂਦੀਆਂ ਹਨ।


7. ਛੱਟੀ ਦੀ ਰਸਮ : ਬਾਜ਼ੀਗਰ ਕਬੀਲੇ ਵਿੱਚ ਲੜਕਾ ਹੋਣ ਦੀ ਸੂਰਤ ਵਿਚ ਖੁਸ਼ੀ ਵਿਚ 'ਛਟੀ ਦੇਣ' ਦੀ ਰਸਮ ਪ੍ਰਚੱਲਿਤ ਹੈ। ਇਸ ਰਸਮ ਵਿਚ ਸਾਰਾ ਡੇਰਾ ਅਤੇ ਰਿਸ਼ਤੇਦਾਰ ਸ਼ਾਮਲ ਹੁੰਦੇ ਹਨ। ਛਟੀ ਦੀ ਰਸਮ ਵਿਚ ਬੱਚੇ ਦੇ ਪਰਿਵਾਰ ਵੱਲੋਂ ਖੁਸ਼ੀ ਵਿਚ ਕਬੀਲੇ ਦੀ ਰੋਟੀ ਕੀਤੀ ਜਾਂਦੀ ਹੈ। ਕਬੀਲੇ ਵਿਚ ਛੱਟੀ ਦੀ ਰਸਮ ਜ਼ਿਆਦਾਤਰ ਸਰਦੇ ਪੁੱਜਦੇ ਘਰਾਂ ਵੱਲੋਂ ਈ ਕੀਤੀ ਜਾਂਦੀ ਹੈ। ਛੱਟੀ ਦੀ ਰਸਮ ਵਿੱਚ ਕਬੀਲੇ ਦੇ ਲੋਕਾਂ ਵੱਲੋਂ ਵਿੱਤ ਅਨੁਸਾਰ ਬੱਚੇ ਨੂੰ ਸ਼ਗਨ ਪਾਇਆ ਜਾਂਦਾ ਹੈ। ਇਸ ਰਸਮ ਵੇਲੇ ਬੱਚੇ ਦੇ ਪਰਿਵਾਰ ਵੱਲੋਂ ਡੇਰੇ ਦੀ 'ਦਾਈ ਮਾਈ' , ਲੜਕੀਆਂ ਅਤੇ ਸਿਆਣੇ ਬਜ਼ੁਰਗਾਂ ਦੇ ਕੱਪੜੇ ਅਤੇ ਪੈਸੇ ਦੇ ਕੇ ਉਚਿਤ ਸਤਿਕਾਰ ਵੀ ਕੀਤਾ ਜਾਂਦਾ ਹੈ। ਕਬੀਲੇ ਦੇ ਹਰ ਘਰ ਲਈ ਇਹ ਰਸਮ ਜ਼ਰੂਰੀ ਨਹੀਂ ਹੁੰਦੀ।


ਬਾਜ਼ੀਗਰ ਕਬੀਲੇ ਦੀਆਂ ਵਿਆਹ ਰਸਮਾਂ[ਸੋਧੋ]

ਵਿਆਹ ਇੱਕ ਸਮਾਜਿਕ ਸੰਸਥਾ ਹੈ। ਦੁਨੀਆਂ ਦੀ ਹਰ ਜਾਤੀ, ਜਨਜਾਤੀ ਅਤੇ ਕਬੀਲੇ ਦੀਆਂ ਵਿਆਹ ਨਾਲ ਸੰਬੰਧਿਤ ਆਪਣੀਆਂ ਕੁਝ ਰਸਮਾਂ ਅਤੇ ਪਰੰਪਰਾਵਾਂ ਹੁੰਦੀਆਂ ਹਨ। ਬਾਜ਼ੀਗਰ ਕਬੀਲੇ ਵਿੱਚ ਵਿਆਹ ਤੋਂ ਪਹਿਲਾਂ ਮੰਗਣੀ ਦੀ ਰਸਮ ਅਦਾ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਵਿਆਹ ਨਾਲ ਸੰਬੰਧਿਤ ਕੁਝ ਹੋਰ ਪਰੰਪਰਿਕ ਰਸਮਾਂ ਵੀ ਅਦਾ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ :

1.. ਗੱਠੇ ਦੀ ਰਸਮ :- ਬਾਜ਼ੀਗਰ ਕਬੀਲੇ ਵਿੱਚ ਵਿਆਹ ਤੋਂ ਪਹਿਲਾਂ ਗੱਠੇ ਦੀ ਰਸਮ ਪੂਰੀ ਕੀਤੀ ਜਾਂਦੀ ਹੈ ਜਿਸ ਨੂੰ ਬਾਜ਼ੀਗਰ ਕਬੀਲੇ ਦੇ ਲੋਕ 'ਗੱਠੋ' ਆਖਦੇ ਹਨ। ਕਬੀਲੇ ਦੇ ਸਿਆਣੇ ਲੋਕਾਂ ਅਨੁਸਾਰ ਅੱਧਾ ਵਿਆਹ ਤਾਂ ਗੱਠੇ ਦੀ ਰਸਮ ਨਾਲ ਈ ਸੰਪੰਨ ਹੋ ਜਾਂਦਾ ਹੈ। ਕਬੀਲੇ ਵਿਚ ਰਿਸ਼ਤੇ ਦੀ ਦੱਸ ਪੈਣ ਅਨੁਸਾਰ ਦੋਹਾਂ ਧਿਰਾਂ ਦੀ ਸਹਿਮਤੀ ਤੋਂ ਬਾਅਦ ਗੱਠੇ ਦੀ ਰਸਮ ਅਦਾ ਕੀਤੀ ਜਾਂਦੀ ਹੈ। ਬਾਜ਼ੀਗਰ ਕਬੀਲੇ ਵਿੱਚ ਗੱਠੇ ਦੀ ਰਸਮ ਦੋ ਕੁ ਮਹੀਨੇ ਦੀ ਉਮਰ ਵਿਚ ਹੀ ਪੂਰੀ ਕਰ ਲਈ ਜਾਂਦੀ ਸੀ। ਹੁਣ ਇਹ ਸਥਿਤੀ ਬਦਲ ਗਈ ਹੈ। ਹੁਣ ਇਹ ਰਸਮ ਵਿਆਹ ਤੋਂ ਇਕ ਦਿਨ ਪਹਿਲਾਂ ਵੀ ਪੂਰੀ ਕਰ ਲਈ ਜਾਂਦੀ ਹੈ। ਮੰਗਣੇ ਵਾਲੇ ਮੁੰਡੇ ਦੇ ਦਾਦਕੇ, ਨਾਨਕੇ ਅਤੇ ਭੈਣ ਭਰਾ ਮੇਲ ਦੇ ਰੂਪ ਵਿੱਚ ਕੁੜੀ ਵਾਲਿਆਂ ਦੇ ਘਰ ਪਹੁੰਚ ਜਾਂਦੇ ਹਨ। ਕਬੀਲੇ ਵਿਚ ਕੱਥੜੀ ਸਤਿਕਾਰ ਦਾ ਚਿੰਨ੍ਹ ਹੈ। ਇਸ ਤਰ੍ਹਾਂ ਮੁੰਡੇ ਵਾਲਿਆਂ ਦੀ ਆਉ ਭਗਤ ਤੋਂ ਬਾਅਦ ਮਿਲਣੀ ਦੀ ਰਸਮ ਅਦਾ ਕੀਤੀ ਜਾਂਦੀ ਹੈ।

2.. ਰੰਗ ਲਾਉਣ ਦੀ ਰਸਮ :- ਬਾਜ਼ੀਗਰ ਕਬੀਲੇ ਵਿਚ ਗੱਠੇ ਦੀ ਰਸਮ ਪੂਰੀ ਹੋਣ ਤੋਂ ਬਾਅਦ ਕੁੜਮਣੀ ਵੱਲੋਂ ਸਤਿਕਾਰ ਵਜੋਂ ਆਪਣੇ ਕੁੜਮ ਅਤੇ ਉਸਦੇ ਭਾਈਆਂ ਦੇ ਹੋਲੀ ਦੇ ਤਿਓਹਾਰ ਵਾਂਗ ਰੰਗ ਡੋਲਿਆ ਜਾਂਦਾ ਹੈ। ਇਹ ਰਸਮ ਗੱਠੇ ਦੀ ਰਸਮ ਦੇ ਸਿਰੇ ਚੜ੍ਹਨ ਉਪਰੰਤ ਕੀਤੀ ਜਾਂਦੀ ਹੈ। ਇਸ ਰਸਮ ਸਮੇਂ ਬਹੁਤ ਸਾਰਾ ਹਾਸਾ ਠੱਠਾ ਵੀ ਹੁੰਦਾ ਹੈ ਅਤੇ ਕਈ ਵਾਰ ਕੁੜਮ ਅਤੇ ਉਸਦੇ ਭਰਾਵਾਂ ਦੇ ਮੂੰਹ ਰੰਗ ਨਾਲ ਲਾਲ ਕਰ ਦਿੱਤੇ ਜਾਂਦੇ ਹਨ। ਇਸ ਰਸਮ ਨੂੰ ਕਬੀਲੇ ਦੇ 'ਛਾਰਨਾ' ਕਹਿੰਦੇ ਹਨ।


3.. ਬਾਜ਼ੀਗਰ ਕਬੀਲੇ ਵਿਚ ਵਿਆਹ ਦੀ ਰਸਮ :- ਪੁਰਾਣੇ ਸਮਿਆਂ ਵਿਚ ਜਦੋਂ ਆਵਾਜਾਈ ਦੇ ਸਾਧਨ ਬਹੁਤ ਘੱਟ ਸੀ ਤਾਂ ਵਿਆਹ ਵਾਲੀਆਂ ਧਿਰਾਂ ਭਾਵ ਕੁੜੀ ਅਤੇ ਮੁੰਡੇ ਵਾਲੇ ਇੱਕ ਦੂਜੇ ਦੀ ਸਹੂਲਤ ਲਈ 2 ਤਿੰਨ ਮਹੀਨੇ ਲਈ ਆਪਣੀਆਂ ਆਪਣੀਆਂ ਟੱਪਰੀਆਂ ਲੈ ਕੇ ਇੱਕ ਦੂਜੇ ਦੇ ਨੇੜੇ ਡੇਰਾ ਲਾ ਲੈਂਦੇ ਸਨ। ਇਹ ਸਭ ਇੱਕ ਦੂਜੇ ਨਾਲ ਰਾਬਤਾ ਬਣਾਈ ਰੱਖਣ ਲਈ ਕੀਤਾ ਜਾਂਦਾ ਸੀ। ਵਿਆਹ ਤੋਂ ਇੱਕ ਮਹੀਨਾ ਪਹਿਲਾਂ ਹੀ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ। ਬਾਜ਼ੀਗਰ ਕਬੀਲੇ ਵਿੱਚ ਵਿਆਹ ਤੋਂ ਲਗਭਗ ਦੋ ਤਿੰਨ ਮਹੀਨੇ ਪਹਿਲਾਂ ਹੀ ਵਿਆਹ ਵਾਲੀ ਲੜਕੀ ਜਾਂ ਨੂੰਹ ਲਈ ਵਿੱਤ ਅਨੁਸਾਰ ਸੋਨੇ ਅਤੇ ਚਾਂਦੀ ਦੇ ਗਹਿਣੇ ਅਤੇ ਵਰੀ ਦੇ ਸੂਟ ਤਿਆਰ ਕਰਵਾ ਲਏ ਜਾਂਦੇ ਹਨ। ਪਰਿਵਾਰ ਦਾ ਮੁਖੀ ਸਾਰੇ ਰਿਸ਼ਤੇਦਾਰਾਂ ਨੂੰ ਆਪ ਘਰ ਘਰ ਜਾ ਕੇ ਵਿਆਹ ਦਾ ਸੱਦਾ ਦਿੰਦਾ ਹੈ।

4.. ਘੋੜੀਆਂ ਗਾਉਣ ਦੀ ਰਸਮ :- ਬਾਜ਼ੀਗਰ ਕਬੀਲੇ ਦੀਆਂ ਔਰਤਾਂ ਵਿਆਹ ਤੋਂ 10 - 12 ਦਿਨ ਪਹਿਲਾਂ ਵਿਆਹ ਵਾਲੇ ਮੁੰਡੇ ਦੇ ਘਰ ਇਕੱਠੀਆਂ ਹੋ ਕੇ ਘੋੜੀਆਂ ਗਾਉਣੀਆਂ ਸ਼ੁਰੂ ਕਰ ਦਿੰਦੀਆਂ ਹਨ। ਘੋੜੀਆਂ ਗਾਉਣ ਦੇ ਨਾਲ ਨਾਲ ਬਾਜ਼ੀਗਰਨੀਆਂ ਵੱਲੋਂ ਕਬੀਲਾ ਨਾਚ ਵੀ ਪੇਸ਼ ਕੀਤੇ ਜਾਂਦੇ ਹਨ। ਇਸ ਰਸਮ ਵੇਲੇ ਔਰਤਾਂ ਵੱਲੋਂ ਕਈ ਸਵਾਂਗ ਵੀ ਰਚੇ ਜਾਂਦੇ ਹਨ। ਬਾਜ਼ੀਗਰ ਕਬੀਲੇ ਦੇ ਹਰ ਵਿਆਹ ਵਿੱਚ ਹੇਠ ਲਿਖੀ ਪਰੰਪਰਿਕ ਘੋੜੀ ਇੱਕ ਖਾਸ ਅੰਦਾਜ਼ ਵਿਚ ਗਾਈ ਜਾਂਦੀ ਹੈ :

           ਕੀਨੇ ਘੋੜੀ ਮੰਗੀ ਐ
           ਕੀਨੇ ਮੁੱਲ ਕਰਾਈ ਐ
           ਯਾਰ੍ਹੇ ਘੋੜੀ ਮੰਗੀ ਐ
           ਜੱਗੇ ਮੁੱਲ ਕਰਾਈ ਐ
                      
           ਘੋੜੀ ਕਰਦੀ ਥੱਈਆ  ਥੱਈਆ
           ਘੋੜੀ ਮੰਗਦੀ ਲੱਖ ਰੁਪਈਆ
                      
           ਕੀਨੇ ਘੋੜੀ ਮੰਗੀ ਐ
           ਕੀਨੇ ਵਾਗ ਫੜਾਈ ਐ 

[6]

