ਸਮੱਗਰੀ 'ਤੇ ਜਾਓ

ਬੋਰਿਸ ਯੈਲਤਸਿਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੋਰਿਸ ਯੈਲਤਸਿਨ
ਪਹਿਲਾ ਰੂਸ ਦਾ ਪ੍ਰਧਾਨ
ਦਫ਼ਤਰ ਵਿੱਚ
10 ਜੁਲਾਈ 1991 – 31 ਦਸੰਬਰ 1999
ਪ੍ਰਧਾਨ ਮੰਤਰੀਇਵਾਨ ਸਿਲਾਏਵ
ਓਲੇਗ ਲੋਬੋਵ (ਐਕਟਿੰਗ)
ਯੇਗੋਰ ਗੈਦਾਰ (ਐਕਟਿੰਗ)
ਵਿਕਟਰ ਚੈਰੋਮਿਰਡਿਨ
ਸੇਰਗੇਈ ਕਿਰਿਯੇਨਕੋ
ਯੇਵਗੇਨੀ ਪ੍ਰਿਮਾਕੋਵ
ਸਰਜੀ ਸਤੇਪਾਸਿਨ
ਵਲਾਦੀਮੀਰ ਪੂਤਿਨ
ਤੋਂ ਬਾਅਦਵਲਾਦੀਮੀਰ ਪੂਤਿਨ
ਦਫ਼ਤਰ ਵਿੱਚ
6 ਨਵੰਬਰ 1991 – 15 ਮਈ 1992
ਤੋਂ ਪਹਿਲਾਂਓਲੇਗ ਲੋਬੋਵ (ਐਕਟਿੰਗ)
ਤੋਂ ਬਾਅਦਯੇਗੋਰ ਗੈਦਾਰ (ਐਕਟਿੰਗ)
([[ਰੂਸ ਦੇ ਪ੍ਰਧਾਨ ਮੰਤਰੀ| ਰੂਸੀ ਫੈਡਰੇਸ਼ਨ ਦਾ ਪ੍ਰਧਾਨ ਮੰਤਰੀ]])
ਰੂਸੀ ਐਸਐਫਐਸਆਰ ਦੇ ਸੁਤੰਤਰ ਸੋਵੀਅਤ ਦੇ ਪ੍ਰਜੀਡੀਅਮ ਦਾ ਚੇਅਰਮੈਨ
ਦਫ਼ਤਰ ਵਿੱਚ
29 ਮਈ 1990 – 10 ਜੁਲਾਈ 1991
ਰਾਸ਼ਟਰਪਤੀਮਿਖਾਇਲ ਗੋਰਬਾਚੇਵ
ਤੋਂ ਪਹਿਲਾਂਵਿੱਤਲੀ ਵੋਰੋਤਨੀਕੋਵ
ਤੋਂ ਬਾਅਦਰਸਲਾਨ ਖਸਬੂਲਾਤੋਵ (ਐਕਟਿੰਗ)
ਸੋਵੀਅਤ ਸੰਘ ਦੀ ਕਮਿਊਨਿਸਟ ਪਾਰਟੀ ਦੀ ਸਿਟੀ ਕਮੇਟੀ ਦਾ ਪ੍ਰਥਮ ਸਕੱਤਰ
ਦਫ਼ਤਰ ਵਿੱਚ
23 ਦਸੰਬਰ 1985 – 11 ਨਵੰਬਰ 1987
ਲੀਡਰਮਿਖਾਇਲ ਗੋਰਬਾਚੇਵ
(ਪਾਰਟੀ ਜਨਰਲ ਸਕੱਤਰ)
ਤੋਂ ਪਹਿਲਾਂਵਿਕਟਰ ਗ੍ਰਿਸ਼ਿਨ
ਤੋਂ ਬਾਅਦਲੇਵ ਜ਼ਯਕੋਵ
ਨਿੱਜੀ ਜਾਣਕਾਰੀ
ਜਨਮ
ਬੋਰਿਸ ਨਿਕੋਲਾਈਵਿਚ ਯੈਲਤਸਿਨ

