ਹਿੰਦ ਮਹਾਂਸਾਗਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹਿੰਦ ਮਹਾਂਸਾਗਰ, ਅੰਟਾਰਕਟਿਕ ਖੇਤਰ ਤੋਂ ਬਗੈਰ

ਹਿੰਦ ਮਹਾਂਸਾਗਰ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਸਮੁੰਦਰੀ-ਖੰਡ (ਮਹਾਂਸਾਗਰ) ਹੈ ਜਿਸ ਵਿੱਚ ਧਰਤੀ ਦੇ ਤਲ ਉਤਲੇ ਪਾਣੀ ਦਾ 20% ਹਿੱਸਾ ਮੌਜੂਦ ਹੈ।[1] ਇਸਦੀਆਂ ਹੱਦਾਂ ਉੱਤਰ ਵੱਲ ਏਸ਼ੀਆਭਾਰਤ ਸਮੇਤ, ਜਿੱਥੋਂ ਇਸਦਾ ਨਾਮ ਆਇਆ ਹੈ[2][3][4][5] ਨਾਲ, ਪੱਛਮ ਵੱਲ ਅਫ਼ਰੀਕਾ ਨਾਲ, ਪੂਰਬ ਵੱਲ ਆਸਟ੍ਰੇਲੀਆ ਨਾਲ ਅਤੇ ਦੱਖਣ ਵੱਲ ਦੱਖਣੀ ਮਹਾਂਸਾਗਰ (ਜਾਂ, ਪਰਿਭਾਸ਼ਾ ਮੁਤਾਬਕ, ਅੰਟਾਰਕਟਿਕਾ) ਨਾਲ ਲੱਗਦੀਆਂ ਹਨ।[6]

ਜਗਤ ਮਹਾਂਸਾਗਰ ਦੇ ਇੱਕ ਅੰਗ ਵਜੋਂ, ਹਿੰਦ ਮਹਾਂਸਾਗਰ ਨੂੰ ਅੰਧ ਮਹਾਂਸਾਗਰ ਨਾਲੋਂ 20° ਪੂਰਬ ਦੁਪਹਿਰ-ਰੇਖਾ, ਜੋ ਅਗੁਲਹਾਸ ਅੰਤਰੀਪ ਤੋਂ ਦੱਖਣ ਵੱਲ ਨੂੰ ਜਾਂਦੀ ਹੈ, ਅਤੇ ਪ੍ਰਸ਼ਾਂਤ ਮਹਾਂਸਾਗਰ ਨਾਲੋਂ 146°55' ਪੂਰਬ ਦੁਪਹਿਰ-ਰੇਖਾ ਦੀ ਮਦਦ ਨਾਲ ਰੇਖਾਂਕਤ ਕੀਤਾ ਗਿਆ ਹੈ।[7] ਇਸਦੀ ਸਭ ਤੋਂ ਉੱਤਰੀ ਪਹੁੰਚ ਫ਼ਾਰਸੀ ਖਾੜੀ ਵਿੱਚ ਤਕਰੀਬਨ 30° ਉੱਤਰ ਅਕਸ਼ਾਂਸ਼ ਤੱਕ ਹੈ। ਅਫ਼ਰੀਕਾ ਅਤੇ ਆਸਟ੍ਰੇਲੀਆ ਦੀਆਂ ਸਭ ਤੋਂ ਹੇਠਲੀਆਂ ਨੋਕਾਂ ਵਿਚਕਾਰ ਇਸ ਮਹਾਂਸਾਗਰ ਦੀ ਚੌੜਾਈ ਲਗਭਗ 10,000 ਕਿ.ਮੀ. ਹੈ ਅਤੇ ਇਸਦਾ ਖੇਤਰਫਲ ਫ਼ਾਰਸੀ ਖਾੜੀ ਅਤੇ ਲਾਲ ਸਾਗਰ ਸਮੇਤ 73,556,000 ਵਰਗ ਕਿ.ਮੀ. ਹੈ।