5.. ਬੋਦੀ ਗੁੰਦਣ ਦੀ ਰਸਮ :- ਬਾਜ਼ੀਗਰ ਕਬੀਲੇ ਵਿਆਹ ਤੋਂ ਇੱਕ ਦਿਨ ਪਹਿਲਾਂ ਮੁੰਡੇ ਕੁੜੀ ਦੇ ਘਰ ਵਿੱਚ ਬੋਦੀ ਗੁੰਦਣ ਦੀ ਰਸਮ ਪੂਰੀ ਕੀਤੀ ਜਾਂਦੀ ਹੈ। ਵਿਆਹ ਵਾਲੇ ਮੁੰਡੇ ਦੀ ਦਾਦੀ, ਭੂਆ, ਭੈਣਾਂ ਅਤੇ ਭਾਬੀਆਂ ਇਕੱਠੀਆਂ ਹੋ ਕੇ ਬੋਦੀ ਗੁੰਦਣ ਦੀ ਰਸਮ ਅਦਾ ਕਰਦੀਆਂ ਹਨ। ਇਸ ਰਸਮ ਵਿਚ ਵਿਆਹ ਵਾਲੇ ਮੁੰਡੇ ਅਤੇ ਕੁੜੀ ਦੇ ਵਾਲ ਬੰਨ੍ਹ ਦਿੱਤੇ ਜਾਂਦੇ ਹਨ। ਇਸ ਬਾਰੇ ਕਬੀਲੇ ਦਾ ਇਹ ਲੋਕ ਵਿਸ਼ਵਾਸ਼ ਜੁੜਿਆ ਹੋਇਆ ਹੈ ਕਿ ਇਸ ਤਰ੍ਹਾਂ ਕਰਨ ਨਾਲ ਵਿਆਹ ਵਾਲੇ ਮੁੰਡੇ ਜਾਂ ਕੁੜੀ ਨੂੰ ਕਿਸੇ ਬਾਹਰਲੀ ਸ਼ੈਅ ਦਾ ਡਰ ਨਹੀਂ ਰਹਿੰਦਾ। ਇਸ ਉਪਰੰਤ ਕਬੀਲੇ ਦੀਆਂ ਔਰਤਾਂ ਇਕੱਠੀਆਂ ਹੋ ਕੇ ਸ਼ਗਨਾਂ ਦੇ ਗੀਤ ਗਾਉਂਦੀਆਂ ਹਨ :

      ਕੇਸਰ ਕੇਲੇ ਦਾ ਵੇਲਾ 
      ਬੋਦੀ ਗੁੰਦਣ ਦਾ ਵੇਲਾ
      ਭਾਬੀਆਂ ਸੱਦਣ ਦਾ ਵੇਲਾ
      ਭੈਣਾਂ ਸੱਦਣ ਦਾ ਵੇਲਾ

6.. ਬੋਦੀ ਖੋਲ੍ਹਣ ਦੀ ਰਸਮ :- ਬਾਜ਼ੀਗਰ ਕਬੀਲੇ ਵਿੱਚ ਵਿਆਹ ਦੇ ਦੂਜੇ ਦਿਨ ਸੂਰਜ ਚੜ੍ਹਦਿਆਂ ਹੀ ਮੁੰਡੇ ਜਾਂ ਕੁੜੀ ਦੀ ਬੋਦੀ ਖੋਲ੍ਹ ਦਿੱਤੀ ਜਾਂਦੀ ਹੈ। ਇਸ ਵੇਲੇ ਕਬੀਲੇ ਦੀਆਂ ਔਰਤਾਂ ਢੋਲਕੀ ਦੀ ਥਾਪ ਤੇ ਪਰੰਪਰਿਕ ਗੀਤ ਗਾਉਂਦੀਆਂ ਹਨ :

           ਖੋਲੋ ਗਾਠਾਂ, ਗਾਠਾਂ ਖੋਲੋ ਵੇ
           ਇਹ ਕਿਸ ਕੰਜਰੀ ਨੇ ਬੰਨੀਆਂ ਵੇ
           ਸੱਤ ਖਸਮੀਂ ਨੇ ਬੰਨੀਆਂ ਖੋਲੋ ਵੇ। 

7.. ਮਹਿੰਦੀ ਲਾਉਣ ਦੀ ਰਸਮ :- ਬੰਦੀ ਖੋਲ੍ਹਣ ਦੀ ਰਸਮ ਤੋਂ ਬਾਅਦ ਵਿਆਹ ਵਾਲੇ ਮੁੰਡੇ ਦੀਆਂ ਭੈਣਾਂ , ਜੀਜੇ, ਸਾਥੀ ਅਤੇ ਭਰਜਾਈਆਂ ਇਕੱਠੇ ਹੋ ਕੇ ਉਸਦੇ ਮਹਿੰਦੀ ਲਾਉਣ ਦੀ ਰਸਮ ਪੂਰੀ ਕਰਦੀਆਂ ਹਨ।

8.. ਗਾਨਾ ਬੰਨਣ ਦੀ ਰਸਮ : ਬਾਜ਼ੀਗਰ ਕਬੀਲੇ ਵਿਚ ਮਹਿੰਦੀ ਦੀ ਰਸਮ ਤੋਂ ਬਾਅਦ ਮੁੰਡੇ ਦੇ ਜੀਜੇ ਵੱਲੋਂ ਮੁੰਡੇ ਦੇ ਹੱਥ ਖੰਬੜੀ ਬੰਨ੍ਹੀ ਜਾਂਦੀ ਹੈ। ਇਸਨੂੰ 7 ਗੰਢਾਂ ਦਿੱਤੀਆਂ ਜਾਂਦੀਆਂ ਹਨ। ਬਾਜ਼ੀਗਰ ਕਬੀਲੇ ਵਿਚ ਇਸਨੂੰ 'ਗਾਨਾ' ਕਿਹਾ ਜਾਂਦਾ ਹੈ।

9.. ਵੱਟਣਾ ਮਲਣ ਦੀ ਰਸਮ :- ਵਿਆਹ ਵਾਲੇ ਮੁੰਡੇ ਦੇ ਵਟਣਾ ਪਰਿਵਾਰ ਦੇ ਜਵਾਈਆਂ ਅਤੇ ਭਰਜਾਈਆਂ ਵੱਲੋਂ ਲਾਇਆ ਜਾਂਦਾ ਹੈ।

10.. ਖ਼ਾਰੇ ਦੀ ਰਸਮ : ਮੁੰਡੇ ਦੇ ਜੀਜੇ ਤੇ ਭਰਜਾਈਆਂ ਵਿਆਹ ਵਾਲੇ ਮੁੰਡੇ ਨੂੰ ਖਾਰੇ 'ਤੇ ਚਾੜ੍ਹਦੇ ਹਨ। ਇਸ ਰਸਮ ਵਿੱਚ ਵਿਆਹ ਵਾਲਾ ਮੁੰਡਾ ਆਪਣੇ ਹੱਥ ਵਿਚ ਇੱਕ ਥਾਲੀ ਫੜ ਲੈਂਦਾ ਹੈ ਜਿਸ ਵਿਚ ਇੱਕ ਦੀਵਾ ਜਗਾਇਆ ਜਾਂਦਾ ਹੈ। ਵਿਆਹ ਵਾਲਾ ਮੁੰਡਾ ਇਹ ਥਾਲ ਫੜਕੇ ਪੈਰਾਂ ਵਿਚ ਮੂਧੀ ਰੱਖੀ ਪਰਾਤ ਉੱਤੇ ਚੜ੍ਹ ਕੇ ਖੜ੍ਹ ਜਾਂਦਾ ਹੈ। ਵਿਆਹ ਵਾਲੇ ਮੁੰਡੇ ਦਾ ਪਰਿਵਾਰ , ਰਿਸ਼ਤੇਦਾਰ ਅਤੇ ਕਬੀਲੇ ਦੇ ਵਿਆਹ ਵਿੱਚ ਸ਼ਾਮਲ ਲੋਕ ਵਿਆਹ ਵਾਲੇ ਮੁੰਡੇ ਤੋਂ ਸ਼ਰਧਾ ਮੁਤਾਬਕ ਪੈਸੇ ਵਾਰ ਕੇ ਇਸ ਦੀਵੇ ਵਾਲੀ ਥਾਲ ਵਿਚ ਰੱਖ ਦਿੰਦੇ ਹਨ।


11.. ਸਿਹਰਾ ਬੰਨ੍ਹਣ ਦੀ ਰਸਮ :- ਵਿਆਹ ਵਾਲੇ ਮੁੰਡੇ ਦਾ ਸਿਹਰਾ ਜੀਜੇ ਵੱਲੋਂ ਬੰਨ੍ਹਿਆਂ ਜਾਂਦਾ ਹੈ। ਇਸ ਰਸਮ ਸਮੇਂ ਮੁੰਡੇ ਦੀਆਂ ਭੈਣਾਂ ਉਚੇਚੇ ਤੌਰ ਤੇ ਸ਼ਾਮਲ ਹੁੰਦੀਆਂ ਹਨ।


12.. ਵਾਗ ਫੜਨ ਦੀ ਰਸਮ :- ਬਾਜ਼ੀਗਰ ਕਬੀਲੇ ਵਿਚ ਬਰਾਤ ਤੁਰਨ ਤੋਂ ਪਹਿਲਾਂ ਮੁੰਡੇ ਦੀ ਭੈਣ ਵੀਰ ਦੇ ਵਿਆਹ ਦੀ ਖੁਸ਼ੀ ਵਿਚ ਵਿਆਹ ਵਾਲੇ ਮੁੰਡੇ ਦਾ ਪੱਲਾ ਫੜਦੀ ਹੈ। ਇਸ ਰਸਮ ਨੂੰ ਬਾਜ਼ੀਗਰ ਕਬੀਲੇ ਵਿੱਚ 'ਵਾਗ ਫੜਾਈ' ਕਿਹਾ ਜਾਂਦਾ ਹੈ।

13.. ਪੁਰਖਿਆਂ ਦੀ ਥਾਂ ਤੇ ਮੱਥਾ ਟੇਕਣ ਦੀ ਰਸਮ :- ਵਿਆਹ ਵਾਲਾ ਮੁੰਡਾ ਆਪਣੇ ਪੁਰਖਿਆਂ ਦੀ ਬਣੀ ਹੋਈ ਥਾਂ 'ਤੇ ਪਰਿਵਾਰ ਸਮੇਤ ਮੱਥਾ ਟੇਕਦਾ ਹੈ।

14.. ਮਿਲਣੀ ਦੀ ਰਸਮ :- ਬਾਜ਼ੀਗਰ ਕਬੀਲੇ ਵਿੱਚ ਬਰਾਤ ਕੁੜੀ ਵਾਲਿਆਂ ਦੇ ਘਰ ਪਹੁੰਚਣ 'ਤੇ ਸਭ ਤੋਂ ਪਹਿਲਾਂ ਮਿਲਣੀ ਦੀ ਰਸਮ ਹੁੰਦੀ ਹੈ। ਮਿਲਣੀ ਦੀ ਰਸਮ ਵੇਲੇ ਕਬੀਲੇ ਦੀਆਂ ਔਰਤਾਂ ਸਿੱਠਣੀਆਂ ਦੇ ਰੂਪ ਵਿਚ ਇਹ ਗੀਤ ਬੋਲਦੀਆਂ ਹਨ :

            ਕਣਕਾਂ ਦਾ ਕਣ ਮੈਂ ਲਵਾਂ 
            ਨਾਲੇ ਬੰਨ੍ਹਾਂ ਕੁੱਪ
            ਅੱਗੇ ਧਰਮਸ਼ੋਤਨੀਆਂ ਭੁੜਕਦੀਆਂ
            ਤੁਸਾਂ ਕਿਓਂ ਕੀਤੀ ਚੁੱਪ
                       
            ਮਾਇਆ ਕਰੀਏ ਠੀਕਰੀ
            ਦਿਲ ਕਰੀਏ ਦਰਿਆ
            ਮਾਇਆ ਆਵਣੀ ਜਾਵਣੀ
            ਤੂੰ ਸ਼ਾਬਾਸ਼ ਪੱਲੇ ਪਾ
            ਮੇਰਿਆ ਸੋਹਣਿਆਂ। 

[7]

15.. ਫੇਰਿਆਂ ਦੀ ਰਸਮ :- ਬਾਜ਼ੀਗਰ ਕਬੀਲੇ ਵਿੱਚ ਮਿਲਣੀ ਦੀ ਰਸਮ ਤੋਂ ਬਾਅਦ ਫੇਰਿਆਂ ਦੀ ਰਸਮ ਹੁੰਦੀ ਹੈ। ਪੁਰਾਣੇ ਸਮੇਂ ਵਿੱਚ ਫੇਰਿਆਂ ਲਈ ਮਿੱਟੀ ਦੇ ਘੋੜਿਆਂ ਉੱਤੇ 'ਅੱਕ' ਦੇ ਪੱਤੇ ਰੱਖ ਕੇ ਬਲੀ ਬੇਦੀ ਬਣਾਈ ਜਾਂਦੀ ਸੀ। ਪਰੰਤੂ ਅਜੋਕੇ ਸਮੇਂ ਵਿਚ ਇਹ ਰਸਮ ਲਗਭਗ ਖਤਮ ਹੋਣ ਕਿਨਾਰੇ ਹੈ। ਹੁਣ ਬਾਜ਼ੀਗਰ ਕਬੀਲੇ ਵਿੱਚ ਜ਼ਿਆਦਾਤਰ ਵਿਆਹ ਸਿੱਖ ਧਰਮ ਦੀਆਂ ਰੀਤਾਂ ਅਨੁਸਾਰ ਹੋਣ ਲੱਗ ਪਏ ਹਨ। ਪਰੰਪਰਕ ਰਸਮਾਂ ਰੀਤਾਂ ਵਿਚ ਕਾਫ਼ੀ ਬਦਲਾਅ ਆਇਆ ਹੈ। ਕੁਝ ਰਿਵਾਜ਼ ਮੁੱਢ ਕਦੀਮ ਤੋਂ ਮੂਲ ਰੂਪ ਵਿਚ ਚਲਦੇ ਆ ਰਹੇ ਨੇ ਅਤੇ ਕੁਝ ਸਮੇਂ ਦੇ ਵੇਗ ਦੇ ਨਾਲ ਨਾਲ ਅਲੋਪ ਹੋ ਗਏ ਹਨ ਜਾਂ ਫਿਰ ਉਨ੍ਹਾਂ ਵਿੱਚ ਵੱਡੀ ਤਬਦੀਲੀ ਵੇਖੀ ਜਾ ਸਕਦੀ ਹੈ।

