ਪਾਣੀਪਤ ਦੀ ਤੀਜੀ ਲੜਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਰਾਠਾ ਰਾਜ 1758
(ਸੰਤਰੀ ਰੰਗ ਵਿੱਚ).

ਪਾਣੀਪਤ ਦੀ ਤੀਜੀ ਲੜਾਈ (1761) ਵਿੱਚ ਅਹਿਮਦ ਸ਼ਾਹ ਅਬਦਾਲੀ ਹੱਥੋਂ ਮਰਾਠਿਆਂ[1] ਦੀ ਹਾਰ ਹੋਈ ਸੀ ਜਿਸ ਨੇ ਭਾਰਤ ਦੇ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ ਸੀ। ਇਸ ਤੋਂ ਬਾਅਦ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਹੌਲੀ-ਹੌਲੀ ਚੜ੍ਹਤ ਹੋਈ ਸੀ। ਪਾਣੀਪਤ ਤੋਂ ਸੱਤ ਕਿਲੋਮੀਟਰ ਦੂਰ ਉਗੜਾਖੇੜੀ ਪਿੰਡ ‘ਚ 1992 ਵਿੱਚ ਯਾਦਗਾਰ ਸਥਾਪਤ ਕੀਤੀ। ਇਹ ਲੜ੍ਹਾਈ 14 ਜਨਵਰੀ 1761 ਨੂੰ ਦਿੱਲੀ ਤੋਂ 60 ਮੀਲ ਜਾਂ (95.5 ਕਿਲੋਮੀਟਰ ਦੀ ਦੁਰੀ ਤੋਂ ਉੱਤਰ ਵੱਲ ਪਾਣੀਪਤ ਦੇ ਸਥਾਂਨ ਤੇ ਲੜੀ ਗਈ। ਇੱਕ ਪਾਸੇ ਮਰਾਠਾ ਸਨ ਅਤੇ ਦੁਸਰੇ ਪਾਸੇ ਅਫਗਾਨਿਸਤਾਨ ਦੇ ਬਾਦਸਾਹ, ਮਹਿਮਦ ਸ਼ਾਹ ਅਬਦਾਲੀ, ਜਿਸ ਦੇ ਭਾਈਵਾਲ ਤਿੰਨ ਰੋਹੀਲਾ ਅਫਗਾਨ ਜਿਸ ਦੀ ਕਮਾਨ ਅਹਿਮਦ ਸ਼ਾਹ ਦੁਰਾਨੀ ਅਤੇ ਨਜੀਬ-ਓਲ-ਦੌਲਾ ਕਰ ਰਿਹਾ ਸੀ,ਅਤੇ ਬਲੋਚ ਬਾਗੀ ਜਿਸ ਦੀ ਕਮਾਨ ਮੀਰ ਨੂਰੀ ਨਸੀ੍ਰ ਖਾਨ ਕਰ ਰਿਹਾ ਸੀ, ਅਤੇ ਅਵਧ ਦਾ ਨਵਾਬ। ਇਸ ਨੂੰ ਅਠਾਰਵੀਂ ਸਦੀ ਦੀ ਸਭ ਤੋਂ ਵੱਡੀ ਲੜ੍ਹਾਈ ਮੰਨਿਆ ਜਾਂਦਾ ਹੈ।

ਯਾਦਗਾਰ[ਸੋਧੋ]

ਅਹਿਮਦ ਸ਼ਾਹ ਅਬਦਾਲੀ ਹੱਥੋਂ ਮਰਾਠਿਆਂ ਦੀ ਹਾਰ ਹੋਈ, ਜਿਸ ਨੇ ਸਾਡੇ ਦੇਸ਼ ਦੇ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ ਸੀ। ਇਸ ਤੋਂ ਬਾਅਦ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਹੌਲੀ-ਹੌਲੀ ਚੜ੍ਹਤ ਹੋਈ ਸੀ। ਪਾਣੀਪਤ ਤੋਂ ਸੱਤ ਕਿਲੋਮੀਟਰ ਦੂਰ ਉਗੜਾਖੇੜੀ ਪਿੰਡ ‘ਚ 1992 ਵਿੱਚ ਯਾਦਗਾਰ ਸਥਾਪਤ ਕੀਤੀ ਗਈ। ਇਹ ਯਾਦਗਾਰ 6.5 ਏਕੜ ਵਿੱਚ ਬਣੀ ਹੈ। ਪਾਣੀਪਤ ਤੋਂ ਥੋੜ੍ਹੀ ਦੂਰ ਜਰਨੈਲੀ ਸੜਕ ‘ਤੇ ਯਾਦਗਾਰੀ ਮੀਨਾਰਾਂ ਬਣੇ ਹਨ।

ਪ੍ਰਸਿੱਧ ਸਭਿਆਚਾਰ ਵਿੱਚ[ਸੋਧੋ]

ਫਿਲਮ ਪਾਨੀਪਤ ਦੀ ਘੋਸ਼ਣਾ ਨਿਰਦੇਸ਼ਕ ਆਸ਼ੂਤੋਸ਼ ਗੋਵਾਰਿਕਰ ਨੇ ਕੀਤੀ, ਜਿਸ ਵਿੱਚ ਅਰਜੁਨ ਕਪੂਰ, ਸੰਜੇ ਦੱਤ ਅਤੇ ਕ੍ਰਿਤੀ ਸਨਨ ਅਭਿਨੇਤਰੀ ਸਨ। ਇਹ ਪਾਣੀਪਤ ਦੀ ਤੀਜੀ ਲੜਾਈ 'ਤੇ ਅਧਾਰਤ ਹੈ। ਆਉਣ ਵਾਲੀ ਫਿਲਮ 6 ਦਸੰਬਰ, 2019 ਨੂੰ ਰਿਲੀਜ਼ ਹੋਵੇਗੀ।

ਹਵਾਲੇ[ਸੋਧੋ]

  1. "Maratha Confederacy". Encyclopædia Britannica. Archived from the original on 23 ਅਗਸਤ 2007. Retrieved 11 August 2007. {{cite web}}: Unknown parameter |deadurl= ignored (help)