ਅੰਦਾਜ਼ੇ ਮੁਤਾਬਕ ਇਸਦਾ ਘਣ-ਫ਼ਲ 292,131,000 ਘਣ ਕਿ.ਮੀ. ਮੰਨਿਆ ਜਾਂਦਾ ਹੈ।[8] ਮਹਾਂਦੀਪੀ ਕਿਨਾਰਿਆਂ 'ਤੇ ਬਹੁਤ ਸਾਰੇ ਟਾਪੂ ਜੜੇ ਹੋਏ ਹਨ। ਇਸ ਮਹਾਂਸਾਗਰ ਵਿਚਲੇ ਟਾਪੂਨੁਮਾ ਦੇਸ਼ ਹਨ: ਮੈਡਾਗਾਸਕਰ (ਦੁਨੀਆ ਦਾ ਚੌਥਾ ਸਭ ਤੋਂ ਵੱਡਾ ਟਾਪੂ), ਕਾਮਾਰੋਸ, ਸੇਸ਼ੈੱਲ, ਮਾਲਦੀਵ, ਮਾਰੀਸ਼ਸ ਅਤੇ ਸ੍ਰੀਲੰਕਾ

ਇੰਡੋਨੇਸ਼ੀਆ ਦਾ ਟਾਪੂ-ਸਮੂਹ ਇਸਦੀਆਂ ਪੂਰਬੀ ਸਰਹੱਦਾ ਨੂੰ ਛੋਂਹਦਾ ਹੈ।

ਭੂਗੋਲ[ਸੋਧੋ]

ਹਿੰਦ ਮਹਾਂਸਾਗਰ ਦਾ ਡੂੰਘਾਈ-ਵਿਸ਼ੇਸ਼ ਨਕਸ਼ਾ

ਅਫ਼ਰੀਕੀ, ਭਾਰਤੀ ਅਤੇ ਅੰਟਾਰਕਟਿਕ ਪਰਤੀ ਪਲੇਟਾਂ ਹਿੰਦ ਮਹਾਂਸਾਗਰ ਵਿੱਚ ਰਾਡਰਿਗਜ਼ ਤੀਹਰੇ ਬਿੰਦੂ ਨਾਮ ਦੀ ਥਾਂ 'ਤੇ ਮਿਲਦੀਆਂ ਹਨ। ਇਸ ਤਰ੍ਹਾਂ ਬਣੀਆਂ ਪੂਰਬੀ, ਪੱਛਮੀ ਅਤੇ ਦੱਖਣੀ ਹੌਜ਼ੀਆਂ ਨੂੰ ਉੱਭਰੀ ਰੇਖਾਵਾਂ ਨੇ ਉਪ-ਹੌਜ਼ੀਆਂ ਵਿੱਚ ਵੰਡਿਆ ਹੋਇਆ ਹੈ। ਇਹਨਾਂ ਜੋੜਾਂ ਦੀ ਨਿਸ਼ਾਨੀ ਮੱਧ-ਮਹਾਂਸਾਗਰੀ ਉੱਭਰੀਆਂ ਰੇਖਾਵਾਂ ਦੀਆਂ ਸ਼ਾਖਾਵਾਂ ਹਨ, ਜੋ ਪੁੱਠੀ "Y" (ਵਾਈ) ਬਣਾਉਂਦੀਆਂ ਹਨ ਅਤੇ ਜਿਹਨਾਂ ਦੀ ਮੁੱਖ ਡੰਡਲ ਮੁੰਬਈ (ਭਾਰਤ) ਕੋਲ ਸਥਿਤ ਮਹਾਂਦੀਪੀ ਵਾਧਰੇ ਦੇ ਕਿਨਾਰੇ ਤੋਂ ਸ਼ੁਰੂ ਹੋ ਕੇ ਦੱਖਣ ਵੱਲ ਨੂੰ ਜਾਂਦੀ ਹੈ।