(1931-02-01)1 ਫਰਵਰੀ 1931
ਬੂਤਕਾ, ਉਰਾਲ ਓਬਲਾਸਟ, ਰੂਸੀ ਐਸਐਫਐਸਆਰ, ਸੋਵੀਅਤ ਯੂਨੀਅਨ
ਮੌਤ23 ਅਪ੍ਰੈਲ 2007(2007-04-23) (ਉਮਰ 76)
ਮਾਸਕੋ, ਰੂਸ
ਕਬਰਿਸਤਾਨਨੋਵੋਦੇਵਿਚੀ ਕਬਰਸਤਾਨ
ਕੌਮੀਅਤਰੂਸੀ
ਸਿਆਸੀ ਪਾਰਟੀਆਜ਼ਾਦ (1990 ਦੇ ਬਾਅਦ)
ਹੋਰ ਰਾਜਨੀਤਕ
ਸੰਬੰਧ
ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ (1961–1990)
ਜੀਵਨ ਸਾਥੀਨੈਨਾ ਯੈਲਤਸਿਨ
ਬੱਚੇ2
ਰਿਹਾਇਸ਼ਮਾਸਕੋ ਕ੍ਰੈਮਲਿਨ
ਅਲਮਾ ਮਾਤਰਯੂਰਾਲ ਸਟੇਟ ਟੈਕਨੀਕਲ ਯੂਨੀਵਰਸਿਟੀ
ਦਸਤਖ਼ਤ
List
  • 1986–1988: ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦਾ 26 ਵੀਂ ਪੋਲਿਟਬਿਊਰੋ ਦਾ ਉਮੀਦਵਾਰ ਮੈਂਬਰ, ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦਾ 27ਵੀਂ ਪੋਲਿਟਬਿਊਰੋ ਦਾ ਉਮੀਦਵਾਰ ਮੈਂਬਰ, 1985-1986: ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦਾ 26 ਵੀਂ ਸਕੱਤਰੇਤ ਦਾ ਮੈਂਬਰ, 1981-1990: ਪੂਰਾ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦੀ 26 ਵੀਂ ਕੇਂਦਰੀ ਕਮੇਟੀ ਦਾ ਪੂਰਾ ਮੈਂਬਰ, ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦੀ 27 ਵੀਂ ਕੇਂਦਰੀ ਕੇਂਦਰੀ ਕਮੇਟੀ ਦਾ ਪੂਰਾ ਮੈਂਬਰ

Other offices held

ਬੋਰਿਸ ਨਿਕੋਲਾਏਵਿਚ ਯੈਲਤਸਿਨ (ਰੂਸੀ: Бори́с Никола́евич Е́льцин; IPA: [bɐˈrʲis nʲɪkɐˈlaɪvʲɪtɕ ˈjelʲtsɨn] ( ਸੁਣੋ)ਰੂਸੀ: Бори́с Никола́евич Е́льцин; IPA: [bɐˈrʲis nʲɪkɐˈlaɪvʲɪtɕ ˈjelʲtsɨn] ( ਸੁਣੋ); 1 ਫਰਵਰੀ 1931 – 23 ਅਪ੍ਰੈਲ 2007) ਇੱਕ ਸੋਵੀਅਤ ਅਤੇ ਰੂਸੀ ਸਿਆਸਤਦਾਨ ਅਤੇ ਰੂਸੀ ਫੈਡਰੇਸ਼ਨ ਦਾ ਪਹਿਲਾ ਰਾਸ਼ਟਰਪਤੀ ਸੀ, 1991 ਤੋਂ 1999 ਤੱਕ ਉਹ ਇਸ ਅਹੁਦੇ ਤੇ ਰਿਹਾ। ਉਹ ਮੂਲ ਤੌਰ 'ਤੇ ਮਿਖਾਇਲ ਗੋਰਬਾਚੇਵ, ਦਾ ਇੱਕ ਸਮਰਥਕ ਸੀ। ਯੈਲਤਸਿਨ ਪ੍ਰੇਸਤ੍ਰੋਇਕਾ ਸੁਧਾਰਾਂ ਦੇ ਤਹਿਤ ਉਭਰਿਆ ਗੋਰਬਾਚੇਬ ਦੇ ਸਭ ਤੋਂ ਸ਼ਕਤੀਸ਼ਾਲੀ ਸਿਆਸੀ ਵਿਰੋਧੀਆਂ ਵਿੱਚੋਂ ਇੱਕ ਸੀ। 1980 ਦੇ ਅਖੀਰ ਵਿੱਚ, ਯੈਲਤਸਿਨ ਪੋਲਿਟਬਿਊਰੋ ਦਾ ਮੈਂਬਰ ਰਿਹਾ ਅਤੇ 1987 ਦੇ ਅਖੀਰ ਵਿੱਚ ਉਸਨੇ ਰੋਸ ਪ੍ਰਗਟਾਵੇ ਵਜੋਂ ਅਸਤੀਫੇ ਦਾ ਇੱਕ ਪੱਤਰ ਪੇਸ਼ ਕੀਤਾ। ਇਸ ਤੋਂ ਪਹਿਲਾਂ ਕਿਸੇ ਨੇ ਪੋਲਿਟ ਬਿਊਰੋ ਤੋਂ ਅਸਤੀਫ਼ਾ ਨਹੀਂ ਦਿੱਤਾ ਸੀ। ਇਸ ਐਕਟ ਨੇ ਯੈਲਤਸਿਨ ਨੂੰ ਇੱਕ ਬਾਗੀ ਦਾ ਬ੍ਰਾਂਡ ਬਣਾ ਕੇ ਪੇਸ਼ ਕਰ ਦਿੱਤਾ ਅਤੇ ਉਹ ਸਥਾਪਤੀ ਵਿਰੋਧੀ ਵਿਅਕਤੀ ਦੇ ਤੌਰ 'ਤੇ ਮਸ਼ਹੂਰ ਹੋ ਗਿਆ। 

