ਕੌਮਾਂਤਰੀ ਪੁਲਾੜ ਅੱਡਾ
23 ਮਈ 2010 ਨੂੰ ਐਟਲਾਂਟਿਸ ਸ਼ਟਲ ਤੋਂ ਵਿਖਾਈ ਦਿੰਦਾ ਕੌਮਾਂਤਰੀ ਪੁਲਾੜ ਅੱਡਾ | ||
ਅੱਡੇ ਦੇ ਅੰਕੜੇ | ||
---|---|---|
COSPAR ID | 1998-067A | |
ਕਾਲ ਨਿਸ਼ਾਨ | ਐਲਫ਼ਾ, ਸਟੇਸ਼ਨ | |
ਅਮਲਾ | Fully crewed 6 Currently aboard 6 (ਐਕਸਪੀਡੀਸ਼ਨ 41) | |
ਲਾਂਚ | 1998 | |
ਛੱਡਣ ਪੱਟੀ | Baikonur 1/5 and 81/23 Kennedy LC-39 | |
ਭਾਰ | approximately 450,000 kg (990,000 lb) | |
ਲੰਬਾਈ | 72.8 m (239 ft) | |
ਚੌੜਾਈ | 108.5 m (356 ft) | |
ਉਚਾਈ | ਤਕ. 20 ਮੀਟਰ (ਤਕ. 66 ਫੁੱਟ) nadir–zenith, arrays forward–aft (27 ਦਸੰਬਰ 2009)[dated info] | |
ਦਾਬ ਹੇਠਲੀ ਆਇਤਨ | 837 m3 (29,600 cu ft) (21 ਮਾਰਚ 2011) | |
ਹਵਾਈ ਦਾਬ | 101.3 kPa (29.91 inHg, 1 atm) | |
Perigee | 419 km (260 mi) AMSL[1] | |
Apogee | 422 km (262 mi) AMSL[1] | |
ਪੰਧ ਦੀ ਢਲਾਣ | 51.65 degrees[1] | |
ਔਸਤ ਰਫ਼ਤਾਰ | 7.66 kilometres per second (27,600 km/h; 17,100 mph)[1] | |
ਪੰਧੀ ਸਮਾਂ | 92.85 minutes[1] | |
Orbit epoch | 5 ਅਕਤੂਬਰ 2014[1] | |
ਪੰਧ ਵਿੱਚ ਦਿਨ | 9487 (10 ਨਵੰਬਰ) | |
Days occupied | 8774 (10 ਨਵੰਬਰ) | |
ਪੰਧਾਂ ਦੀ ਗਿਣਤੀ | 90839[1] | |
Orbital decay | 2 ਕਿ.ਮੀ./ਮਹੀਨਾ | |
Statistics as of 9 ਮਾਰਚ 2011 (ਜੇਕਰ ਕੁਝ ਹੋਰ ਨਾ ਦੱਸਿਆ ਹੋਵੇ) | ||
References: [1][2][3][4][5][6] | ||
ਰੂਪ-ਰੇਖਾ | ||
The components of the।SS in an exploded diagram, with modules on-orbit highlighted in orange, and those still awaiting launch in blue or pink | ||
Station elements ਜੂਨ 2017 ਤੱਕ [update] (exploded view) |
