ਸਮੱਗਰੀ 'ਤੇ ਜਾਓ

ਅਲਿਸਟੇਅਰ ਕੈਂਪਬੈਲ (ਕ੍ਰਿਕੇਟਰ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਲਿਸਟੇਅਰ ਕੈਂਪਬੈਲ
ਨਿੱਜੀ ਜਾਣਕਾਰੀ
ਪੂਰਾ ਨਾਮ
ਅਲਿਸਟੇਅਰ ਡਗਲਸ ਰੌਸ ਕੈਂਪਬੈਲ
ਜਨਮ (1972-09-23) 23 ਸਤੰਬਰ 1972 (ਉਮਰ 52)
ਸੈਲਿਸਬਰੀ, ਰੋਡੇਸ਼ੀਆ
ਬੱਲੇਬਾਜ਼ੀ ਅੰਦਾਜ਼ਖੱਬੀ-ਬਾਂਹ
ਗੇਂਦਬਾਜ਼ੀ ਅੰਦਾਜ਼ਸੱਜੀ-ਬਾਂਹ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 4)18 ਅਕਤੂਬਰ 1992 ਬਨਾਮ ਭਾਰਤ
ਆਖ਼ਰੀ ਟੈਸਟ16 ਨਵੰਬਰ 2002 ਬਨਾਮ ਪਾਕਿਸਤਾਨ
ਪਹਿਲਾ ਓਡੀਆਈ ਮੈਚ (ਟੋਪੀ 22)29 ਫਰਵਰੀ 1992 ਬਨਾਮ ਵੈਸਟ ਇੰਡੀਜ਼
ਆਖ਼ਰੀ ਓਡੀਆਈ12 ਮਾਰਚ 2003 ਬਨਾਮ ਕੀਨੀਆ
ਕਰੀਅਰ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ FC LA
ਮੈਚ 60 188 129 248
ਦੌੜਾਂ ਬਣਾਈਆਂ 2,858 5,185 6,701 7,098
ਬੱਲੇਬਾਜ਼ੀ ਔਸਤ 27.21 30.50 33.84 33.16
100/50 2/18 7/30 11/38 9/43
ਸ੍ਰੇਸ਼ਠ ਸਕੋਰ 103 131* 196 131*
ਗੇਂਦਾਂ ਪਾਈਆਂ 66 509 1,737 842
ਵਿਕਟਾਂ 0 12 22 24
ਗੇਂਦਬਾਜ਼ੀ ਔਸਤ 36.16 45.63 29.83
ਇੱਕ ਪਾਰੀ ਵਿੱਚ 5 ਵਿਕਟਾਂ 0 0 0
ਇੱਕ ਮੈਚ ਵਿੱਚ 10 ਵਿਕਟਾਂ 0 0 0
ਸ੍ਰੇਸ਼ਠ ਗੇਂਦਬਾਜ਼ੀ 2/20 4/82 3/19
ਕੈਚਾਂ/ਸਟੰਪ 60/– 76/– 133/– 95/–
ਸਰੋਤ: ESPNcricinfo, 10 ਜੁਲਾਈ 2017

ਅਲਿਸਟੇਅਰ ਡਗਲਸ ਰੌਸ ਕੈਂਪਬੈਲ ਇੱਕ ਰਿਟਾਇਰਡ ਜ਼ਿੰਬਾਬਵੇ ਕ੍ਰਿਕਟਰ ਅਤੇ ਜ਼ਿੰਬਾਬਵੇ ਕੌਮਾਂਤਰੀ ਕ੍ਰਿਕਟ ਟੀਮ ਦਾ ਸਾਬਕਾ ਕਪਤਾਨ ਹੈ। ਜਿਸਦਾ (ਜਨਮ 23 ਸਤੰਬਰ 1972)ਨੂੰ ਹੋਇਆ ਉਹ ਕ੍ਰਿਕਟ ਕੁਮੈਂਟੇਟਰ ਵੀ ਹੈ। ਉਸਨੇ ਆਪਣੇ ਟੈਸਟ ਕੈਰੀਅਰ ਵਿੱਚ 60 ਮੈਚ ਖੇਡੇ, 21 ਮੌਕਿਆਂ 'ਤੇ ਜ਼ਿੰਬਾਬਵੇ ਦੀ ਕਪਤਾਨੀ ਕੀਤੀ । ਉਸਨੇ 188 ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਵੀ ਖੇਡੇ, ਜਿਨ੍ਹਾਂ ਵਿੱਚੋਂ 86 ਵਿੱਚ ਕਪਤਾਨ ਰਹੇ। ਉਸਨੇ 2003 ਵਿੱਚ ਕ੍ਰਿਕਟ ਨੂੰ ਅਲਵਿਦਾ ਆਖ ਦਿੱਤਾ ਸੀ।

