ਕੌਮਾਂਤਰੀ ਪੁਲਾੜ ਅੱਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕੌਮਾਂਤਰੀ ਪੁਲਾੜ ਅੱਡਾ
International Space Station
A rearward view of the International Space Station backdropped by the limb of the Earth. In view are the station's four large, gold-coloured solar array wings, two on either side of the station, mounted to a central truss structure. Further along the truss are six large, white radiators, three next to each pair of arrays. In between the solar arrays and radiators is a cluster of pressurised modules arranged in an elongated T shape, also attached to the truss. A set of blue solar arrays are mounted to the module at the aft end of the cluster.
23 ਮਈ 2010 ਨੂੰ ਐਟਲਾਂਟਿਸ ਸ਼ਟਲ ਤੋਂ ਵਿਖਾਈ ਦਿੰਦਾ ਕੌਮਾਂਤਰੀ ਪੁਲਾੜ ਅੱਡਾ
ਅੱਡੇ ਦੇ ਅੰਕੜੇ
COSPAR ID1998-067A
ਕਾਲ ਨਿਸ਼ਾਨਐਲਫ਼ਾ, ਸਟੇਸ਼ਨ
ਅਮਲਾFully crewed 6
Currently aboard 6
(ਐਕਸਪੀਡੀਸ਼ਨ 41)
ਲਾਂਚ1998
ਛੱਡਣ ਪੱਟੀBaikonur 1/5 and 81/23
Kennedy LC-39
ਭਾਰapproximately 450,000 kg (990,000 lb)
ਲੰਬਾਈ72.8 m (239 ft)
ਚੌੜਾਈ108.5 m (356 ft)
ਉਚਾਈਤਕ. 20 ਮੀਟਰ (ਤਕ. 66 ਫੁੱਟ)
nadir–zenith, arrays forward–aft
(27 ਦਸੰਬਰ 2009)[dated info]
ਦਾਬ ਹੇਠਲੀ ਆਇਤਨ837 m3 (29,600 cu ft)
(21 ਮਾਰਚ 2011)
ਹਵਾਈ ਦਾਬ101.3 kPa (29.91 inHg, 1 atm)
Perigee419 km (260 mi) AMSL[1]
Apogee422 km (262 mi) AMSL[1]
ਪੰਧ ਦੀ ਢਲਾਣ51.65 degrees[1]
ਔਸਤ ਰਫ਼ਤਾਰ7.66 kilometres per second (27,600 km/h; 17,100 mph)[1]
ਪੰਧੀ ਸਮਾਂ92.85 minutes[1]
Orbit epoch5 ਅਕਤੂਬਰ 2014[1]
ਪੰਧ ਵਿੱਚ ਦਿਨ7150
(18 ਜੂਨ)
Days occupied6437
(18 ਜੂਨ)
ਪੰਧਾਂ ਦੀ ਗਿਣਤੀ90839[1]
Orbital decay2 ਕਿ.ਮੀ./ਮਹੀਨਾ
Statistics as of 9 ਮਾਰਚ 2011
(ਜੇਕਰ ਕੁਝ ਹੋਰ ਨਾ ਦੱਸਿਆ ਹੋਵੇ)
References: [1][2][3][4][5][6]
ਰੂਪ-ਰੇਖਾ
The components of the ISS in an exploded diagram, with modules on-orbit highlighted in orange, and those still awaiting launch in blue or pink
Station elements ਜੂਨ 2017 ਤੱਕ
(exploded view)