ਪ੍ਰਮੁੱਖ ਗਲ-ਘੋਟੂ ਥਾਂਵਾਂ ਹਨ: ਬਬ ਅਲ ਮੰਦੇਬ, ਹੋਰਮੂਜ਼ ਜਲ-ਡਮਰੂ, ਲੋਂਬੋਕ ਜਲ-ਡਮਰੂ, ਮਲੱਕਾ ਜਲ-ਡਮਰੂ ਅਤੇ ਪਾਕ ਜਲ-ਡਮਰੂ। ਸਮੁੰਦਰਾਂ ਦੀ ਸੂਚੀ 'ਚ ਐਡਨ ਦੀ ਖਾੜੀ, ਅੰਡੇਮਾਨ ਸਾਗਰ, ਅਰਬ ਸਾਗਰ, ਬੰਗਾਲ ਦੀ ਖਾੜੀ, ਮਹਾਨ ਆਸਟ੍ਰੇਲੀਆਈ ਖਾੜੀ, ਲਕਸ਼ਦੀਪ ਸਾਗਰ, ਮੱਨਾਰ ਦੀ ਖਾੜੀ, ਮੋਜ਼ੈਂਬੀਕ ਖਾੜੀ, ਓਮਾਨ ਦੀ ਖਾੜੀ, ਫ਼ਾਰਸੀ ਖਾੜੀ, ਲਾਲ ਸਾਗਰ ਅਤੇ ਹੋਰ ਸਹਾਇਕ ਜਲ-ਪਿੰਡ ਸ਼ਾਮਲ ਹਨ। ਹਿੰਦ ਮਹਾਂਸਾਗਰ ਨੂੰ ਬਣਾਵਟੀ ਤੌਰ 'ਤੇ ਸਵੇਜ਼ ਨਹਿਰ, ਜੋ ਕਿ ਲਾਲ ਸਾਗਰ ਵੱਲੋਂ ਪਹੁੰਚਯੋਗ ਹੈ, ਦੀ ਮਦਦ ਨਾਲ ਭੂ-ਮੱਧ ਸਾਗਰ ਨਾਲ ਜੋੜਿਆ ਹੋਇਆ ਹੈ।

ਹੱਦਾਂ[ਸੋਧੋ]

ਹਿੰਦ ਮਹਾਂਸਾਗਰ ਦੀ ਹੱਦ ਉੱਤਰ ਵਿੱਚ ਲਕਸ਼ਦੀਪ ਟਾਪੂਆਂ ਨਾਲ ਲੱਗਦੀ ਹੈ।

ਹਿੰਦ ਮਹਾਂਸਾਗਰ ਦੱਖਣੀ ਏਸ਼ੀਆ ਹੇਠ ਪੈਂਦਾ ਹੈ ਅਤੇ ਅਫ਼ਰੀਕਾ ਅਤੇ ਏਸ਼ੀਆਂ ਨੂੰ ਵੱਖਰਾ ਕਰਦਾ ਹੈ।

ਅੰਤਰਰਾਸ਼ਟਰੀ ਜਲ-ਨਕਸ਼ਾਕਸ਼ੀ ਸੰਗਠਨ (IHO) ਦੇ ਪ੍ਰਕਾਸ਼ਨ Limits of Oceans and Seas (ਲਿਮਿਟਜ਼ ਆਫ਼ ਓਸ਼ਨਜ਼ ਐਂਡ ਸੀਜ਼) ਦੀ ਤੀਜੀ ਜਿਲਦ ਦੇ ਮੁਤਾਬਕ ਹਿੰਦ ਮਹਾਂਸਾਗਰ ਦੀਆਂ ਹੱਦਾਂ (ਵਿੱਚ ਪੈਂਦੇ ਸਮੁੰਦਰਾਂ ਤੋਂ ਛੁੱਟ) ਹੇਠ ਲਿਖੇ ਅਨੁਸਾਰ ਹਨ:[9]

ਉੱਤਰ ਵੱਲ: ਅਰਬ ਸਾਗਰ[ਹਿੰਦ 1] ਅਤੇ ਲਕਸ਼ਦੀਪ ਸਾਗਰ[ਹਿੰਦ 2] ਦੀਆਂ ਦੱਖਣੀ ਹੱਦਾਂ, ਬੰਗਾਲ ਦੀ ਖਾੜੀ,[ਹਿੰਦ 3] ਦੀਆਂ ਦੱਖਣੀ ਹੱਦਾਂ, ਪੂਰਬ ਭਾਰਤੀ ਟਾਪੂ-ਸਮੂਹ[ਹਿੰਦ 4] ਦੀਆਂ ਦੱਖਣੀ ਹੱਦਾਂ ਅਤੇ ਮਹਾਨ ਆਸਟ੍ਰੇਲੀਆਈ ਖਾੜੀ[ਹਿੰਦ 5] ਦੀਆਂ ਦੱਖਣੀ ਹੱਦਾਂ।

