ਬੋਰਿਸ ਯੈਲਤਸਿਨ
ਬੋਰਿਸ ਯੈਲਤਸਿਨ | |
---|---|
ਪਹਿਲਾ ਰੂਸ ਦਾ ਪ੍ਰਧਾਨ | |
ਦਫ਼ਤਰ ਵਿੱਚ 10 ਜੁਲਾਈ 1991 – 31 ਦਸੰਬਰ 1999 | |
ਪ੍ਰਧਾਨ ਮੰਤਰੀ | ਇਵਾਨ ਸਿਲਾਏਵ ਓਲੇਗ ਲੋਬੋਵ (ਐਕਟਿੰਗ) ਯੇਗੋਰ ਗੈਦਾਰ (ਐਕਟਿੰਗ) ਵਿਕਟਰ ਚੈਰੋਮਿਰਡਿਨ ਸੇਰਗੇਈ ਕਿਰਿਯੇਨਕੋ ਯੇਵਗੇਨੀ ਪ੍ਰਿਮਾਕੋਵ ਸਰਜੀ ਸਤੇਪਾਸਿਨ ਵਲਾਦੀਮੀਰ ਪੂਤਿਨ |
ਤੋਂ ਬਾਅਦ | ਵਲਾਦੀਮੀਰ ਪੂਤਿਨ |
ਦਫ਼ਤਰ ਵਿੱਚ 6 ਨਵੰਬਰ 1991 – 15 ਮਈ 1992 | |
ਤੋਂ ਪਹਿਲਾਂ | ਓਲੇਗ ਲੋਬੋਵ (ਐਕਟਿੰਗ) |
ਤੋਂ ਬਾਅਦ | ਯੇਗੋਰ ਗੈਦਾਰ (ਐਕਟਿੰਗ) ([[ਰੂਸ ਦੇ ਪ੍ਰਧਾਨ ਮੰਤਰੀ| ਰੂਸੀ ਫੈਡਰੇਸ਼ਨ ਦਾ ਪ੍ਰਧਾਨ ਮੰਤਰੀ]]) |
ਰੂਸੀ ਐਸਐਫਐਸਆਰ ਦੇ ਸੁਤੰਤਰ ਸੋਵੀਅਤ ਦੇ ਪ੍ਰਜੀਡੀਅਮ ਦਾ ਚੇਅਰਮੈਨ | |
ਦਫ਼ਤਰ ਵਿੱਚ 29 ਮਈ 1990 – 10 ਜੁਲਾਈ 1991 | |
ਰਾਸ਼ਟਰਪਤੀ | ਮਿਖਾਇਲ ਗੋਰਬਾਚੇਵ |
ਤੋਂ ਪਹਿਲਾਂ | ਵਿੱਤਲੀ ਵੋਰੋਤਨੀਕੋਵ |
ਤੋਂ ਬਾਅਦ | ਰਸਲਾਨ ਖਸਬੂਲਾਤੋਵ (ਐਕਟਿੰਗ) |
ਸੋਵੀਅਤ ਸੰਘ ਦੀ ਕਮਿਊਨਿਸਟ ਪਾਰਟੀ ਦੀ ਸਿਟੀ ਕਮੇਟੀ ਦਾ ਪ੍ਰਥਮ ਸਕੱਤਰ | |
ਦਫ਼ਤਰ ਵਿੱਚ 23 ਦਸੰਬਰ 1985 – 11 ਨਵੰਬਰ 1987 | |
ਲੀਡਰ | ਮਿਖਾਇਲ ਗੋਰਬਾਚੇਵ (ਪਾਰਟੀ ਜਨਰਲ ਸਕੱਤਰ) |
ਤੋਂ ਪਹਿਲਾਂ | ਵਿਕਟਰ ਗ੍ਰਿਸ਼ਿਨ |
ਤੋਂ ਬਾਅਦ | ਲੇਵ ਜ਼ਯਕੋਵ |
ਨਿੱਜੀ ਜਾਣਕਾਰੀ | |
ਜਨਮ | ਬੋਰਿਸ ਨਿਕੋਲਾਈਵਿਚ ਯੈਲਤਸਿਨ 1 ਫਰਵਰੀ 1931 ਬੂਤਕਾ, ਉਰਾਲ ਓਬਲਾਸਟ, ਰੂਸੀ ਐਸਐਫਐਸਆਰ, ਸੋਵੀਅਤ ਯੂਨੀਅਨ |
ਮੌਤ | 23 ਅਪ੍ਰੈਲ 2007 ਮਾਸਕੋ, ਰੂਸ | (ਉਮਰ 76)
ਕਬਰਿਸਤਾਨ | ਨੋਵੋਦੇਵਿਚੀ ਕਬਰਸਤਾਨ |
ਕੌਮੀਅਤ | ਰੂਸੀ |