ਕੌਮਾਂਤਰੀ ਪੁਲਾੜ ਅੱਡਾ ਜਾਂ ਇੰਟਰਨੈਸ਼ਨਲ ਸਪੇਸ ਸਟੇਸ਼ਨ (ਆਈ.ਐੱਸ.ਐੱਸ.) ਧਰਤੀ ਦੁਆਲੇ ਹੇਠਲੀ ਪੰਧ ਵਿੱਚ ਇੱਕ ਪੁਲਾੜ ਅੱਡਾ ਜਾਂ ਰਹਿਣਯੋਗ ਬਣਾਉਟੀ ਉੱਪਗ੍ਰਹਿ ਹੈ। ਇਹ ਇੱਕ ਬਹੁ-ਪਹਿਲੂ ਢਾਂਚਾ ਹੈ ਜੀਹਦਾ ਸਭ ਤੋਂ ਪਹਿਲਾ ਹਿੱਸਾ 1998 ਵਿੱਚ ਛੱਡਿਆ ਗਿਆ ਸੀ।[7] ਪੰਧ ਵਿੱਚ ਘੁੰਮਣ ਵਾਲ਼ਾ ਸਭ ਤੋਂ ਵੱਡਾ ਬਣਾਉਟੀ ਪਿੰਡ ਹੋਣ ਕਰ ਕੇ ਇਹਨੂੰ ਧਰਤੀ ਤੋਂ ਨੰਗੀ ਅੱਖ ਨਾਲ਼ ਵੇਖਿਆ ਜਾ ਸਕਦਾ ਹੈ।[8] ਇਸ ਵਿੱਚ ਭਾਰ ਹੇਠ ਰੱਖੇ ਅੰਗ, ਬਾਹਰੀ ਥੰਮ੍ਹੀਆਂ, ਸੂਰਜੀ ਪਹਾੜੇ ਅਤੇ ਹੋਰ ਕਈ ਤਰਾਂ ਦੇ ਹਿੱਸੇ ਹਨ। ਇਹਦੇ ਹਿੱਸਿਆਂ ਨੂੰ ਅਮਰੀਕੀ ਪੁਲਾੜੀ ਜਹਾਜ਼ਾ ਅਤੇ ਰੂਸੀ ਪ੍ਰੋਟਾਨ ਅਤੇ ਸੋਇਉਜ਼ ਰਾਕਟਾਂ ਰਾਹੀਂ ਦਾਗ਼ਿਆ ਗਿਆ ਹੈ।[9]
ਵਿਸੇਸ਼ ਜਾਣਕਾਰੀ
[ਸੋਧੋ]ਧਰਤੀ ਤੋਂ ਚਾਰ ਸੌ ਕਿਲੋਮੀਟਰ ਦੀ ਉਚਾਈ ਉੱਤੇ ਇਹ ਸਟੇਸ਼ਨ ਕਾਮਯਾਬੀ ਨਾਲ ਚੱਲ ਰਿਹਾ ਹੈ। ਹਰ ਸਮੇਂ ਇਸ ਉੱਤੇ ਛੇ ਕੁ ਬੰਦੇ ਰਹਿੰਦੇ ਹਨ। ਇਹ ਜਥਾ ਨਿਰੰਤਰ ਬਦਲਦਾ ਰਹਿੰਦਾ ਹੈ। ਸੁਨੀਤਾ ਵਿਲੀਅਮਜ਼ ਇਸ ਉੱਤੇ ਦੋ ਵਾਰ ਜਾ ਚੁੱਕੀ ਹੈ। ਇਹ ਸਟੇਸ਼ਨ 28,000 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਉੱਤੇ ਧਰਤੀ ਦੁਆਲੇ ਚੱਕਰ ਕੱਟੀ ਜਾਂਦਾ ਹੈ। ਇਹ ਨੱਬੇ ਮਿੰਟ ਵਿੱਚ ਧਰਤੀ ਦੀ ਪੂਰੀ ਪਰਿਕਰਮਾ ਕਰ ਲੈਂਦਾ ਹੈ। ਇੰਨੇ ਵਿੱਚ ਹੀ ਇਸ ਦਾ ਦਿਨ-ਰਾਤ ਮੁੱਕ ਜਾਂਦਾ ਹੈ। ਸਾਡੇ ਚੌਵੀ ਘੰਟੇ ਦੇ ਦਿਨ-ਰਾਤ ਵਿੱਚ ਇੱਥੇ ਪੰਦਰਾਂ ਕੁ ਵਾਰ ਸੂਰਜ ਉਦੈ ਅਤੇ ਅਸਤ ਹੋ ਜਾਂਦਾ ਹੈ। ਚੌਵੀ ਘੰਟੇ ਵਿੱਚ ਇਹ ਪੁਲਾਡ਼ ਸਟੇਸ਼ਨ ਧਰਤੀ ਤੋਂ ਚੰਦ ਤਕ ਜਾ ਕੇ ਵਾਪਸ ਧਰਤੀ ਤਕ ਦੀ ਯਾਤਰਾ ਜਿੰਨੀ ਦੂਰੀ ਤੈਅ ਕਰ ਲੈਂਦਾ ਹੈ। ਇਹ ਸਟੇਸ਼ਨ ਫੁਟਬਾਲ ਗਰਾਊਂਡ ਜਿੱਡਾ ਭਾਵ 100 ਮੀਟਰ ਲੰਬਾ, 70 ਮੀਟਰ ਚੌੜਾ ਅਤੇ ਵੀਹ ਮੀਟਰ ਉੱਚਾ ਹੈ। ਵੀਹ ਨਵੰਬਰ 1998 ਨੂੰ ਕਜ਼ਾਖਸਤਾਨ (ਰੂਸ) ਵਿੱਚ ਬੈਕੋਨੂਰ ਪੁਲਾੜੀ ਅੱਡੇ ਤੋਂ ਰੂਸੀ ਪਰੋਟਾਨ ਰਾਕੇਟ ਨੇ ਇਸ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦਾ ਪਹਿਲਾ ਖੰਡ ਧਰਤੀ ਤੋਂ ਚਾਰ ਸੌ ਕਿਲੋਮੀਟਰ ਉਚਾਈ ਉੱਤੇ ਸਥਾਪਤ ਕੀਤਾ। ਇਸ ਮਾਡਿਊਲ ਦਾ ਨਾਂ ਜ਼ਾਰਿਆ ਸੀ। ਦੋ ਹਫ਼ਤੇ ਪਿੱਛੋਂ ਐਂਡੇਵਰ ਸ਼ਟਲ ਉੱਤੇ ਜਾ ਕੇ ਅਮਰੀਕੀ ਪੁਲਾੜ ਯਾਤਰੀਆਂ ਨੇ ਇਸ ਨਾਲ ਯੂਨਿਟੀ ਮਾਡਿਊਲ ਜੋੜ ਦਿੱਤਾ। ਇੰਜ ਇਹ ਸਟੇਸ਼ਨ ਹੌਲੀ-ਹੌਲੀ ਵੱਡਾ ਹੋਇਆ। ਰੂਸੀ ਪੁਲਾੜ ਏਜੰਸੀ ਰਾਸ ਕਾਸਮਾਸ ਤੇ ਅਮਰੀਕੀ ਪੁਲਾੜੀ ਸੰਸਥਾ ਨਾਸਾ ਪਿੱਛੋਂ ਹੋਰ ਦੇਸ਼ ਅੱਗੇ ਆਏ। ਜਾਪਾਨੀ ਪੁਲਾੜ ਖੋਜ ਸੰਸਥਾ, ਯੂਰਪੀਅਨ ਸਪੇਸ ਏਜੰਸੀ ਤੇ ਕੈਨੇਡੀਅਨ ਸਪੇਸ ਏਜੰਸੀ ਨੇ ਇਸ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਪਿਛਲੇ ਪੰਦਰਾਂ ਸਾਲਾਂ ਵਿੱਚ ਸੌ ਤੋਂ ਵੱਧ ਮਿਸ਼ਨ ਪੁਲਾੜ ਸਟੇਸ਼ਨ ਦੀ ਅਸੈਂਬਲੀ ਮੁਰੰਮਤ ਤੇ ਰੱਖ-ਰਖਾਅ ਲਈ ਵੱਖ-ਵੱਖ ਦੇਸ਼ਾਂ ਵੱਲੋਂ ਲਾਂਚ ਹੋ ਚੁੱਕੇ ਹਨ।[10]
ਸਪੇਸ ਸਟੇਸ਼ਨ ਵਿੱਚ ਕੀਤੇ ਜਾਣ ਵਾਲੇ ਤਜਰਬੇ
[ਸੋਧੋ]ਸਪੇਸ ਸਟੇਸ਼ਨ ਉੱਤੇ ਕੀਤੇ ਜਾਂਦੇ ਤਜਰਬੇ ਪੁਲਾੜ ਦੇ ਮਨੁੱਖ ਉੱਤੇ ਅਸਰਾਂ ਨਾਲ ਸਬੰਧਿਤ ਹਨ। ਨਾਮਾਤਰ ਗੁਰੂਤਾ ਖਿੱਚ, ਇਕੱਲ, ਧਰਤੀ ਤੋਂ ਵੱਖਰੇ ਹਾਲਾਤ ਦੇ ਮਨੁੱਖੀ ਸਰੀਰ, ਜੀਵਾਂ, ਬਨਸਪਤੀ, ਧਾਤਾਂ, ਮਿਸ਼ਰਤ ਧਾਤਾਂ ਅਤੇ ਹੋਰ ਪਦਾਰਥਾਂ ਉੱਤੇ ਪੈਣ ਵਾਲੇ ਪ੍ਰਭਾਵਾਂ ਨਾਲ ਸਬੰਧਿਤ ਹੁੰਦੇ ਹਨ। ਮਨੁੱਖ ਦੇ ਵਿਹਾਰ, ਬਿਮਾਰੀਆਂ, ਬਲੱਡ ਪ੍ਰੈਸ਼ਰ, ਅੰਗਾਂ ਦੀਆਂ ਕਿਰਿਆਵਾਂ ਆਦਿ ਦਾ ਜਾਇਜ਼ਾ ਲੈਣ ਨਾਲ ਜੁੜੇ ਹੁੰਦੇ ਹਨ। ਪੁਲਾੜ ਵਿੱਚ ਕੰਮ ਕਰਨ ਵਾਲੇ ਉਪਕਰਣਾਂ, ਰਸਾਇਣਕ ਪਦਾਰਥਾਂ, ਮਸ਼ੀਨਰੀ, ਸਿਸਟਮਾਂ ਦੀ ਕਿਰਿਆ ਉੱਤੇ ਪੈਣ ਵਾਲੇ ਪ੍ਰਭਾਵ ਦੇ ਵਿਸ਼ਲੇਸ਼ਣ ਨਾਲ ਜੁੜੇ ਹੋ ਸਕਦੇ ਹਨ। ਸਪੇਸ ਕਰਾਫਟ ਬਣਾਉਣ ਲਈ ਵਰਤੇ ਜਾਂਦੇ ਪਦਾਰਥਾਂ ਦੇ ਵਿਕਾਸ ਬਾਰੇ ਹੋ ਸਕਦੇ ਹਨ।[10]
ਹਵਾਲੇ
[ਸੋਧੋ]- ↑ 1.0 1.1 1.2 1.3 1.4 1.5 1.6 1.7 Peat, Chris (5 October 2014). "ISS - Orbit". Heavens-Above. Retrieved 5 October 2014.
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedISStD
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedOnOrbit
- ↑ "STS-132 Press Kit". NASA. 7 May 2010. Archived from the original (PDF) on 25 ਦਸੰਬਰ 2018. Retrieved 19 June 2010.
- ↑ "STS-133 FD 04 Execute Package". NASA. 27 February 2011. Archived from the original (PDF) on 25 ਦਸੰਬਰ 2018. Retrieved 27 February 2011.
- ↑ "NASA — Facts and Figures —।nternational Space Station". NASA. 21 March 2011. Archived from the original on 3 ਜੂਨ 2015. Retrieved 9 April 2011.
- ↑ "Central Research।nstitute for Machine Building (FGUP TSNIIMASH) Control of manned and unmanned space vehicles from Mission Control Centre Moscow" (PDF). Russian Federal Space Agency. Retrieved 26 September 2011.[permanent dead link]
- ↑ "NASA Sightings Help Page". Spaceflight.nasa.gov. 30 November 2011. Archived from the original on 5 ਸਤੰਬਰ 2016. Retrieved 1 May 2012.
{{cite web}}
: Unknown parameter|dead-url=
ignored (|url-status=
suggested) (help) - ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedISSBook
- ↑ 10.0 10.1 . 29 ਨਵੰਬਰ 2015 http://punjabitribuneonline.com/2015/11/%E0%A8%85%E0%A9%B0%E0%A8%A4%E0%A8%B0%E0%A8%B0%E0%A8%BE%E0%A8%B6%E0%A8%9F%E0%A8%B0%E0%A9%80-%E0%A8%AA%E0%A9%81%E0%A8%B2%E0%A8%BE%E0%A8%A1%E0%A8%BC-%E0%A8%B8%E0%A8%9F%E0%A9%87%E0%A8%B6%E0%A8%A8/. Retrieved 16 ਫ਼ਰਵਰੀ 2016.
{{cite web}}
: Missing or empty|title=
(help)