ਸਮੱਗਰੀ 'ਤੇ ਜਾਓ

ਵੈਰਾਮੁਤੋ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਵੈਰਾਮੁਤੋ ਰਾਮਾਸਾਮੀ (ਜਨਮ 13 ਜੁਲਾਈ 1953)[1] ਇੱਕ ਤਾਮਿਲ ਕਵੀ, ਗੀਤਕਾਰ ਅਤੇ ਨਾਵਲਕਾਰ ਹੈ ਜੋ ਤਾਮਿਲ ਫਿਲਮ ਉਦਯੋਗ ਵਿੱਚ ਕੰਮ ਕਰ ਰਿਹਾ ਹੈ ਅਤੇ ਤਾਮਿਲ ਸਾਹਿਤਕ ਜਗਤ ਦੀ ਇੱਕ ਪ੍ਰਮੁੱਖ ਸ਼ਖਸੀਅਤ ਹੈ। ਉਸਨੇ ਚੇਨਈ ਦੇ ਪਚਯੱਪਾ ਕਾਲਜ ਤੋਂ ਮਾਸਟਰ ਗ੍ਰੈਜੂਏਸ਼ਨ ਕੀਤੀ। ਪਹਿਲਾਂ ਉਸਨੇ ਅਨੁਵਾਦਕ ਵਜੋਂ ਕੰਮ ਕੀਤਾ, ਜਦਕਿ ਪ੍ਰਕਾਸ਼ਤ ਕਵੀ ਵੀ ਸੀ। ਉਹ 1980 ਵਿੱਚ ਤਾਮਿਲ ਫਿਲਮ ਉਦਯੋਗ ਵਿੱਚ ਸ਼ਾਮਲ ਹੋਇਆ। ਆਪਣੇ 40 ਸਾਲਾਂ ਦੇ ਫਿਲਮੀ ਕੈਰੀਅਰ ਦੌਰਾਨ, ਉਸਨੇ 7,500 ਤੋਂ ਵੱਧ ਗੀਤ ਅਤੇ ਕਵਿਤਾਵਾਂ ਲਿਖੀਆਂ ਹਨ[2] ਜਿਸ ਨਾਲ ਉਸਨੇ ਸੱਤ ਰਾਸ਼ਟਰੀ ਪੁਰਸਕਾਰ ਜਿੱਤੇ ਹਨ, ਜੋ ਕਿ ਕਿਸੇ ਵੀ ਭਾਰਤੀ ਗੀਤਕਾਰ ਲਈ ਸਭ ਤੋਂ ਵੱਧ ਹਨ। ਉਨ੍ਹਾਂ ਦੀ ਭਰਪੂਰ ਸਾਹਿਤਕ ਪੇਸ਼ਕਾਰੀ ਲਈ ਉਨ੍ਹਾਂ ਨੂੰ ਪਦਮ ਸ਼੍ਰੀ, ਪਦਮ ਭੂਸ਼ਣ ਅਤੇ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਤ ਵੀ ਕੀਤਾ ਗਿਆ ਹੈ।

ਅਰੰਭਕ ਜੀਵਨ

[ਸੋਧੋ]

ਵੈਰਾਮੁਤੋ ਦਾ ਜਨਮ 13 ਜੁਲਾਈ 1953 ਨੂੰ ਰਾਮਾਸਾਮੀ ਅਤੇ ਉਸਦੀ ਪਤਨੀ ਅੰਗਾਮਲ ਦੇ ਘਰ ਹੋਇਆ ਸੀ, ਜੋ ਤਾਮਿਲਨਾਡੂ ਦੇ ਥਨੀ ਜ਼ਿਲ੍ਹੇ ਦੇ ਮੈਟੂਰ ਪਿੰਡ ਵਿੱਚ ਖੇਤੀਬਾੜੀ ਕਰਨ ਵਾਲੇ ਸਨ। 1957 ਵਿਚ, ਉਸਦਾ ਪਰਿਵਾਰ ਵਾਗੀ ਨਦੀ ਦੇ ਪਾਰ ਵੈਗੈਈ ਡੈਮ ਦੇ ਨਿਰਮਾਣ ਕਾਰਨ 14 ਪਿੰਡ (ਮੈਟੂਰ ਸਮੇਤ) ਨੂੰ ਖਾਲੀ ਕਰਵਾ ਲੈਣ ਕਰਕੇ ਥੈਨੀ ਜ਼ਿਲ੍ਹੇ ਦੇ ਇੱਕ ਹੋਰ ਪਿੰਡ ਵਦੂਗਾਪੱਤੀ ਜਾਣ ਲਈ ਮਜਬੂਰ ਹੋ ਗਿਆ। ਨਵੇਂ ਮਾਹੌਲ ਵਿਚ, ਉਸਨੇ ਆਪਣੀ ਵਿਦਿਆ ਤੋਂ ਇਲਾਵਾ ਖੇਤੀਬਾੜੀ ਵੀ ਕੀਤੀ।