ਸਿਆਸੀ ਪਾਰਟੀ | ਆਜ਼ਾਦ (1990 ਦੇ ਬਾਅਦ) |
ਹੋਰ ਰਾਜਨੀਤਕ ਸੰਬੰਧ | ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ (1961–1990) |
ਜੀਵਨ ਸਾਥੀ | ਨੈਨਾ ਯੈਲਤਸਿਨ |
ਬੱਚੇ | 2 |
ਰਿਹਾਇਸ਼ | ਮਾਸਕੋ ਕ੍ਰੈਮਲਿਨ |
ਅਲਮਾ ਮਾਤਰ | ਯੂਰਾਲ ਸਟੇਟ ਟੈਕਨੀਕਲ ਯੂਨੀਵਰਸਿਟੀ |
ਦਸਤਖ਼ਤ | |
List
Other offices held
| |
ਬੋਰਿਸ ਨਿਕੋਲਾਏਵਿਚ ਯੈਲਤਸਿਨ (ਰੂਸੀ: Lua error in package.lua at line 80: module 'Module:Lang/data/iana scripts' not found.; IPA: [bɐˈrʲis nʲɪkɐˈlaɪvʲɪtɕ ˈjelʲtsɨn] ( ਸੁਣੋ)ਰੂਸੀ: Lua error in package.lua at line 80: module 'Module:Lang/data/iana scripts' not found.; IPA: [bɐˈrʲis nʲɪkɐˈlaɪvʲɪtɕ ˈjelʲtsɨn] ( ਸੁਣੋ); 1 ਫਰਵਰੀ 1931 – 23 ਅਪ੍ਰੈਲ 2007) ਇੱਕ ਸੋਵੀਅਤ ਅਤੇ ਰੂਸੀ ਸਿਆਸਤਦਾਨ ਅਤੇ ਰੂਸੀ ਫੈਡਰੇਸ਼ਨ ਦਾ ਪਹਿਲਾ ਰਾਸ਼ਟਰਪਤੀ ਸੀ, 1991 ਤੋਂ 1999 ਤੱਕ ਉਹ ਇਸ ਅਹੁਦੇ ਤੇ ਰਿਹਾ। ਉਹ ਮੂਲ ਤੌਰ 'ਤੇ ਮਿਖਾਇਲ ਗੋਰਬਾਚੇਵ, ਦਾ ਇੱਕ ਸਮਰਥਕ ਸੀ। ਯੈਲਤਸਿਨ ਪ੍ਰੇਸਤ੍ਰੋਇਕਾ ਸੁਧਾਰਾਂ ਦੇ ਤਹਿਤ ਉਭਰਿਆ ਗੋਰਬਾਚੇਬ ਦੇ ਸਭ ਤੋਂ ਸ਼ਕਤੀਸ਼ਾਲੀ ਸਿਆਸੀ ਵਿਰੋਧੀਆਂ ਵਿੱਚੋਂ ਇੱਕ ਸੀ। 1980 ਦੇ ਅਖੀਰ ਵਿੱਚ, ਯੈਲਤਸਿਨ ਪੋਲਿਟਬਿਊਰੋ ਦਾ ਮੈਂਬਰ ਰਿਹਾ ਅਤੇ 1987 ਦੇ ਅਖੀਰ ਵਿੱਚ ਉਸਨੇ ਰੋਸ ਪ੍ਰਗਟਾਵੇ ਵਜੋਂ ਅਸਤੀਫੇ ਦਾ ਇੱਕ ਪੱਤਰ ਪੇਸ਼ ਕੀਤਾ। ਇਸ ਤੋਂ ਪਹਿਲਾਂ ਕਿਸੇ ਨੇ ਪੋਲਿਟ ਬਿਊਰੋ ਤੋਂ ਅਸਤੀਫ਼ਾ ਨਹੀਂ ਦਿੱਤਾ ਸੀ। ਇਸ ਐਕਟ ਨੇ ਯੈਲਤਸਿਨ ਨੂੰ ਇੱਕ ਬਾਗੀ ਦਾ ਬ੍ਰਾਂਡ ਬਣਾ ਕੇ ਪੇਸ਼ ਕਰ ਦਿੱਤਾ ਅਤੇ ਉਹ ਸਥਾਪਤੀ ਵਿਰੋਧੀ ਵਿਅਕਤੀ ਦੇ ਤੌਰ 'ਤੇ ਮਸ਼ਹੂਰ ਹੋ ਗਿਆ।