29 ਮਈ 1990 ਨੂੰ ਉਹ ਰੂਸੀ ਸੁਪਰੀਮ ਸੋਵੀਅਤ ਦਾ ਚੇਅਰਮੈਨ ਚੁਣਿਆ ਗਿਆ ਸੀ। 12 ਜੂਨ 1991 ਨੂੰ ਉਹ ਸੰਘੀ ਸਮਾਜਵਾਦੀ ਗਣਤੰਤਰ (ਆਰਐਸਐਫਐਸਆਰ) ਦਾ ਲੋਕਾਂ ਦੀਆਂ ਵੋਟਾਂ ਦੁਆਰਾ ਪ੍ਰਧਾਨ (ਨਵਾਂ ਸਿਰਜਿਆ ਅਹੁਦਾ) ਚੁਣਿਆ ਗਿਆ। 25 ਦਸੰਬਰ, 1991 ਨੂੰ ਮਿਖਾਇਲ ਗੋਰਬਾਚੇਵ ਦੇ ਅਸਤੀਫੇ ਅਤੇ ਸੋਵੀਅਤ ਸੰਘ ਦੇ ਭੰਗ ਹੋਣ ਉੱਤੇ, ਆਰ.ਐੱਸ.ਐੱਫ. ਐੱਸ. ਰੂਸ ਦਾ ਸੁਤੰਤਰ ਰਾਜ ਬਣ ਗਿਆ ਅਤੇ ਯੈਲਤਸਿਨ ਰਾਸ਼ਟਰਪਤੀ ਦੇ ਤੌਰ 'ਤੇ ਅਹੁਦੇ ਤੇ ਬਣਿਆ ਰਿਹਾ। 1996 ਦੀਆਂ ਚੋਣਾਂ ਵਿੱਚ ਉਹ ਦੁਬਾਰਾ ਚੁਣਿਆ ਗਿਆ ਸੀ, ਜਿਸ ਵਿੱਚ ਆਲੋਚਕਾਂ ਨੇ ਵਿਆਪਕ ਭ੍ਰਿਸ਼ਟਾਚਾਰ ਦਾ ਦਾਅਵਾ ਕੀਤਾ ਸੀ; ਦੂਜੇ ਗੇੜ ਵਿੱਚ ਉਸ ਨੇ ਮੁੜ ਸੁਰਜੀਤ ਕੀਤੀ ਕਮਿਊਨਿਸਟ ਪਾਰਟੀ ਦੇ ਗੈਨਾਡੀ ਜ਼ੂਗਾਨੋਵ ਨੂੰ 13.7% ਦੇ ਵਾਧੇ ਨਾਲ ਹਰਾ ਦਿੱਤਾ। ਪਰ ਯੈਲਤਸਿਨ 1990 ਵਿਆਂ ਵਿੱਚ ਰੂਸ ਵਿੱਚ ਆਰਥਕ ਅਤੇ ਸਿਆਸੀ ਸੰਕਟਾਂ ਦੀ ਇੱਕ ਲੜੀ ਦੇ ਬਾਅਦ ਕਦੇ ਵੀ ਆਪਣੀ ਪਹਿਲੀ ਪ੍ਰਸਿੱਧੀ ਪ੍ਰਾਪਤ ਨਹੀਂ ਕਰ ਸਕਿਆ। 

