ਸੱਜਣ ਅਦੀਬ
ਦਿੱਖ
ਸੱਜਣ ਅਦੀਬ | |
---|---|
ਜਨਮ ਦਾ ਨਾਮ | ਸੱਜਣ ਸਿੰਘ ਸਿੱਧੂ |
ਜਨਮ | ਭਗਤਾ ਭਾਈ ਕਾ, ਜ਼ਿਲ੍ਹਾ ਬਠਿੰਡਾ, ਪੰਜਾਬ | 29 ਮਈ 1992
ਮੂਲ | ਪੰਜਾਬ, ਭਾਰਤ |
ਵੰਨਗੀ(ਆਂ) |
|
ਕਿੱਤਾ |
|
ਸਾਲ ਸਰਗਰਮ | (2016 – ਹੁਣ) |
ਲੇਬਲ | Sajjan Adeeb Music |
ਸੱਜਣ ਅਦੀਬ (ਜਨਮ ਦਾ ਨਾਮ: ਸੱਜਣ ਸਿੰਘ ਸਿੱਧੂ; ਅੰਗ੍ਰੇਜ਼ੀ: Sajjan Adeeb) ਇਕ ਪੰਜਾਬੀ ਸੋਲੋ ਗਾਇਕ ਅਤੇ ਅਦਾਕਾਰ ਹੈ। ਸੱਜਣ ਅਦੀਬ ਜ਼ਿਲ੍ਹਾ ਬਠਿੰਡਾ ਦੇ ਪਿੰਡ ਭਗਤਾ ਭਾਈ ਕਾ ਦੇ ਇਕ ਕਿਸਾਨ ਪਰਿਵਾਰ ਵਿਚ ਪੈਦਾ ਹੋਇਆ। ਉਹ ਸਕੂਲ ਦੇ ਦਿਨਾਂ ਤੋਂ ਹੀ ਗਾਉਣ ਵਿਚ ਰੁਚੀ ਰੱਖਦਾ ਸੀ ਅਤੇ ਗਾਇਨ ਮੁਕਾਬਲਿਆਂ ਵਿਚ ਹਿੱਸਾ ਲੈਂਦਾ ਸੀ। ਉਸਨੇ ਆਪਣੇ ਪਿਤਾ ਦੇ ਨਾਮ ਤੋਂ ਆਪਣਾ ਨਾਮ ‘ਸੱਜਣ’ ਅਤੇ ਆਪਣੇ ਕਾਲਜ ਦੇ ਦੋਸਤਾਂ ਤੋਂ ‘ਅਦੀਬ’ ਨਾਮ ਲਿਆ, ਜਿਸਦਾ ਅਰਥ ਕਵੀ ਹੈ। ਸੱਜਣ ਨੂੰ ਯੂ ਟਿਊਬ ਤੋਂ ਮਾਨਤਾ ਮਿਲੀ, ਜਿੱਥੋਂ ਉਸਨੂੰ ਸਪੀਡ ਰਿਕਾਰਡਜ਼ ਵਰਗੀਆਂ ਵੱਡੀਆਂ ਸੰਗੀਤਕ ਕੰਪਨੀਆਂ ਤੋਂ ਗਾਉਣ ਦੀਆਂ ਪੇਸ਼ਕਸ਼ਾਂ ਹੋਣੀਆਂ ਸ਼ੁਰੂ ਹੋ ਗਈਆਂ। ਆਖਰਕਾਰ 6 ਸਾਲਾਂ ਦੀ ਜੱਦੋ ਜਹਿਦ ਤੋਂ ਬਾਅਦ, ਉਸਦਾ ਗਾਣਾ ‘ਇਸ਼ਕਾਂ ਦੇ ਲੇਖੇ’ 2016 ਵਿੱਚ ਹਿੱਟ ਹੋ ਗਿਆ। ਉਸ ਦੇ ਹੋਰ ਕੁਝ ਪ੍ਰਸਿੱਧ ਗਾਣੇ 'ਆ ਚੱਕ ਛੱਲਾ', 'ਚੇਤਾ ਤੇਰਾ', 'ਪਿੰਡਾਂ ਦੇ ਜਾਏ' ਹਨ। ਸੱਜਣ ਅਦੀਬ ਨੇ ਕੁਝ ਪੰਜਾਬੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ।
ਗੀਤਾਂ ਦੀ ਸੂਚੀ
[ਸੋਧੋ]ਸਾਲ | ਗੀਤ | ਰਿਕਾਰਡ ਲੇਬਲ |
---|---|---|
2016 | ਇਸ਼ਕਾਂ ਦੇ ਲੇਖੇ | ਸਪੀਡ ਰਿਕਾਰਡਸ |
2017 | ਆਹ ਚੱਕ ਛੱਲਾ | |
ਰੰਗ ਦੀ ਗੁਲਾਬੀ | ||
ਸੁਣ ਹਵਾ ਦਿਆ ਬੁੱਲਿਆ | ਹੰਬਲ ਰਿਕਾਰਡਸ | |
2018 | ਚੇਤਾ ਤੇਰਾ | |
ਗੱਭਰੂ ਬਦਾਮ ਵਰਗਾ | ਸਪੀਡ ਰਿਕਾਰਡਸ | |
ਨਾਰਾਂ | ||
2018 | ਅੱਖ ਨਾ ਲਗਦੀ | |
2019 | ਦਰਸ਼ਨ ਮਹਿੰਗੇ | ਰਿਦਮ ਬੋਆਏਜ਼ |
ਦਿਲ ਦਾ ਕੋਰਾ | ||
ਹੁਸਨ ਦੀ ਰਾਣੀ | ||
ਗੱਲ ਦੋਹਾਂ ਵਿੱਚ | ||
ਵਿਆਹ ਤੋਂ ਬਾਅਦ | ||
ਪ੍ਰਫੈਕਸ਼ਨ | ||
2020 | ਇਸ਼ਕ ਤੋਂ ਵਧ ਕੇ | |
ਪਿੰਡਾਂ ਦੇ ਜਾਏ |
ਹਵਾਲੇ
[ਸੋਧੋ]ਬਾਹਰੀ ਕੜੀਆਂ
[ਸੋਧੋ]- ਸੱਜਣ ਅਦੀਬ ਇੰਸਟਾਗ੍ਰਾਮ ਉੱਤੇ
- ਸੱਜਣ ਅਦੀਬ ਫੇਸਬੁੱਕ 'ਤੇ