ਮੁਰਦਾ ਸਾਗਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਮੁਰਦਾ ਸਾਗਰ
ਇਜ਼ਰਾਇਲੀ ਪਾਸੇ ਤੋਂ ਜਾਰਡਨ ਵੱਲ ਵੇਖਦੇ ਹੋਏ ਨਜ਼ਾਰਾ
ਗੁਣਕ 31°30′N 35°30′E / 31.5°N 35.5°E / 31.5; 35.5
ਝੀਲ ਕਿਸਮ ਦਮਘੋਟੂ
ਅੱਤ-ਸਲੂਣਾ
ਮੁਢਲੇ ਅੰਤਰ-ਪ੍ਰਵਾਹ ਜਾਰਡਨ ਦਰਿਆ
ਮੁਢਲੇ ਨਿਕਾਸ ਕੋਈ ਨਹੀਂ
ਵਰਖਾ-ਬੋਚੂ ਖੇਤਰਫਲ ੪੧,੬੫੦ km2 ( sq mi)
ਚਿਲਮਚੀ ਦੇਸ਼  ਜਾਰਡਨ
 ਇਜ਼ਰਾਇਲ
 ਫ਼ਲਸਤੀਨ
ਵੱਧ ਤੋਂ ਵੱਧ ਲੰਬਾਈ ੫੫ km ( mi)[੧]
ਵੱਧ ਤੋਂ ਵੱਧ ਚੌੜਾਈ ੧੮ km ( mi)[੧]
ਖੇਤਰਫਲ ੮੧੦ km2 ( sq mi)
ਉੱਤਰੀ ਹੌਜ਼ੀ
ਔਸਤ ਡੂੰਘਾਈ ੧੧੮ m ( ft)[੨]
ਵੱਧ ਤੋਂ ਵੱਧ ਡੂੰਘਾਈ ੩੭੭ m ( ft)
ਪਾਣੀ ਦੀ ਮਾਤਰਾ ੧੪੭ km3 ( cu mi)[੨]
ਕੰਢੇ ਦੀ ਲੰਬਾਈ ੧੩੫ km ( mi)
ਤਲ ਦੀ ਉਚਾਈ ੪੨੭ m ( ft) (- ਵਿੱਚ)[੩]
ਹਵਾਲੇ [੨][੩]
ਕੰਢੇ ਦੀ ਲੰਬਾਈ ਇੱਕ ਢੁਕਵੀਂ ਤਰ੍ਹਾਂ ਪਰਿਭਾਸ਼ਤ ਮਾਪ ਨਹੀਂ ਹੈ।

ਮੁਰਦਾ ਸਾਗਰ (ਅਰਬੀ: البحر الميت ਇਸ ਅਵਾਜ਼ ਬਾਰੇ ਅਲ-ਬਹਿਰ ਅਲ-ਮਯੀਤ ,[੪] ਹਿਬਰੂ: יָם הַ‏‏מֶּ‏‏לַ‏ח, ਯਾਮ ਹਮਮੇਲਾਹਿ, "ਲੂਣ/ਖਾਰ ਦਾ ਸਮੁੰਦਰ", ਹਿਬਰੂ: יָם הַ‏‏מָּוֶת, ਯਾਮ ਹਮਮਾਵਤ, "ਮੌਤ ਦਾ ਸਮੁੰਦਰ" ਵੀ), ਜਿਸਨੂੰ ਖਾਰਾ ਸਮੁੰਦਰ ਵੀ ਕਿਹਾ ਜਾਂਦਾ ਹੈ, ਇੱਕ ਖਾਰੀ ਝੀਲ ਹੈ ਜਿਸਦੀਆਂ ਹੱਦਾਂ ਪੂਰਬ ਵੱਲ ਜਾਰਡਨ ਅਤੇ ਪੱਛਮ ਵੱਲ ਇਜ਼ਰਾਇਲ ਅਤੇ ਪੱਛਮੀ ਬੈਂਕ ਨਾਲ਼ ਲੱਗਦੀਆਂ ਹਨ। ਇਸਦਾ ਤਲ ਅਤੇ ਕੰਢੇ ਸਮੁੰਦਰ ਦੇ ਤਲ ਤੋਂ ੪੨੩ ਮੀਟਰ ਹੇਠਾਂ ਹਨ,[੩] ਜੋ ਕਿ ਧਰਤੀ ਉੱਤੇ ਸਭ ਤੋਂ ਘੱਟ ਉਚਾਈ ਹੈ। ਮੁਰਦਾ ਸਾਗਰ ੩੭੭ ਮੀਟਰ ਡੂੰਘਾ ਹੈ ਜੋ ਕਿ ਦੁਨੀਆਂ ਦੀ ਸਭ ਤੋਂ ਡੂੰਘੀ ਅੱਤ-ਖਾਰੀ ਝੀਲ ਹੈ। ੩੩.੭% ਸਲੂਣਤਾ ਨਾਲ਼ ਇਹ ਦੁਨੀਆਂ ਦੇ ਸਭ ਤੋਂ ਖਾਰੇ ਜਲ-ਪਿੰਡਾਂ ਵਿੱਚੋਂ ਇੱਕ ਹੈ ਭਾਵੇਂ ਅਸਾਲ ਝੀਲ (ਜਿਬੂਤੀ), ਗਰਬੋਗਜ਼ਕੋਲ ਅਤੇ ਅੰਟਾਰਕਟਿਕਾ ਵਿਚਲੀਆਂ ਮੈਕਮੁਰਡੋ ਸੁੱਕੀਆਂ ਘਾਟੀਆਂ ਦੀਆਂ ਕੁਝ ਖਾਰੀਆਂ ਝੀਲਾਂ ਜ਼ਿਆਦਾ ਖਾਰੀਆਂ ਮਿਲੀਆਂ ਹਨ। ਜਿਵੇਂ ਕਿ ਡੌਨ ਹੁਆਨ ਟੋਭਾ ਇਸਤੋਂ ੮.੬ ਗੁਣਾ ਵੱਧ ਖਾਰਾ ਹੈ।[੫] ਇਸ ਸਲੂਣਤਾ ਕਰਕੇ ਇੱਥੇ ਕੋਈ ਜਾਨਵਰ ਨਹੀਂ ਰਹਿ ਸਕਦੇ ਅਤੇ ਇਸੇ ਕਰਕੇ ਇਹਦਾ ਇਹ ਨਾਂ ਪਿਆ ਹੈ। ਇਹ ੫੫ ਕਿ.ਮੀ. ਲੰਮਾ ਅਤੇ ਸਭ ਤੋਂ ਚੌੜੀ ਥਾਂ 'ਤੇ ੧੮ ਕਿ.ਮੀ. ਚੌੜਾ ਹੈ।[੧] ਇਹ ਜਾਰਡਨ ਪਾੜ ਘਾਟੀ ਵਿੱਚ ਸਥਿੱਤ ਹੈ ਅਤੇ ਮੁੱਖ ਸਹਾਇਕ ਦਰਿਆ ਜਾਰਡਨ ਦਰਿਆ ਹੈ। ਮੁਰਦਾ ਸਾਗਰ ਹਜ਼ਾਰਾਂ ਸਾਲਾਂ ਤੋਂ ਰੂਮ ਸਾਗਰ ਦੇ ਗਿਰਦ ਰਹਿਣ ਵਾਲੇ ਯਾਤਰੀਆਂ ਦੇ ਲਈ ਇੰਤਹਾਈ ਪੁਰਕਸ਼ਿਸ਼ ਸਥਾਨ ਰਿਹਾ ਹੈ। ਬਾਈਬਲ ਮੁਤਾਬਕ ਇਹ ਬਾਦਸ਼ਾਹ ਡੇਵਿਡ ਦੀ ਪਨਾਹਗਾਹ ਹੈ। 

ਹਵਾਲੇ[ਸੋਧੋ]

  1. ੧.੦ ੧.੧ ੧.੨ "Virtual Israel Experience: The Dead Sea". Jewish Virtual Library. http://www.jewishvirtuallibrary.org/jsource/vie/Deadsea.html. Retrieved on 21 January 2013. 
  2. ੨.੦ ੨.੧ ੨.੨ Dead Sea Data Summary 2012. Water Authority of Israel.
  3. ੩.੦ ੩.੧ ੩.੨ "Monitoring of the Dead Sea". Israel Marine Data Center (ISRAMAR). http://isramar.ocean.org.il/DeadSea/. 
  4. The first article al- is unnecessary and usually not used.
  5. Goetz, P.W. (ed.) (1986). 'The New Encyclopaedia Britannica (15th ed.). 3. Chicago. p. 937. 
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png