ਘਰੇਲੂ ਕੈਰੀਅਰ

[ਸੋਧੋ]

ਸੈਲਿਸਬਰੀ (ਹੁਣ ਹਰਾਰੇ ) ਵਿੱਚ ਜਨਮੇ, ਕੈਂਪਬੈਲ ਨੇ ਆਪਣੇ ਕ੍ਰਿਕਟ ਕੈਰੀਅਰ ਦੀ ਸ਼ੁਰੂਆਤ ਸਕੂਲ ਦੇ ਸਮੇਂ ਵਿੱਚ ਈਗਲਸਵੇਲ ਹਾਈ ਸਕੂਲ ਵਿੱਚ ਕੀਤੀ ਸੀ, ਅਤੇ ਜਦੋਂ ਉਹ ਸਕੂਲ ਵਿੱਚ ਹੀ ਪੜ੍ਹਦਾ ਸੀ ਤਾਂ ਉਸ ਨੂੰ ਕੌਮਾਂਤਰੀ ਟੀਮ ਵਿਚ ਚੁਣ ਲਿਆ ਗਿਆ ਸੀ। ਅਤੇ ਓਹ ਸਭ ਤੋਂ ਘੱਟ ਉਮਰ ਦਾ ਜ਼ਿੰਬਾਬਵੇ ਲਈ ਆਪਣਾ ਪਹਿਲਾ ਫਰਸਟ ਕਲਾਸ ਸੈਂਕੜਾ ਲਗਾਇਆ।

ਅੰਤਰਰਾਸ਼ਟਰੀ ਕੈਰੀਅਰ

[ਸੋਧੋ]

ਸ਼ੁਰੂਆਤੀ ਕੈਰੀਅਰ

[ਸੋਧੋ]

ਇੱਕ ਖੱਬੇ ਹੱਥ ਦੇ ਬੱਲੇਬਾਜ਼, ਕੈਂਪਬੈਲ ਨੇ ਟੈਸਟ ਕ੍ਰਿਕਟ ਵਿੱਚ ਮੱਧਕ੍ਰਮ ਵਿੱਚ ਬੱਲੇਬਾਜ਼ੀ ਕੀਤੀ ਪਰ ਇੱਕ ਦਿਨਾ ਕੌਮਾਂਤਰੀ ਕ੍ਰਿਕਟ ਮੈਚਾਂ ਵਿੱਚ ਸ਼ੁਰੂਆਤ ਓਪਨਰ ਖਿਡਾਰੀ ਕੀਤੀ। ਪਹਿਲੀ ਸ਼੍ਰੇਣੀ ਦਾ ਸੈਂਕੜਾ ਬਣਾਉਣ ਵਾਲਾ ਜ਼ਿੰਬਾਬਵੇ ਦਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣਨ ਤੋਂ ਬਾਅਦ ਕੈਂਪਬੈਲ ਨੂੰ 19 ਸਾਲ ਦੀ ਉਮਰ ਵਿੱਚ ਆਸਟ੍ਰੇਲੀਆ ਵਿੱਚ 1992 ਵਿਸ਼ਵ ਕੱਪ ਵਾਸਤੇ ਚੁਣਿਆ ਗਿਆ ਸੀ। ਉਸ ਨੇ ਹਰ ਸਮੇਂ ਸੰਘਰਸ਼ ਕੀਤਾ ਪਰ ਆਉਣ ਵਾਲੇ ਸਾਲਾਂ ਵਿੱਚ ਕੌਮਾਂਤਰੀ ਟੀਮ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ। 1993-94 ਦੇ ਪਾਕਿਸਤਾਨ ਦੌਰੇ 'ਤੇ ਉਸਨੇ ਵਸੀਮ ਅਕਰਮ ਅਤੇ ਵਕਾਰ ਯੂਨਿਸ ਦੇ ਵਿਰੁਧ 3 ਅਰਧ ਸੈਂਕੜੇ ਬਣਾਏ।

ਸਾਲ 1994 ਦੇ ਅਕਤੂਬਰ ਵਿੱਚ ਉਹ ਆਪਣੇ ਪਹਿਲੇ ਟੈਸਟ ਸੈਂਕੜੇ ਤੋਂ ਖੁੰਝ ਗਿਆ ਜਦੋਂ ਉਹ 99 ਦੇ ਸਕੋਰ 'ਤੇ ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਰਵਿੰਦਰ ਪੁਸ਼ਪਕੁਮਾਰਾ ਤੋਂ ਆਊਟ ਹੋ ਗਿਆ।

