ਸਮੋਸਾ
ਸਮੋਸਾ | |
---|---|
ਸਰੋਤ | |
ਹੋਰ ਨਾਂ | Samsa, somsa, sambosak, sambusa, samoosa, singada, samuza, somasi, somaas |
ਇਲਾਕਾ | ਭਾਰਤੀ ਉਪਮਹਾਦੀਪ, ਕੇਂਦਰੀ ਏਸ਼ੀਆ, ਮੱਧ ਪੂਰਬ, ਅਫਰੀਕਾ ਦਾ ਸਿੰਗ, ਉੱਤਰ ਅਫਰੀਕਾ, ਦੱਖਣ ਅਫਰੀਕਾ, ਦੱਖਣ ਪੱਛਮ ਏਸ਼ੀਆ |
ਖਾਣੇ ਦਾ ਵੇਰਵਾ | |
ਮੁੱਖ ਸਮੱਗਰੀ | ਮੈਦਾ, ਆਲੂ, ਪਿਆਜ, ਮਸਾਲੇ, ਹਰੀ ਮਿਰਚ ਪਨੀਰ |
ਹੋਰ ਕਿਸਮਾਂ | Chamuça |
ਸਮੋਸਾ /səˈmoʊsə/ ਇੱਕ ਤਲਿਆ ਹੋਇਆ ਨਮਕੀਨ ਤਿਖੂੰਜਾ ਭਰਵਾਂ ਖਾਣ ਵਾਲਾ ਪਦਾਰਥ ਹੈ। ਇਹ ਫ਼ਾਰਸੀ ਮੂਲ ਦਾ ਸ਼ਬਦ ਹੈ ਜਿਸਦਾ ਮੁਢਲਾ ਰੂਪ "ਸੰਬੋਸਾਹ" (سمبوسه)ਹੈ। ਇਸ ਵਿੱਚ ਅਕਸਰ ਮਸਾਲੇਦਾਰ ਭੁੰਨੇ ਜਾਂ ਪੱਕੇ ਹੋਏ ਸੁੱਕੇ ਆਲੂ, ਜਾਂ ਇਸਦੇ ਇਲਾਵਾ ਮਟਰ, ਪਿਆਜ, ਦਾਲ, ਕੀਮਾ ਵੀ ਭਰਿਆ ਹੋ ਸਕਦਾ ਹੈ। ਇਸਦਾ ਰੂਪ ਆਮ ਤੌਰ ਤੇ ਤਿਕੋਨਾ ਹੁੰਦਾ ਹੈ ਪਰ ਰੂਪ ਅਤੇ ਮੇਚ ਭਿੰਨ-ਭਿੰਨ ਸਥਾਨਾਂ ਤੇ ਬਦਲ ਸਕਦਾ ਹੈ। ਜਿਆਦਾਤਰ ਇਹ ਚਟਨੀ ਜਾਂ ਦਹੀਂ ਛੋਲਿਆਂ ਦੇ ਨਾਲ ਪਰੋਸੇ ਜਾਂਦੇ ਹਨ।[1]
ਇਤਿਹਾਸ
[ਸੋਧੋ]ਸਮੋਸੇ ਦੀ ਸ਼ੁਰੂਆਤ 10ਵੀਂ ਸਦੀ ਦੌਰਾਨ ਮੱਧ-ਪੂਰਬ ਵਿੱਚ ਹੋਣ ਦੇ ਸਬੂਤ ਮਿਲਦੇ ਹਨ ਜਿੱਥੇ ਕਿ ਇਸਨੂੰ 'ਸੰਬੋਸਾ' ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਅਬੋਲਫਜ਼ਲ ਬਹੀਕੀ (995-1077), ਇੱਕ ਇਰਾਨੀ ਇਤਿਹਾਸਕਾਰ, ਨੇ ਇਸਦਾ ਵਰਨਣ ਆਪਣੀ ਪੁਸਤਕ ਤਾਰੀਖ਼-ਏ-ਬਹੀਕੀ ਵਿੱਚ ਵਰਨਣ ਕੀਤਾ ਹੈ।
ਭਾਰਤੀ ਉਪ-ਮਹਾਦੀਪ ਵਿੱਚ ਸਮੋਸੇ ਦੀ ਆਮਦ 13ਵੀਂ-14ਵੀਂ ਸਦੀ ਦੌਰਾਨ ਮੱਧ ਏਸ਼ੀਆ ਦੇ ਵਪਾਰੀਆਂ ਦੇ ਆਉਣ ਨਾਲ ਹੋਈ। ਆਮਿਰ ਖੁਸਰੋ (1253-1325),ਜੋ ਕਿ ਇੱਕ ਸਿੱਖਿਅਕ ਅਤੇ ਦਿੱਲੀ ਸਲਤਨਤ ਦਾ ਸ਼ਾਹੀ ਕਵੀ ਸੀ, ਨੇ ਵੀ ਸੰਨ 1300 ਦੇ ਨੇੜੇ ਲਿਖਿਆ ਹੈ ਕਿ ਮੀਟ, ਘਿਓ, ਪਿਆਜ ਆਦਿ ਸਮੱਗਰੀ ਵਾਲਾ ਸਮੋਸਾ ਉਸ ਸਮੇਂ ਦੇ ਸ਼ਾਹੀ ਖਾਨਦਾਨ ਅਤੇ ਲੋਕਾਂ ਵਿੱਚ ਪਸੰਦ ਕੀਤਾ ਜਾਂਦਾ ਸੀ। 14ਵੀਂ ਸਦੀ ਦੌਰਾਨ ਭਾਰਤ ਆਏ ਯਾਤਰੀ ਇਬਨ ਬਤੂਤਾ ਨੇ ਵੀ ਇਹ ਲਿਖਿਆ ਹੈ ਕਿ ਮੁਹੰਮਦ ਬਿਨ ਤੁਗਲਕ ਦੇ ਖਾਣ ਸੂਚੀ ਵਿੱਚ ਵੀ ਇਹ ਉਪਲਬਧ ਸੀ
ਅਤੇ ਇਸਨੂੰ 'ਸਮੂਸਕ' ਜਾਂ 'ਸੰਬੋਸਕ' ਕਿਹਾ ਜਾਂਦਾ ਸੀ। ਇਸ ਸਮੋਸੇ ਦੀ ਸਮੱਗਰੀ ਵਿੱਚ ਮੀਟ, ਬਦਾਮ, ਮਸਾਲੇ ਆਦਿ ਹੁੰਦਾ ਸੀ। 16ਵੀਂ ਸਦੀ ਦੇ ਮੁਗਲੀਆ ਦਸਤਾਵੇਜ਼ ਆਇਨ-ਏ-ਅਕਬਰੀ ਵਿੱਚ ਵੀ ਇਸਨੂੰ ਬਣਾਉਣ ਦੇ ਢੰਗ ਦਾ ਜ਼ਿਕਰ ਹੈ ਅਤੇ ਲਿਖਿਆ ਗਿਆ ਹੈ ਕਿ ਹਿੰਦੁਸਤਾਨੀ ਲੋਕ ਇਸਨੂੰ 'ਸੰਬੋਸਾ' ਕਹਿੰਦੇ ਸਨ।
ਹਵਾਲੇ
[ਸੋਧੋ]- ↑ Arnold P. Kaminsky; Roger D. Long (23 September 2011). India Today: An Encyclopedia of Life in the Republic. ABC-CLIO. p. 151. ISBN 978-0-313-37462-3. Retrieved 22 April 2012.