ਪੱਛਮ ਵੱਲ: ਅਗੁਲਹਾਸ ਅੰਤਰੀਪ, ਤੋਂ ੨੦° ਪੂਰਬ ਦੁਪਹਿਰੀ-ਰੇਖਾ ਦੇ ਨਾਲ-ਨਾਲ ਅੰਟਾਰਕਟਿਕਾ ਮਹਾਂਦੀਪਾ ਤੱਕ।

ਪੂਰਬ ਵੱਲ: ਤਸਮਾਨੀਆਂ ਦਾ ਦੱਖਣੀ ਬਿੰਦੂ, ਦੱਖਣ-ਪੂਰਬੀ ਅੰਤਰੀਪ, ਤੋਂ ੧੪੬°੫੫' ਪੂਰਬ ਦੁਪਹਿਰੀ-ਰੇਖਾ ਦੇ ਨਾਲ-ਨਾਲ ਅੰਟਾਰਕਟਿਕਾ ਮਹਾਂਦੀਪਾ ਤੱਕ।

ਦੱਖਣ ਵੱਲ: ਅੰਟਾਰਕਟਿਕਾ ਮਹਾਂਦੀਪ।

ਨੋਟ ਕਰੋ ਕਿ ਇਸ ਪਰਿਭਾਸ਼ਾ ਵਿੱਚ ਸੰਗਠਨ ਵੱਲੋਂ ਵੱਖਰੇ ਤੌਰ 'ਤੇ ਪਰਿਭਾਸ਼ਤ ਕੰਨੀ ਦੇ ਸਾਗਰਾਂ, ਜਿਵੇਂ ਕਿ ਅਰਬ ਸਾਗਰ ਜਾਂ ਬੰਗਾਲ ਦੀ ਖਾੜੀ, ਨੂੰ ਸ਼ਾਮਲ ਨਹੀਂ ਕੀਤਾ ਗਿਆ ਭਾਵੇਂ ਇਹ ਹਿੰਦ-ਮਹਾਂਸਾਗਰ ਦਾ ਹਿੱਸਾ ਮੰਨੇ ਜਾਂਦੇ ਹਨ।

ਨੋਟ[ਸੋਧੋ]