5000 ਤੋਂ ਵੱਧ ਦੌੜਾਂ ਬਣਾਉਣ ਅਤੇ 30 ਤੋਂ ਵੱਧ ਦੀ ਔਸਤ ਬਣਾਈ ਰੱਖਦੇ ਹੋਏ ਉਹ ਵਨਡੇ ਖੇਤਰ ਵਿੱਚ ਬਹੁਤ ਕਾਮਯਾਬ ਰਿਹਾ। ਕੈਂਪਬੈਲ ਦਾ ਸਭ ਤੋਂ ਵਧੀਆ ਸਾਲ 2000 ਸੀ ਜਦੋਂ ਉਸ ਨੇ 38.40 ਦੀ ਔਸਤ ਨਾਲ 960 ਦੌੜਾਂ ਬਣਾਈਆਂ। ਉਸ ਦੇ 7 ਸੈਂਕੜਿਆਂ 'ਚੋਂ 2 ਆਸਟ੍ਰੇਲੀਆ ਵਿਰੁਧ ਬਣੇ ਸਨ।

ਕਪਤਾਨੀ

[ਸੋਧੋ]

ਕੈਂਪਬੈਲ ਨੇ 1996 ਵਿੱਚ ਜ਼ਿੰਬਾਬਵੇ ਦੀ ਕਪਤਾਨੀ ਦੀ ਕਮਾਨ ਸੰਭਾਲੀ ਸੀ। ਉਸਨੇ 1998-99 ਵਿੱਚ ਪਾਕਿਸਤਾਨ ਵਿੱਚ ਸੀਰੀਜ ਜਿੱਤਣ ਵਾਲੀ ਟੀਮ ਦੀ ਅਗਵਾਈ ਕੀਤੀ, ਅਤੇ 1999 ਵਿਸ਼ਵ ਕੱਪ ਦੇ ਸੁਪਰ ਸਿਕਸ ਪੜਾਅ ਵਿੱਚ ਟੀਮ ਦੀ ਅਗਵਾਈ ਕੀਤੀ। 3 ਸਾਲਾਂ ਤੋਂ ਬਾਅਦ ਉਹ 'ਘਰੇਲੂ ਕਾਰਨਾਂ ਕਰਕੇ ਕਪਤਾਨੀ ਤੋਂ ਹਟ ਗਿਆ।

1998 ਦੀ ਸ਼ੁਰੂ ਵਿਚ ਆਈਸੀਸੀ ਨਾਕਆਊਟ ਟਰਾਫੀ (ਹੁਣ ਆਈਸੀਸੀ ਚੈਂਪੀਅਨਜ਼ ਟਰਾਫੀ ਦੇ ਰੂਪ ਵਿੱਚ ਨਾਮ ਬਦਲ ਦਿੱਤਾ ਗਿਆ ਹੈ) ਉਸ ਵਿੱਚ, ਕੈਂਪਬੈਲ ਸੈਂਕੜਾ ਬਣਾਉਣ ਵਾਲਾ ਪਹਿਲਾ ਬੱਲੇਬਾਜ਼ ਬਣ ਗਿਆ ਸੀ।

ਕਪਤਾਨੀ ਦੇ ਬਾਅਦ

[ਸੋਧੋ]

2003 ਦੇ ਵਿਸ਼ਵ ਕੱਪ ਲਈ ਚੁਣੇ ਨਾ ਜਾਣ ਤੋਂ ਬਾਅਦ, ਕੈਂਪਬੈਲ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਤਾਂ ਮੁੜ ਵਿਚਾਰ ਕਰਨ ਤੇ ਜਦੋਂ ਉਸਨੂੰ ਜ਼ਖਮੀ ਮਾਰਕ ਵਰਮੂਲੇਨ ਦੀ ਜਗ੍ਹਾ ਚੁਣਿਆ ਗਿਆ ਸੀ। ਜ਼ਿੰਬਾਬਵੇ ਦਾ ਵਿਸ਼ਵ ਕੱਪ ਦਾ ਆਖ਼ਰੀ ਮੈਚ ਕੈਂਪਬੈਲ ਦੇ ਕੈਰੀਅਰ ਦਾ ਆਖ਼ਰੀ ਮੈਚ ਸਾਬਤ ਹੋਇਆ ਕਿਉਂਕਿ ਉਸ ਨੂੰ ਆਪਣੇ ਦੇਸ਼ ਲਈ ਦੁਬਾਰਾ ਕਦੇ ਨਹੀਂ ਚੁਣਿਆ ਗਿਆ।

