ਲੈਸਲੇ ਲੋਕੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲੈਸਲੇ ਨਾ ਨਾਰਲੇ ਲੋਕੋ
ਅਲਮਾ ਮਾਤਰਲੰਡਨ ਯੂਨੀਵਰਸਿਟੀ ਕਾਲਜ[1]

ਲੈਸਲੇ ਨਾ ਨਾਰਲੇ ਲੋਕੋ, ਇੱਕ ਘਾਨਾ-ਸਕਾਟਿਸ਼ ਆਰਕੀਟੈਕਟ, ਅਕਾਦਮਿਕ, ਅਤੇ ਨਾਵਲਕਾਰ ਹੈ।[1] ਉਹ ਕਹਿੰਦੀ ਹੈ: "ਮੈਂ ਲਗਭਗ ਇੱਕੋ ਸਮੇਂ ਜੋਹਾਨਿਸਬਰਗ, ਲੰਡਨ, ਅਕਰਾ ਅਤੇ ਐਡਿਨਬਰਾ ਵਿੱਚ ਰਹਿੰਦੀ ਹਾਂ। "[2]

ਮੁਢਲਾ ਜੀਵਨ ਅਤੇ ਸਿੱਖਿਆ[ਸੋਧੋ]

ਲੈਸਲੇ ਲੋਕੋ ਡਨਡੀ ਵਿਚ ਇੱਕ ਘਾਨਾ ਦੇ ਸਰਜਨ ਅਤੇ ਸਕਾਟਿਸ਼ ਯਹੂਦੀ ਮਾਤਾ ਦੇ ਘਰ ਪੈਦਾ ਹੋਈ ਸੀ, ਅਤੇ ਘਾਨਾ ਅਤੇ ਸਕਾਟਲੈਂਡ ਵਿੱਚ ਵੱਡੀ ਹੋਈ। [3] ਉਸ ਇਬਰਾਨੀ ਅਤੇ ਅਰਬੀ ਦਾ ਆਕਸਫੋਰਡ ਵਿੱਚ ਅਧਿਐਨ ਸ਼ੁਰੂ ਕੀਤਾ ਪਰ ਸੰਯੁਕਤ ਰਾਜ ਅਮਰੀਕਾ ਜਾਣ ਲਈ ਪ੍ਰੋਗਰਾਮ ਨੂੰ ਛਡ ਦਿੱਤਾ। [4] ਉਸ ਨੇ  ਬਾਰਟਲੇਟ ਆਰਕੀਟੈਕਚਰ ਦੇ ਸਕੂਲ ਦੇ ਯੂਨੀਵਰਸਿਟੀ ਕਾਲਜ ਲੰਡਨ 1992 ਵਿੱਚ ਗ੍ਰੈਜੁਏਸ਼ਨ ਅਤੇ ਮਾਰਚ 1995 ਵਿੱਚ ਪੋਸਟ ਗ੍ਰੈਜੁਏਸ਼ਨ ਕੀਤੀ ਅਤੇ 2007 ਵਿੱਚ ਆਰਕੀਟੈਕਚਰ ਵਿੱਚ ਪੀਐੱਚਡੀ ਕਰਨ ਲਈ ਲੰਡਨ ਯੂਨੀਵਰਸਿਟੀ ਚਲੀ ਗਈ।[5]

ਕੈਰੀਅਰ[ਸੋਧੋ]

ਲੋਕੋ ਦੀਆਂ ਜ਼ਿਆਦਾਤਰ ਲਿਖਤਾਂ ਵਿਚ ਸੱਭਿਆਚਾਰਕ ਅਤੇ ਨਸਲੀ ਪਛਾਣ ਦੇ ਥੀਮ ਹਨ। [6] ਉਹ ਨਿਯਮਿਤ ਤੌਰ ਤੇ ਦੱਖਣੀ ਅਫਰੀਕਾ ਵਿੱਚ ਲੈਕਚਰ ਦਿੰਦੀ ਹੈ। ਅਤੇ ਸੰਯੁਕਤ ਬਾਦਸ਼ਾਹੀ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਵੀ ਉਸਨੇ ਪੜ੍ਹਾਇਆ ਹੈ। ਉਹ ਆਰਕੀਟੈਕਚਰਲ ਰਿਵਿਊ ਲਈ ਨਿਯਮਿਤ ਤੌਰ ਤੇ ਲਿਖਦੀ ਹੈ। [7] ਉਹ ਵਰਤਮਾਨ ਵਿੱਚ ਜੋਹਾਨਸਬਰਗ ਯੂਨੀਵਰਸਿਟੀ ਵਿਖੇ ਗ੍ਰੈਜੂਏਟ ਸਕੂਲ ਦੀ ਮੁਖੀ ਅਤੇ ਆਰਕੀਟੈਕਚਰ ਦੀ ਐਸੋਸੀਏਟ ਪ੍ਰੋਫੈਸਰ ਹੈ।[8][9]

ਚੋਣਵੀਆਂ ਪ੍ਰਕਾਸ਼ਿਤ ਰਚਨਾਵਾਂ [ਸੋਧੋ]

  • 2000: White Papers, Black Marks: Race, Culture, Architecture
  • 2004: Sundowners
  • 2005: Saffron Skies
  • 2008: Bitter Chocolate
  • 2009: Rich Girl, Poor Girl[10]
  • 2010: One Secret Summer[11]
  • 2011: A Private Affair
  • 2012: An Absolute Deception
  • 2014: Little White Lies

ਸੰਪਾਦਕ ਦੇ ਤੌਰ ਤੇ[ਸੋਧੋ]

  • 2000: White Papers, Black Marks: Architecture, Race, Culture

ਹਵਾਲੇ[ਸੋਧੋ]