ਯੁਵਰਾਜ ਹੰਸ: ਸੋਧਾਂ ਵਿਚ ਫ਼ਰਕ
Nitesh Gill (ਗੱਲ-ਬਾਤ | ਯੋਗਦਾਨ) |
(ਕੋਈ ਫ਼ਰਕ ਨਹੀਂ)
|
16:53, 3 ਅਗਸਤ 2016 ਦਾ ਦੁਹਰਾਅ
ਯੁਵਰਾਜ ਹੰਸ ਇੱਕ ਪੰਜਾਬੀ ਅਦਾਕਾਰ ਅਤੇ ਗਾਇਕ ਹੈ। ਇਹ ਪੰਜਾਬੀ ਗਾਇਕ ਹੰਸ ਰਾਜ ਹੰਸ ਦਾ ਬੇਟਾ ਹੈ।
ਨਿੱਜੀ ਜੀਵਨ
ਯੁਵਰਾਜ ਨੇ ਪਿਤਾ ਵਾਂਗ ਹੀ ਸੰਗੀਤ ਇੰਡਸਟਰੀ ਵਿੱਚ ਨਾਂ ਕਮਾਇਆ ਅਤੇ "ਪੰਜਾਬੀ ਫ਼ਿਲਮ ਇੰਡਸਟਰੀ" ਵਿੱਚ ਵੀ ਆਪਣੀ ਵੱਖਰੀ ਪਛਾਣ ਬਣਾਈ। ਯੁਵਰਾਜ ਦਾ ਜਨਮ ਜਲੰਧਰ ਵਿੱਚ ਹੋਇਆ। ਯੁਵਰਾਜ ਦਾ ਵੱਡਾ ਭਰਾ ਨਵਰਾਜ ਹੰਸ ਵੀ ਪੰਜਾਬੀ ਗਾਇਕ ਹੈ ਅਤੇ ਪੰਜਾਬੀ ਅਦਾਕਾਰ ਵੀ ਹੈ।
ਐਕਟਿੰਗ ਕੈਰੀਅਰ
ਯੁਵਰਾਜ ਨੇ ਦੋ "ਕਥਾ ਚਿੱਤਰ" ਫ਼ਿਲਮਾਂ ਵਿੱਚ ਕੰਮ ਕੀਤਾ। ਇਸਦੀ ਪਹਿਲੀ ਪੰਜਾਬੀ ਫ਼ਿਲਮ ਯਾਰ ਅਣਮੁੱਲੇ ਵਰਗੀ ਸਫ਼ਲ ਫ਼ਿਲਮ ਸੀ ਜਿਸ ਨਾਲ ਇਸਨੇ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ।[1] ਇਸ ਫ਼ਿਲਮ ਵਿੱਚ ਯੁਵਰਾਜ ਨਾਲ ਹਰੀਸ਼ ਵਰਮਾ ਅਤੇ ਆਰੀਆ ਬੱਬਰ ਨੇ ਵੀ ਕੰਮ ਕੀਤਾ ਹੈ। ਯਾਰ ਅਣਮੁਲੇ ਫ਼ਿਲਮ ਵਿੱਚ ਯੁਵਰਾਜ ਦੀ ਭੂਮਿਕਾ ਸ਼ਰਮੀਲਾ ਅਤੇ ਹੁਸ਼ਿਆਰ ਵਿਦਿਆਰਥੀ ਵਾਲੀ ਹੈ ਜਿਸ ਲਈ ਇਸਨੂੰ ਪੰਜਵੇ ਪੰਜਾਬੀ ਫ਼ਿਲਮ ਫੈਸਟੀਵਲ ਵਿੱਚ ਸ਼ੁਰੂਆਤੀ ਅਦਾਕਾਰ ਲਈ ਅਵਾਰਡ ਮਿਲਿਆ। ਇਸ ਤੋਂ ਬਾਅਦ ਇਸਨੇ "ਬੁਰਾਹ" ਫ਼ਿਲਮ ਵਿੱਚ ਭੂਮਿਕਾ ਨਿਭਾਈ ਜੋ ਸਫ਼ਲ ਨਹੀ ਹੋਈ।
ਫਿਲਮਾਂ ਦੀ ਸੂਚੀ
ਸਾਲ | ਫ਼ਿਲਮ | ਭੂਮਿਕਾ | ਹੋਰ ਟਿਪਣੀ |
---|---|---|---|
2011 | ਯਾਰ ਅਣਮੁੱਲੇ]] | ਦੀਪ ਸੋਂਧੀ | ਸ਼ੁਰੂਆਤੀ ਫ਼ਿਲਮ |
2012 | ਬੁਰਾਹ | ਜੱਸ | ਹਰੀਸ਼ ਵਰਮਾ ਅਤੇ ਆਰੀਆ ਬੱਬਰ ਨਾਲ |
2013 | ਵਿਆਹ 70 ਕਿਲੋਮੀਟਰ | ਖ਼ਾਸ ਹਾਜ਼ਰੀ | |
2013 | ਯੰਗ ਮਲੰਗ | ਜੈਜ਼ | |
2014 | ਮਿਸਟਰ ਐਂਡ ਮਿਸਿਜ਼ 420 | ਪਾਲੀ | |
2014 | ਪਰੋਪਰ ਪਟੋਲਾ | ਯੂਵੀ | ਨੀਰੂ ਬਾਜਵਾ ਨਾਲ |
2015 | ਯਾਰਾਨਾ | ||
2015 | ਮੁੰਡੇ ਕਮਾਲ ਦੇ | ਰੋਕੀ | |
2016 | ਕਨੇਡਾ ਦੀ ਫਲਾਇਟ | ||
ਜੇਆਰਐਸ ਲਵਲੀ ਬਵਾਇ | ਦਿਲ ਚੋਰੀ ਸਾਡਾ ਹੋ ਗਿਆ |
ਸੰਗੀਤਕ ਕੈਰੀਅਰ
23 ਦਸੰਬਰ, 2015 ਵਿੱਚ, ਯੁਵਰਾਜ ਦੀ ਪਹਿਲੀ ਐਲਬਮ ਰਿਲੀਜ਼ ਹੋਈ ਜਿਸ ਵਿੱਚ ਨੌ ਗਾਣੇ ਰਿਲੀਜ਼ ਹੋਏ ਅਤੇ ਸਭ ਤੋਂ ਹਿਟ ਗਾਣਾ "ਪਾਣੀ" ਰਿਹਾ ਹੈ।
ਹਵਾਲੇ
- ↑ "Yaar Annmulle Box Office Collections Verdict: Super-Hit". Retrieved 11 March 2013.