  1. IHO ਵੱਲੋਂ ਪਰਿਭਾਸ਼ਾ: "ਅੱਦੂ ਮੂੰਗਾ-ਟਾਪੂ (ਮਾਲਦੀਵ) ਦੇ ਦੱਖਣੀ ਸਿਰੇ ਤੋਂ ਰਾਸ ਹਫ਼ੂਨ (ਅਫ਼ਰੀਕਾ, 10°26'N) ਦੇ ਪੂਰਬੀ ਸਿਰੇ ਤੱਕ ਇੱਕ ਰੇਖਾ"।
  2. IHO ਵੱਲੋਂ ਪਰਿਭਾਸ਼ਾ: "ਸੀਲੋਨ [ਸ੍ਰੀਲੰਕਾ] ਵਿੱਚ ਦੋਂਦਰਾ ਸਿਰੇ ਤੋਂ ਅੱਦੂ ਮੂੰਗਾ-ਟਾਪੂ ਦੇ ਸਭ ਤੋਂ ਦੱਖਣੀ ਬਿੰਦੂ ਤੱਕ ਇੱਕ ਰੇਖਾ"।
  3. IHO ਵੱਲੋਂ ਪਰਿਭਾਸ਼ਾ: "ਆਦਮ ਦਾ ਪੁਲ (ਭਾਰਤ ਅਤੇ ਸ੍ਰੀਲੰਕਾ ਵਿਚਕਾਰ) ਅਤੇ ਦੋਂਦਰਾ ਸਿਰੇ ਦੇ ਦੱਖਣੀ ਧੁਰ (ਸੀਲੋਨ ਦਾ ਦੱਖਣੀ ਬਿੰਦੂ) ਤੋਂ ਪੀਪਲ ਬਰਾਸ(5°44′N 95°04′E / 5.733°N 95.067°E / 5.733; 95.067) ਦੇ ਉੱਤਰੀ ਬਿੰਦੂ ਤੱਕ"।
  4. IHO ਵੱਲੋਂ ਪਰਿਭਾਸ਼ਾ: ਜਾਵਾ ਸਾਗਰ ਦੀਆਂ ਦੱਖਣੀ ਹੱਦਾਂ ("ਜਾਵਾ ਅਤੇ ਉਸਦੇ ਪੱਛਮੀ ਸਿਰੇ, ਜਾਵਾ ਹੂਫ਼ (6°46′S 105°12′E / 6.767°S 105.200°E / -6.767; 105.200), ਦਾ ਉੱਤਰੀ ਅਤੇ ਪੱਛਮੀ ਤਟ ਅਤੇ ਉੱਥੋਂ ਇੱਕ ਰੇਖਾ ਵਲਾਕ ਹੋਏਕ (5°55′S 104°35′E / 5.917°S 104.583°E / -5.917; 104.583), ਜੋ ਸੁਮਾਤਰਾ ਦਾ ਦੱਖਣੀ ਸਿਰਾ ਹੈ, ਵੱਲ ਨੂੰ"), ਬਾਲੀ ਸਾਗਰ ("A line from Tanjong Banenan through the Southern points of Balt [sic] and Noesa Islands to Tanjong Bt Gendang, the Southwest extreme of Lombok, and its South coast to Tanjong Ringgit the Southeast extreme, thence a line to Tanjong Mangkoen (9°01′S 116°43′E / 9.017°S 116.717°E / -9.017; 116.717) the Southwest extreme of Soembawa"), ਸੂਵਾ ਸਾਗਰ ("By a line from the Southwest point of Timor to the Northeast point of Roti, through this island to its Southwest point, thence a line to Poeloe Dana (10°49′S 121°17′E / 10.817°S 121.283°E / -10.817; 121.283) and to Tanjong Ngoendjoe, the Southern extreme of Soemba and through this island to Tanjong Karosso, its Western point") ਅਤੇ ਤਿਮੋਰ ਸਾਗਰ ਦੀ ਪੱਛਮੀ ਹੱਦ ("ਲੰਡਨਡੈਰੀ ਅੰਤਰੀਪ ਤੋਂ ਰੋਟੀ ਟਾਪੂ(10°56′S 122°48′E / 10.933°S 122.800°E / -10.933; 122.800 ਦੇ ਦੱਖਣ-ਪੱਛਮੀ ਸਿਰੇ ਤੱਕ ਇੱਕ ਰੇਖਾ)"।
  5. IHO ਵੱਲੋਂ ਪਰਿਭਾਸ਼ਾ: "ਪੱਛਮੀ ਅੰਤਰੀਪ ਹੋਵੇ (35°08′S 117°37′E / 35.133°S 117.617°E / -35.133; 117.617), ਆਸਟ੍ਰੇਲੀਆ ਨੂੰ ਦੱਖਣ-ਪੱਛਮੀ ਅੰਤਰੀਪ, ਤਸਮਾਨੀਆ ਨਾਲ ਜੋੜਨ ਵਾਲੀ ਰੇਖਾ"।

ਸੱਭਿਆਚਾਰ ਅਤੇ ਸਾਹਿਤ[ਸੋਧੋ]

ਪੁਰਾਤਨ ਸੰਸਕ੍ਰਿਤ ਸਾਹਿਤ ਵਿੱਚ ਹਿੰਦ ਮਹਾਂਸਾਗਰ ਨੂੰ ਰਤਨਾਕਰ ਕਿਹਾ ਗਿਆ ਹੈ, ਜਿਸਦਾ ਭਾਵ ਹੈ "ਜਵਾਹਰਾਂ ਦਾ ਨਿਰਮਾਤਾ (ਰਚਨਹਾਰ)"