ਕੌਮਾਂਤਰੀ ਪੁਲਾੜ ਅੱਡਾ ਜਾਂ ਇੰਟਰਨੈਸ਼ਨਲ ਸਪੇਸ ਸਟੇਸ਼ਨ (ਆਈ.ਐੱਸ.ਐੱਸ.) ਧਰਤੀ ਦੁਆਲੇ ਹੇਠਲੀ ਪੰਧ ਵਿੱਚ ਇੱਕ ਪੁਲਾੜ ਅੱਡਾ ਜਾਂ ਰਹਿਣਯੋਗ ਬਣਾਉਟੀ ਉੱਪਗ੍ਰਹਿ ਹੈ। ਇਹ ਇੱਕ ਬਹੁ-ਪਹਿਲੂ ਢਾਂਚਾ ਹੈ ਜੀਹਦਾ ਸਭ ਤੋਂ ਪਹਿਲਾ ਹਿੱਸਾ 1998 ਵਿੱਚ ਛੱਡਿਆ ਗਿਆ ਸੀ।[7] ਪੰਧ ਵਿੱਚ ਘੁੰਮਣ ਵਾਲ਼ਾ ਸਭ ਤੋਂ ਵੱਡਾ ਬਣਾਉਟੀ ਪਿੰਡ ਹੋਣ ਕਰ ਕੇ ਇਹਨੂੰ ਧਰਤੀ ਤੋਂ ਨੰਗੀ ਅੱਖ ਨਾਲ਼ ਵੇਖਿਆ ਜਾ ਸਕਦਾ ਹੈ।[8] ਇਸ ਵਿੱਚ ਭਾਰ ਹੇਠ ਰੱਖੇ ਅੰਗ, ਬਾਹਰੀ ਥੰਮ੍ਹੀਆਂ, ਸੂਰਜੀ ਪਹਾੜੇ ਅਤੇ ਹੋਰ ਕਈ ਤਰਾਂ ਦੇ ਹਿੱਸੇ ਹਨ। ਇਹਦੇ ਹਿੱਸਿਆਂ ਨੂੰ ਅਮਰੀਕੀ ਪੁਲਾੜੀ ਜਹਾਜ਼ਾ ਅਤੇ ਰੂਸੀ ਪ੍ਰੋਟਾਨ ਅਤੇ ਸੋਇਉਜ਼ ਰਾਕਟਾਂ ਰਾਹੀਂ ਦਾਗ਼ਿਆ ਗਿਆ ਹੈ।[9]

ਵਿਸੇਸ਼ ਜਾਣਕਾਰੀ[ਸੋਧੋ]