ਜੁਲਾਈ 2009 ਵਿੱਚ, ਕੈਂਪਬੈਲ ਨੂੰ ਕ੍ਰਿਕਟ ਕਮੇਟੀ ਦਾ ਚੇਅਰਮੈਨ ਚੁਣੇ ਜਾਣ ਤੋਂ ਬਾਅਦ ਜ਼ਿੰਬਾਬਵੇ ਕ੍ਰਿਕਟ ਵਿੱਚ ਦੁਬਾਰਾ ਸ਼ਾਮਲ ਕੀਤਾ ਗਿਆ ਸੀ, ਉਹ ਜ਼ਿੰਬਾਬਵੇ ਦੀ ਰਾਸ਼ਟਰੀ ਕ੍ਰਿਕਟ ਟੀਮ ਦਾ ਮੁੱਖ ਚੋਣ ਕਰਤਾ ਵੀ ਹੈ।

ਕ੍ਰਿਕਟ ਦੇ ਬਾਅਦ

[ਸੋਧੋ]

ਕੈਂਪਬੈਲ ਨੇ ਜ਼ਿੰਬਾਬਵੇ ਦੇ ਕ੍ਰਿਕਟ ਪ੍ਰਸ਼ਾਸਨ ਵਿੱਚ ਇੱਕ ਚੋਣ ਕਰਤਾ ਵਜੋਂ ਕੰਮ ਕੀਤਾ, [1] ਜਿੱਥੇ ਉਸਨੇ 2011 ਦੇ ਅਕਤੂਬਰ ਵਿੱਚ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਸਨੇ 2012 ਵਿੱਚ ਕ੍ਰਿਕਟ ਕਮੇਟੀ ਦੇ ਮੁੱਖੀ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਸੀ।

2015 ਵਿੱਚ, ਉਸਨੂੰ ਵਿਲਫ੍ਰੇਡ ਮੁਕੋਂਡੀਵਾ ਦੀ ਥਾਂ ਲੈ ਕੇ, ਜ਼ਿੰਬਾਬਵੇ ਕ੍ਰਿਕਟ ਦਾ ਮੈਨੇਜਿੰਗ ਡਾਇਰੈਕਟਰ ਨਿਯੁਕਤ ਕੀਤਾ ਗਿਆ ਸੀ। [2] ਹਾਲਾਂਕਿ, ਉਸੇ ਸਾਲ ਜੁਲਾਈ ਵਿੱਚ, ਜ਼ਿੰਬਾਬਵੇ ਦੇ ਆਲਰਾਊਂਡਰ ਪ੍ਰੋਸਪਰ ਉਤਸੇਆ ਨੇ ਚੇਅਰਮੈਨ ਵਜੋਂ ਕੈਂਪਬੈਲ ਦੀਆਂ ਕਾਰਵਾਈਆਂ ਦੀ ਆਲੋਚਨਾ ਕੀਤੀ, ਦੋਸ਼ ਲਾਇਆ ਕਿ ਉਹ ਇਹਨਾਂ ਕਾਰਵਾਈਆਂ ਕਾਰਨ ਨਸਲਵਾਦ ਦਾ ਸ਼ਿਕਾਰ ਹੋਇਆ ਸੀ। [3] ਇਹਨਾਂ ਘਟਨਾਵਾਂ ਦੇ ਕਾਰਨ, ਕੈਂਪਬੈਲ ਨੇ 22 ਅਕਤੂਬਰ 2015 ਨੂੰ ਜ਼ਿੰਬਾਬਵੇ ਕ੍ਰਿਕੇਟ ਦੇ ਅੰਤਰਰਾਸ਼ਟਰੀ ਕ੍ਰਿਕੇਟ ਅਤੇ ਵਪਾਰਕ ਮਾਮਲਿਆਂ ਦੇ ਨਿਰਦੇਸ਼ਕ ਦੇ ਰੂਪ ਵਿੱਚ ਚੇਅਰਮੈਨ ਦੀ ਭੂਮਿਕਾ ਤੋਂ ਅਸਤੀਫਾ ਦੇ ਦਿੱਤਾ [4]

ਹਵਾਲੇ

[ਸੋਧੋ]
  1. "Where are they now? Zimbabwe's 1992 World Cup win over England". The Cricket Paper. Archived from the original on 24 ਜੂਨ 2021. Retrieved 3 April 2021.
  2. "Campbell appointed ZC managing director". ESPNcricinfo. Retrieved 2 January 2015.
  3. "Utseya lays racism allegations against Campbell". ESPNcricinfo. Retrieved 16 July 2015.
  4. "Alistair Campbell quits Zimbabwe Cricket role". ESPNcricinfo. Retrieved 22 October 2015.

ਬਾਹਰੀ ਲਿੰਕ

[ਸੋਧੋ]