ਇਸਨੂੰ ਅੰਗਰੇਜ਼ੀ ਵਿੱਚ ਇੰਡੀਅਨ ਓਸ਼ਨ ਅਤੇ ਹਿੰਦੀ ਅਤੇ ਹੋਰ ਭਾਰਤੀ ਭਾਸ਼ਾਵਾਂ ਵਿੱਚ ਵੀ ਹਿੰਦ ਮਹਾਂਸਾਗਰ ਹੀ ਕਿਹਾ ਜਾਂਦਾ ਹੈ।

ਹੱਦਬਦੀ ਨਾਲ ਲੱਗਦੇ ਦੇਸ਼ ਅਤੇ ਇਲਾਕੇ[ਸੋਧੋ]

ਮੋਟੇ ਰੂਪ ਵਿੱਚ ਘੜੀ ਦੇ ਰੁਖ਼ ਨਾਲ ਚੱਲਦਿਆਂ, ਹਿੰਦ ਮਹਾਂਸਾਗਰ ਦੇ ਤਟ ਨਾਲ ਲੱਗਦੇ ਦੇਸ਼ ਅਤੇ ਇਲਾਕੇ ਹਨ:

ਅਫ਼ਰੀਕਾ[ਸੋਧੋ]

 ਦੱਖਣੀ ਅਫ਼ਰੀਕਾ,  ਮੋਜ਼ੈਂਬੀਕ, ਫਰਮਾ:Country data ਮੈਡਾਗਾਸਕਰ, ਫਰਮਾ:Country data ਫ਼ਰਾਂਸੀਸੀ ਦੱਖਣੀ ਅਤੇ ਅੰਟਾਰਕਟਿਕ ਇਲਾਕੇ,  ਫ਼ਰਾਂਸ (ਰੇਯੂਨੀਅਨ, ਮੇਯੋਟ), ਫਰਮਾ:Country data ਮਾਰੀਸ਼ਸ, ਫਰਮਾ:Country data ਕਾਮਾਰੋਸ, ਫਰਮਾ:Country data ਤਨਜ਼ਾਨੀਆ, ਫਰਮਾ:Country data ਸੇਸ਼ੈੱਲ, ਫਰਮਾ:Country data ਕੀਨੀਆ, ਫਰਮਾ:Country data ਸੋਮਾਲੀਆ, ਫਰਮਾ:Country data ਜੀਬੂਤੀ, ਫਰਮਾ:Country data ਇਰੀਤਰੀਆ, ਫਰਮਾ:Country data ਸੂਡਾਨ, ਫਰਮਾ:Country data ਮਿਸਰ

ਏਸ਼ੀਆ[ਸੋਧੋ]

ਫਰਮਾ:Country data ਮਿਸਰ (ਸਿਨਾਈ ਪਰਾਇਦੀਪ), ਫਰਮਾ:Country data ਇਜ਼ਰਾਈਲ,  ਜਾਰਡਨ,  ਸਾਊਦੀ ਅਰਬ, ਫਰਮਾ:Country data ਯਮਨ,  ਓਮਾਨ,  ਸੰਯੁਕਤ ਅਰਬ ਅਮੀਰਾਤ,  ਕਤਰ,  ਬਹਿਰੀਨ,  ਕੁਵੈਤ,  ਇਰਾਕ, ਫਰਮਾ:Country data ਇਰਾਨ,  ਪਾਕਿਸਤਾਨ,  ਭਾਰਤ, ਫਰਮਾ:Country data ਮਾਲਦੀਵ, ਫਰਮਾ:Country data ਬਰਤਾਨਵੀ ਭਾਰਤੀ ਸਮੁੰਦਰੀ ਇਲਾਕੇ,  ਸ੍ਰੀਲੰਕਾ,  ਬੰਗਲਾਦੇਸ਼, ਫਰਮਾ:Country data ਬਰਮਾ (ਮਿਆਂਆਰ),  ਥਾਈਲੈਂਡ,  ਮਲੇਸ਼ੀਆ,  ਇੰਡੋਨੇਸ਼ੀਆ, ਫਰਮਾ:Country data ਕੋਕੋਸ (ਕੀਲਿੰਗ) ਟਾਪੂ, ਫਰਮਾ:Country data ਕ੍ਰਿਸਮਸ ਟਾਪੂ

ਆਸਟ੍ਰੇਲੇਸ਼ੀਆ[ਸੋਧੋ]

