ਸਮੱਗਰੀ 'ਤੇ ਜਾਓ

ਜੋਸਫ ਹੈਨਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜੋਸਫ ਹੈਨਰੀ
ਪਹਿਲਾ ਸੈਕਟਰੀ ਸਮਿੱਥਸੋਨੀਅਨ ਅਦਾਰਾ
ਦਫ਼ਤਰ ਵਿੱਚ
1846–1878
ਤੋਂ ਬਾਅਦਸਪੈਂਸਰ ਫ਼ੁਲਰਟਨ ਬੇਅਰਡ
ਨਿੱਜੀ ਜਾਣਕਾਰੀ
ਜਨਮ(1797-12-17)ਦਸੰਬਰ 17, 1797
ਅਲਬਾਨੀ, ਨਿਊਯਾਰਕ, ਸੰਯੁਕਤ ਰਾਜ ਅਮਰੀਕਾ
ਮੌਤਮਈ 13, 1878(1878-05-13) (ਉਮਰ 80)
ਵਾਸ਼ਿੰਗਟਨ, ਡੀ.ਸੀ., ਅਮਰੀਕਾ ਰਾਜ ਅਮਰੀਕਾ
ਕੌਮੀਅਤਅਮਰੀਕੀ
ਜੀਵਨ ਸਾਥੀਹੈਰੀਅਟ ਹੈਨਰੀ
ਬੱਚੇਵਿਲੀਅਮ ਅਲੈਂਕਸਾਂਦਰ(1832–1862)
ਮੇਰੀ ਐਨਾ (1834–1903)
ਹੈਲਨ ਲੂਈਸਾ (1836–1912)
ਕੈਰੋਲੀਨ (1839–1920)
ਅਲਮਾ ਮਾਤਰਅਲਬਾਨੀ ਅਕਾਦਮੀ
ਮਸ਼ਹੂਰ ਕੰਮਇਲੈਕਟ੍ਰੋਮੈਗਨੈਟਿਕ ਇੰਡਕਸ਼ਨ, ਬਿਜਲਈ ਬੈੱਲ ਅਤੇ ਇਲੈਕਟ੍ਰਿਕ ਰਿਲੇਅ ਦੀ ਕਾਢ।

ਜੋਸਫ ਹੈਨਰੀ (17 ਦਿਸੰਬਰ, 1797 – 13 ਮਈ, 1878) ਇੱਕ ਅਮਰੀਕੀ ਵਿਗਿਆਨੀ ਸੀ ਜਿਸਨੇ ਸਮਿਥਸੋਨੀਅਨ ਅਦਾਰੇ ਦੇ ਪਹਿਲੇ ਸੈਕਟਰੀ ਦੇ ਤੌਰ 'ਤੇ ਕੰਮ ਕੀਤਾ ਸੀ। ਉਹ ਵਿਗਿਆਨ ਦੀ ਤਰੱਕੀ ਲਈ ਰਾਸ਼ਟਰੀ ਅਦਾਰੇ ਦਾ ਸੈਕਟਰੀ ਵੀ ਸੀ, ਜਿਹੜਾ ਕਿ ਸਮਿਥਸੋਨੀਅਨ ਅਦਾਰੇ ਦਾ ਮੁੱਢਲਾ ਹਿੱਸਾ ਸੀ।[1] ਉਸਨੂੰ ਆਪਣੇ ਜੀਵਨ ਕਾਲ ਸਮੇਂ ਬਹੁਤ ਪ੍ਰਸਿੱਧੀ ਮਿਲੀ ਸੀ। ਇਲੈਕਟ੍ਰੋਮੈਗਨੇਟ ਬਣਾਉਣ ਸਮੇਂ, ਹੈਨਰੀ ਨੇ ਸੈਲਫ਼-ਇੰਡਕਟੈਂਸ ਦੇ ਤੱਥ ਦੀ ਖੋਜ ਕੀਤੀ। ਉਸਨੇ ਮਾਈਕਲ ਫ਼ੈਰਾਡੇ ਤੋਂ ਬਗੈਰ ਆਪਸੀ ਇੰਡਕਟੈਂਸ ਦੀ ਖੋਜ ਕੀਤੀ, ਭਾਵੇਂ ਫ਼ੈਰਾਡੇ ਖੋਜ ਕਰਨ ਵਾਲਾ ਪਹਿਲਾ ਇਨਸਾਨ ਸੀ ਅਤੇ ਉਸਨੇ ਇਹ ਨਤੀਜੇ ਪਹਿਲਾਂ ਛਪਵਾਏ ਸਨ।[2][3][4] ਹੈਨਰੀ ਨੇ ਇਲੈਕਟ੍ਰੋਮੈਗਨੇਟ ਨੂੰ ਇੱਕ ਵਰਤੋਂ ਵਿੱਚ ਲਿਆਇਆ ਜਾਂਦੇ ਯੰਤਰ ਵਿੱਚ ਪੇਸ਼ ਕੀਤਾ। ਉਸਨੇ 1831 ਵਿੱਚ ਦਰਵਾਜ਼ੇ ਵਾਲੀ ਬਿਜਲਈ ਘੰਟੀ(ਖ਼ਾਸ ਕਰਕੇ ਉਹ ਘੰਟੀ ਜਿਹੜੀ ਇੱਕ ਬਿਜਲਈ ਤਾਰ ਦੇ ਜ਼ਰੀਏ ਦੂਰ ਤੋਂ ਵੱਜਦੀ ਸੀ) ਅਤੇ ਬਿਜਲਈ ਰਿਲੇਅ (1835) ਦੀ ਖੋਜ ਕੀਤੀ।[5][6] ਇੰਡਕਟੈਂਸ ਦੀ ਐਸ.ਆਈ. ਇਕਾਈ ਹੈਨਰੀ ਦਾ ਨਾਮ ਉਸਦੇ ਨਾਮ ਉੱਪਰ ਹੀ ਰੱਖਿਆ ਗਿਆ ਹੈ। ਇਲੈਕਟ੍ਰੋਮੈਗਨੈਟਿਕ ਰਿਲੇਅ ਤੇ ਉਸਦਾ ਕੰਮ ਅਮਲੀ ਬਿਜਲਈ ਟੈਲੀਗਰਾਫ ਦੇ ਅਧਾਰ ਉੱਤੇ ਹੀ ਸੀ, ਜਿਸਨੂੰ ਸੈਮੂਅਲ ਮੋਰਸ ਅਤੇ ਚਾਰਲਸ ਵ੍ਹੀਟਸਟੋਨ ਨੇ ਵੱਖੋ-ਵੱਖ ਖੋਜਿਆ ਸੀ।

ਇਹ ਵੀ ਵੇਖੋ

[ਸੋਧੋ]

ਹਵਾਲੇ

[ਸੋਧੋ]
  1. "Planning a National Museum". Smithsonian Institution Archives. Archived from the original on 3 August 2009. Retrieved 2 January 2010. {{cite web}}: Unknown parameter |deadurl= ignored (|url-status= suggested) (help)
  2. "A Brief History of Electromagnetism" (PDF).
  3. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000012-QINU`"'</ref>" does not exist.
  4. "Joseph Henry". Distinguished Members Gallery, National Academy of Sciences. Archived from the original on 2006-12-09. Retrieved 2006-11-30. {{cite web}}: Unknown parameter |deadurl= ignored (|url-status= suggested) (help)
  5. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000014-QINU`"'</ref>" does not exist.
  6. "The electromechanical relay of Joseph Henry". Georgi Dalakov.
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.