29 ਮਈ 1990 ਨੂੰ ਉਹ ਰੂਸੀ ਸੁਪਰੀਮ ਸੋਵੀਅਤ ਦਾ ਚੇਅਰਮੈਨ ਚੁਣਿਆ ਗਿਆ ਸੀ। 12 ਜੂਨ 1991 ਨੂੰ ਉਹ ਸੰਘੀ ਸਮਾਜਵਾਦੀ ਗਣਤੰਤਰ (ਆਰਐਸਐਫਐਸਆਰ) ਦਾ ਲੋਕਾਂ ਦੀਆਂ ਵੋਟਾਂ ਦੁਆਰਾ ਪ੍ਰਧਾਨ (ਨਵਾਂ ਸਿਰਜਿਆ ਅਹੁਦਾ) ਚੁਣਿਆ ਗਿਆ। 25 ਦਸੰਬਰ, 1991 ਨੂੰ ਮਿਖਾਇਲ ਗੋਰਬਾਚੇਵ ਦੇ ਅਸਤੀਫੇ ਅਤੇ ਸੋਵੀਅਤ ਸੰਘ ਦੇ ਭੰਗ ਹੋਣ ਉੱਤੇ, ਆਰ.ਐੱਸ.ਐੱਫ. ਐੱਸ. ਰੂਸ ਦਾ ਸੁਤੰਤਰ ਰਾਜ ਬਣ ਗਿਆ ਅਤੇ ਯੈਲਤਸਿਨ ਰਾਸ਼ਟਰਪਤੀ ਦੇ ਤੌਰ 'ਤੇ ਅਹੁਦੇ ਤੇ ਬਣਿਆ ਰਿਹਾ। 1996 ਦੀਆਂ ਚੋਣਾਂ ਵਿੱਚ ਉਹ ਦੁਬਾਰਾ ਚੁਣਿਆ ਗਿਆ ਸੀ, ਜਿਸ ਵਿੱਚ ਆਲੋਚਕਾਂ ਨੇ ਵਿਆਪਕ ਭ੍ਰਿਸ਼ਟਾਚਾਰ ਦਾ ਦਾਅਵਾ ਕੀਤਾ ਸੀ; ਦੂਜੇ ਗੇੜ ਵਿੱਚ ਉਸ ਨੇ ਮੁੜ ਸੁਰਜੀਤ ਕੀਤੀ ਕਮਿਊਨਿਸਟ ਪਾਰਟੀ ਦੇ ਗੈਨਾਡੀ ਜ਼ੂਗਾਨੋਵ ਨੂੰ 13.7% ਦੇ ਵਾਧੇ ਨਾਲ ਹਰਾ ਦਿੱਤਾ। ਪਰ ਯੈਲਤਸਿਨ 1990 ਵਿਆਂ ਵਿੱਚ ਰੂਸ ਵਿੱਚ ਆਰਥਕ ਅਤੇ ਸਿਆਸੀ ਸੰਕਟਾਂ ਦੀ ਇੱਕ ਲੜੀ ਦੇ ਬਾਅਦ ਕਦੇ ਵੀ ਆਪਣੀ ਪਹਿਲੀ ਪ੍ਰਸਿੱਧੀ ਪ੍ਰਾਪਤ ਨਹੀਂ ਕਰ ਸਕਿਆ।
ਯੈਲਤਸਿਨ ਨੇ ਰੂਸ ਦੇ ਸਮਾਜਵਾਦੀ ਅਰਥ ਵਿਵਸਥਾ ਨੂੰ ਪੂੰਜੀਵਾਦੀ ਬਾਜ਼ਾਰ ਦੀ ਆਰਥਿਕਤਾ ਵਿੱਚ ਬਦਲ ਦਿੱਤਾ, ਆਰਥਿਕ ਸਦਮਾ ਇਲਾਜ਼, ਰੂਬਲ ਦੀ ਮਾਰਕੀਟ ਐਕਸਚਜ ਦਰ, ਰਾਸ਼ਟਰੀ ਪੱਧਰ ਦੇ ਪ੍ਰਾਈਵੇਟਾਈਜੇਸ਼ਨ ਲਾਗੂ ਕੀਤੇ ਅਤੇ ਕੀਮਤ ਨਿਯੰਤਰਣਾਂ ਨੂੰ ਹਟਾ ਦਿੱਤਾ। ਯੈਲਤਸਿਨ ਨੇ ਇੱਕ ਨਵੇਂ ਰੂਸੀ ਸੰਵਿਧਾਨ ਦਾ ਪ੍ਰਸਤਾਵ ਕੀਤਾ ਜਿਸ ਨੂੰ 1993 ਦੇ ਸੰਵਿਧਾਨਕ ਜਨਮਤ ਰਾਹੀਂ ਸਵੀਕਾਰ ਕੀਤਾ ਗਿਆ ਸੀ। ਹਾਲਾਂਕਿ, ਅਚਾਨਕ ਕੁੱਲ ਆਰਥਿਕ ਬਦਲਾਅ ਕਾਰਨ ਅਤੇ ਕੌਮੀ ਜਾਇਦਾਦ ਅਤੇ ਸੰਪੱਤੀ ਦੀ ਬਹੁਗਿਣਤੀ ਥੋੜੇ ਜਿਹੇ ਟੋਲਿਆਂ ਦੇ ਹੱਥ ਲੱਗ ਗਈ।