ਧਰਤੀ ਤੋਂ ਚਾਰ ਸੌ ਕਿਲੋਮੀਟਰ ਦੀ ਉਚਾਈ ਉੱਤੇ ਇਹ ਸਟੇਸ਼ਨ ਕਾਮਯਾਬੀ ਨਾਲ ਚੱਲ ਰਿਹਾ ਹੈ। ਹਰ ਸਮੇਂ ਇਸ ਉੱਤੇ ਛੇ ਕੁ ਬੰਦੇ ਰਹਿੰਦੇ ਹਨ। ਇਹ ਜਥਾ ਨਿਰੰਤਰ ਬਦਲਦਾ ਰਹਿੰਦਾ ਹੈ। ਸੁਨੀਤਾ ਵਿਲੀਅਮਜ਼ ਇਸ ਉੱਤੇ ਦੋ ਵਾਰ ਜਾ ਚੁੱਕੀ ਹੈ। ਇਹ ਸਟੇਸ਼ਨ 28,000 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਉੱਤੇ ਧਰਤੀ ਦੁਆਲੇ ਚੱਕਰ ਕੱਟੀ ਜਾਂਦਾ ਹੈ। ਇਹ ਨੱਬੇ ਮਿੰਟ ਵਿੱਚ ਧਰਤੀ ਦੀ ਪੂਰੀ ਪਰਿਕਰਮਾ ਕਰ ਲੈਂਦਾ ਹੈ। ਇੰਨੇ ਵਿੱਚ ਹੀ ਇਸ ਦਾ ਦਿਨ-ਰਾਤ ਮੁੱਕ ਜਾਂਦਾ ਹੈ। ਸਾਡੇ ਚੌਵੀ ਘੰਟੇ ਦੇ ਦਿਨ-ਰਾਤ ਵਿੱਚ ਇੱਥੇ ਪੰਦਰਾਂ ਕੁ ਵਾਰ ਸੂਰਜ ਉਦੈ ਅਤੇ ਅਸਤ ਹੋ ਜਾਂਦਾ ਹੈ। ਚੌਵੀ ਘੰਟੇ ਵਿੱਚ ਇਹ ਪੁਲਾਡ਼ ਸਟੇਸ਼ਨ ਧਰਤੀ ਤੋਂ ਚੰਦ ਤਕ ਜਾ ਕੇ ਵਾਪਸ ਧਰਤੀ ਤਕ ਦੀ ਯਾਤਰਾ ਜਿੰਨੀ ਦੂਰੀ ਤੈਅ ਕਰ ਲੈਂਦਾ ਹੈ। ਇਹ ਸਟੇਸ਼ਨ ਫੁਟਬਾਲ ਗਰਾਊਂਡ ਜਿੱਡਾ ਭਾਵ 100 ਮੀਟਰ ਲੰਬਾ, 70 ਮੀਟਰ ਚੌੜਾ ਅਤੇ ਵੀਹ ਮੀਟਰ ਉੱਚਾ ਹੈ। ਵੀਹ ਨਵੰਬਰ 1998 ਨੂੰ ਕਜ਼ਾਖਸਤਾਨ (ਰੂਸ) ਵਿੱਚ ਬੈਕੋਨੂਰ ਪੁਲਾੜੀ ਅੱਡੇ ਤੋਂ ਰੂਸੀ ਪਰੋਟਾਨ ਰਾਕੇਟ ਨੇ ਇਸ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦਾ ਪਹਿਲਾ ਖੰਡ ਧਰਤੀ ਤੋਂ ਚਾਰ ਸੌ ਕਿਲੋਮੀਟਰ ਉਚਾਈ ਉੱਤੇ ਸਥਾਪਤ ਕੀਤਾ। ਇਸ ਮਾਡਿਊਲ ਦਾ ਨਾਂ ਜ਼ਾਰਿਆ ਸੀ। ਦੋ ਹਫ਼ਤੇ ਪਿੱਛੋਂ ਐਂਡੇਵਰ ਸ਼ਟਲ ਉੱਤੇ ਜਾ ਕੇ ਅਮਰੀਕੀ ਪੁਲਾੜ ਯਾਤਰੀਆਂ ਨੇ ਇਸ ਨਾਲ ਯੂਨਿਟੀ ਮਾਡਿਊਲ ਜੋੜ ਦਿੱਤਾ। ਇੰਜ ਇਹ ਸਟੇਸ਼ਨ ਹੌਲੀ-ਹੌਲੀ ਵੱਡਾ ਹੋਇਆ। ਰੂਸੀ ਪੁਲਾੜ ਏਜੰਸੀ ਰਾਸ ਕਾਸਮਾਸ ਤੇ ਅਮਰੀਕੀ ਪੁਲਾੜੀ ਸੰਸਥਾ ਨਾਸਾ ਪਿੱਛੋਂ ਹੋਰ ਦੇਸ਼ ਅੱਗੇ ਆਏ। ਜਾਪਾਨੀ ਪੁਲਾੜ ਖੋਜ ਸੰਸਥਾ, ਯੂਰਪੀਅਨ ਸਪੇਸ ਏਜੰਸੀ ਤੇ ਕੈਨੇਡੀਅਨ ਸਪੇਸ ਏਜੰਸੀ ਨੇ ਇਸ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਪਿਛਲੇ ਪੰਦਰਾਂ ਸਾਲਾਂ ਵਿੱਚ ਸੌ ਤੋਂ ਵੱਧ ਮਿਸ਼ਨ ਪੁਲਾੜ ਸਟੇਸ਼ਨ ਦੀ ਅਸੈਂਬਲੀ ਮੁਰੰਮਤ ਤੇ ਰੱਖ-ਰਖਾਅ ਲਈ ਵੱਖ-ਵੱਖ ਦੇਸ਼ਾਂ ਵੱਲੋਂ ਲਾਂਚ ਹੋ ਚੁੱਕੇ ਹਨ।[10]

ਸਪੇਸ ਸਟੇਸ਼ਨ ਵਿੱਚ ਕੀਤੇ ਜਾਣ ਵਾਲੇ ਤਜਰਬੇ[ਸੋਧੋ]