16.. ਕਬੀਲਾ ਬੇਨਤੀ : ਬਾਜ਼ੀਗਰ ਕਬੀਲੇ ਵਿੱਚ ਵਿਆਹ ਵਾਲੀ ਲੜਕੀ ਦੀ ਚੁੰਨੀ ਵਿਆਹ ਆਲੇ ਲੜਕੇ ਦੇ ਪੱਲੇ ਨਾਲ ਬੰਨ੍ਹ ਕੇ ਵਿਆਹ ਦੀ ਰਸਮ ਸੰਪੰਨ ਕੀਤੀ ਜਾਂਦੀ ਹੈ। ਇਸ ਤਰ੍ਹਾਂ ਲੜਕੀ ਨੂੰ ਲੜਕੇ ਦੇ ਲੜ ਲਾ ਦਿੱਤਾ ਜਾਂਦਾ ਹੈ। ਇਹ ਰਸਮ ਪੂਰੀ ਹੋਣ 'ਤੇ ਵਿਆਹ ਵਾਲੀ ਲੜਕੀ ਦੇ ਪਰਿਵਾਰ ਦਾ ਮੁਖੀ ਆਪਣੇ ਗਲ ਵਿੱਚ ਆਪਣੇ ਸਾਫ਼ੇ ਦਾ ਪੱਲਾ ਪਾ ਕੇ ਲੜਕੇ ਵਾਲਿਆਂ ਨੂੰ ਨਿਮਰਤਾ ਸਹਿਤ ਕਬੀਲਾ ਬੇਨਤੀ ਕਰਦਾ ਹੈ :

               ਮਾਰ੍ਹਾਜ !
               ਮਾਰੇ ਪਾਲੇ ਈ ਜੁਣੋ
               ਤਿਲ ਫੁੱਲ ਸਰਿਓ
               ਮੈਂ ਤੁਨੇ ਦੇਇ ਰਿਓ ਛੂੰ
               ਬਾਕੀ ਤਾਰੇ ਆਂਗੇ ਮਾਰ
               ਈ ਹਾਥ ਜੋੜਕੇ 
               ਮਿੰਨਤ ਛਾ
               ਮੈਂ ਤੁਨੇ ਕਾਈਂ ਨਹੀਂ ਦਿਨੋ
               ਮਾਰ ਲਾਜ ਰਾਖੀਂ। 

[8]

17.. ਮਿੱਠੇ ਚੌਲਾਂ ਦਾ ਆਦਾਨ-ਪ੍ਰਦਾਨ : ਬਾਜ਼ੀਗਰ ਕਬੀਲੇ ਵਿਚ ਵਿਆਹ ਦੀ ਰਸਮ ਪੂਰੀ ਹੋਣ ਤੋਂ ਬਾਅਦ ਦੋਹਾਂ ਧਿਰਾਂ ਵੱਲੋਂ ਮਿੱਠੇ ਚੌਲਾਂ ਦਾ ਆਦਾਨ ਪ੍ਰਦਾਨ ਕੀਤਾ ਜਾਂਦਾ ਹੈ। ਮੁੰਡੇ ਵਾਲੇ ਮਿੱਠੇ ਚੌਲ ਘਰੋਂ ਬਣਾ ਕੇ ਲੈ ਕੇ ਜਾਂਦੇ ਹਨ। ਇਹ ਮਿੱਠੇ ਚੌਲ ਸਾਰੇ ਬਰਾਤੀਆਂ ਅਤੇ ਰਿਸ਼ਤੇਦਾਰਾਂ ਵਿੱਚ ਵਰਤਾਏ ਜਾਂਦੇ ਹਨ। ਅੱਜਕੱਲ੍ਹ ਇਹਨਾਂ ਚੌਲਾਂ ਦੀ ਥਾਂ ਮਹਿੰਗੀਆਂ ਮਠਿਆਈਆਂ ਨੇ ਲੈ ਲਈ ਹੈ।

18.. ਡੋਲੀ ਚਾੜ੍ਹਨ ਦੀ ਰਸਮ : ਬਾਜ਼ੀਗਰ ਕਬੀਲੇ ਵਿਚ ਵਿਆਹ ਵਾਲੀ ਕੁੜੀ ਦੇ ਮਹਿੰਦੀ ਲਾਉਣ ਤੋਂ ਬਾਅਦ ਤੇਲ ਪਾਉਣ ਦੀ ਰਸਮ ਪੂਰੀ ਕੀਤੀ ਜਾਂਦੀ ਹੈ। ਇਸ ਰਸਮ ਵਿੱਚ ਕੁੜੀ ਦੇ ਸਹੁਰਿਆਂ ਵੱਲੋਂ ਲਾਗ ਦੇ ਤੌਰ 'ਤੇ ਸੁੱਕੀ ਮਹਿੰਦੀ , ਵੱਟਣਾ, ਲਾਲੀ, ਸੁਰਮਾਂ, ਚੂੜੀਆਂ, ਰੰਗ - ਬਰੰਗੇ ਰਿਬਨ ਤੇ ਸੱਤ ਗੁੜ ਦੀਆਂ ਰੋੜੀਆਂ ਦਿੱਤੀਆਂ ਜਾਂਦੀਆਂ ਹਨ। ਇਹ ਸ਼ਗਨਾਂ ਦਾ ਗੁੜ ਉਸ ਦੀਆਂ ਸਹੇਲੀਆਂ ਚ ਵੰਡ ਦਿੱਤਾ ਜਾਂਦਾ ਹੈ।

19.. ਪਾਣੀ ਵਾਰਨ ਦੀ ਰਸਮ : ਬਾਜ਼ੀਗਰ ਕਬੀਲੇ ਵਿਚ ਵਿਆਹ ਵਾਲਾ ਮੁੰਡਾ ਜਦੋਂ ਨਵੀਂ ਵਿਆਹੁਤਾ ਨੂੰ ਘਰ ਲੈ ਕੇ ਆਉਂਦਾ ਹੈ ਤਾਂ ਨਵੇਂ ਵਿਆਹੇ ਜੋੜੇ ਦੇ ਘਰ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਮੁੰਡੇ ਦੀ ਮਾਂ ਨਵੇਂ ਵਿਆਹੇ ਜੋੜੇ ਦੇ ਸਿਰ ਤੋਂ ਸੱਤ ਵਾਰ ਪਾਣੀ ਵਾਰ ਕੇ ਪੀਂਦੀ ਹੈ। ਇਸ ਰਸਮ ਵੇਲੇ ਮੁੰਡੇ ਦੀ ਮਾਂ ਵੱਲੋਂ ਆਪਣੀ ਨਵੀਂ ਵਿਆਹੀ ਔਰਤ ਪਹਿਲੇ ਦਿਨ ਆਪਣੇ ਸਹੁਰਿਆਂ ਦੇ ਘਰ ਜਾਕੇ ਰੋਟੀ ਨਹੀਂ ਖਾਂਦੀ। ਉਸ ਲਈ ਪਹਿਲੇ ਦਿਨ ਦਾ ਖਾਣਾ ਉਸਦੇ ਕਿਸੇ ਰਿਸ਼ਤੇਦਾਰ ਦੇ ਜਾਂ ਨਜ਼ਦੀਕੀ ਘਰੋਂ ਲਿਆਇਆ ਜਾਂਦਾ ਹੈ।

20.. ਗਾਨਾ ਖੋਲ੍ਹਣ ਦੀ ਰਸਮ : ਬਾਜ਼ੀਗਰ ਕਬੀਲੇ ਵਿਚ ਵਿਆਹ ਤੋਂ ਦੂਜੇ ਦਿਨ ਗਾਨਾ ਖੋਲ੍ਹਣ ਦੀ ਰਸਮ ਅਦਾ ਕੀਤੀ ਜਾਂਦੀ ਹੈ। ਇਸ ਰਸਮ ਵਿਚ ਨਵਾਂ ਵਿਆਹਿਆ ਜੋੜਾ ਇੱਕ ਦੂਜੇ ਦੀ ਕਲਾਈ ਤੋਂ ਗਾਨਾ ਖੋਲ੍ਹਣ ਦੀ ਰਸਮ ਪੂਰੀ ਕਰਦਾ ਹੈ।

21..ਮਾਂਡਾ ਖੇਡਣ ਦੀ ਰਸਮ : ਮਾਂਡਾ ਖੇਡਣ ਦੀ ਰਸਮ ਵਿੱਚ ਪਿੱਤਲ ਦੀ ਪਰਾਤ ਨੂੰ ਚੌਲਾਂ ਦੀ ਮਾਂਡ ਨਾਲ ਭਰ ਲਿਆ ਜਾਂਦਾ ਹੈ। ਇਸੇ ਉਪਰੰਤ ਮਾਂਡ ਵਿਚ ਚਾਂਦੀ ਦੀ ਅੰਗੂਠੀ ਅਤੇ ਸਵਾ ਰੁਪਿਆ ਸੁੱਟ ਦਿੱਤਾ ਜਾਂਦਾ ਹੈ। ਇਸ ਰਸਮ ਵਿੱਚ ਨਵਾਂ ਵਿਆਹਿਆ ਜੋੜਾ ਹੁਸ਼ਿਆਰੀ ਨਾਲ ਮਾਂਡ ਵਿਚੋਂ ਅੰਗੂਠੀ ਲੱਭਦਾ ਹੈ। ਜਿਸਨੂੰ ਅੰਗੂਠੀ ਪਹਿਲਾਂ ਲੱਭ ਜਾਂਦੀ ਹੈ, ਇਹ ਅੰਗੂਠੀ ਓਸੇ ਦੀ ਹੀ ਹੋ ਜਾਂਦੀ ਹੈ।

22.. ਤੀਲੇ ਖੇਡਣ ਦੀ ਰਸਮ : ਬਾਜ਼ੀਗਰ ਕਬੀਲੇ ਵਿੱਚ ਤੀਲੇ ਖੇਡਣ ਦੀ ਰਸਮ ਵੇਲੇ ਸੱਤ ਸਰਕੜੇ ਦੇ ਛੋਟੇ ਛੋਟੇ ਤੀਲੇ ਨਵੇਂ ਵਿਆਹੇ ਜੋੜੇ ਦੇ ਹੱਥ ਵਿੱਚ ਫੜਾ ਦਿੱਤੇ ਜਾਂਦੇ ਹਨ। ਇਸ ਰਸਮ ਵਿਚ ਨਵੇਂ ਵਿਆਹੇ ਲੜਕੇ ਲੜਕੀ ਵੱਲੋਂ ਇਕ ਦੂਜੇ ਦੇ ਹੱਥਾਂ ਵਿਚ ਘੁੱਟ ਕੇ ਫੜੇ ਹੋਏ ਤੀਲੇ ਜ਼ੋਰ ਅਜ਼ਮਾਈ ਕਰਕੇ ਕੱਢੇ ਜਾਂਦੇ ਹਨ। ਬਾਜ਼ੀਗਰ ਕਬੀਲੇ ਵਿਚ ਇਹ ਰਸਮ ਪਰਦੇ ਵਿੱਚ ਭਰਜਾਈਆਂ ਅਤੇ ਬੱਚਿਆਂ ਦੀ ਹਾਜ਼ਰੀ ਵਿੱਚ ਪੂਰੀ ਕੀਤੀ ਜਾਂਦੀ ਹੈ।

23.. ਚੌਂਕੇ ਚਾੜ੍ਹਨ ਦੀ ਰਸਮ : ਬਾਜ਼ੀਗਰ ਕਬੀਲੇ ਵਿੱਚ ਨਵੀਂ ਵਿਆਹੀ ਵਹੁਟੀ ਨੂੰ ਵਿਆਹ ਤੋਂ ਦੂਜੇ ਦਿਨ ਚੌਂਕੇ ਚੜ੍ਹਾਇਆ ਜਾਂਦਾ ਹੈ। ਇਸ ਨੂੰ 'ਤੌਣ ਵਿੱਚ ਸ਼ਾਮਲ ਕਰਨਾ' ਵੀ ਕਿਹਾ ਜਾਂਦਾ ਹੈ। ਇਸ ਰਸਮ ਵਿਚ ਨਵੀਂ ਵਿਆਹੀ ਲੜਕੀ ਆਪਣੇ ਹੱਥੀਂ ਭੋਜਨ ਤਿਆਰ ਕਰਕੇ ਆਪਣੇ ਸੱਸ ਸਹੁਰੇ ਅਤੇ ਪਰਿਵਾਰ ਨੂੰ ਪਰੋਸਦੀ ਹੈ। ਇਸ ਰਸਮ ਦਾ ਮੰਤਵ ਨਵੀਂ ਵਿਆਹੀ ਲੜਕੀ ਨੂੰ ਘਰ ਦੀ ਜ਼ਿੰਮੇਵਾਰੀ ਸੌਂਪਣਾ ਹੁੰਦਾ ਹੈ।

24.. ਮਿੱਠੀਆਂ ਬਾਟੀਆਂ ਦੀ ਰਸਮ : ਇਸ ਰਸਮ ਵਿਚ ਨਵੀਂ ਵਿਆਹੀ ਲੜਕੀ ਆਪਣੇ ਪੇਕਿਆਂ ਦੇ ਘਰ ਕੁਝ ਦਿਨ ਬਿਤਾਉਣ ਤੋਂ ਬਾਅਦ ਮਿੱਠੀਆਂ ਰੋਟੀਆਂ ਬਣਾ ਕੇ ਸਹੁਰੇ ਘਰ ਲਿਆਉਂਦੀ ਹੈ ਜੋ ਕਿ ਡੇਰੇ ਦੇ ਸਾਰੇ ਘਰਾਂ ਵਿਚ ਵਰਤਾਈਆਂ ਜਾਂਦੀਆਂ ਹਨ। ਇਸ ਰਸਮ ਤੋਂ ਭਾਵ ਲੜਕੀ ਦਾ ਆਪਣੇ ਸਹੁਰੇ ਘਰ ਨਾਲ ਜੁੜਨ ਦੇ ਨਾਲ ਨਾਲ ਡੇਰੇ ਦੇ ਸਾਰੇ ਘਰਾਂ ਨਾਲ ਸਾਂਝ ਪ੍ਰਗਟ ਕਰਨਾ ਹੁੰਦਾ ਹੈ। ਇਹ ਰਸਮ ਦੋ ਗੋਤਰਾਂ ਦੀ ਸਾਂਝ ਭਾਈਚਾਰਕ ਸਾਂਝ ਨੂੰ ਪੱਕਾ ਕਰਦੀ ਹੈ।