ਬਹੁਤ ਛੋਟੀ ਉਮਰ ਤੋਂ ਹੀ ਵੈਰਾਮੁਤੋ ਤਾਮਿਲ ਦੀ ਭਾਸ਼ਾ ਅਤੇ ਸਾਹਿਤ ਵੱਲ ਖਿੱਚਿਆ ਗਿਆ ਸੀ। ਤਾਮਿਲ ਨਾਡੂ ਵਿੱਚ 1960 ਵਿਆਂ ਦੇ ਦੌਰਾਨ ਦ੍ਰਵਿੜ ਅੰਦੋਲਨ ਨੇ ਉਸ ਦੀ ਜਵਾਨੀ 'ਤੇ ਮਹੱਤਵਪੂਰਨ ਅਸਰ ਪਾਇਆ ਅਤੇ ਉਸ ਨੇ ਭਾਸ਼ਾ ਨਾਲ ਸੰਬੰਧਤ ਪੇਰੀਯਾਰ ਈ ਵੀ ਰਾਮਾਸਾਮੀ, 'ਪੇਰਾਰਿਗਨਾਰ 'ਅੰਨਾਦੁਰੈ, ਕਨੀਮੋਝੀ ਐਮ. ਕਰੁਣਾਨਿਧੀ, ਸੁਬਰਾਮਣੀਆ ਭਾਰਤੀ, ਭਾਰਤੀਦਾਸਨ ਅਤੇ ਕੰਨਦਾਸਨ ਵਰਗੀਆਂ ਕਈ ਪ੍ਰਮੁੱਖ ਵਿਅਕਤੀਆਂ ਤੋਂ ਪ੍ਰੇਰਿਤ ਹੋਇਆ ਸੀ। ਉਸਨੇ ਦਸ ਸਾਲ ਦੀ ਉਮਰ ਤੋਂ ਹੀ ਕਵਿਤਾਵਾਂ ਲਿਖਣੀਆਂ ਅਰੰਭ ਕਰ ਲਈਆਂ ਅਤੇ ਬਚਪਨ ਤੋਂ ਹੀ, ਉਸ ਨੂੰ ਆਪਣੇ ਸਕੂਲ ਵਿੱਚ ਇੱਕ ਪ੍ਰਸਿੱਧ ਵਕਤਾ ਅਤੇ ਕਵੀ ਵਜੋਂ ਜਾਣਿਆ ਜਾਂਦਾ ਸੀ। ਚੌਦਾਂ ਸਾਲ ਦੀ ਉਮਰ ਵਿੱਚ, ਉਸਨੇ ਤਿਰੂਵੱਲੁਵਰ ਦੀ ਤਿਰੁਕੁਰਾਲ ਤੋਂ ਪ੍ਰੇਰਿਤ ਹੋ ਕੇ, ਵੇਨਬਾ ਕਵਿਤਾਵਾਂ ਦਾ ਇੱਕ ਸਮੂਹ ਲਿਖਿਆ।

ਸਿੱਖਿਆ ਅਤੇ ਸ਼ੁਰੂਆਤੀ ਕੈਰੀਅਰ

[ਸੋਧੋ]

ਚੇਨਈ ਦੇ ਪਚੈਯੱਪਾ ਦੇ ਕਾਲਜ ਵਿੱਚ ਆਪਣੀ ਅੰਡਰ-ਗ੍ਰੈਜੂਏਸ਼ਨ ਦੇ ਕਾਰਜਕਾਲ ਦੌਰਾਨ, ਉਹ ਇੱਕ ਬੁਲਾਰੇ ਅਤੇ ਕਵੀ ਵਜੋਂ ਸਿਰਕਢ ਹੋ ਗਿਆ ਸੀ। ਕਾਲਜ ਦੇ ਦੂਜੇ ਸਾਲ, ਉਸ ਨੇ ਉਨੀ ਸਾਲ ਦੀ ਉਮਰ ਵਿਚ, ਵੈਰਾਗਰਾਯ ਮੇਗੰਗਲ ('ਸਵੇਰ ਦੇ ਬੱਦਲ') ਸਿਰਲੇਖ ਦਾ ਕਵਿਤਾਵਾਂ ਦੀ ਪਹਿਲਾ ਕਾਵਿ ਸੰਗ੍ਰਹਿ ਪ੍ਰਕਾਸ਼ਤ ਕੀਤਾ। ਇਹ ਪੁਸਤਕ ਵਿਮਿਨ ਕ੍ਰਿਸ਼ਚੀਅਨ ਕਾਲਜ ਵਿੱਚ ਪਾਠਕ੍ਰਮ ਦੇ ਹਿੱਸੇ ਵਜੋਂ ਤਜਵੀਜ਼ ਕੀਤੀ ਗਈ ਸੀ, ਜਿਸ ਨਾਲ ਵੈਰਾਮੁਤੋ ਨੂੰ ਨਿਰਾਲਾ ਲੇਖਕ ਬਣਨ ਦਾ ਮਾਣ ਦਿੱਤਾ ਗਿਆ ਸੀ ਜਿਸਦੀ ਲਿਖਤ ਸਿਲੇਬਸ ਦਾ ਹਿੱਸਾ ਸੀ, ਜਦੋਂ ਕਿ ਉਹ ਅਜੇ ਵੀ ਇੱਕ ਵਿਦਿਆਰਥੀ ਸੀ। ਉਸਨੇ ਮਦਰਾਸ ਯੂਨੀਵਰਸਿਟੀ ਵਿੱਚ ਤਾਮਿਲ ਸਾਹਿਤ ਦੇ ਖੇਤਰ ਐਮ ਏ ਪੂਰੀ ਕੀਤੀ।

ਹਵਾਲੇ

[ਸੋਧੋ]
  1. "ਪੁਰਾਲੇਖ ਕੀਤੀ ਕਾਪੀ". Archived from the original on 2019-04-04. Retrieved 2019-12-15. {{cite web}}: Unknown parameter |dead-url= ignored (|url-status= suggested) (help)
  2. Srinivasan, Meera (2010-12-25). "Vairamuthu: earth, people my muse". The Hindu (in Indian English). ISSN 0971-751X. Retrieved 2018-10-15.