ਯੈਲਤਸਿਨ ਨੇ ਰੂਸ ਦੇ ਸਮਾਜਵਾਦੀ ਅਰਥ ਵਿਵਸਥਾ ਨੂੰ ਪੂੰਜੀਵਾਦੀ ਬਾਜ਼ਾਰ ਦੀ ਆਰਥਿਕਤਾ ਵਿੱਚ ਬਦਲ ਦਿੱਤਾ, ਆਰਥਿਕ ਸਦਮਾ ਇਲਾਜ਼, ਰੂਬਲ ਦੀ ਮਾਰਕੀਟ ਐਕਸਚਜ ਦਰ, ਰਾਸ਼ਟਰੀ ਪੱਧਰ ਦੇ ਪ੍ਰਾਈਵੇਟਾਈਜੇਸ਼ਨ ਲਾਗੂ ਕੀਤੇ ਅਤੇ ਕੀਮਤ ਨਿਯੰਤਰਣਾਂ ਨੂੰ ਹਟਾ ਦਿੱਤਾ। ਯੈਲਤਸਿਨ ਨੇ ਇੱਕ ਨਵੇਂ ਰੂਸੀ ਸੰਵਿਧਾਨ ਦਾ ਪ੍ਰਸਤਾਵ ਕੀਤਾ ਜਿਸ ਨੂੰ 1993 ਦੇ ਸੰਵਿਧਾਨਕ ਜਨਮਤ ਰਾਹੀਂ ਸਵੀਕਾਰ ਕੀਤਾ ਗਿਆ ਸੀ। ਹਾਲਾਂਕਿ, ਅਚਾਨਕ ਕੁੱਲ ਆਰਥਿਕ ਬਦਲਾਅ ਕਾਰਨ ਅਤੇ ਕੌਮੀ ਜਾਇਦਾਦ ਅਤੇ ਸੰਪੱਤੀ ਦੀ ਬਹੁਗਿਣਤੀ ਥੋੜੇ ਜਿਹੇ ਟੋਲਿਆਂ ਦੇ ਹੱਥ ਲੱਗ ਗਈ।[1] ਨਵੇਂ ਉਦਯੋਗਾਂ ਦੀ ਸਿਰਜਣਾ ਕਰਨ ਦੀ ਬਜਾਏ ਯੈਲਤਸਿਨ ਦੀਆਂ ਨੀਤੀਆਂ ਕਾਰਨ ਅੰਤਰਰਾਸ਼ਟਰੀ ਏਕਾਧਿਕਾਰਾਂ ਨੇ ਪੁਰਾਣੀਆਂ ਘਰੇਲੂ ਕੀਮਤਾਂ ਅਤੇ ਵਿਸ਼ਵ ਮੰਡੀ ਵਿੱਚ ਪਰਚਲਤ ਕੀਮਤਾਂ ਦੇ ਫ਼ਰਕ ਨੂੰ ਵਰਤ ਕੇ ਸਾਬਕਾ ਸੋਵੀਅਤ ਬਾਜ਼ਾਰਾਂ ਨੂੰ ਹਾਈਜੈਕ ਕਰ ਲਿਆ।[2] ਵਿਦੇਸ਼ ਨੀਤੀ ਵਿੱਚ, ਯੇਲਤਸਿਨ ਨੂੰ ਸਹਿਕਾਰੀ ਅਤੇ ਸਨੇਹਪੂਰਨ ਸੰਬੰਧਾਂ ਦੀ ਪੇਸ਼ਕਸ਼ ਕੀਤੀ ਜਾਂਦੀ ਹੈ, ਖਾਸ ਤੌਰ 'ਤੇ ਸੱਟਾਂ ਦੇ ਗਰੁੱਪ, ਸੀਆਈਐਸ ਅਤੇ ਓਐਸਸੀਈ ਦੇ ਨਾਲ ਨਾਲ START II ਵਰਗੇ ਹਥਿਆਰ ਨਿਯੰਤ੍ਰਣ ਸਮਝੌਤਿਆਂ ਦਾ ਪਾਲਣ ਕਰਨਾ ਮੰਨ ਲਿਆ। [3]

ਹਵਾਲੇ[ਸੋਧੋ]

  1. Åslund, Anders (September–October 1999). "Russia's Collapse". Foreign Affairs. Council on Foreign Relations. Archived from the original on 27 September 2007. Retrieved 17 July 2007. {{cite web}}: Unknown parameter |dead-url= ignored (|url-status= suggested) (help)
  2. Johanna Granville, "Dermokratizatsiya and Prikhvatizatsiya: The Russian Kleptocracy and Rise of Organized Crime,"Demokratizatsiya (summer 2003), pp. 448–457.
  3. Sanjay Deshpande (2015). Two Decades of Re-Emerging Russia: Challenges and Prospects. KW Publishers Pvt Ltd. ISBN 9385714147.