◆ ਬਾਜ਼ੀਗਰ ਕਬੀਲੇ ਦੀਆਂ ਇਹ ਰਸਮਾਂ ਮਨੋਵਿਗਿਆਨਿਕ ਪੱਖ ਤੋਂ ਬਹੁਤ ਹੀ ਮਹੱਤਵਪੂਰਨ ਹਨ। ਬਾਜ਼ੀਗਰ ਕਬੀਲੇ ਵਿੱਚ ਨਵੀਂ ਵਿਆਹੀ ਲੜਕੀ ਫਿਰ ਇੱਕ ਜਾਂ ਦੋ ਦਿਨ ਬਾਅਦ ਆਪਣੇ ਪੇਕੇ ਘਰ ਫੇਰਾ ਪਾਉਂਦੀ ਹੈ ਅਤੇ ਉੱਥੇ ਦਸ ਪੰਦਰਾਂ ਦਿਨਾਂ ਦੇ ਸਮੇਂ ਲਈ ਰੁਕਦੀ ਹੈ। ਫਿਰ ਉਸਨੂੰ ਕਿਸੇ ਤਿੱਥ ਤਿਓਹਾਰ ਵਾਲੇ ਦਿਨ ਉਸਦਾ ਪਤੀ ਫਿਰ ਤੋਂ ਲੈਣ ਆਉਂਦਾ ਹੈ। ਇਸ ਦੂਜੇ ਫੇਰੇ ਦੌਰਾਨ ਹੀ ਉਨ੍ਹਾਂ ਦੇ ਗ੍ਰਹਿਸਥੀ ਜੀਵਨ ਦੀ ਸ਼ੁਰੂਆਤ ਹੁੰਦੀ ਹੈ। ਇਸ ਪ੍ਰਕਾਰ ਬਾਜ਼ੀਗਰ ਕਬੀਲੇ ਵਿੱਚ ਲੰਮੀਆਂ ਰਸਮਾਂ ਤੋਂ ਬਾਅਦ ਵਿਆਹ ਸੰਪੰਨ ਹੁੰਦਾ ਹੈ।

ਬਾਜ਼ੀਗਰ ਕਬੀਲੇ ਦੇ ਮੌਤ ਦੀਆਂ ਰਸਮਾਂ[ਸੋਧੋ]

1. ਚੁਲੀ ਦੇਣ ਦੀ ਰਸਮ: ਬਾਜ਼ੀਗਰ ਕਬੀਲੇ ਵਿੱਚ ਕਿਸੇ ਬਜ਼ੁਰਗ ਜਾਂ ਸਿਆਣੇ ਆਦਮੀ ਦੇ ਮਰਨ ਵੇਲੇ ਚੁਲੀ ਦੇਣ ਦੀ ਰਸਮ ਅਦਾ ਕੀਤੀ ਜਾਂਦੀ ਹੈ। ਮਰਨ ਵਾਲੇ ਵਿਅਕਤੀ ਦੇ ਮੂੰਹ ਵਿੱਚ ਹੱਥ ਦੀ ਚੁਲੀ ਨਾਲ ਪਾਣੀ ਦਿੰਦੇ ਹਨ। ਕਬੀਲੇ ਵਿੱਚ ਇਹ ਵਿਸ਼ਵਾਸ ਹੈ ਕਿ ਜੇ ਕੋਈ ਵਿਅਕਤੀ ਚੁਲੀ ਤੋਂ ਬਿਨਾਂ ਮਰ ਜਾਂਦਾ ਹੈ ਤਾਂ ਉਸਦੀ ਆਤਮਾ ਭੂਤ - ਪ੍ਰੇਤ ਬਣ ਕੇ ਭਟਕਦੀ ਰਹਿੰਦੀ ਹੈ।

2. ਮੰਜੀ ਤੋਂ ਹੇਠਾਂ ਉਤਾਰਨ ਦੀ ਰਸਮ: ਬਾਜ਼ੀਗਰ ਕਬੀਲੇ ਵਿੱਚ ਮਰਨ ਵਾਲੇ ਵਿਅਕਤੀ ਨੂੰ ਮੌਤ ਤੋਂ ਤੁਰੰਤ ਬਾਅਦ ਮੰਜੀ ਤੋਂ ਹੇਠਾਂ ਉਤਾਰ ਦਿੱਤਾ ਜਾਂਦਾ ਹੈ। ਉਸ 'ਤੇ ਕੋਈ ਸਫ਼ੈਦ ਕੱਪੜਾ ਤਾਣ ਦਿੱਤਾ ਜਾਂਦਾ ਹੈ ਅਤੇ ਸੋਗਵਾਨ ਲੋਕ ਘਰ ਦੇ ਬਾਹਰ ਇੱਕਠੇ ਹੋ ਕੇ ਵਿਹੜੇ ਵਿੱਚ ਬੈਠ ਜਾਂਦੇ ਹਨ।

3. ਸੋਗ ਦੀ ਰਸਮ: ਮਿ੍ਤਕ ਵਿਅਕਤੀ ਦਾ ਪਰਿਵਾਰ ਰੁਦਨ ਕਰਦਾ ਹੋਇਆ ਉਸਦਾ ਜਸ ਗਾਇਨ ਕਰਦਾ ਹੈ। ਇਸ ਰੁਦਨ ਵਿੱਚ ਮਿ੍ਤਕ ਦੀਆਂ ਰਿਸ਼ਤੇਦਾਰ ਔਰਤਾਂ ਵੀ ਸ਼ਾਮਿਲ ਹੁੰਦੀਆਂ ਹਨ। ਕਬੀਲੇ ਦੇ ਸਿਆਣੇ ਲੋਕ ਮੌਤ ਦੇ ਸਦੀਵੀ ਸੱਚ ਦੇ ਉਪਦੇਸ਼ ਦੇਣ ਦੇ ਨਾਲ - ਨਾਲ ਮਿ੍ਤਕ ਦੇ ਪਰਿਵਾਰ ਨੂੰ ਢਾਰਸ ਵੀ ਦਿੰਦੇ ਹਨ।

4. ਸੰਸਕਾਰ ਦੀਆਂ ਰਸਮਾਂ: ਬਾਜ਼ੀਗਰ ਕਬੀਲੇ ਵਿੱਚ ਸੂਰਜ ਦੀ ਹਾਜ਼ਰੀ ਵਿੱਚ ਸੰਸਕਾਰ ਕਰਨ ਦੀ ਰਸਮ ਪ੍ਚਲਿਤ ਹੈ। ਜੇਕਰ ਵਿਅਕਤੀ ਦੀ ਮੌਤ ਰਾਤ ਵੇਲੇ ਜਾਂ ਸਵੇਰੇ ਵੇਲੇ ਹੋਵੇ ਤਾਂ ਉਸਦਾ ਸੰਸਕਾਰ ਸੂਰਜ ਚੜਨ 'ਤੇ ਹੀ ਕੀਤਾ ਜਾਂਦਾ ਹੈ। ਬਾਜ਼ੀਗਰ ਕਬੀਲੇ ਵਿੱਚ ਮਿ੍ਤਕ ਔਰਤ 'ਤੇ ਲਾਲ ਦੁਸ਼ਾਲਾ ਤਾਣਿਆ ਜਾਂਦਾ ਹੈ। ਬਾਜ਼ੀਗਰ ਕਬੀਲੇ ਦੀਆਂ ਔਰਤਾਂ ਮਿ੍ਤਕ ਦੀ ਅਰਥੀ ਵਿਚ ਸ਼ਾਮਿਲ ਨਹੀਂ ਹੁੰਦੀਆਂ।

5. ਘੜਾ ਭੰਨਣ ਦੀ ਰਸਮ: ਬਾਜ਼ੀਗਰ ਕਬੀਲੇ ਵਿੱਚ ਜਦੋਂ ਮਿ੍ਤਕ ਵਿਅਕਤੀ ਨੂੰ ਘਰੋਂ ਸ਼ਮਸ਼ਾਨ ਲਈ ਕੱਢਿਆ ਜਾਂਦਾ ਹੈ ਤਾਂ ਸਿਵਿਆਂ ਦੇ ਰਾਹ ਵਿੱਚ ਉਸ ਤੋਂ ਪਾਣੀ ਦਾ ਘੜਾ ਵਾਰ ਕੇ ਭੰਨ ਦਿੱਤਾ ਜਾਂਦਾ ਹੈ। ਇਸਤੋਂ ਭਾਵ ਹੈ ਕਿ ਉਸਦਾ ਅੱਜ ਤੋਂ ਇਸ ਸੰਸਕਾਰ ਤੋਂ ਅੰਨ - ਜਲ ਮੁੱਕ ਗਿਆ ਹੈ।

6. ਅਗਨੀ ਦਾਹ ਕਰਨ ਦੀ ਰਸਮ: ਪਰਿਵਾਰ ਅਤੇ ਕਬੀਲੇ ਦੇ ਲੋਕਾਂ ਵੱਲੋਂ ਮਿਲ ਕੇ ਆਦਰ ਸਹਿਤ ਮਿ੍ਤਕ ਦੀ ਚਿਖਾ ਤਿਆਰ ਕੀਤੀ ਜਾਂਦੀ ਹੈ। ਮਿ੍ਤਕ ਨੂੰ ਅਗਨਦਾਹ ਦੇਣ ਤੋਂ ਪਹਿਲਾਂ ਉਸਦੇ ਮੂੰਹ ਵਿੱਚ ਦੇਸੀ ਘਿਓ ਅਤੇ ਹਵਨ ਸਾਮੱਗਰੀ ਭੇਟ ਕੀਤੀ ਜਾਂਦੀ ਹੈ। ਅਗਨ ਦੇਵਤਾ ਅੱਗੇ ਕਬੀਲਾ ਬੇਨਤੀ ਕਰਨ ਤੋਂ ਬਾਅਦ ਮਿ੍ਤਕ ਦੀ ਚਿਖਾ ਨੂੰ ਅੱਗ ਦਿੱਤੀ ਜਾਂਦੀ ਹੈ।

7. ਕਪਾਲ ਕਿਰਿਆ: ਬਾਜ਼ੀਗਰ ਕਬੀਲੇ ਵਿੱਚ ਮਿ੍ਤਕ ਦੀ ਚਿਖਾ ਦੇ ਥੋੜ੍ਹਾ ਕੁ ਜਲ ਜਾਣ ਦੇ ਬਾਅਦ ਮਿ੍ਤਕ ਦੀ 'ਕਪਾਲ ਕਿਰਿਆ' ਕੀਤੀ ਜਾਂਦੀ ਹੈ। ਇਸ ਰਸਮ ਵਿੱਚ ਮਿ੍ਤਕ ਦੀ ਖੋਪਰੀ ਨੂੰ ਸੱਤ ਵਾਰ ਇੱਕ ਲੰਮੇ ਬਾਂਸ ਨਾਲ ਠੋਕਿਆ ਜਾਂਦਾ ਹੈ ਤੇ ਫਿਰ ਬਾਂਸ ਨੂੰ ਚਿਖਾ ਦੇ ਦੂਜੇ ਪਾਸੇ ਵਗਾਹ ਕੇ ਸੁੱਟਿਆ ਜਾਂਦਾ ਹੈ। ਇਸ ਕਿਰਿਆ ਨੂੰ ਕਪਾਲ ਕਿਰਿਆ ਆਖਿਆ ਜਾਂਦਾ ਹੈ।

8. ਫੁੱਲ ਚੁੱਗਣ ਦੀ ਰਸਮ: ਬਾਜ਼ੀਗਰ ਕਬੀਲੇ ਵਿੱਚ ਤੀਸਰੇ ਦਿਨ ਮਿ੍ਤਕ ਦੇ ਫੁੱਲ ਚੁਗ ਕੇ ਇੱਕ ਚਿੱਟੀ ਥੈਲੀ ਵਿੱਚ ਪਾ ਕੇ ਕਿਸੇ ਰੁੱਖ ਦੀ ਟਹਿਣੀ 'ਤੇ ਟੰਗ ਦਿੱਤੇ ਜਾਂਦੇ ਹਨ। ਆਦਮੀ ਦਾ ਭੋਗ ਬਾਰ੍ਹਾਂ ਦਿਨਾਂ ਬਾਅਦ ਅਤੇ ਇਸਤਰੀ ਦਾ ਭੋਗ ਗਿਆਰ੍ਹਾਂ ਦਿਨਾਂ ਬਾਅਦ ਪਾਇਆ ਜਾਂਦਾ ਹੈ ਜਿਸਨੂੰ ਕ੍ਰਮਵਾਰ 'ਬਾਹਰਾ' ਅਤੇ 'ਗਿਆਰਾ' ਆਖਦੇ ਹਨ।

9. ਪਾਣੀ ਦੇਣ ਦੀ ਰਸਮ: ਬਾਜ਼ੀਗਰ ਕਬੀਲੇ ਵਿੱਚ ਮਿ੍ਤਕ ਦੇ ਭੋਗ ਵਾਲੇ ਦਿਨ ਪਰਿਵਾਰ ਦੇ ਮੈਂਬਰ, ਰਿਸ਼ਤੇਦਾਰ ਅਤੇ ਕਬੀਲੇ ਦੇ ਲੋਕ ਮਰਨ ਵਾਲੇ ਵਿਅਕਤੀ ਨੂੰ ਪਾਣੀ ਦੇਣ ਦੀ ਰਸਮ ਅਦਾ ਕਰਦੇ ਹਨ। ਇਸ ਰਸਮ ਵਿੱਚ ਪਾਣੀ ਦੇ ਦੋ ਘੜੇ ਭਰ ਕੇ ਨੇੜੇ - ਨੇੜੇ ਰੱਖ ਦਿੱਤੇ ਜਾਂਦੇ ਹਨ। ਭੋਗ 'ਤੇ ਮਿ੍ਤਕ ਨੂੰ ਸ਼ਰਧਾਂਜਲੀ ਦੇਣ ਵਾਲੇ ਲੋਕ ਭੋਗ ਵਾਲੇ ਘਰ ਦਾਖਲ ਹੁੰਦਿਆਂ ਹੀ ਸਭ ਤੋਂ ਪਹਿਲਾਂ ' ਪਾਣੀ ਦੀ ਰਸਮ' ਪੂਰੀ ਕਰਦੇ ਹਨ।