ਸਪੇਸ ਸਟੇਸ਼ਨ ਉੱਤੇ ਕੀਤੇ ਜਾਂਦੇ ਤਜਰਬੇ ਪੁਲਾੜ ਦੇ ਮਨੁੱਖ ਉੱਤੇ ਅਸਰਾਂ ਨਾਲ ਸਬੰਧਿਤ ਹਨ। ਨਾਮਾਤਰ ਗੁਰੂਤਾ ਖਿੱਚ, ਇਕੱਲ, ਧਰਤੀ ਤੋਂ ਵੱਖਰੇ ਹਾਲਾਤ ਦੇ ਮਨੁੱਖੀ ਸਰੀਰ, ਜੀਵਾਂ, ਬਨਸਪਤੀ, ਧਾਤਾਂ, ਮਿਸ਼ਰਤ ਧਾਤਾਂ ਅਤੇ ਹੋਰ ਪਦਾਰਥਾਂ ਉੱਤੇ ਪੈਣ ਵਾਲੇ ਪ੍ਰਭਾਵਾਂ ਨਾਲ ਸਬੰਧਿਤ ਹੁੰਦੇ ਹਨ। ਮਨੁੱਖ ਦੇ ਵਿਹਾਰ, ਬਿਮਾਰੀਆਂ, ਬਲੱਡ ਪ੍ਰੈਸ਼ਰ, ਅੰਗਾਂ ਦੀਆਂ ਕਿਰਿਆਵਾਂ ਆਦਿ ਦਾ ਜਾਇਜ਼ਾ ਲੈਣ ਨਾਲ ਜੁੜੇ ਹੁੰਦੇ ਹਨ। ਪੁਲਾੜ ਵਿੱਚ ਕੰਮ ਕਰਨ ਵਾਲੇ ਉਪਕਰਣਾਂ, ਰਸਾਇਣਕ ਪਦਾਰਥਾਂ, ਮਸ਼ੀਨਰੀ, ਸਿਸਟਮਾਂ ਦੀ ਕਿਰਿਆ ਉੱਤੇ ਪੈਣ ਵਾਲੇ ਪ੍ਰਭਾਵ ਦੇ ਵਿਸ਼ਲੇਸ਼ਣ ਨਾਲ ਜੁੜੇ ਹੋ ਸਕਦੇ ਹਨ। ਸਪੇਸ ਕਰਾਫਟ ਬਣਾਉਣ ਲਈ ਵਰਤੇ ਜਾਂਦੇ ਪਦਾਰਥਾਂ ਦੇ ਵਿਕਾਸ ਬਾਰੇ ਹੋ ਸਕਦੇ ਹਨ।[11]

ਹਵਾਲੇ[ਸੋਧੋ]

  1. 1.0 1.1 1.2 1.3 1.4 1.5 1.6 1.7 Peat, Chris (5 October 2014). "ISS - Orbit". Heavens-Above. Retrieved 5 October 2014. 
  2. ਹਵਾਲੇ ਵਿੱਚ ਗਲਤੀ:Invalid <ref> tag; no text was provided for refs named ISStD
  3. ਹਵਾਲੇ ਵਿੱਚ ਗਲਤੀ:Invalid <ref> tag; no text was provided for refs named OnOrbit
  4. "STS-132 Press Kit" (PDF). NASA. 7 May 2010. Retrieved 19 June 2010. 
  5. "STS-133 FD 04 Execute Package" (PDF). NASA. 27 February 2011. Retrieved 27 February 2011. 
  6. "NASA — Facts and Figures — International Space Station". NASA. 21 March 2011. Retrieved 9 April 2011. 
  7. "Central Research Institute for Machine Building (FGUP TSNIIMASH) Control of manned and unmanned space vehicles from Mission Control Centre Moscow" (PDF). Russian Federal Space Agency. Retrieved 26 September 2011. 
  8. "NASA Sightings Help Page". Spaceflight.nasa.gov. 30 November 2011. Retrieved 1 May 2012. 
  9. ਹਵਾਲੇ ਵਿੱਚ ਗਲਤੀ:Invalid <ref> tag; no text was provided for refs named ISSBook
  10. . 29 ਨਵੰਬਰ 2015 http://punjabitribuneonline.com/2015/11/%E0%A8%85%E0%A9%B0%E0%A8%A4%E0%A8%B0%E0%A8%B0%E0%A8%BE%E0%A8%B6%E0%A8%9F%E0%A8%B0%E0%A9%80-%E0%A8%AA%E0%A9%81%E0%A8%B2%E0%A8%BE%E0%A8%A1%E0%A8%BC-%E0%A8%B8%E0%A8%9F%E0%A9%87%E0%A8%B6%E0%A8%A8/. Retrieved 16 ਫ਼ਰਵਰੀ 2016.  Check date values in: |access-date=, |date= (help); Missing or empty |title= (help)
  11. . 29 ਨਵੰਬਰ 2015 http://punjabitribuneonline.com/2015/11/%E0%A8%85%E0%A9%B0%E0%A8%A4%E0%A8%B0%E0%A8%B0%E0%A8%BE%E0%A8%B6%E0%A8%9F%E0%A8%B0%E0%A9%80-%E0%A8%AA%E0%A9%81%E0%A8%B2%E0%A8%BE%E0%A8%A1%E0%A8%BC-%E0%A8%B8%E0%A8%9F%E0%A9%87%E0%A8%B6%E0%A8%A8/. Retrieved 16 ਫ਼ਰਵਰੀ 2016.  Check date values in: |access-date=, |date= (help); Missing or empty |title= (help)