ਵੈਰੀਏਰ ਐਲਵਿਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵੈਰੀਏਰ ਐਲਵਿਨ (29 ਅਗਸਤ 1902 - 22 ਫਰਵਰੀ 1964)[1] ਇੱਕ ਬ੍ਰਿਟਿਸ਼ ਜੰਮਪਲ ਮਾਨਵ ਵਿਗਿਆਨੀ, ਨਸਲੀ ਵਿਗਿਆਨੀ ਅਤੇ ਕਬਾਇਲੀ ਕਾਰਕੁਨ ਸੀ, ਜਿਸਨੇ ਇੱਕ ਈਸਾਈ ਮਿਸ਼ਨਰੀ ਵਜੋਂ ਭਾਰਤ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸ ਨੇ ਮੋਹਨਦਾਸ ਗਾਂਧੀ ਅਤੇ ਭਾਰਤੀ ਰਾਸ਼ਟਰੀ ਕਾਗਰਸ ਦੇ ਨਾਲ ਕੰਮ ਕਰਨ ਲਈ ਪਹਿਲਾਂ ਪਾਦਰੀ-ਮੰਡਲ ਨੂੰ ਛੱਡ ਦਿੱਤਾ ਅਤੇ ਫਿਰ 1935 ਵਿੱਚ ਧਰਮ ਤਬਦੀਲ ਕਰਕੇ ਹਿੰਦੂ ਬਣ ਗਿਆ। ਅਤੇ ਉਸ ਨੇ ਮਹਿਸੂਸ ਕੀਤਾ ਕਿ ਰਾਸ਼ਟਰਵਾਦੀ, ਕਬਾਇਲੀਆਂ ਦੀ ਤਬਦੀਲੀ ਅਤੇ ਏਕੀਕਰਣ ਦੀ ਇੱਕ ਅਤਿਅੰਤ ਤੇਜ਼ ਪ੍ਰਕਿਰਿਆ ਚਾਹੰਦੇ ਸੀ, ਇਸ ਗੱਲੋਂ ਉਹ ਉਨ੍ਹਾਂ ਨਾਲੋਂ ਵੱਖਰਾ ਹੋ ਗਿਆ। ਵੇਰੀਅਰ ਐਲਵਿਨ ਮੱਧ ਭਾਰਤ ਵਿੱਚ ਉੜੀਸਾ ਅਤੇ ਮੱਧ ਪ੍ਰਦੇਸ਼ ਦੇ ਬੇੈਗਾ ਅਤੇ ਗੋਂਡਾਂ ਦੇ ਨਾਲ ਆਪਣੇ ਮੁਢਲੇ ਕੰਮ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ, ਅਤੇ ਅਤੇ ਉਸਨੇ ਉਨ੍ਹਾਂ ਕਮਿਊਨਿਟੀਆਂ ਵਿੱਚੋਂ ਇੱਕ ਦੀ ਮੈਂਬਰ ਨਾਲ ਵਿਆਹ ਕਰਵਾ ਲਿਆ ਜਿਨ੍ਹਾਂ ਦਾ ਉਸਨੇ ਅਧਿਐਨ ਕੀਤਾ ਸੀ।  ਬਾਅਦ ਵਿੱਚ ਉਸਨੇ ਕਈ ਉੱਤਰ-ਪੂਰਬੀ ਭਾਰਤੀ ਰਾਜਾਂ ਖਾਸ ਕਰਕੇ ਨੌਰਥ-ਈਸਟ ਫਰੰਟੀਅਰ ਏਜੰਸੀ (ਨੇਫਾ) ਦੇ ਆਦਿਵਾਸੀਆਂ ਤੇ ਵੀ ਕੰਮ ਕੀਤਾ ਅਤੇ ਮੇਘਾਲਿਆ ਦੀ ਪਹਾੜੀ ਰਾਜਧਾਨੀ ਸ਼ਿਲਾਂਗ ਵਿੱਚ ਸੈਟਲ ਹੋ ਗਿਆ।[2]