10. ਸ਼ੌਕ ਵਾਰਤਾ ਦੀ ਰਸਮ: ਬਾਜ਼ੀਗਰ ਕਬੀਲੇ ਦੇ ਲੋਕ ਭੋਗ 'ਤੇ ਇੱਕ ਗੋਲ ਚੱਕਰ ਦੇ ਆਕਾਰ ਵਿੱਚ ਇਕੱਠੇ ਹੋ ਕੇ ਬੈਠ ਜਾਂਦੇ ਹਨ। ਇਸ ਸਮੇਂ ਉਨ੍ਹਾਂ ਲਈ ਇੱਕ ਸਾਂਝੇ ਥਾਲ ਵਿੱਚ 'ਬੀੜੀਆਂ' ਅਤੇ ਹੁੱਕਾ ਆਦਿ ਰੱਖ ਦਿੱਤੇ ਜਾਂਦੇ ਹਨ। ਇਸ ਮੌਕੇ ਮਿ੍ਤਕ ਦੇ ਸ਼ੁਭ ਕੰਮਾਂ ਦੇ ਗੁਣਗਾਣ ਦੇ ਨਾਲ - ਨਾਲ ਬਰਾਦਰੀ ਦੇ ਉਲਝੇ ਹੋਏ ਮਸਲਿਆਂ ਤੇ ਵਿਚਾਰ - ਵਟਾਂਦਰਾ ਕੀਤਾ ਜਾਂਦਾ ਹੈ।

11. ਕਬੀਲੇ ਦੇ ਝਗੜਿਆਂ ਸੰਬੰਧੀ ਵਿਚਾਰ-ਵਟਾਂਦਰਾ:

ਬਾਜ਼ੀਗਰ ਕਬੀਲੇ ਵਿੱਚ ਭੋਗ ਦੀ ਰਸਮ ਮੌਕੇ ਬਾਜ਼ੀਗਰ ਕਬੀਲੇ ਦੇ ਵੱਖ - ਵੱਖ ਥਾਵਾਂ ਤੋਂ ਆਏ ਪੈਂਚ ਅਤੇ ਨੁਮਾਇੰਦੇ ਇਕੱਤਰ ਹੋਏ ਹੁੰਦੇ ਹਨ। ਬਾਜ਼ੀਗਰ ਕਬੀਲੇ ਵਿੱਚ ਉੱਠੇ ਨਵੇਂ ਝਗੜਿਆਂ ਅਤੇ ਮਸਲਿਆਂ ਸੰਬੰਧੀ ਇਨ੍ਹਾਂ ਰਸਮਾਂ ਸਮੇਂ ਵਿਚਾਰ- ਵਟਾਂਦਰਾ ਕੀਤਾ ਜਾਂਦਾ ਹੈ।

12. ਬੱਚੇ ਦੀ ਮੌਤ ਸੰਬੰਧੀ ਰਸਮਾਂ: ਬਾਜ਼ੀਗਰ ਕਬੀਲੇ ਵਿੱਚ ਕਿਸੇ ਬੱਚੇ ਦੀ ਮੌਤ ਹੋ ਜਾਣ ਦੀ ਸੂਰਤ ਵਿੱਚ ਉਸਨੂੰ ਦਫ਼ਨਾਇਆ ਜਾਂਦਾ ਹੈ। ਪਰਿਵਾਰ ਵਿੱਚ ਬੱਚੇ ਦੀ ਮੌਤ ਹੋ ਜਾਣ 'ਤੇ ਬਹੁਤੇ ਕਰਮ ਕਾਂਡ ਨਹੀਂ ਕੀਤੇ ਜਾਂਦੇ। ਬਾਜ਼ੀਗਰ ਕਬੀਲੇ ਵਿੱਚ ਕਿਸੇ ਬੱਚੇ ਦੇ ਕੋਮਲ ਸਰੀਰ ਦਾ ਸੰਸਕਾਰ ਨਾ ਕਰਨ ਦੀ ਰਸਮ ਕਬੀਲੇ ਦੇ ਬੱਚਿਆਂ ਨਾਲ ਗਹਿਰੇ ਭਾਵਨਾਤਮਕ ਲਗਾਓ ਵਿੱਚੋਂ ਪੈਦਾ ਹੋਈ ਹੈ।

13. ਬੱਤੀ ਧਾਰਾਂ ਦੀ ਰਸਮ: ਬਾਜ਼ੀਗਰ ਕਬੀਲੇ ਵਿੱਚ ਮਿ੍ਤਕ ਬੱਚੇ ਨੂੰ ਦਫ਼ਨਾਉਣ ਤੋਂ ਪਹਿਲਾਂ ਉਸ ਦੀ ਮਾਂ ਵੱਲੋਂ ਉਸ ਨੂੰ ਦੁੱਧ ਦੀਆਂ 'ਬੱਤੀ' ਧਾਰਾਂ ਦਿੱਤੀਆਂ ਜਾਂਦੀਆਂ ਹਨ। ਇਹ ਰਸਮ ਬੱਚੇ ਦੀ ਆਤਮਿਕ ਸ਼ਾਂਤੀ ਨਾਲ ਜੁੜੀ ਹੋਈ ਹੈ। ਪਰਿਵਾਰ ਦੇ ਮੈਂਬਰ ਅਤੇ ਡੇਰੇ ਦੇ ਹੋਰ ਸਿਆਣੇ ਲੋਕ ਬੱਚੇ ਦੇ ਸੰਸਕਾਰ ਵਿੱਚ ਸ਼ਾਮਲ ਹੁੰਦੇ ਹਨ।

14. ਬੱਚੇ ਦੇ ਮਿ੍ਤਕ ਸਰੀਰ ਦੀ ਦਿਸ਼ਾ ਬਦਲਣੀ: ਸਿਵਿਆਂ ਦੇ ਅੱਧ ਵਿੱਚ ਜਾ ਕੇ ਇੱਕ ਵਾਰ ਬੱਚੇ ਦੇ ਮਿ੍ਤਕ ਸਰੀਰ ਦੀ ਦਿਸ਼ਾ ਬਦਲੀ ਜਾਂਦੀ ਹੈ। ਬਾਜ਼ੀਗਰ ਕਬੀਲੇ ਵਿੱਚ ਇਹ ਇੱਕ ਸੰਸਕਾਰ ਹੈ। ਅਜਿਹਾ ਇਸ ਲਈ ਕੀਤਾ ਜਾਂਦਾ ਹੈ ਕਿ ਮਿ੍ਤਕ ਬੱਚੇ ਦੀ ਆਤਮਾ ਨੂੰ ਥੋੜਾ ਜਾ ਆਰਾਮ ਮਿਲ ਜਾਵੇ ਤੇ ਉਹ ਆਪਣੇ ਘਰ ਦਾ ਰਾਹ ਭੁੱਲ ਜਾਵੇ।

15. ਬੱਚੇ ਦੀ ਮੌਤ ਦਾ ਸੋਗ ਤੋੜਨ ਦੀ ਰਸਮ: ਬਾਜ਼ੀਗਰ ਕਬੀਲੇ ਵਿੱਚ ਸਿਵਿਆਂ ਤੋਂ ਵਾਪਸ ਪਰਤਦਿਆਂ ਬਾਜ਼ੀਗਰ ਕਬੀਲੇ ਦੇ ਲੋਕ ਥੋੜੀ ਦੇਰ ਲਈ ਕਿਸੇ ਬੇਰੀ ਦੇ ਦਰਖਤ ਕੋਲ ਰੁਕਦੇ ਹਨ। ਬੱਚੇ ਦੇ ਸੰਸਕਾਰ ਵਿੱਚ ਸ਼ਾਮਲ ਲੋਕ ਬੇਰੀ ਦਾ ਇੱਕ - ਇੱਕ ਪੱਤਾ ਤੋੜ ਕੇ ਮੂੰਹ ਵਿੱਚ ਪਾਉਂਦੇ ਹਨ। ਫਿਰ ਇਸ ਪੱਤੇ ਨੂੰ ਦੰਦਾਂ ਨਾਲ ਟੁੱਕ ਕੇ ਪਰ੍ਹਾਂ ਸੁੱਟ ਦਿੱਤਾ ਜਾਂਦਾ ਹੈ। [9]


ਬਾਜੀਗਰ ਕਬੀਲੇ ਦੀ ਵਰਤਮਾਨ ਸਥਿਤੀ:- ਪੰਜਾਬ ਦੇ ਵਰਤਮਾਨ ਸਥਿਤੀ ਬੜੀ ਮਾੜੀ ਹੈ। ਵੱਡੀ ਗਿਣਤੀ ਵਿਚ ਪਸ਼ੂ ਪਾਲਣ ਹੋਣ ਕਰਕੇ ਇਹ ਕਬੀਲਾ ਜੰਗਲ, ਬੇਲਿਆਂ, ਹਰੀਆਂ ਚਾਰਗਾਹਾਂ, ਪਾਣੀ ਦੀ ਭਾਲ ਵਿਚ ਇਕ ਥਾਂ ਤੋਂ ਦੂਜੀ ਥਾਂ ਜਾਂਦਾ ਰਿਹਾ।


1947 ਤੋਂ ਬਾਅਦ ਵੱਡੀ ਗਿਣਤੀ ਵਿਚ ਇਹ ਪੱਛਮੀ ਪੰਜਾਬ ਵਿੱਚ ਆ ਵਸੇ, ਇਨ੍ਹਾਂ ਨੂੰ ਜ਼ਮੀਨਾਂ ਵੀ ਅਲਾਟ ਹੋਈਆਂ ਪਰ ਆਜੜੀ ਸੁਭਾਅ ਦੇ ਹੋਣ ਕਰਕੇ ਇਨ੍ਹਾਂ ਲਈ ਸਥਾਈ ਜੀਵਨ ਅਨੁਕੂਲ ਨਹੀਂ ਸੀ। ਆਪਸੀ ਆਦਾਨ ਪ੍ਰਦਾਨ ਵਧਿਆ। ਬਾਜ਼ੀਗਰ ਕਬੀਲਾ ਦੇ ਲੋਕ ਹੁਣ ਪਸ਼ੂ ਪਾਲਣ, ਮਜ਼ਦੂਰੀ, ਵਾਢੀ ਅਤੇ ਪਿੰਡਾਂ ਵਿੱਚ ਕਬਾੜ ਚੁੱਕਕੇ ਗੁਜ਼ਾਰਾ ਕਰਦੇ ਹਨ। ਇਹ ਗੱਲਬਾਤ (ਆਪਸੀ) ਗੁਆਰ ਭਾਸ਼ਾ ਵਿਚ ਕਰਦੇ ਹਨ। ਇਹ ਕਬੀਲਾ ਸਿਹਤ ਸੰਭਾਲ ਅਤੇ ਮਹਿੰਗਾਈ ਵੱਲ ਕਾਫੀ ਸੁਚੇਤ ਹੋ ਰਹੇ ਹਨ। ਅੱਜ ਵੀ ਕਬੀਲੇ ਦੇ ਲੋਕ ਫੈਸਲੇ ਮਾਣ ਮਰਿਆਦਾ ਅਨੁਸਾਰ ਪੰਚਾਇਤ ਦੀ ਸਰਵ ਸੰਮਤੀ ਨਾਲ ਹੀ ਕਰਦੇ ਹਨ। ਸਜ਼ਾ ਦੇ ਰੂਪ ਵਿਚ ਛੇਕ ਦਿੱਤਾ ਜਾਂਦਾ ਹੈ। ਭੋਗ ਦੀ ਰਸਮ ਵਿੱਚ ਕੋਈ ਰਿਸ਼ਤੇਦਾਰੀ ਨਹੀਂ ਦੇਖੀ ਜਾਂਦੀ ਸਗੋਂ ਕਬੀਲੇ ਦੇ ਸਾਰੇ ਲੋਕ ਸ਼ਿਰਕਤ ਕਰਦੇ ਹਨ।

ਮੌਤ ਸੰਬੰਧੀ ਰਸਮ ਰਿਵਾਜ਼[ਸੋਧੋ]

ਬਾਜ਼ੀਗਰ ਆਪਣਾ ਪਿੱਛਾ ਮਾਰਵਾੜ ਦੱਸਦੇ ਹਨ। ਮਾਰਵਾੜੀ ਬਾਜ਼ੀਗਰ ਆਪਣਾ ਧਰਮ ਹਿੰਦੂ ਦੱਸਦੇ ਹਨ।ਪਰੰਤੂ ਇਹ ਮੁਰਦਿਆ ਨੂੰ ਜਲਾਉਦੇ ਹਨ ਸਿਰਫ ਤਿੰਨ ਸਾਲ ਦਾ ਬੱਚਾ ਹੋਵੇ ਉਸ ਨੂ ਹੀ ਦਫਨਾਉਦੇ ਹਨ । ਤਿੰਨ ਸਾਲ ਤੋ ਘੱਟ ਬੱਚੇ ਦਾ ਭੋਗ ਨਹੀ ਕਰਦੇ ਭੋਗ ਨੂੰ ਬਾਰਾ ਵੀ ਕਿਹਾ ਜਾਦਾ ਹੈ ਕਿਉਕਿ ਬਾਜੀਗਰ ਕਬੀਲੇ ਦੇ ਲੋਕ ਮਰਨ ਤੋ ਬਾਰਾ ਦਿਨ ਬਾਅਦ ਭੇਵੇ ਤੋ ਲਿਆਇਆ ਜਲ ਮਰੇ ਹੋਏ ਬੰਦੇ ਨੂੰ ਉਹਨਾ ਦੀ ਸ਼ਾਤੀ ਲਈ ਪਰਾਲੀ ਦੇ ਦੋ ਤਿਲੇ ਲੈ ਕੇ ਜਲ ਨੂੰ ਛਿੜਕਦੇ ਹਨ। ਉਸ ਤੋਂ ਬਾਅਦ ਲੰਗਰ ਆਦਿ ਦਾ ਪ੍ਰਬੰਧ ਹੁੰਦਾ ਹੈ ਪਰ ਦੂਸਰੇ ਉਝਂ ਹੀ ਦਫਨਾ ਦਿੰਦੇ ਹਨ ਦੱਬਣ ਤੋਂ ਪਹਿਲਾ ਤਾਬੇ ਦਾ ਪੈਸਾ ਅੱਗ ਵਿੱਚ ਗਰਮ ਕਰਕੇ ਮੁਰਦੇ ਦੇ ਮੱਥੇ ਤੇ ਲਾ ਦਿੱਤਾ ਜਾਂਦਾ ਹੈ ਭੋਗ ਹੋਣ ਤੋ ਬਾਅਦ ਘੜੀਆ ਜਿਸ ਚ ਜਲ ਹੁੰਦਾ ਹੈ ਨੂ ਤੋੜਿਆ ਜਾਦਾ ਹੈ ਆਦਿ। [10]