ਫਰਮਾ:Country data ਆਸਟ੍ਰੇਲੀਆ ਐਸ਼ਮੋਰ ਅਤੇ ਕਾਰਟਿਅਰ ਟਾਪੂ,  ਇੰਡੋਨੇਸ਼ੀਆ, ਫਰਮਾ:Country data ਪੂਰਬੀ ਤਿਮੋਰ, ਫਰਮਾ:Country data ਆਸਟ੍ਰੇਲੀਆ

ਦੱਖਣੀ ਹਿੰਦ ਮਹਾਂਸਾਗਰ[ਸੋਧੋ]

ਫਰਮਾ:Country data ਆਸਟ੍ਰੇਲੀਆ ਹਰਡ ਟਾਪੂ ਅਤੇ ਮੈਕਡਾਨਲਡ ਟਾਪੂ, ਫਰਮਾ:Country data ਫ਼ਰਾਂਸੀਸੀ ਦੱਖਣੀ ਅਤੇ ਅੰਟਾਰਕਟਿਕ ਇਲਾਕੇ

ਕੰਨੀ ਦੇ ਸਮੁੰਦਰ[ਸੋਧੋ]

ਹਿੰਦ ਮਹਾਂਸਾਗਰ ਦੇ ਕੰਨੀ ਦੇ ਸਮੁੰਦਰ, ਖਾੜੀਆਂ, ਜਲ-ਡਮਰੂ ਆਦਿ ਹਨ:

  • ਅਰਬ ਸਾਗਰ
  • ਫ਼ਾਰਸੀ ਖਾੜੀ
  • ਲਾਲ ਸਾਗਰ
  • ਓਮਾਨ ਦੀ ਖਾੜੀ
  • ਬਬ-ਅਲ-ਮੰਦੇਬ ਦਾ ਜਲ-ਡਮਰੂ
  • ਕੱਛ ਦੀ ਖਾੜੀ
  • ਖੰਬਤ ਦੀ ਖਾੜੀ
  • ਪਾਕ ਜਲ-ਡਮਰੂ
  • ਬੰਗਾਲ ਦੀ ਖਾੜੀ
  • ਅੰਡੇਮਾਨ ਸਾਗਰ
  • ਮਲੱਕਾ ਜਲ-ਡਮਰੂ
  • ਮੈਡਾਗਾਸਕਰ ਜਲ-ਡਮਰੂ
  • ਮਹਾਨ ਆਸਟ੍ਰੇਲੀਆਈ ਖਾੜੀ
  • ਮੱਨਾਰ ਦੀ ਖਾੜੀ

ਹਵਾਲੇ[ਸੋਧੋ]

  1. The Indian Ocean and the Superpowers. Routledge. 1986. ISBN 0-7099-4241-9, 9780709942412. {{cite book}}: |first= missing |last= (help); Check |isbn= value: invalid character (help)
  2. Harper, Douglas. "Online Etymology Dictionary". Online Etymology Dictionary. Retrieved 18 January 2011.
  3. Indo-American relations: foreign policy orientations and perspectives of P.V. Narasimha Rao and Bill Clinton By Anand Mathur; Page 138 “India occupies the central position in the Indian Ocean region that is why the Ocean was named after India”
  4. Politics of the Indian Ocean region: the balances of power By Ferenc Albert Váli; Page 25
  5. Geography Of India For Civil Ser Exam By Hussain; Page 12-251; "INDIA AND THE GEO-POLITICS OF THE INDIAN OCEAN"(16-33)
  6. "'Indian Ocean' — Merriam-Webster Dictionary Online". Retrieved 2012-07-07. ocean E of Africa, S of Asia, W of Australia, & N of Antarctica area ab 28,350,500 square miles (73,427,795 square kilometers)
  7. Limits of Oceans and Seas Archived 2009-10-07 at the Wayback Machine.. International Hydrographic Organization Special Publication No. 23, 1953.
  8. Donald W. Gotthold, Julia J. Gotthold (1988). Indian Ocean: Bibliography. Clio Press. ISBN 1-85109-034-7.
  9. ਹਵਾਲੇ ਵਿੱਚ ਗਲਤੀ:Invalid <ref> tag; no text was provided for refs named iho-ohi.net