ਸਮੇਂ ਦੇ ਬੀਤਣ ਨਾਲ ਉਹ ਭਾਰਤੀ ਕਬਾਇਲੀ ਜੀਵਨ ਸ਼ੈਲੀ ਅਤੇ ਸਭਿਆਚਾਰ, ਖਾਸਕਰ ਗੋਂਡੀ ਲੋਕਾਂ ਉੱਤੇ ਇੱਕ ਅਥਾਰਟੀ ਬਣ ਗਿਆ। ਉਸਨੇ 1945 ਵਿੱਚ ਮਾਨਵ-ਵਿਗਿਆਨਕ ਸਰਵੇਖਣ ਵਿਭਾਗ ਦੇ ਗਠਨ ਤੋਂ ਬਾਅਦ ਇਸ ਦੇ ਡਿਪਟੀ ਡਾਇਰੈਕਟਰ ਵਜੋਂ ਸੇਵਾ ਨਿਭਾਈ। ਆਜ਼ਾਦੀ ਤੋਂ ਬਾਅਦ ਉਸਨੇ ਭਾਰਤੀ ਨਾਗਰਿਕਤਾ ਹਾਸਲ ਕੀਤੀ।[2] ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਉਸ ਨੂੰ ਉੱਤਰ-ਪੂਰਬੀ ਭਾਰਤ ਲਈ ਕਬਾਇਲੀ ਮਾਮਲਿਆਂ ਬਾਰੇ ਸਲਾਹਕਾਰ ਨਿਯੁਕਤ ਕੀਤਾ, ਅਤੇ ਬਾਅਦ ਵਿੱਚ ਉਹ ਨੇਫਾ (ਹੁਣ ਅਰੁਣਾਚਲ ਪ੍ਰਦੇਸ਼) ਦੀ ਸਰਕਾਰ ਦਾ ਮਾਨਵਵਿਗਿਆਨਕ - ਸਲਾਹਕਾਰ ਰਿਹਾ।[3] ਭਾਰਤ ਸਰਕਾਰ ਨੇ ਉਸ ਨੂੰ 1961 ਵਿੱਚ ਦੇਸ਼ ਦਾ ਤੀਜਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਪਦਮ ਭੂਸ਼ਣ ਦਿੱਤਾ।[4] ਉਸ ਦੀ ਸਵੈ-ਜੀਵਨੀ, ਦ ਟ੍ਰਾਈਬਲ ਵਰਲਡ ਆਫ ਵੇਰੀਅਰ ਐਲਵਿਨ ਤੇ ਉਸ ਨੂੰ ਭਾਰਤ ਦੀ ਰਾਸ਼ਟਰੀ ਅਕੈਡਮੀ ਆਫ਼ ਲੈਟਰਜ਼, ਸਾਹਿਤ ਅਕਾਦਮੀ ਨੇ ਉਸਨੂੰ ਅੰਗਰੇਜ਼ੀ ਭਾਸ਼ਾ ਵਿੱਚ 1965 ਦਾ ਸਾਹਿਤ ਅਕਾਦਮੀ ਪੁਰਸਕਾਰ ਦਿੱਤਾ।[5]

ਮੁਢਲੀ ਜ਼ਿੰਦਗੀ ਅਤੇ ਸਿੱਖਿਆ[ਸੋਧੋ]

ਹੈਰੀ ਵੈਰੀਏਰ ਹੋਲਮਨ ਐਲਵਿਨ ਦਾ ਜਨਮ 29 ਅਗਸਤ 1902 ਨੂੰ ਸੀਓਰਾ ਲਿਓਨ ਦੇ ਬਿਸ਼ਪ ਐਡਮੰਡ ਹੈਨਰੀ ਐਲਵਿਨ ਦੇ ਘਰ ਡੋਵਰ ਵਿੱਚ ਹੋਇਆ ਸੀ। ਉਸਨੇ ਡੀਨ ਕਲੋਜ਼ ਸਕੂਲ ਅਤੇ ਮਾਰਟਨ ਕਾਲਜ, ਆਕਸਫੋਰਡ ਵਿਖੇ ਸਿੱਖਿਆ ਪ੍ਰਾਪਤ ਕੀਤੀ[1] ਜਿੱਥੇ ਉਸਨੇ ਅੰਗਰੇਜ਼ੀ ਭਾਸ਼ਾ ਅਤੇ ਸਾਹਿਤ, ਵਿੱਚ ਬੀਏ ਪਹਿਲੀ ਕਲਾਸ, ਐਮ.ਏ. ਅਤੇ ਡੀਐਸਸੀ ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ। ਉਹ 1925 ਵਿੱਚ ਆਕਸਫੋਰਡ ਇੰਟਰ-ਕਾਲਜੀਏਟ ਕ੍ਰਿਸ਼ਚੀਅਨ ਯੂਨੀਅਨ (ਓਆਈਸੀਸੀਯੂ) ਦਾ ਪ੍ਰਧਾਨ ਵੀ ਰਿਹਾ। ਉਸ ਦਾ ਆਕਸਫੋਰਡ ਵਿਖੇ ਇੱਕ ਸ਼ਾਨਦਾਰ ਕੈਰੀਅਰ ਸੀ, ਜਿੱਥੇ ਉਸਨੇ ਚਰਚ ਆਫ਼ ਇੰਗਲੈਂਡ ਵਿੱਚ ਪੁਜਾਰੀ ਨਿਯੁਕਤ ਕੀਤੇ ਜਾਣ ਤੋਂ ਪਹਿਲਾਂ, ਅੰਗਰੇਜ਼ੀ ਅਤੇ ਥੀਓਲੋਜੀ ਵਿੱਚ ਡਬਲ ਫਸਟ ਲਿਆ। ਉਹ 1927 ਵਿਚ, ਇੱਕ ਛੋਟੇ ਪੰਥ, ਪੂਨਾ ਦੀ ਕ੍ਰਿਸਟਾ ਸੇਵਾ ਸੰਘ ਵਿੱਚ ਸ਼ਾਮਲ ਹੋਣ ਲਈ ਭਾਰਤ ਆਇਆ ਸੀ, ਜਿਸ ਨੇ ਈਸਾਈ ਧਰਮ ਨੂੰ 'ਦੇਸੀ' ਬਣਾਉਣ ਦੀ ਉਮੀਦ ਰੱਖੀ ਸੀ।

ਹਵਾਲੇ[ਸੋਧੋ]

  1. 1.0 1.1 Levens, R.G.C., ed. (1964). Merton College Register 1900-1964. Oxford: Basil Blackwell. p. 143.
  2. 2.0 2.1 Linebaugh, p. 162
  3. "British scholar's Indian widow in penury". BBC News. 4 May 2006.
  4. "Padma Awards" (PDF). Ministry of Home Affairs, Government of India. 2015. Archived from the original (PDF) on 15 November 2014. Retrieved July 21, 2015.
  5. "Sahitya Akademi Awards 1955–2007". Sahitya Akademi Award Official listing. Archived from the original on 11 June 2010.