[1] ਨਵੇਂ ਉਦਯੋਗਾਂ ਦੀ ਸਿਰਜਣਾ ਕਰਨ ਦੀ ਬਜਾਏ ਯੈਲਤਸਿਨ ਦੀਆਂ ਨੀਤੀਆਂ ਕਾਰਨ ਅੰਤਰਰਾਸ਼ਟਰੀ ਏਕਾਧਿਕਾਰਾਂ ਨੇ ਪੁਰਾਣੀਆਂ ਘਰੇਲੂ ਕੀਮਤਾਂ ਅਤੇ ਵਿਸ਼ਵ ਮੰਡੀ ਵਿੱਚ ਪਰਚਲਤ ਕੀਮਤਾਂ ਦੇ ਫ਼ਰਕ ਨੂੰ ਵਰਤ ਕੇ ਸਾਬਕਾ ਸੋਵੀਅਤ ਬਾਜ਼ਾਰਾਂ ਨੂੰ ਹਾਈਜੈਕ ਕਰ ਲਿਆ।[2] ਵਿਦੇਸ਼ ਨੀਤੀ ਵਿੱਚ, ਯੇਲਤਸਿਨ ਨੂੰ ਸਹਿਕਾਰੀ ਅਤੇ ਸਨੇਹਪੂਰਨ ਸੰਬੰਧਾਂ ਦੀ ਪੇਸ਼ਕਸ਼ ਕੀਤੀ ਜਾਂਦੀ ਹੈ, ਖਾਸ ਤੌਰ 'ਤੇ ਸੱਟਾਂ ਦੇ ਗਰੁੱਪ, ਸੀਆਈਐਸ ਅਤੇ ਓਐਸਸੀਈ ਦੇ ਨਾਲ ਨਾਲ START II ਵਰਗੇ ਹਥਿਆਰ ਨਿਯੰਤ੍ਰਣ ਸਮਝੌਤਿਆਂ ਦਾ ਪਾਲਣ ਕਰਨਾ ਮੰਨ ਲਿਆ। [3]
ਹਵਾਲੇ
[ਸੋਧੋ]- ↑ Åslund, Anders (September–October 1999). "Russia's Collapse". Foreign Affairs. Council on Foreign Relations. Archived from the original on 27 September 2007. Retrieved 17 July 2007.
{{cite web}}
: Unknown parameter|dead-url=
ignored (|url-status=
suggested) (help) - ↑ Johanna Granville, "Dermokratizatsiya and Prikhvatizatsiya: The Russian Kleptocracy and Rise of Organized Crime,"Demokratizatsiya (summer 2003), pp. 448–457.
- ↑ Sanjay Deshpande (2015). Two Decades of Re-Emerging Russia: Challenges and Prospects. KW Publishers Pvt Ltd. ISBN 9385714147.