ਬਾਜ਼ੀਗਰ ਕਬੀਲੇ ਦੀ ਭਾਸ਼ਾ ਅਤੇ ਗੁਪਤ ਭਾਸ਼ਾ[ਸੋਧੋ]

ਬਾਜ਼ੀਗਰ ਕਬੀਲੇ ਦਾ ਆਪਣਾ ਹੀ ਇਕ ਭਾਸ਼ਾ ਪ੍ਰਬੰਧ ਹੈ । ਬਾਜ਼ੀਗਰ ਲੋਕ ਦੇ ਰੰਗ ਭਾਸ਼ਾ ਸ਼ਬਦ ਹਨ ਜਿਹੜੀ ਕਿ ਰਾਜਸਥਾਨੀ ਮੂਲ ਦੀ ਭਾਸ਼ਾ ਹੈ । ਇਸ ਭਾਸ਼ਾ ' ਦੀ ਆਪਣੀ ਕੋਈ ਲਿਪੀ ਨਹੀਂ ਹੈ । ਇਹ ਭਾਸ਼ਾ ਸਦੀਆਂ ਤੋਂ ਇਕ ਪੀੜੀ ਤੋਂ ਦੂਜੀ - ਪੀਡੀ ਤੱਕ ਮੌਖਿਕ ਰੂਪ ਵਿਚ ਚਲਦੀ ਆ ਰਹੀ ਹੈ । ਭਾਰਤ ਦੇ ਗੌਰ , ਗੌਰਮਾਟੀ ਅਤੇ ਕੌਰ ਬਜਾਰਿਆਂ ਦੀ ਬੋਲੀ ਦਾ ਸਬੰਧ ਵੀ ਇਸੇ ਭਾਸ਼ਾ ਨਾਲ ਹੈ । ਇਸ ਭਾਸ਼ਾ ਦੇ ਲਈ ਸ਼ਬਦ ਗੁਜਰਾਤੀ , ਮਾਰਵਾੜੀ , ਹਿੰਦੀ ਅਤੇ ਬ੍ਰਜ ਭਾਸ਼ਾ ਨਾਲ ਕਾਫ਼ੀ ਮਿਲਦੇ ਕਰਦੇ ਹਨ । ਭਾਰਤ ਵਿਚ ਲਗਭਗ 10 % ਲੋਕ ਗੌਰ ਭਾਸ਼ਾ ਬੋਲਦੇ ਹਨ । ਅੱਜ ਵੀ ਰਾਜਸਥਾਨ ਦੇ ਕੋਟਾ , ਬੂੰਦੀ ਜੈਪੁਰ , ਜੋਧਪੁਰ ਚਿਤੌੜਗੜ ਅਤੇ ਮੇਵਾੜ ਦੇ ਇਲਾਕਿਆਂ ਵਿੱਚ ਇਸ ਭਾਸ਼ਾ ਦਾ ਪ੍ਰਯੋਗ ਕੀਤਾ ਜਾਂਦਾ ਹੈ । ਗਰੀਅਰਸਨ ਆਪਣੇ ਭਾਸ਼ਾ ਸਰਵੇ ਵਿੱਚ ‘ ਬੰਜਾਰਾ ’ ਅਤੇ ‘ ਲੁਬਾਨਾ ’ ਲੋਕਾਂ ਦੀ ਭਾਸ਼ਾ ਨੂੰ ਇਕੋ ਕੋਟੀ ਵਿੱਚ ਰੱਖਦਾ ਹੈ । ਮਾਲਕ ਹੋਣ ਕਰਕੇ ਕਈ ਰਮਤੇ ਕਬੀਲਿਆਂ ਦੀ ਭਾਸ਼ਾ ਘੁਮੱਕੜ ਪ੍ਰਵਿਰਤੀ ਭਾਰਤ ਦੀਆਂ ਵੱਖ ਵੱਖ ਭਾਸ਼ਾਵਾਂ ਦਾ ਮਿਸ਼ਰਣ ਹੈ ਜਿਸ ਵਿੱਚ ਵੱਖ ਵੱਖ ਸਥਾਨਕ ਭਾਸ਼ਾਵਾਂ ਦੇ ਸ਼ਬਦ ਆਪਸ ਵਿਚ ਰਚ ਮਿਚ ਗਏ ਹਨ । ਇਸ ਤਰ੍ਹਾਂ ਬਾਜ਼ੀਗਰ ਕਬੀਲੇ ਦੀ ਭਾਸ਼ਾ ਵਿੱਚ ਵੀ ਇਹ ਪ੍ਰਭਾਵ ਵੇਖਿਆ ਜਾ ਸਕਦਾ ਹੈ । ਬਾਜ਼ੀਗਰ ਲੋਕਾਂ ਦੋ ਮੁੱਖ ਧਾਰਾ ਨਾਲੋਂ ਟੁਟੇ ਰਹਿਣ ਕਰਕੇ ਭਾਸ਼ਾ ਅਤੇ ਸਭਿਆਚਾਰਕ ਅਧਿਐਨ ਪੱਖੋਂ ਅਣਗੋਲੇ ਰਹੇ ਹਨ । ‘ ਸਮਾਜ ਵਿਗਿਆਨੀਆਂ ਦਾ ਵਿਚਾਰ ਹੈ ਕਿ ਅਪਰਾਧੀ ਕਬੀਲਿਆਂ ਨੂੰ ਛੱਡ ਕੇ ਬਹੁਤ ਸਾਰੇ ਟਪਰੀਵਾਸ ਕਬੀਲਿਆਂ ਦੀ ਭਾਸ਼ਾ “ ਪਿਜਿਨ ’ ਰੂਪ ਵਿਚ ਪ੍ਰਚਲਿਤ ਹੈ । ਪਿਜਿਨ ਮੂਲ ਰੂਪ ਵਿਚ ਅੰਗਰੇਜ਼ੀ ਸ਼ਬਦ ਬਿਜ਼ਨਸ ਦਾ ਅਪਭ੍ਰੰਸ਼ ਹੈ । ਅੰਗਰੇ - ਜਦੋਂ ਵਿਉਪਾਰ ਲਈ ਚੀਨ ਆਏ ਤਾਂ ਅੰਗਰੇਜ਼ੀ ਅਤੇ ਚੀਨੀ ਭਾਸ਼ਾ ਦੇ ਮਿਸ਼ਰਨ ' ਤੇ ਜਿਹੜੀ ਮਿਲਗੋਭਾ ਅੰਗਰੇਜ਼ੀ ਦਾ ਨਿਕਾਸ ਹੋਇਆ ਉਸਨੂੰ ‘ ਬਿਜ਼ਨਸ ਅੰਗਰੇਜ਼ੀ ’ । ਕਿਹਾ ਜਾਣ ਲੱਗਾ ; ਜੋ ਚੀਨੀ ਉਚਾਰਨ ਕਰਕੇ ਪਿਜਿਨ ਅੰਗਰੇਜ਼ੀ ਹੋ ਗਿਆ । ਇਉਂ - ਦੋ ਭਾਸ਼ਕ ਸਥਿਤੀਆਂ ਅਧੀਨ ਪੈਦਾ ਹੋਈ ਕਿਸੇ ਵੀ ਮਿਸ਼ਰਤ ਭਾਸ਼ਾ ਨੂੰ ਪਿਜਿਨ ਕਿਹਾ ਜਾਣਾ ਲੱਗਾ । ਬਹੁਤ ਸਾਰੇ ਕਬੀਲੇ ਵਿਵਸਾਇਕ ਲੋੜਾਂ ਲਈ ਪਿਜਿਨ ਨੂੰ ਅਪਣਾਉਂਦੇ ਹਨ । ਤਾਂ ਉਸਨੂੰ ਕਿਰਓਲ ਕਿਹਾ ਜਾਂਦਾ ਹੈ । ਅਜਿਹੀ ਭਾਸ਼ਾ ਵਿਚ ਪ੍ਰਭਾਵੀ ਭਾਸ਼ਾ ਦੇ ਵਿਗੜੇ ਹੋਏ ਸ਼ਬਦ ਅਤੇ ਖੇਤਰੀ ਭਾਸ਼ਾ ਦਾ ਰੰਗ ਹੁੰਦਾ ਹੈ ਪਰ ਜਿਨ੍ਹਾਂ ਵਿਚ ਵਿਉਪਾਰਿਕ ਭਾਸ਼ਾ ਤੋਂ ਪਹਿਲਾਂ ਹੀ ਦੋ ਕਿਸਮ ਦੀ ਭਾਸ਼ਾ ਪ੍ਰਚਲਿਤ ਹੋਵੇ , ਜਿਸ ਨਾ ਹੀ ਪਿਜਿਨ । ” - ਕਬੀਲੇ ਵਿਚ ਬੋਲੀ ਜਾਣ ਵਾਲੀ ਭਾਸ਼ਾ ਨੂੰ ਨਾ ਕਿਰਤਲ ਕਿਹਾ ਜਾ ਸਕਦਾ ਹੈ , - ਬਾਜ਼ੀਗਰ ਕਬੀਲੇ ਦੀ ਭਾਸ਼ਾ ਨੂੰ ਮੁੱਖ ਤੌਰ ਤੇ ਤਿੰਨ ਭਾਗਾਂ ਵਿਚ ਵੰਡ ਕੇ ਵੇਖਿਆ ਜਾ ਸਕਦਾ ਹੈ : 1. ਬਾਜੀਗਰ ਕਬੀਲੇ ਦੀ ਬੋਲਚਾਲ ਦੀ ਭਾਸ਼ਾ- ਬਾਜ਼ੀਗਰ ਕਬੀਲੇ ਦੀ ਬੋਲਚਾਰ ਦੀ ਭਾਸ਼ਾ ਨੂੰ ‘ ਗੌਰ ਭਾਸ਼ਾਂ ’ ਕਿਹਾ ਜਾਦਾ ਹੈ । ਬਾਜ਼ੀਗਰ ਕਬੀਲੇ ਦੀ ਭਾਸ਼ਾ ਰਾਜਸਥਾਨ ਦੀ ‘ ਗਵਾਰ ' ਬੋਲੀ ਨਾਲ ਕਾਫ਼ੀ ਮਿਲਦੀ ਜੁਲਦੀ ਹੈ । ਸਮੇਂ ਦੇ ਨਾਲ ਨਾਲ ਭਾਸ਼ਾ ਦੀ ਸ਼ਬਦਾਵਲੀ ਵਿੱਚ ਤੇਜ਼ੀ ਨਾਲ ਆ ਰਿਹਾ ਪਰਿਵਰਤਨ ਵੀ ਵੇਖਣ ਨੂੰ ਮਿਲਦਾ ਹੈ । ਆਧੁਨਿਕ ਯੁੱਗ ਦੀਆਂ ਨਵੀਆਂ ਕਾਢਾਂ ਅਤੇ ਉਨ੍ਹਾਂ ਲਈ ਨਵੇਂ ਨਿਸ਼ਚਿਤ ਨਾਂ ਬਾਜ਼ੀਗਰ ਕਬੀਲੇ ਵੱਲੋਂ ਆਪਣੇ ਤੌਰ ਤੇ ਹੀ ਘੜ ਲਏ ਜਾਂਦੇ ਹਨ ਜਿਹੜੇ ਕਿ ਬੜੀ ਜਲਦੀ ਕਬੀਲੇ ਵਿੱਚ ਪ੍ਰਚਲਤ ਹੋ ਜਾਂਦੇ ਹਨ । ਸਾਰੇ ਬਾਜ਼ੀਗਰ ਕਬੀਲੇ ਵਿੱਚ ਇੱਕੋ ਤਰ੍ਹਾਂ ਦੀ ਭਾਸ਼ਾ ਪ੍ਰਚਲਤ ਹੈ ਪਰ ਨਾਲ ਹੀ ਇਸ ਤੋਂ ਥੋੜਾ ਬਹੁਤਾ ਸਥਾਨਕ ਪ੍ਰਭਾਵ ਵੀ ਦੇਖਣ ਨੂੰ ਮਿਲਦਾ ਹੈ । ਭਾਵੇਂ ਕਿ ਬਾਜ਼ੀਗਰ ਕਬੀਲੇ ਦੇ ਲੋਕਾਂ ਵਿੱਚ ਤੇਜ਼ੀ ਨਾਲ ਵਿੱਦਿਆ ਦਾ ਪਾਸਾਰ ਹੋ ਰਿਹਾ ਹੈ ਅਤੇ ਇਸ ਕਬੀਲੇ ਨਾਲ ਸਬੰਧਤ ਕਾਫ਼ੀ ਬੱਚੇ ਅੰਗਰੇਜ਼ੀ ਸਕੂਲਾਂ ਅਤੇ ਪੇਸ਼ਾਵਰ ਕਾਲਜਾਂ ਵਿੱਚ ਉੱਚ ਕੋਟੀ ਦੀ ਸਿੱਖਿਆ ਹਾਸਲ ਕਰ ਰਹੇ ਹਨ ਪਰ ਫਿਰ ਵੀ ਹਰ ਬਾਜ਼ੀਗਰ ਘਰ ਵਿੱਚ ‘ ਕੌਰ ’ ਬਾਜ਼ੀਗਰ ਭਾਸ਼ਾ ਹੀ ਬੋਲੀ ਜਾਂਦੀ ਹੈ । ਹਰ ਵਕਤ ਕੋਈ ਦੂਜੀ ਭਾਸ਼ਾ ਬੋਲਣ ਵਾਲੇ ਬੱਚੇ ਜਾਂ ਵਿਅਕਤੀ ਨੂੰ ‘ ਕੌਰ ਹੀ ਬਣ ਗਿਓ ’ ਕਹਿਕੇ ਝਾੜ ਪਾਈ ਜਾਂਦੀ ਹੈ । ਬਾਜ਼ੀਗਰ ਕਬੀਲੇ ਦੇ ਲੋਕ ਆਪਣੇ ਆਪ ਨੂੰ ‘ ਗੌਰ ’ ਅਤੇ ਕਬੀਲੇ ਤੋਂ ਬਾਹਰਲੇ ਵਿਅਕਤੀ ਨੂੰ ‘ ਕੌਰ ਕਹਿੰਦੇ ਹਨ । ਬਾਜ਼ੀਗਰ ਕਬੀਲੇ ਵਿੱਚ ‘ ਕੌਰ ’ ਸ਼ਬਦ ਨੂੰ ਬਹੁਤਾ ਆਦਰਯੋਗ ਸ਼ਬਦ ਨਹੀਂ ਸਮਝਿਆ ਜਾਂਦਾ ਸਗੋਂ ਇਸ ਤਰ੍ਹਾਂ ਦੇ ਵਿਅਕਤੀ ਨੂੰ ਨਕਾਰਾਤਮਕ ਦ੍ਰਿਸ਼ਟੀ ਤੋਂ ਵੇਖਿਆ ਜਾਂਦਾ ਹੈ । ਬਾਜ਼ੀਗਰ ਕਬੀਲੇ ਦੇ ਲੋਕਾਂ ਵਿੱਚ ਬਾਹਰਲੇ ਵਿਅਕਤੀ ਲਈ ਇੱਕ ਹੋਰ ਸ਼ਬਦ ' ਨਾਟੀ ’ ਕਾਫ਼ੀ ਪ੍ਰਚੱਲਤ ਹੈ ਇਸ ਪ੍ਰਕਾਰ ਕਬੀਲੇ ਤੋਂ ਬਾਹਰਲੀ ਔਰਤ ਲਈ ਕ੍ਰਮਵਾਰ ‘ ਕੋਰੀ ’ ਅਤੇ ‘ ਨਾਟਣ ਸ਼ਬਦ ਦਾ ਪ੍ਰਯੋਗ ਕੀਤਾ ਜਾਂਦਾ ਹੈ । ਇਸੇ ਤਰ੍ਹਾਂ ਹੀ ਕਬੀਲੇ ਤੋਂ ਬਾਹਰਲੇ ਲੜਕੇ ਅਤੇ ਲੜਕੀ ਲਈ ਕ੍ਰਮਵਾਰ ' ਕੌਡਾ ' ਅਤੇ ' ਕੌਡੀ ' ਸ਼ਬਦ ਦਾ ਇਸਤੇਮਾਲ ਹੁੰਦਾ ਹੈ । ਇਨ੍ਹਾਂ ਉਪਰੋਕਤ ਦੋਵੇਂ ਸ਼ਬਦਾਂ ਨੂੰ ਵੀ ਬਾਜ਼ੀਗਰ ਕਬੀਲੇ ਵਿੱਚ ਨਕਾਰਾਤਮਕ ਦ੍ਰਿਸ਼ਟੀ ਤੋਂ ਵੇਖਿਆ ਜਾਂਦਾ ਹੈ 2 ਬਾਜ਼ੀਗਰ ਕਬੀਲੇ ਦੀ ਗੁਪਤ ਆਘਾਰ : ਬਾਜੀਗਰ ਕਬੀਲ ਦੀ ਗੁਪਤ ਇਹ ਭਾਸ਼ਾ ਬਾਜ਼ੀਗਰ ਕਬੀਲੇ ਵਿੱਚ ਪਰ ਵਿਕਸਤ ਰੂਪ ਵਿੱਚ ਪ੍ਰਚਲਤ ਹੈ । ਜੇਕਰ ਫ਼ਤਰਾਂ ਅਤੇ ਉਚਾਰਣ ਲਹਿਜਾ ਬਾਜ਼ੀਗਰ ਕਬੀਲੇ ਦੀ ਬੋਲਚਾਲ ਦੀ ਭਾਸ਼ਾ ਤੋਂ ਇਸ ਭਾਸ਼ਾ ਦੀ ਕਬੀਲੇ ਦੀ ਬੋਲਚਾਲ ਨਾਲ ਤੁਲਨਾ ਕੀਤੀ ਜਾਵੇ ਤਾਂ ਇਸਦੀ ਵਾਧਾ ਬਿਲਕੁੱਲ ਅਲੱਗ ਹੈ । ਇਸਦਾ ਮੁਹਾਵਰਾ ਵੀ ਬਹੁਤ ਨਿਵੇਕਲਾ ਹੈ । ਇਹ ਭਾਸ਼ਾ - ਕਬੀਲੇ ਦੇ ਲੋਕਾਂ ਅਤੇ ਸਿਆਣੇ ਬਜ਼ੁਰਗਾਂ ਦੇ ਮੁਤਾਬਕ ਇਹ ਭਾਸ਼ਾ ਕਬੀਲੇ ਦੀਆਂ - ਬਾਜ਼ੀਗਰ ਕਬੀਲੇ ਦੀ ਬੋਲਚਾਲ ਦੀ ਭਾਸ਼ਾ ਤੋਂ ਬਿਲਕੁਲ ਅਲੱਗ ਹੈ । ਬਾਜ਼ੀਗਰ ਸੰਕਟਕਾਲੀਨ ਪ੍ਰਸਥਿਤੀਆਂ ਦੀ ਉਪਜ ਹੈ । ਬਾਜ਼ੀਗਰ ਕਬੀਲੇ ਦੀ ਇਸ ਗੁਪਤ ਭਾਸ਼ਾ ਕੋਲ ਕਬੀਲੇ ਦੀ ਬੋਲਚਾਲ ਦੀ ਭਾਸ਼ਾ ਦਾ ਪੂਰੇ ਦਾ ਪੂਰਾ ਢਾਂਚਾ ਮੌਜੂਦ ਹੈ । ਇਹ ਭਾਸ਼ਾ ਕਬੀਲੇ ਦੀ ਬੋਲਚਾਲ ਦੀ ਭਾਸ਼ਾ ਵਾਂਗ ਬੇਅਦਕ ਵਹਾਅ ਅਤੇ ਰਵਾਨਗੀ ਵਾਲੀ ਹੈ । ਇਸ ਭਾਸ਼ਾ ਕੋਲ ਸ਼ਬਦਾਵਲੀ ਦਾ ਬਹੁਤ ਵੱਡਾ ਭੰਡਾਰ ਹੋ ਕਈ ਵਾਰੀ ਇੱਕ ਵਸਤੂ ਜਾਂ ਵਿਅਕਤੀ ਲਈ ਦੋ ਦੋ ਸ਼ਬਦ ਪ੍ਰਚਲਤ ਹਨ : ਉਦਾਹਰਣ ਦੇ ਤੌਰ ਤੇ : ਕੋਈ ਅਜਨਬੀ ਆਇਆ ਹੈ ਇਸ ਵਾਕ ਲਈ ਕਬੀਲੇ ਵਿੱਚ ਦੋ ਹੇਠ ਲਿਖੇ ਵੱਖ ਵੱਖ ਵਾਕ ਪ੍ਰਚੱਲਤ ਹਨ : 1 . ਪੋਰੀਆ ਆ ਗਿਓ ਛਾ ( ਬਾਜ਼ੀਗਰੀ ) 2. ਨਾਟੀ ਏਵ ਗਿਓ ਛਾ ( ਪਾਰਸੀ ) ਬਾਜ਼ੀਗਰ ਦੇ ਕਹਿਰ ਵੱਡੇ ਪੱਧਰ ਤੇ ਕਬੀਲੇ ਦੀ ਇਹ ਗੁਪਤ ਭਾਸ਼ਾ ਕਬੀਲੇ ਤੋਂ ਬਾਹਰਲੇ ਅਜਨਬੀ ਜਾਂ ਅਜਨਬੀਆਂ ਲਈ ਵਰਤੀ ਜਾਂਦੀ ਹੈ ਜਿਨ੍ਹਾਂ ਨੂੰ ਕਬੀਲੇ ਲਈ ਗ਼ੈਰ ਸਮਝਿਆ ਜਾਂਦਾ ਹੈ ਜਾਂ ਜਿਸ ਨਾਲ ਕਬੀਲਾ ਘੁਲਣ ਮਿਲਣ ਤੋਂ ਗੁਰੇਜ਼ ਕਰਦਾ ਹੈ । ਬਾਜ਼ੀਗਰ ਕਬੀਲੇ ਤੇ ਵੱਖ ਵੱਖ ਸਮੇਂ ਆਏ ਸੰਕਟਾਂ ਦੌਰਾਨ ਇਸ ਗੁਪਤ ਭਾਸ਼ਾ ਨੇ ਹੀ ਬਾਜ਼ੀਗਰ ਕਬੀਲੇ ਦੀ ਹੋਂਦ ਨੂੰ ਬਚਾਈ ਰੱਖਿਆ ਹੈ । ਮੁਗਲ ਕਾਲ ਅਤੇ ਅੰਗਰੇਜ਼ੀ ਰਾਜ ਸਮੇਂ ਕਬੀਲਾ ਆਪਣੀ ਗਵਾਰ ਭਾਸ਼ਾ ਅਤੇ ਗੁਪਤ ਭਾਸ਼ਾ ਸਦਕਾ ਹੀ ਉਨ੍ਹਾਂ ਤੇ ਜ਼ੁਲਮ ਤੋਂ ਬਚਿਆ ਰਿਹਾ ਹੈ । 1947 ਦੀ ਵੰਡ ਦੌਰਾਨ ਜਦੋਂ ਬਦਅਮਨੀ ਅਤੇ ਕਤਲੋਗਾਰਤ ਹੋ ਰਹੀ ਸੀ ਤਾਂ ਬਾਜ਼ੀਗਰ ਕਬੀਲੇ ਦੇ ਲੋਕਾਂ ਨੇ ਆਪਣੇ ਕਬੀਲੇ ਦੇ ਲੋਕਾਂ ਨੂੰ ਆਪਣੀ ਗੁਪਤ ਭਾਸ਼ਾ ਵਿੱਚ ਜ਼ੁਬਾਨੀ ਸੰਦੇਸ਼ ਭੇਜ ਭੇਜ ਕੇ ਇਸ ਸਥਿਤੀ ਤੋਂ ਜਾਣੂ ਕਰਵਾਇਆ ਸੀ ਅਤੇ ਸਾਰੇ ਕਬੀਲੇ ਨੂੰ ਜਲਦੀ ' ਤੋਂ ਜਲਦੀ ਭਾਰਤ ਆ ਜਾਣ ਲਈ ਆਖਿਆ ਸੀ । ਇਸ ਤਰਾਂ ਦੇ ਸੰਦੇਸ਼ਾਂ ਵਿੱਚੋਂ ਇੱਕ ਸੁਨੇਹਾ ਇਸ ਪ੍ਰਕਾਰ ਹੈ :

