ਹਸਤੀ ਵਾਲਾ
ਹਸਤੀ ਵਾਲਾ ਪੰਜਾਬ ਦੇ ਸਰਹੱਦੀ ਖੇਤਰ ਨਾਲ ਲੱਗਦੇ ਜਿਲ੍ਹੇ ਫਿਰੋਜ਼ਪੁਰ ਦਾ ਪਿੰਡ ਹੈ। ਇਸ ਪਿੰਡ ਨੂੰ ਡਾਕਖਾਨਾ ਪਿੰਡ ਮਹਾਲਮ ਦਾ ਲੱਗਦਾ ਹੈ। ਇਸ ਪਿੰਡ ਦੀ ਤਹਿਸੀਲ ਅਤੇ ਜ਼ਿਲ੍ਹਾ ਫਿਰੋਜ਼ਪੁਰ ਹੈ।[1] ਹਸਤੀ ਵਾਲਾ, ਫਿਰੋਜ਼ਪੁਰ ਸ਼ਹਿਰ ਤੋਂ 8 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਸ ਪਿੰਡ ਤੋਂ ਹੁਸੈਨੀ ਵਾਲਾ (ਸਰਹੱਦੀ ਖੇਤਰ) ਦੀ ਦੂਰੀ 16 ਕਿਲੋਮੀਟਰ ਹੈ ਜਿੱਥੇ ਭਾਰਤ ਅਤੇ ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ਹੈ। ਇਸ ਸਰਹੱਦ 'ਤੇ ਹਰ ਐਤਵਾਰ ਭਾਰਤੀ ਫੌਜਾਂ ਵੱਲੋਂ ਤਿਰੰਗੇ ਨੂੰ ਸਲਾਮੀ ਦਿੱਤੀ ਜਾਂਦੀ ਹੈ। ਇਸ ਪਿੰਡ ਦੀ ਕੁੱਲ ਜਨ ਸੰਖਿਆ 706 ਹੈ। ਇਹ ਪਿੰਡ ਨੁੰ ਪਹਿਲੋਂ ਬਲਾਕ ਘੱਲਖ਼ੁਰਦ ਵਿਚ ਸੀ ਜਿਸ ਨੂੰ ਹੁਣ ਬਦਲ ਕੇ ਫਿਰੋਜ਼ਪੁਰ ਸ਼ਹਿਰੀ ਨਾਲ ਜੋੜ ਦਿੱਤਾ ਗਿਆ ਹੈ।[2] ਇਸ ਪਿੰਡ ਵਿਚ ਜ਼ਿਆਦਾਤਰ ਰਫਿਊਜ਼ੀ ਰਹਿੰਦੇ ਹਨ ਜੋ 1947 ਵਿਚ ਹੋਈ ਭਾਰਤ-ਪਾਕਿਸਤਾਨ ਦੀ ਵੰਡ ਵੇਲੇ ਪੱਛਮੀ ਪੰਜਾਬ ਵਿਚੋਂ ਆਏ ਸਨ ਜਿਸ ਕਾਰਨ ਇੱਥੇ ਰਹਿਣ ਵਾਲੇ ਵਿਭਿੰਨ ਜਾਤਾਂ ਦੇ ਲੋਕ ਰਹਿੰਦੇ ਹਨ। ਪਿੰਡ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ। ਇਸ ਪਿੰਡ ਦੇ ਜ਼ਿਆਦਾਤਰ ਨੌਜਵਾਨ ਪੁਲਿਸ ਅਤੇ ਆਰਮੀ ਵਿਚ ਭਰਤੀ ਹੋਣ ਤੇ ਮਾਣ ਮਹਿਸੂਸ ਕਰਦੇ ਹਨ। ਉਚੇਰੀ ਸਿੱਖਿਆ ਦੇ ਖੇਤਰ ਵਿਚ ਜ਼ਿਆਦਤਰ ਨੌਜਵਾਨ ਬੀ.ਏ, ਐੱਮ.ਏ ਅਤੇ ਪੀਐਚ.ਡੀ ਜਿਹੀ ਸਿੱਖਿਆ ਵੀ ਪ੍ਰਾਪਤ ਕਰ ਰਹੇ ਹਨ।
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
- ↑ "Hasti Wala Village". www.onefivenine.com. Retrieved 2019-06-15.
- ↑ "Hasti Wala Village". www.onefivenine.com. Retrieved 2019-06-15.