ਸਮੱਗਰੀ 'ਤੇ ਜਾਓ

ਸੱਜਣ ਅਦੀਬ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੱਜਣ ਅਦੀਬ
ਜਨਮ ਦਾ ਨਾਮਸੱਜਣ ਸਿੰਘ ਸਿੱਧੂ
ਜਨਮ (1992-05-29) 29 ਮਈ 1992 (ਉਮਰ 32)
ਭਗਤਾ ਭਾਈ ਕਾ, ਜ਼ਿਲ੍ਹਾ ਬਠਿੰਡਾ, ਪੰਜਾਬ
ਮੂਲਪੰਜਾਬ, ਭਾਰਤ
ਵੰਨਗੀ(ਆਂ)
  • ਭੰਗੜਾ
ਕਿੱਤਾ
  • ਗਾਇਕ
ਸਾਲ ਸਰਗਰਮ(2016 – ਹੁਣ)
ਲੇਬਲSajjan Adeeb Music

ਸੱਜਣ ਅਦੀਬ (ਜਨਮ ਦਾ ਨਾਮ: ਸੱਜਣ ਸਿੰਘ ਸਿੱਧੂ; ਅੰਗ੍ਰੇਜ਼ੀ: Sajjan Adeeb) ਇਕ ਪੰਜਾਬੀ ਸੋਲੋ ਗਾਇਕ ਅਤੇ ਅਦਾਕਾਰ ਹੈ। ਸੱਜਣ ਅਦੀਬ ਜ਼ਿਲ੍ਹਾ ਬਠਿੰਡਾ ਦੇ ਪਿੰਡ ਭਗਤਾ ਭਾਈ ਕਾ ਦੇ ਇਕ ਕਿਸਾਨ ਪਰਿਵਾਰ ਵਿਚ ਪੈਦਾ ਹੋਇਆ। ਉਹ ਸਕੂਲ ਦੇ ਦਿਨਾਂ ਤੋਂ ਹੀ ਗਾਉਣ ਵਿਚ ਰੁਚੀ ਰੱਖਦਾ ਸੀ ਅਤੇ ਗਾਇਨ ਮੁਕਾਬਲਿਆਂ ਵਿਚ ਹਿੱਸਾ ਲੈਂਦਾ ਸੀ। ਉਸਨੇ ਆਪਣੇ ਪਿਤਾ ਦੇ ਨਾਮ ਤੋਂ ਆਪਣਾ ਨਾਮ ‘ਸੱਜਣ’ ਅਤੇ ਆਪਣੇ ਕਾਲਜ ਦੇ ਦੋਸਤਾਂ ਤੋਂ ‘ਅਦੀਬ’ ਨਾਮ ਲਿਆ, ਜਿਸਦਾ ਅਰਥ ਕਵੀ ਹੈ। ਸੱਜਣ ਨੂੰ ਯੂ ਟਿਊਬ ਤੋਂ ਮਾਨਤਾ ਮਿਲੀ, ਜਿੱਥੋਂ ਉਸਨੂੰ ਸਪੀਡ ਰਿਕਾਰਡਜ਼ ਵਰਗੀਆਂ ਵੱਡੀਆਂ ਸੰਗੀਤਕ ਕੰਪਨੀਆਂ ਤੋਂ ਗਾਉਣ ਦੀਆਂ ਪੇਸ਼ਕਸ਼ਾਂ ਹੋਣੀਆਂ ਸ਼ੁਰੂ ਹੋ ਗਈਆਂ। ਆਖਰਕਾਰ 6 ਸਾਲਾਂ ਦੀ ਜੱਦੋ ਜਹਿਦ ਤੋਂ ਬਾਅਦ, ਉਸਦਾ ਗਾਣਾ ‘ਇਸ਼ਕਾਂ ਦੇ ਲੇਖੇ’ 2016 ਵਿੱਚ ਹਿੱਟ ਹੋ ਗਿਆ। ਉਸ ਦੇ ਹੋਰ ਕੁਝ ਪ੍ਰਸਿੱਧ ਗਾਣੇ 'ਆ ਚੱਕ ਛੱਲਾ', 'ਚੇਤਾ ਤੇਰਾ', 'ਪਿੰਡਾਂ ਦੇ ਜਾਏ' ਹਨ। ਸੱਜਣ ਅਦੀਬ ਨੇ ਕੁਝ ਪੰਜਾਬੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ।

ਗੀਤਾਂ ਦੀ ਸੂਚੀ

[ਸੋਧੋ]
ਸਾਲ ਗੀਤ ਰਿਕਾਰਡ ਲੇਬਲ
2016 ਇਸ਼ਕਾਂ ਦੇ ਲੇਖੇ ਸਪੀਡ ਰਿਕਾਰਡਸ
2017 ਆਹ ਚੱਕ ਛੱਲਾ
ਰੰਗ ਦੀ ਗੁਲਾਬੀ
ਸੁਣ ਹਵਾ ਦਿਆ ਬੁੱਲਿਆ ਹੰਬਲ ਰਿਕਾਰਡਸ
2018 ਚੇਤਾ ਤੇਰਾ
ਗੱਭਰੂ ਬਦਾਮ ਵਰਗਾ ਸਪੀਡ ਰਿਕਾਰਡਸ
ਨਾਰਾਂ
2018 ਅੱਖ ਨਾ ਲਗਦੀ
2019 ਦਰਸ਼ਨ ਮਹਿੰਗੇ ਰਿਦਮ ਬੋਆਏਜ਼
ਦਿਲ ਦਾ ਕੋਰਾ
ਹੁਸਨ ਦੀ ਰਾਣੀ
ਗੱਲ ਦੋਹਾਂ ਵਿੱਚ
ਵਿਆਹ ਤੋਂ ਬਾਅਦ
ਪ੍ਰਫੈਕਸ਼ਨ
2020 ਇਸ਼ਕ ਤੋਂ ਵਧ ਕੇ
ਪਿੰਡਾਂ ਦੇ ਜਾਏ

ਹਵਾਲੇ

[ਸੋਧੋ]

ਬਾਹਰੀ ਕੜੀਆਂ

[ਸੋਧੋ]