                    ਖੱਦਰ ਕਰੇਬ

                       ਘੋਗੀ ਕੇਵ

                     ਕੁਰਗੀ ਟੇਗ   

                      ਇਮੇ ਏਵ                 

  ਇਨ੍ਹਾਂ ਸ਼ਬਦਾਂ ਦਾ ਅਰਥ ਹੈ ਕਿ : ਕੱਪੜਾ ਲੀੜਾ ਸਭਾਲ ਕੇ ਕੀਤੀਆਂ । ਇਹ ਭਾਸ਼ਾ ਪੀੜ੍ਹੀ ਦਰ ਪੀੜ੍ਹੀ ਮੌਖਿਕ ਰੂਪ ਵਿੱਚ ਅੱਗੇ ਚਲਦੀ ਰਹਿੰਦੀ ਹੈ । । ਅੱਜ ਵੀ ਕਈ ਹਾਲਤਾਂ ਵਿੱਚ ਇਸ ਭਾਸ਼ਾ ਦਾ ਪ੍ਰਯੋਗ ਕੀਤਾ ਜਾਂਦਾ ਹੈ । ਕਈ ਵਾਰ ਘਰ ਵਿੱਚ ਛੋਟੇ ਬੱਚਿਆਂ ਤੋਂ ਕਈ ਗੱਲ ਲੁਕਾਉਣੀ ਹੋਵੇ ਤਾਂ ਗੁਪਤ ਰਾਜ ਦਾ | ਪ੍ਰਯੋਗ ਕੀਤਾ ਜਾਂਦਾ ਹੈ । ਬਾਜ਼ੀਗਰ ਕਬੀਲੇ ਦੀਆਂ ਇਸਤਰੀਆਂ ਨੂੰ ਪੜ ਭਾਸ਼ਾ ਦਾ : ਪ੍ਰਯੋਗ ਮਰਦਾਂ ਨਾਲੋਂ ਜ਼ਿਆਦਾ ਕਰਦੀਆਂ ਹਨ । ਇਹ ਭਾਸ਼ਾ ਭਾਰਤ ਦੀ ਕਿਸੇ ਵੀ ਹੋਰ ਭਾਸ਼ਾ ਨਾਲ ਬਿਲਕੁਲ ਨਹੀਂ ਮਿਲਦੀ ਸਗੋਂ ਇਹ ਨਿਵੇਕਲੀ ਅਤੇ ਚਿੱਤਰ ਭਾਸ਼ਾ ਹੈ । ਗਵਾਰ ਭਾਸ਼ਾ ਕਬੀਲੇ ਵੱਲੋਂ ਹੰਢਾਈਆਂ ਸੰਕਟਕਾਲੀਨ ਸਥਿਤੀਆਂ ਦੀ ਉੱਪਜ ਹੈ । ਬਾਜਗੀਰ ਕਬੀਲੇ ਦੀ ਸਧਾਰਨ ਬੋਲਚਾਲ ਦੀ ਭਾਸ਼ਾ ਗੁਜਰਾਤੀ , ਮਾਰਵਾੜੀ , ਰਾਜਸਥਾਨੀ , ਹਿੰਦੀ ਅਤੇ ਸੰਸਕ੍ਰਿਤ ਭਾਸ਼ਾ ਦਾ ਮਿਸ਼ਰਣ ਹੈ । ਕਬੀਲੇ ਵਿੱਚ ਇਸ ਭਾਸ਼ਾ ਨੂੰ ਗਵਾਰ ਭਾਸ਼ਾ ਕਿਹਾ ਜਾਂਦਾ ਹੈ । ਬਾਜ਼ੀਗਰ ਕਬੀਲੇ ਦੇ ਲੋਕ ਸਮੇਂ ਦੀ ਮਾਰ ਸਹਿੰਦੇ ਹੋਏ ਸਦੀਆਂ ਤੋਂ ਵਿਸਥਾਪਿਤ ਹੋ ਕੇ ਜਿੱਧਰੋਂ ਜਿੱਧਰੋਂ ਵੀ ਲੰਘਦੇ ਗਏ , ਉਹ ਉਨ੍ਹਾਂ ਇਲਾਕਿਆਂ ਦੀ ਬੋਲੀ ਦੇ ਸ਼ਬਦ ਆਪਣੀ ਬੋਲਚਾਲ ਦੀ ਭਾਸ਼ਾ ਦਾ ਹਿੱਸਾ ਬਣਾਉਂਦੇ ਗਏ । ਇਹ ਇੱਕ ਸਹਿਜ ਤੇ ਅਚੇਤ ਵਰਤਾਰਾ ਹੁੰਦਾ ਹੈ ਬਾਜ਼ੀਗਰ ਕਬੀਲੇ ਦੀ ਗੁਪਤ ਭਾਸ਼ਾ ਵਿਦੇਸ਼ੀ ਹਮਲਾਵਰਾਂ ਅਤੇ ਮੁਗ਼ਲਾਂ ਦੇ ਸਮੇਂ ਹੋਂਦ ਵਿੱਚ ਆਈ ਮੰਨੀ ਜਾਂਦੀ ਹੈ । ਮੁਗ਼ਲਾਂ ਦੇ ਲਗਾਤਾਰ ਹਮਲਿਆਂ ਨੇ ਬਾਜ਼ੀਗਰ ਕਬੀਲੇ ਦਾ ਜਨਜੀਵਨ ਅਸਤ ਵਿਅਸਤ ਕਰ ਦਿੱਤਾ ਸੀ । ਮੁਗ਼ਲ ਕਾਲ ਵਿੱਚ ਇਨ੍ਹਾਂ ਲੋਕਾਂ ਨੇ ਆਪਣੀ ਹੋਂਦ ਅਤੇ ਪ੍ਰੰਪਰਾ ਨੂੰ ਬਣਾਈ ਰੱਖਣ ਲਈ ਇੱਕ ਵੱਖਰੀ ਦਿੱਤਾ ਜਾਂਦਾ ਹੈ । ਗੁਪਤ ਭਾਸ਼ਾ ਈਜਾਦ ਕੀਤੀ ਜਿਸ ਨੂੰ ਬਾਜਗੀਰੀ ਭਾਸ਼ਾ ਜਾਂ ਪਾਰਸੀ ਦਾ ਨਾਂ ਵੀ ਦਿੱਤਾ ਜਾਂਦਾ ਹੈ। 3. ਜਨ ਸੰਪਰਕ ਦੀ ਭਾਸ਼ਾ : ਬਾਜ਼ੀਗਰ ਕਬੀਲੇ ਦੇ ਲੋਕਾਂ ਦੀ ਜਨ ਸੰਪਰਕ ਦੀ ਭਾਸ਼ਾ ਸਬੰਧਤ ਖੇਤਰ ਵਾਲੀ ਭਾਸ਼ਾ ਹੁੰਦੀ ਹੈ । ਕਬੀਲੇ ਦੇ ਲੋਕ ਵਣਜ ਵਪਾਰ ਅਤੇ ਨਿਰਬਾਹ ਕਰਨ ਲਈ ਇਸ ਭਾਸ਼ਾ ਦਾ ਇਸਤੇਮਾਲ ਕਰਦੇ ਹਨ । ਇਸ ਭਾਸ਼ਾ ਵਿੱਚ ਕੁਝ ਸ਼ਬਦ ਕਬੀਲੇ ਦੀ ਭਾਸ਼ਾ ਦੇ ਆ ਜਾਣ ਕਰਕੇ ਇਹ ਭਾਸ਼ਾ ਹਾਈਬਰਿਡ ( Hybrid ) ਕਿਸਮ ਦੀ ਬਣ ਜਾਂਦੀ ਹੈ ਜਿਸਨੂੰ ਕਬੀਲੇ ਦੇ ਲੋਕ ਆਪਣੇ ਸੁਖ ਅਤੇ ਸੁਵਿਧਾ ਅਨੁਸਾਰ ਵਰਤਣ ਲੱਗ ਜਾਂਦੇ ਹਨ । ਇਹ ਭਾਸ਼ਾ ਕਬੀਲੇ ਵਿੱਚ ਬੜੀ ਜਲਦੀ ਪ੍ਰਚਲਿਤ ਹੋ ਜਾਂਦੀ ਹੈ । ਇਸ ਲਈ ਕਿਸੇ ਉਚੇਚ ਜਾਂ ਯਤਨ ਦੀ ਜ਼ਰੂਰਤ ਨਹੀਂ ਪੰਜਾਬੀ ਭਾਸ਼ਾ ਦਾ ਇਸਤੇਮਾਲ ਕਰਦਾ ਹੈ । ਪੈਂਦੀ । ਉਦਾਹਰਨ ਦੇ ਤੌਰ ਪੰਜਾਬ ਦਾ ਬਾਜ਼ੀਗਰ ਸਮੁਦਾਇ ਜਨ ਸੰਪਰਕ ਲਈ ਪੰਜਾਬੀ ਭਾਸ਼ਾ ਦਾ ਇਸਤੇਮਾਲ ਕਰਦਾ ਹੈ।

ਬਾਜ਼ੀਗਰ ਕਬੀਲੇ ਦੀ ਭਾਸ਼ਾ ਅਤੇ ਗੁਪਤ ਭਾਸ਼ਾ ਪੰਜਾਬੀ ਬਾਜ਼ੀਗਰ ਕਬੀਲੇ ਦੀ ਭਾਸ਼ਾ

ਪੰਜਾਬੀ                 ਬਾਜ਼ੀਗਰ ਕਬੀਲੇ   ਬਾਜ਼ੀਗਰ ਕਬੀਲੇ

ਦੀ ਗੁਪਤ ਭਾਸ਼ਾ[11]

ਸੂਰ                    ਸੂਰ ਵਾਂਕਲਾ

ਮਾਸ ਮਾਸ ਟੋਬੀ

ਕਾਂ ਕਾਗ ਕਾਗ

ਰੋਟੀ ਬਾਟੀ ਢਵਾਰੀ

ਅੱਖ ਆਂਖ ਆਂਖ

   ਪਿਛਲੇ ਦਿਨੀਂ ਭਾਰਤੀ ਸਾਹਿਤ ਅਕਾਦਮੀ ਅਤੇ ਸੈਂਟਰ ਫਾਰ ਦਾ ਸਟੱਡੀ ਆਫ਼ ਸ਼ੋਸ਼ਲ ਐਂਡ ਐਕਸਕਲੂਜ਼ਨ ਐਂਡ ਇਨਕਲੂਸਿਵ ਪੋਲਿਸੀ ( ਸੀ.ਐਮ.ਐਸ.ਈ. ਆਈ.ਪੀ. ) ਨੈਸ਼ਨਲ ਲਾਅ ਸਕੂਲ ਆਫ਼ ਇੰਡੀਆ ਯੂਨੀਵਰਸਿਟੀ ( NLSIU ) , | ਬੈਂਗਲੁਰੂ ਨੇ ਮਿਤੀ 3-4 ਮਾਰਚ ਨੂੰ ਇਕ ਰਾਸ਼ਟਰੀ ਗੋਰ ਬੰਜਾਰਾ ਕਨਵੈਨਸ਼ਨ ਦਾ ਆਯੋਜਨ ਕਰਵਾਇਆ ਜਿਸ ਵਿੱਚ ਗੌਰ ਭਾਸ਼ਾ ਸਬੰਧੀ ਹੇਠ ਲਿਖਿਆ ਮਤਾ ਪਾਸ ਕੀਤਾ ਗਿਆ : ਗੌਰ ਬੰਜਾਰਾ ਭਾਸ਼ਾ ਲਿਪੀ - ਨਾਗਰੀ ਅਪਣਾਈ ਜਾਵੇਗੀ ਭਾਰਤ ਦੇ ਸੰਵਿਧਾਨ ਅਨੁਸਾਰ ਗੌਰ ਬੰਜਾਰਾ ਭਾਸ਼ਾ ਨੂੰ ਸੰਵਿਧਾਨ ਦੇ ਅੱਠਵੇਂ ਸ਼ਡਿਊਲ ਵਿੱਚ ਸ਼ਾਮਲ ਕੀਤਾ ਜਾਵੇਗਾ । 1) ਬੰਜਾਰਾ ਕਲਚਰ ਅਤੇ ਲਿਟਰੇਰੀ ਅਕਾਦਮੀ ਦੀ ਸਥਾਪਨਾ ਕੀਤੀ ਜਾਵੇਗੀ  

2) ਭਾਰਤੀ ਸਾਹਿਤਕ ਅਕਾਦਮੀ ਦੁਆਰਾ ਗੌਰ ਬੰਜਾਰਾ ਲੇਖਕਾਂ ਨੂੰ ਸਨਮਾਨਤ ਕੀਤਾ ਜਾਵੇਗਾ ।

3) ਭਾਸ਼ਾ - ਗੌਰ ਬੰਜਾਰਾ ਭਾਸ਼ਾ

4) ਲਿਪੀ- ਨਗਰੀ ਅਪਣਾਈ ਜਾਵੇਗੀ

ਇਹ ਮਤਾ ਪ੍ਰਸਿੱਧ ਲੇਖਕ ਅਤੇ ਭਾਰਤੀ ਸਾਹਿਤ ਅਕਾਦਮੀ ਦੇ ਜਨਰਲ ਕੌਂਸਲ ਮੈਂਬਰ ਸ੍ਰੀ ਲਛਮਨ ਗਾਇਕਵਾੜ ਦੀ ਹਾਜ਼ਰੀ ਵਿੱਚ ਪਾਸ ਕੀਤਾ ਗਿਆ ਜਿਸ ਵਿੱਚ ਕ੍ਰਮਵਾਰ ਮੋਤੀਰਾਜ ਰਾਠੌਰ , ਬੀ.ਟੀ ਲਲਿਤਾ , ਆਰ.ਰਮੇਸ਼.ਆਰੀਆ ਬੜਤੀਆ , ਹਰੀ ਲਾਲ ਪਵਾਰ , ਸ਼ਾਤਾ ਨਾਇਕ , ਸੂਰਜ ਪ੍ਰਕਾਸ਼ ਬੜਤੀਆ , ਏ.ਆਰ ਗੋਵਿੰਦਾ ਸਵਾਮੀ ਅਤੇ ਗੋਵਰਧਨ ਬੰਜਾਰਾ ਸ਼ਾਮਿਲ ਹੋਏ ।                                           [12]

ਹਵਾਲੇ[ਸੋਧੋ]

  1. ਤਿਆਗੀ, ਡਾ. ਮੋਹਨ (2014). ਪੰਜਾਬ ਦੇ ਖਾਨਾਬਦੋਸ਼ ਕਬੀਲੇ. ਨੈਸ਼ਨਲ ਬੁੱਕ ਟਰੱਸਟ, ਇੰਡੀਆ. p. 14.
  2. ਤਿਆਗੀ, ਡਾ. ਮੋਹਨ (2014). ਪੰਜਾਬ ਦੇ ਖਾਨਾਬਦੋਸ਼ ਕਬੀਲੇ. ਨੈਸ਼ਨਲ. p. 14.
  3. ਤਿਆਗੀ, ਡਾ. ਮੋਹਨ (2014). ਪੰਜਾਬ ਦੇ ਖਾਨਾਬਦੋਸ਼ ਕਬੀਲੇ. ਨੈਸ਼ਨਲ ਬੁੱਕ ਟਰੱਸਟ, ਇੰਡੀਆ. p. 16.
  4. ਤਿਆਗੀ, ਡਾ. ਮੋਹਨ. ਪੰਜਾਬ ਦੇ ਖਾਨਾਬਦੋਸ਼ ਕਬੀਲੇ.
  5. < ਡਾ. ਮੋਹਨ ਤਿਆਗੀ, ਪੰਜਾਬ ਦੇ ਖਾਨਾਬਦੋਸ਼ ਕਬੀਲੇ, ਪੰਨਾ 22 >
  6. < ਡਾ. ਮੋਹਨ ਤਿਆਗੀ, ਪੰਜਾਬ ਦੇ ਖਾਨਾਬਦੋਸ਼ ਕਬੀਲੇ, ਪੰਨਾ 27 >
  7. < ਡਾ. ਮੋਹਨ ਤਿਆਗੀ, ਪੰਜਾਬ ਦੇ ਖਾਨਾਬਦੋਸ਼ ਕਬੀਲੇ, ਪੰਨਾ 31 >
  8. < ਡਾ. ਮੋਹਨ ਤਿਆਗੀ, ਪੰਜਾਬ ਦੇ ਖਾਨਾਬਦੋਸ਼ ਕਬੀਲੇ, ਪੰਨਾ 32 >
  9. < ਡਾ. ਮੋਹਨ ਤਿਆਗੀ, ਪੰਜਾਬ ਦੇ ਖਾਨਾਬਦੋਸ਼ ਕਬੀਲੇ, ਨੈਸ਼ਨਲ ਬੁਕ ਟਰੈਸਟ, ਇੰਡੀਆ, ਪੰਨਾ ਨੰ - 36 - 40 >
  10. <ਕਰਨੈਲ ਸਿੰਘ ਥਿੰਦ, ਪੰਜਾਬ ਦਾ ਲੋਕ ਵਿਰਸਾ - ਭਾਗ ਪਹਿਲਾ, ਪਬਲੀਕੇਸ਼ਨ ਬਿਊਰੋ ਪਟਿਆਲਾ, >
  11. chahal, Mandeep Singh. ਬਾਜ਼ੀਗਰ ਕਬੀਲਾ. ਮੋਹਨ ਤਿਆਗੀ (ਡਾ.). ISBN 562453. {{cite book}}: Check |isbn= value: length (help)
  12. Makar, A. B.; McMartin, K. E.; Palese, M.; Tephly, T. R. (1975-06). "Formate assay in body fluids: application in methanol poisoning". Biochemical Medicine. 13 (2): 117–126. doi:10.1016/0006-2944(75)90147-7. ISSN 0006-2944. PMID 1. {{cite journal}}: Check date values in: |date= (help)

ਛ13. <ਡਾ. ਮੋਹਨ ਸਿੰਘ ਤਿਆਗੀ, ਪੰਜਾਬ ਦੇ ਖ਼ਾਨਾਬਦੋਸ਼ ਕਬੀਲੇ, (ਸਭਿਆਚਾਰ ਅਤੇ ਲੋਕ ਜੀਵਨ), ISBN 978-237-7098-7 , ਨੈਸ਼ਨਲ ਬੁੱਕ ਟਰੱਸਟ, ਇੰਡੀਆ, 2014 ਪੰਨਾ ਨੰ. - 9-14 >